ਵਿਦਿਆ ਪੜ੍ਹੋ ਜਨਾਬ ਕਿ ਮੌਜਾ ਬਣ ਗਈਆਂ
ਹੁਣ ਵੱਕਤ ਨਾਂ ਕਰੋ ਖਰਾਬ ਕਿ ਮੌਜਾਂ ਬਣ ਗਈਆਂ
ਹੁਣ ਮਿਲਦੀਆਂ ਮੁਖਤ ਕਿਤਾਬਾਂ ਹੁਣ ਪੜ੍ਹਾਈ ਨਹੀਂ ਅਜ਼ਾਬਾਂ
ਸੋਹਣੀ ਵਰਦੀ ਪਾ ਕੇ ਜਾਓ ਬੱਣ ਕੇ ਫੁਲ ਗੁਲਾਬ ਕਿ ਮੌਜਾਂ ਬਣ ਗਈਆਂ
ਪੜ੍ਹੋ ਵਿਦਿਆ ਬਣੋਂ ਸਿਆਣੇ ਦੁਣੀਆਂ ਦੇ ਸੰਗ ਕਦਮ ਮਿਲਾਣੇ
ਹੁਕਮ ਆਪਣੇ ਗੁਰੂ ਦਾ ਮਨੋਂ ਕਰੋ ਨਾਂ ਵਕਤ ਖਰਾਬ ਕਿ ਮੌਜਾਂ ਬਣ ਗਈਆਂ
ਹਰ ਭਾਸ਼ਾ ਵਿੱਚ ਕਰੋ ਮੁਹਾਰਤ ਪੜ੍ਹਨ ਵੇਲੇ ਨਾਂ ਕਰੋ ਸ਼ਰਾਰਤ
ਮਾਂ ਬੋਲੀ ਨਾਂ ਮਨੋਂ ਵਿਸਾਰੋ ਨਹੀਂ ਹੋਜੂ ਕੰਮ ਖਰਾਬ ਕਿ ਮੌਜਾਂ ਬਣ ਗਈਆਂ
ਪਟਿਆਂ ਵਾਲਾ ਪਟੇ ਬਣਾਵੇ ਜੂੜੇ ਵਾਲਾ ਕੰਘਾ ਬਾਹਵੇ
ਮੋਢੇ ਬੈਗ ਕਿਤਾਬਾਂ ਵਾਲਾ ਬਣਕੇ ਤੁਰੋ ਨਵਾਬ ਕਿ ਮੌਜਾਂ ਬਣ ਗਈਆਂ
ਨਿੱਕਟ ਭਵਿੱਖ ਦੇ ਤੁਸੀਂ ਹੋ ਰਾਖੇ ਇਹ ਪਹਿਲਾ ਇਤਹਾਸ ਵੀ ਆਖੇ
ਰੀਤ ਪੁਰਾਣੀ ਕਦੇ ਨਾਂ ਤੋੜੋ ਰਖੋ ਇਹ ਹਿਸਾਬ ਕਿ ਮੌਜਾਂ ਬਣ ਗਈਆਂ
ਬਣੋ ਕਲਪਨਾ ਤੇ ਟਿਵਾਣਾ,ਕਿਰਨ ਬੇਦੀ ਨੂੰ ਨਹੀਂ ਭੁਲਾਣਾ
ਕਰਨਲ,ਜਰਨਲ ਬਣ ਕੇ ਖੱਟੋ ਇੱਜਤ ਬੇ ਹਿਸਾਬ ਕਿ ਮੌਜਾਂ ਬਣ ਗਈਆਂ
ਬਾਈ ਜੀ ਦੀ ਇਹ ਅਰਜੋਈ ਅਣਪੜ੍ਹ ਬੱਚਾ ਰਹੇ ਨਾਂ ਕੋਈ
ਬਿਨਾਂ ਵਿਦਿਆ ਦੇ ਮਿਲੇ ਨਾਂ ਢੋਈ ਇਹ ਮੰਨਕੇ ਚਲੋ ਜਨਾਬ ਕਿ ਮੌਜਾਂ ਬਣ ਗਈਆਂ
ਹਰਭਜਨ ਸਿੰਘ ‘ਬਾਈ ਜੀ’
ਭੁਪਿੰਦਰ ਨਗਰ, ਵਾਰਡ ਨੰ-15
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-97792 93623


0 comments:
Speak up your mind
Tell us what you're thinking... !