Headlines News :
Home » » ਦੋ ਮੂੰਹੀ ਸਰਕਾਰ - ਗੁਰਇੱਕਬਾਲ ਸਿੰਘ

ਦੋ ਮੂੰਹੀ ਸਰਕਾਰ - ਗੁਰਇੱਕਬਾਲ ਸਿੰਘ

Written By Unknown on Saturday, 23 March 2013 | 00:55


ਇਹ ਆਮ ਦੇਖਣ ’ਚ ਆਉਦਾਂ ਹੈ ਕਿ ਸਾਡੀ ਸਰਕਾਰ ਦਿਖਾਉਦੀ ਕੁਝ ਤੇ ਪਰੋਸਦੀ ਕੁਝ ਹੋਰ ਹੈ। ਇਸ ਦੀ ਇੱਕ ਉਦਾਹਰਨ ਚੱਲ ਰਹੇ ਬਜਟ ਸੈਸ਼ਨ ਵਿੱਚ ਦੇਖਣ ਨੂੰ ਮਿਲੀ। ਇੱਕ ਪਾਸੇ ਪੰਜਾਬ ਸਰਕਾਰ ਵਲੋ ਵਿਆਹ-ਸ਼ਾਦੀਆਂ ਤੇ ਹੋ ਰਹੇ ਬੇਲੋੜੇ ਖ਼ਰਚ ਨੂੰ ਰੋਕਣ 2ਲਈ ਬਿੱਲ ਪੇਸ਼ ਕਿਤਾ ਗਿਆ ਜਦ ਕਿ ਇਸ ਦੇ ਉਲਟ ਉਸੇ ਹੀ ਦਿਨ ਪੰਜਾਬ ਸਰਕਾਰ ਵਲੋਂ ਪ੍ਰੈਸ ਨੂੰ ਤਾਜ ਹੋਟਲ ਵਿਚ ਡਿਨਰ ਦਾ ਨਿਉਤਾ ਮਿਲਦਾ ਹੈ ਜਿਥੇ ਕਰੀਬ 2200 ਰੁਪਏ ਪ੍ਰਤੀ ਪਲੇਟ ਸਿਸਟਮ ਹੈ। ਸਾਡੇ ਜਿਹੇ ਆਮ ਲੋਕਾਂ ਲਈ  ਇਹ ਕਿੰਨਾ ਮੰਦਭਾਗਾ  ਹੈ ਜਿੰਨਾ ਹੱਥ ਅਸੀ ਆਪਣੇ ਰਾਜ ਨੂੰ ਵਿਕਾਸ ਲਈ ਸੌਂਪਿਆ ਹੈ ਉਹੀ ਸੱਤਾ ਤੇ ਬੈਠੇ ਲੋਕ ਸਾਡੇ ਨਾਲ ਦੋ ਮੂੰਹੀ ਖੇਡ ਖੇਡ ਰਹੇ ਹਨ।
ਦੂਜੇ ਪਾਸੇ ਵਿਰੋਧੀ ਧਿਰ ਸੱਤਾ ਤੇ ਬੈਠੇ ਲੋਂਕਾਂ ਦੇ ਕਾਰਜ-ਕਾਰ ਤੇ ਸਵਾਲ ਉਠਾਉਦੇਂ ਹਨ ਪਰ ਉਹ ਆਪਣੀ ਮੰਦਭਾਗੀ ਕਰਤੂਤ ਕਰਕੇ ਅੱਜ ਆਪ ਸਵਾਲਾਂ ਦੇ ਘੇਰੇ ਵਿਚ ਫਸੇ ਹਨ । ਵਿਰੋਧੀ ਧਿਰ ਵਲੋ ਵਿਧਾਨ ਸਭਾ ਵਿਚ ਸਪੀਕਰ ਦੀ ਗੱਦੀ ਤੇ ਜਾ ਬਿਰਾਜਣਾ ਅਤੇ ਆਨ-ਡਿਊਟੀ ਕਾਂਸਟੇਬਲ ਨਾਲ ਮਾਰ ਕੁੱਟ ਕਰਨੀ, ਅਜਿਹੀਆਂ ਘਟਨਾਵਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕਤੰਤਰ ਨੂੰ ਸ਼ਰਮਸਾਰ ਕਰਦੇ ਰਹਿਣਗੀਆਂ। ਪਰ ਸੱਤਾ ਵਿਚ ਬੈਠੇ ਲੋਂਕਾਂ ਨੇ ਇਸ ਨੂੰ ਵੀ ਆਪਣੇ ਫਾਇਦੇ ਦਾ ਮੁੱਦਾ ਬਣਾ ਕੇ ਦਲਿਤ ਲੋਂਕਾਂ ਨਾਲ ਜੋੜ ਕੇ ਹਵਾ ਦਿੱਤੀ । ਜਿੰਨਾ ਲੋਂਕਾਂ ਨੂੰ ਆਮ ਜਮਤਾ ਵਲੋਂ ਚੁਣ ਕੇ ਲੋਂਕਾਂ ਦਾ ਵਿਕਾਸ ਕਰਨ ਲਈ ਭੇਜਿਆ  ਜਾਂਦਾ ਹੈ ਜਦੋਂ ਉਹ ਅਜਿਹੇ ਮੰਦਭਾਗੇ ਸਾਹਸ ਕਰਨ ਤਾਂ ਇਸ ਤੋਂ ਵੱਧ ਸ਼ਰਮਸਾਰ ਕਰਨ ਵਾਲੀ ਕੋਈ ਹੋਰ ਗੱਲ ਨਹੀਂ ਹੋ ਸਕਦੀ। ਅੱਜ ਇਹ ਸਵਾਲ ਸਾਡੇ ਅੱਗੇ ਆ ਖਲੋਤਾ ਹੈ ਕਿ ਅਸੀਂ ਆਪਣੇ ਉਮੀਦਵਾਰਾਂ ਨੂੰ ਚੁਨਣ ਵਿੱਚ ਕੋਈ ਗਲਤੀ ਜਾਂ ਜਲਦਬਾਜ਼ੀ ਤਾਂ ਨਹੀੰ ਕਰਦੇ? ਜਾਂ ਉਮੀਦਵਾਰ ਸੱਤਾ ਵਿੱਚ ਆ ਕੇ ਆਪਣੀ ਸ਼ਕਤੀਆਂ ਦਾ ਬਿੰਨਾ ਕਿਸੇ ਡਰ ਤੋਂ ਦੁਰ-ੁਉਪਯੋਗ ਕਰਦੇ ਹਨ?
ਗੁਰਇੱਕਬਾਲ ਸਿੰਘ
9592418412
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template