Headlines News :
Home » » ਗੰਗਾ - ਰਮੇਸ਼ ਸੇਠੀ ਬਾਦਲ

ਗੰਗਾ - ਰਮੇਸ਼ ਸੇਠੀ ਬਾਦਲ

Written By Unknown on Saturday, 23 March 2013 | 02:04


‘‘ਓ ਮੇਰੇ ਗਰਮੀ ਵਾਲੇ ਕਪੜੇ ਕਿਥੇ ਹਨ। ਮੈਨੂੰ ਮੇਰੀ ਨੀਲੀ ਸ਼ਰਟ ਨਹੀ ਮਿਲਦੀ।” ਮੈਂ ਖਿਝ ਕੋ ਬੋਲਦਾ।
‘‘ਮੈਨੂੰ ਨਹੀ ਪਤਾ। ਐਤਵਾਰ ਨੂੰ ਅਲਮਾਰੀ ਚ ਵੇਖ ਦੂੰਗੀ । ” ਮੈਡਮ  ਨੇ ਕੁਝ ਬਹਾਨਾ ਜਿਹਾ ਬਣਾਇਆ।
ਕਲ ਮੈਂ ਆਪਣੀ ਡਾਇਰੀ ਭਾਲ ਰਿਹਾ ਸੀ ਬੈਡ ਦੇ ਦਰਾਜ ਦੇਖ ਲਏ, ਅਲਮਾਰੀ ਦੇ ਦਰਾਜ ਵੀ ਫਰੋਲ ਲਏ ਪਰ ਡਾਇਰੀ ਨਹੀ ਮਿਲੀ। ਜੇ ਪੁਛਿਆ ਤਾਂ ਓਹੀ ਆਨੇ ਬਹਾਨੇ। ਮੈਂ ਘਰਆਲੀ ਦੇ ਜਬਾਬ ਸੁਣ ਸੁਣ ਕੇ ਅੱਕ ਗਿਆ। ‘‘ਇਹ ਘਰ ਹੈ ਕੇ ਧਰਮਸ਼ਾਲਾ , ਕਦੇ ਕੋਈ ਸਹੀ ਜਬਾਬ ਨਹੀ ਮਿਲਿਆ।ਇਕ ਦਿਨ ਮੈਂ ਬਹੁਤ ਹੀ ਪ੍ਰੇਸ਼ਾਨ ਹੋ ਗਿਆੇ ।ਮੈਨੂੰ ਉਚੀ ਬੋਲਦੇ ਨੂੰ ਦੇਖ ਕੇ ਓਹ ਰੋਣ ਲਗ ਗਈ। ਪਰਲ ਪਰਲ ਹੰਝੂ ਬਹਿ ਤੁਰੇ। ਹੁਣ ਬੰਦਾ ਕੀ ਕਰੇ।ਉਚੀ ਬੋਲਿਆ ਵੀ ਬਰਦਾਸਤ ਨਹੀ ਹੁੰਦਾ। ਫਿਰ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਹੈ ।‘‘ ਤੂੰ ਮੈਨੂੰ ਸਹੀ ਗੱਲ ਦਸ। ਕੀ ਗੱਲ ਹੈ ? ਤੈਨੂੰ ਕਿਸੇ ਚੀਜ ਦਾ ਹੀ ਪਤਾ ਨਹੀ।” ਮੈਂ ਇਕ ਦਿਨ ਉਸ ਨੂੰ ਕੋਲ ਬਿਠਾ ਕੇ ਆਰਾਮ ਨਾਲ ਪੁਛਿਆ । ਡਰਦਾ ਸੀ ਕਿਤੇ ਫੇਰ ਰੋਣ ਹੀ ਨਾ ਲਗ ਪਏੇ। ‘‘ਗੱਲ ਦਰਅਸਲ ਇਹ ਹੈ ਕਿ ਘਰ ਦਾ ਸਾਰਾ ਕੰਮ ਗੰਗਾ ਹੀ ਕਰਦੀ ਸੀ। ਚਾਹੇ ਰੋਟੀਆਂ ਪਕਾਉਣੀਆਂ ਹੋਣ ਚਾਹੇ ਕਪੜੇ ਧੋਣੇ,ਸਕੋਣੇ ਹੋਣ, ਹੋਰ ਤਾਂ ਹੋਰ ਕਪੜੇ ਤੇਹ ਕਰਕੇ ਅਲਮਾਰੀ ਚ ਰੱਖਣੇ ਹੌਣ। ਗੰਗਾ ਆਹ ਕਰਦੇ ਗੰਗਾ ਓਹ ਕਰਦੇ। ਮੇਰੀ ਤਾਂ ਓਹ ਸੱਜੀ ਖੱਬੀ ਬਾਂਹ ਸੀ ।” ਤੇ ਇਹ ਕਹਿੰਦੇ ਕਹਿੰਦੇ ਓਹ ਫਿਰ ਡੁਸਕਣ ਲੱਗ ਪਈ।ਕਿਉਂਕਿ ਹੁਣ ਗੰਗਾ ਦੇ ਵਿਆਹ ਹੋਏ ਨੂੰ ਹਫਤਾ ਕੁ ਹੋ ਗਿਆ  ਸੀ  ਤੇ ਹੁਣ ਓਹ ਆਪਣੇ ਸਹੁਰੇ ਘਰ ਸੀ । ਅਸੀ ਦੋਵੇ ਜਣੇ ਘਰੇ ਕੱਲੇ ਹੋ ਗਏ ਸੀ ।  ਹੁਣ ਘਰ ਦੇ ਛੋਟੇ ਛੋਟੇ ਕੰਮਾਂ ਵਾਸਤੇ ਸਾਨੂੰ ਤਕਲੀਫ ਹੁੰਦੀ ਸੀ। ਤੇ ਅਸੀ ਉਸ ਦੇ ਆਦੀ ਜੋ ਹੋ ਗਏ ਸੀ।
                   ਸ਼ੁਰੂ ਸ਼ੁਰੂ ਚ ਉਹ ਕਾਪੀ ਜਿਹੀ ਚੁੱਕ ਕੇ ਮੈਡਮ ਕੋਲੋ ਸਵਾਲ ਸਮਝਣ ਆ ਜਾਂਦੀ। ‘‘ਮੈਡਮ ਜੀ  ਆਹ  ਦਸ ਦਿਓ। ਕਦੇ ਕਦੇ ਮੇਮ ਸਾਬ ਪੜਾਉਦੀ ਪੜਾਉਦੀ ਨੂੰ ਚਾਹ ਬਣਾ ਕੇ ਵੀ ਪਿਲਾ ਦਿੰਦੀ ਤੇ ਮੈਂ ਵੇਖ ਵੇਖ ਕੁੜ੍ਹੀ ਜਾਂਦਾ। ਪਰ ਜੇ ਕਦੇ ਮੈਂ ਕੁਝ ਆਖ ਬਹਿੰਦਾ ਤਾਂ ਚਲ ਕੌਈ ਨਹੀ ਆਖ ਮੈਨੂੰ ਚੁੱਪ ਕਰਵਾ ਦਿੰਦੀ। ਚਾਹ ਪੀ ਕੇ ਓਹ ਕੱਪ ਰੱਖਣ ਰਸੋਈ ਚ ਚਲੀ ਜਾਂਦੀ ਤੇ ਮਿੰਟਾ ਚ ਹੀ ਸਾਰੇ ਭਾਂਡੇ ਵੀ ਧੋ ਦਿੰਦੀ।ਤੇ ਅਸੀ ਉਸ ਦੀ ਇਸ ਫੁਰਤੀ ਤੇ ਹੈਰਾਨ ਵੀ ਹੁੰਦੇ ਤੇ ਖੁੱਸ਼ ਵੀ। ਫਿਰ ਕਦੇ ਕਦੇ ਓਹ ਸਾਡੇ ਘਰੌ ਆਟਾ ਲੇੈ ਜਾਂਦੀ ਤੇ ਨਿੱਕੀਆ ਨਿੱਕੀਆਂ ਰੋਟੀਆਂ ਤੰਦੂਰ ਤੇ ਲਾ ਕੇ ਦੇ ਜਾਂਦੀ। ਬਹੁਤ ਸਵਾਦ ਨਾਲ ਅਸੀਂ ਖਾਂਦੇ। ਤੇ ਫਿਰ ਅਸੀ ਤੰਦੂਰ ਦੀਆਂ ਰੋਟੀਆਂ ਦੇ ਆਦੀ ਹੌ ਗਏ। ਤੇ ਪਤਾ ਹੀ ਨਹੀ ਲੱਗਿਆ ਕਿ ਕਦੋ ਉਹ ਸਾਡੇ ਘਰੇ ਰੋਜ ਆਉਣ ਲੱਗ ਪਈ।
                   ਹੁਣ ਉਹ ਘਰ ਦੇ  ਨਿੱਕੇ ਨਿੱਕੇ ਕੰਮ ਕਰਨ ਲੱਗ ਪਈ।ੇ ਫੇਰ ਓਹ ਕਦੇ ਕਦੇ ਸਾਨੂੰ ਗਰਮ ਗਰਮ ਰੌਟੀ ਪਕਾ ਕੇ ਖੁਆ ਦਿੰਦੀ।ਤੇ ਮੇਰੀ ਘਰਆਲੀ ਦੇ ਜੋਰ ਦੇਣ ਤੇ ਆਪ ਵੀ ਇੱਕ ਅੱਧੀ ਰੌਟੀ ਖਾ ਲੈਂਦੀ। ਉਸ ਵਿਚਾਰੀ ਨੇ ਸ਼ਬਜੀਆਂ ਕਿੱਥੇ ਬਣਾਈਆਂ ਸੀ ਕਿਉਂਕਿ ਉਹਨਾਂ ਘਰੇ ਭੰਗ  ਭੁਜਦੀ ਸੀ । ਪਰ ਜਦੋ ਰਸੌਈ ਵਿੱਚ ਹੁੰਦੀ ਤਾਂ ਓਹ ਹਰ ਕੰਮ ਚ ਮੈਡਮ ਦਾ ਹੱਥ ਵਟਾਉਦੀ। ਸਬਜੀ ਕੱਟਦੀ ਕੱਟਦੀ ਓਹ ਹੁਣ ਕਦੇ ਕਦੇ ਸ਼ਬਜੀ ਤੜਕ ਵੀ ਦਿੰਦੀ ਤੇ ਪੁੱਛ ਕੇ ਨਮਕ ਮਿਰਚ ਮਸਾਲਾ ਵੀ ਪਾ ਦਿੰਦੀ।ਤੇ ਹੋਲੀ ਹੋਲੀ ਉਹ ਸਾਡੇ ਪਰਿਵਾਰ ਦੀ ਰੁਚੀ ਅਨੁਸਾਰ ਖਾਣਾ ਬਨਾਉਣ ਲਗ ਪਈ। ਹੁਣ ਬਸ ਓਹ ਸਾਰਾ ਦਿਨ ਮੈਡਮ ਨੁੰ ਮੈਡਮ ਜੀ ਦੀ ਬਜਾਏ ਚਾਚੀ ਚਾਚੀ ਕਰਦੀ ਰਹਿੰਦੀ ਤੇ ਮੈੰਨੂ ਚਾਚਾ ਆਖਦੀ ਪਰ ਬਲਾਉਂਦੀ ਘੱਟ ਹੀ, ਅਖੇ ਮੈਨੂੰ ਸੰਗ ਲਗਦੀ ਹੈ। ਕਦੇ ਕਦੇ ਓਹ ਸਾਨੂੰ  ਘਰੋ ਸਰੌਂ ਦਾ ਸਾਗ ਬਣਾ ਕੇ ਦੇ ਜਾਂਦੀ ਤੇ ਆਪ ਹੀ ਸਾਡੇ ਸਵਾਦ ਅਨੁਸਾਰ ਤੜਕਾ ਵੀ ਲਾ ਦਿੰਦੀ। ਮਤਲਵ ਸਾਡੇ ਸਾਰੇ ਜੀਆਂ ਦੇ ਜਾਇਕੇ ਤੋਂ ਉਹ ਵਾਕਿਫ ਹੋ ਗਈ ਸੀ। ਬੱਚੇ ਵੀ ਉਸ ਦੇ ਬਨਾਏ ਖਾਣੇ ਦੇ ਦੀਵਾਨੇ ਸਨ। ਓਹਨਾ ਨੂੰ ਆਪਣੀ ਮੰਮੀ ਦੀ ਬਣਾਈ ਰੌਟੀ ਵੀ ਸਵਾਦ ਨਾ ਲੱਗਦੀ।ਗੱਲ ਇਕੱਲੇ ਖਾਣੇ ਦੀ ਹੀ ਨਹੀ ਹੋਰ ਵੀ ਬਹੁਤ ਕੰਮ ਸੀ ਜੋ ਉਸ ਨੇ ਸੰਭਾਲ ਲਏ ਸਨ।
                  ਜਦੋ ਅਸੀਂ ਕਦੇ ਬਾਹਰ ਚਲੇ ਜਾਂਦੇ ਤਾਂ ਪਿੱਛੋਂ ਉਹ ਕਈ ਕਈ ਗੇੜੇ ਮਾਰਦੀ। ਜੇ ਕਦੇ ਉਹ ਉਡੀਕ ਉਡੀਕ ਕੇ ਸੌ ਜਾਂਦੀ ਤੇ ਅਸੀਂ ਦੇਰੀ ਨਾਲ ਘਰ ਮੁੜਦੇ ਤਾਂ ਅਸੀਂ ਆਪ ਹੀ ਉਸ ਨੂੰ ਫੋਨ ਕਰਕੇ ਬੁਲਾ ਲੈਂਦੇ ਤੇ ਉਹ ਪਹਿਲੇ ਬੌਲ ਆ ਜਾਂਦੀ ਤੇ ਸਾਨੂੰ ਰੋਟੀ ਪਕਾ ਕੇ ਖਵਾ ਜਾਂਦੀ। ਇਹ ਗੱਲ ਨਹੀ ਕਿ ਉਹ ਹੀ ਸਾਨੂੰ ਉਡੀਕਦੀ ਸੀ ਅਸੀਂ ਵੀ ਫਿਕਰ ਕਰਦੇ ਕਿ ਕਿਤੇ ਗੰਗਾ ਆ ਕੇ  ਮੁੜ ਨਾ ਜਾਵੇ। ਮੈਡਮ ਸਵੇਰੇ ਕੋਈ ਪੰਜ ਸਾਢੇ ਪੰਜ ਵਜੇ ਮੈਨੂੰ ਉਠਾ ਕੇ ਕਹਿੰਦੀ ‘‘ਗੇਟ ਖੋਲ ਆਓ ਕਿਤੇ ਗੰਗਾ ਆ ਕੇ ਮੁੜ ਨਾ ਜਾਵੇ ਫਿਰ ਨਾਸ਼ਤਾ ਕੋਣ ਬਨਾਊ।” ਮੇਰੇ ਯਾਦ ਹੈ ਇੱਕ ਵਾਰੀ ਅਸੀ ਪਾਰਵਾਰਿਕ ਟੂਰ ਤੇ ਗਏ ਤੇ ਓਥੋ ਅਸੀ ਸਾਰਿਆਂ ਵਾਸਤੇ ਛੋਟੇ ਵੱਡੇ ਗਿਫਟ ਖਰੀਦ ਲਏ ਜਿਵੇਂ ਮੈਡਮ  ਨੇ ਕਿਹਾ ਮੈਂ ਉਵੇ ਹੀ ਕੀਤਾ ਮੈਂ ਕੌਈ ਬਹੁਤੀ ਹੀਲ ਹੁਜਤ  ਨਹੀ ਕੀਤੀ ਪਰ ਮੈਂ ਦੇਖਿਆ ਕਿ ਮੈਡਮ  ਦਾ ਮੂੰਹ ਫਿਰ ਵੀ ਸੁਜਿਆ ਹੋਇਆ ਸੀ । ‘‘ਕੀ ਗੱਲ ਹੈ ? ਕਿਓਂ ਮੂੰਹ ਸੁਜਾਇਆ ਹੈ?” ਮੈਂ ਪੁਛਿਆ। ‘‘ਤੁਸੀ ਸਾਰਿਆ ਵਾਸਤੇ ਕੁਸ਼ ਨਾ ਕੁਸ਼ ਲੈ ਲਿਆ ਤੇ ਗੰਗਾ ਵਾਸਤੇ ਕੀ ਲਿਆ ਹੈ? ” ਫਿਰ ਅਸੀ ਉਸ ਵਾਸਤੇ ਚਾਰ ਕੁ ਚੂੜੀਆਂ ,ਇੱਕ ਅੱਧੀ ਗਾਨੀ ਤੇ ਹੋਰ ਨਿੱਕ ਸੁੱਕ ਜਿਹਾ ਲੈ ਲਿਆ। ਜਦੋਂ ਇਹ ਸਮਾਨ ਅਸੀ ਗੰਗਾ ਨੂੰ ਦਿੱਤਾ ਤਾਂ ਉਸ ਦੇ ਚੇਹਰੇ ਤੇ ਆਈ ਚਮਕ ਦੇਖਣੀ ਬਣਦੀ ਸੀ। 
                     ਜਦੋਂ ਕੋਈ ਮੋਕਾ ਆਉਦਾ ਜਿਵੇਂ ਜਦੋ ਅਸੀ ਮੇਰੀ ਮਾਂ ਤੇ ਭੈਣ ਨੂੰ ਕੋਈ ਸੂਟ ਵਗੈਰਾ ਦਿੰਦੇ ਤਾਂ ਗੰਗਾ ਨੂੰ ਕਦੇ ਨਾ ਟਾਲਦੇ। ਪਤਾ ਨਹੀ ਕਿਓ ਓੁਹ ਕਦੇ ਸਾਨੂੰ ਬਾਹਰੀ ਨਾ ਲੱਗਦੀ। ਜਦੋ ਕਦੇ ਮੈਡਮ ਬੀਮਾਰ ਹੁੰਦੀ ਜਾ ਇੱਕ ਅੱਧੇ ਵਾਰੀ ਕੋਈ ਛੋਟਾ ਮੌਟਾ ਅਪ੍ਰਰੇਸ਼ਨ ਕਰਾਉਣ ਦੀ ਨੋਬਤ ਆਈ ਤਾਂ ਗੰਗਾ ਨੇ ਪੂਰੀ ਵਾਹ ਲਾ ਕੇ ਇਸ ਦੀ ਸੇਵਾ ਕੀਤੀ। ਸਾਡੇ ਸਾਰੇ ਰਿਸ਼ਤੇਦਾਰ ਤੇ ਜਾਣ ਪਹਿਚਾਣ ਵਾਲੇ ਉਸ ਨੂੰ ਚੰਗੀ ਤਰ੍ਹਾਂ  ਜਾਣਦੇ ਸਨ ਤੇ ਓਹ ਕੁਝ ਈਰਖਾ ਜਿਹੀ ਵੀ ਕਰਦੇ ਅਖੇ  ‘‘ ਗੰਗਾ ਜੁ ਹੈਗੀ ਤੁਹਾਨੂੰ ਕੀ ਫਿਕਰ।” ਜਦੋ ਅਸੀ ਦੋਨੇ ਕੰਮ ਤੇ ਚਲੇ ਜਾਂਦੇ ਤੇ ਮੇਰੀ ਮਾਂ ਘਰ ਚ ਇਕੱਲੀ ਹੁੰਦੀ ਤਾਂ ਗੰਗਾ ਮੇਰੀ ਮਾਂ ਦੀ ਪੂਰੀ ਸੇਵਾ ਕਰਦੀ ਤੇ ਓਹ ਵੀ ਸਾਰਾ ਦਿਨ ਗੰਗਾ ਗੰਗਾ ਹੀ ਕਰਦੀ ਰਹਿੰਦੀ।ਜਦੋ ਕਦੇ ਬੱਚੇ ਛੁੱਟੀ ਆਉਦੇ ਤਾਂ ਉਹ ਵੀ ਗੰਗਾ ਦੇ ਹੱਥਾ ਦਾ ਬਣਿਆ ਹੀ ਨਾਸ਼ਤਾ ਖੁੱਸ਼ ਹੋ ਕੇ ਖਾਂਦੇ। 
                ਜੇ ਕਦੇ ਉਹ ਇੱਕ ਅੱਧੀ ਛੁੱਟੀ ਲੈਣ ਦੀ ਗੱਲ ਕਰਦੀ ਤਾਂ ਸਾਡੇ ਪ੍ਰਾਣ ਖੁØਸ਼ਕ ਹੋ ਜਾਂਦੇ। ਤੇ ਮੈਨੂੰ ਮੇਮ ਸਾਬ ਦੀਆਂ ਬਣਾਈਆਂ ਰੋਟੀਆਂ ਸਵਾਦ ਨਾ ਲੱਗਦੀਆਂ। ਸ਼ਬਜਂੀ ਵੀ ਬਕ ਬਕੀ ਜਿਹੀ ਲੱਗਦੀ। ਇਹ ਤਾਂ ਜਿਸ ਘਰ ਜਾਵੇਗੀ ਉਸ ਘਰ ਨੂੰ ਸਵਰਗ ਬਣਾ ਦੇਵੇਗੀ। ਇੱਕ ਦਿਨ ਮੈਂ ਉਸ ਦੀ ਸ਼ਾਦੀ ਬਾਰੇ ਸੋਚ ਕੇ ਕਿਹਾ। ਤੇ ਫਿਰ ਆਪਣਾ ਕੀ ਬਣੂ? ਤੇ ਸਾਡੇ ਦੋਹਾਂ ਜੀਆਂ ਦੀਆਂ ਅੱਖਾਂ ਭਰ ਆਈਆਂ। ਗੱਲ ਆਈ ਗਈ ਹੌ ਗਈ। ਸਮਾਂ ਆਪਣੀ ਰਫਤਾਰ ਨਾਲ ਚਲਦਾ ਰਿਹਾ। ਚਾਚੀ ਮੇਰਾ ਰਿਸ਼ਤਾ ਹੋ ਗਿਆ।ਪਰਸੋ ਮੇਰਾ ਵਿਆਹ ਹੈ।  ਇੱਕ ਦਿਨ ਉਸ ਨੇ ਅਚਾਨਕ ਆ ਕੇ ਦੱਸਿਆ। ਮੈਂ ਵੀ ਬੈਠਾ ਅਖਬਾਰ ਪ੍ਹੜ ਰਿਹਾ ਸੀ। ਹੈਂ ਆਖ ਕੇ ਮੈਂ ਸਾਹਿਬਾਂ ਵਲ ਵੇਖਿਆ। ਪਰ ਉਹ ਖੁਸ਼ ਸੀ ਉਸ ਦੇ ਵਿਆਹ ਦਾ ਸੁਣ ਕੇ । ਸੱਚੀ ਦੋ ਦਿਨਾਂ ਬਆਦ ਉਸਦਾ ਵਿਆਹ ਹੋ ਗਿਆ ਤੇ  ਓਹ ਡੋਲੀ ਚ ਬੈਠ ਕੇ ਦੂਰ ਆਪਣੇ ਸਹੁਰੇ ਘਰ ਚਲੀ ਗਈ। 
                     ਮੈਨੂੰ ਮੇਰੀ ਸੋਚ ਕੋਈ ਦਸ ਕੁ ਸਾਲ ਪਿੱਛੇ ਲੈ ਜਾਂਦੀ ਹੈ । ਓੁਹ ਸਾਡੇ ਮੁਹੱਲੇ ਚ ਹੀ  ਵਿੱਚ ਰਹਿੰਦੇ ਸੀ । ਕਾਫੀ ਵੱਡਾ ਪਰਿਵਾਰ ਸੀ ਤੇ ਘਰੇ ਅੰਤ ਦੀ ਗਰੀਬੀ।ਗੰਗਾ ਸਾਡੇ ਘਰੇ ਕੰਮ ਕਰਦੀ ਸੀ। ਯਾਨਿ ਕੰਮ ਆਲੀ ਸੀ। ਨਹੀ  ਨਹੀ ਕੰਮ ਆਲੀ ਸ਼ਬਦ  ਮੈਨੂੰ ਬਹੁਤ ਹੀ ਗਲਤ ਲਗਦਾ ਹੈ। ਭਲਾ ਦੀ ਕੋਈ ਘਰਦੀ ਧੀ ਭੈਣ ਨੂੰ ਵੀ ਕੋਈ ਕੰਮ ਆਲੀ ਆਖਦਾ ਹੈ। ਮੈਨੂੰ ਆਪਣੇ ਆਪ ਤੇ ਆਪਣੀ ਸੋਚ ਤੇ ਘਿਣ ਜਿਹੀ ਆਉਦੀ ਹੈ । ਗੰਗਾ ਬਿਨਾ ਉਸ ਦਾ ਪੇਕਾ ਘਰ ਸੁੰਨਾ ਹੋਇਆ ਜਾ ਨਹੀ ਇਹ ਤਾਂ ਮੈਨੂੰ ਨਹੀ ਪਤਾ ।ਪਰ ਸਾਡਾ ਵਹਿੜਾ ਜਰੂਰ ਇੱਕ ਧੀ ਦੀ ਕਮੀ ਮਹਿਸੂਸ ਕਰ ਰਿਹਾ ਸੀ।ਤੇ ਮੈਨੂੰ ਮੇਰੀ ਮੈਡਮ  ਤੇ ਤਰਸ ਜਿਹਾ ਆਉਦਾ ਹੈ ।ਉਸ ਦੀ ਧੀ ਗੰਗਾ ਜੋ ਚਲੀ ਗਈ ਸੀ।ਜੋ ਦਰਖੱਤ ਅਸੀ ਲਾਇਆ , ਪਾਲਿਆ ਜਿਸ ਦਾ ਸੁੱਖ ਵੀ ਅਸੀ ਮਾਣਿਆ ਅੱਜ ਉਹ ਕਿਸੇ ਹੋਰ ਘਰੇ ਆਪਣੀ ਮਹਿਕ ਵੰਡ ਰਿਹਾ ਸੀ।

ਰਮੇਸ਼ ਸੇਠੀ ਬਾਦਲ 
ਸੰਪਰਕ 98766 27233
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template