Headlines News :
Home » » ਕਲੀਨਸ਼ੇਵ-ਵਰ

ਕਲੀਨਸ਼ੇਵ-ਵਰ

Written By Unknown on Saturday, 13 April 2013 | 01:49


ਕਿਓਂ ਸੌੜੀਆਂ? ਹੋਈ ਜਾਣ ਸਰਦਾਰੀਆਂ,
ਸਿੱਖ-ਬੱਚੀ ਨਹੀਓਂ ਗੌਲਦੀ।
ਕਲੀਨਸ਼ੇਵ ਵਰ ਮੰਗਣ ਕੁਆਰੀਆਂ,
ਤਾਂਹੀਓਂ ਸਿੱਖੀ, ਨਹੀਓਂ ਮੌਲਦੀ।
ਪਿਓ,ਦਾਦਾ-ਪੜਦਾਦਾ ਸਿੱਖ ਤੇਰਾ,
ਫੇਰ ਕਿਓਂ? ਡੁਲਾਵੇਂ ਚਿੱਤ ਨੂੰ।
ਚੁੰਨੀ ਮੌਢਿਆਂ ਦੇ ਉਤੇ ਲਟਕਾਈ,
ਢਕਿਆ ਨਾ, ਸਿਰ ਹਿੱਕ ਨੂੰ।
ਨਕਲ ਦੂਜਿਆਂ ਦੀ ਭੇਡ-ਚਾਲ ਚੱਲਣਾ,
ਇਹ ਗੱਲ ਤੈਨੂੰ ਨਹੀਓਂ ਸ਼ੋਭਦੀ। ਕਲੀਨਸ਼ੇਵ-ਵਰ……….

ਟੋਟੇ ਪੁੱਤਾਂ ਦੇ, ਗਲਾਂ ‘ਚ’ ਪਵਾ ਲਏ,
ਮਾਵਾਂ ਸੀ ਉਹ ਧੰਨ ਜੱਗ ਤੇ।
ਜ਼ਿਕਰ ਓੁਹਨਾਂ ਦਾ ‘ਅਰਦਾਸ’ ਨਿੱਤ ਹੌਂਵਦਾ,
ਪ੍ਰਤੀਤ ਜਿਹਨ੍ਹਾਂ ਰੱਖੀ ਰੱਬ ਤੇ।
ਤੂੰ ਧਰਕੇ ਧਿਆਨ ਕਿਓਂ ਨਹੀ ਉਹਨਾਂ ਦਾ?
ਗੁਰਬਾਣੀ ਨਿੱਤ ਮੁਖੌਂ ਬੋਲਦੀ। ਕਲੀਨਸ਼ੇਵ-ਵਰ………..

ਕੀ ਦੋਸ਼ ਹੈ, ਤੇਰੇ ਮਾਂ ਪਿਓੁ ਦਾ?
ਤੈਨੂੰ ਡਿਗਰੀ ਕਰਾਈ ਓੁਹਨ੍ਹਾਂ ਨੇ।
ਤੂੰ ਤਾਂ, ਮਨ ਦੀ ਮੁਰਾਦ ਪੂਰੀ ਕਰ ਲਈ,
ਪਰ, ਇੱਜ਼ਤ ਗਵਾਈ ਉਹਨ੍ਹਾਂ ਨੇ ।
ਲਵ-ਮੈਰਿਜ ਕਰਾਕੇ ਘੋਨ-ਮੋਨ ਨਾਲ,
ਪੱਤ-ਸਿੱਖੀ ਦੋਵੇ ਰੋਲਦੀ । ਕਲੀਨਸ਼ੇਵ-ਵਰ………..


ਸਿੱਖ ਬੱਚੀ ਦਾ ਵਿਆਹ ਹੋਵੇ ਸਿੱਖ ਨਾਲ,
ਹੈ ‘ਰਹਿਤ-ਮਰਯਾਦਾ’ ਲਿਖਿਆ।
ਆਪ ਹੁਦਰੀਏ ਕਰ ਮਨ-ਮਾਨੀਆਂ,
ਅਸੂਲ ਨੂੰ ਕਿਉਂ ? ਛਿੱਕੇ ਟੰਗਿਆ।
ਟੁੱਟੀ ਆਪ ਜੇ! ਸਿੱਖੀ ਦੇ ਸਿਦਕ ਤੋਂ,
ਗਭਰੂਆਂ ਨੂੰ ਕਿਓਂ ਤੋੜਦੀ ?  ਕਲੀਨਸ਼ੇਵ-ਵਰ……….

ਸਿੱਖੀ-ਵਿਰਸਾ ਅਮੀਰ ਮਨੌਂ ਭੁੱਲਕੇ,
ਫ਼ੈਸ਼ਨਾਂ ‘ਚ’ ਤੂੰ ਰੁਲ ਗਈ।
ਬਾਣੀ, ਬਾਣੇ ਤਾਂਈਂ ਦੇ ਕੇ ਤਿਲਾਂਜਲੀ’
ਗੱਤਕਾ ਵੀ ਤੂੰ ਭੱਲ ਗਈ।
ਸੱਚੀ-ਬਾਣੀ ਵਾਲਾ ‘ਜਾਪੁ’ ਨਹੀਓਂ ਜਪਦੀ,
ਲੱਚਰਪੁਣਾ ਫਿਰੇਂ ਟੋਲ੍ਹਦੀ ।  ਕਲੀਨਸ਼ੇਵ-ਵਰ……….

ਪ੍ਰਗਟ-ਖ਼ਾਲਸਾ-ਦਿਵਸ ਤੋਂ ,ਤੂੰ ਡਟ ਜਾਹ ,
ਖੰਡੇ ਵਾਲੀ ਪਾਹੁਲ ਛਕ ਕੇ।
ਬੰਨ੍ਹ ਕੇਸਕੀ , ਤੇ ਫ਼ੈਸ਼ਨਾਂ ਤੋਂ ਹਟ ਜਾਹ,
ਨੀਵੀਂ ਪਾਉਣ ਦੋਖ਼ੀ ਤੱਕ ਕੇ ।
‘ਫ਼ਤਹਿਪੁਰੀ’ ਅਹਿਸਾਨਮੰਦ ਤੇਰਾ,
ਤੂੰ ਕਰਨਾਂ, ਜੇ ਇੰਜ ਲੋੜਦੀ ।
ਕਲੀਨਸ਼ੇਵ ਵਰ ਮੰਗਣ ਕੁਆਰੀਆਂ,
ਤਾਂਹੀਓਂ ਸਿੱਖੀ, ਨਹੀਂਓਂ ਮੌਲਦੀ।
ਗਿਆਨੀ ਅਜੀਤ ਸਿੰਘ ‘ਫ਼ਤਹਿਪੁਰੀ’ 
ਮੋਬਾਇਲ ਨੰ: 8146633646
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template