ਜਿਵੇਂ ਹੀ ਮੇਰੇ ਕੰਨਾਂ ਵਿੱਚ ਚੋਰ-ਚੋਰ ਦੀ ਅਵਾਜ਼ ਪਈ, ਹੋਰ ਲੋਕਾਂ ਵਾਂਗ ਮੈਂ ਵੀ ਇੱਕਠੀ ਹੋਈ ਭੀੜ ਵੱਲ ਤੁਰ ਪਿਆ। ਜਾ ਕੇ ਦੇਖਦਾਂ ਹਾਂ ਕਿ 15-20 ਲੋਕ ਇੱਕ 15-16 ਸਾਲ ਦੇ ਲੜਕੇ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਸਨ। ਮੈਂ ਲੜਕੇ ਨੂੰ ਛੁਡਾਇਆ ਤੇ ਪੁੱਛਿਆ, ‘‘ ਦੱਸ ਕਾਕਾ, ਤੂੰ ਚੋਰੀ ਕਿਉਂ ਕੀਤੀ?”
‘‘ਸਾਹਿਬ, ਮੇਰੀ ਮਾਂ ਬਿਮਾਰ ਹੈ ਤੇ ਇੱਕ ਹਫ਼ਤੇ ਤੋਂ ਮੰਜੇ ਤੇ ਪਈ ਹੈ, ਮੈਂ ਤਾਂ ਇਸ ਲਈ........” ਉਹ ਅੱਗੇ ਨਾ ਬੋਲ ਸਕਿਆ।
ਮੇਰਾ ਦਿਲ ਪਸੀਜ਼ ਗਿਆ ਤੇ ਮੈਂ ਆਪਣੇ ਪਰਸ ਵਿੱਚੋਂ 100 ਰੂਪੈ ਦਾ ਨੋਟ ਕੱਢ ਕੇ ਉਸ ਲੜਕੇ ਨੂੰ ਦੇ ਦਿੱਤਾ। ਇਹ ਸਭ ਦੇਖਦੇ ਹੋਏ ਇੱਕਠੀ ਹੋਈ ਭੀੜ ਤਿੱਤਰ-ਬਿੱਤਰ ਹੋਣੀ ਸ਼ੁਰੂ ਗਈ ਸੀ।
ਗੋਗੀ ਜੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240


0 comments:
Speak up your mind
Tell us what you're thinking... !