ਇਹਨਾਂ ਅੱਖਾਂ ਦੇ ਵਿੱਚ ਪਾਣੀ ਜ਼ੋ,
ਇਹ ਹੌਲੀ-ਹੌਲੀ ਡੁੱਲ ਜਾਣਾ ।
ਮਿੱਟੀ ਦੇ ਜ਼ੋ ਇਹ ਬੁੱਤ ਬਣੇ,
ਇਹਨਾਂ ਮਿੱਟੀ ਦੇ ਵਿੱਚ ਰੁਲ ਜਾਣਾ।
ਇਹ ਸਾਹਾਂ ਵੀ ਉਧਾਰੀਆਂ ਨੇ,
ਸਾਨੂੰ ਮਿਲੀਆਂ ਪ੍ਰੀਤਮ ਚੋਜੀ ਤੋਂ,
ਉਸ ਕਾਦਰ ਦੀਆਂ ਰਹਿਮਤਾਂ ਦਾ,
ਸਾਥੋਂ ਨਹੀਂ ਚੁਕਾਇਆ ਮੁੱਲ ਜਾਣਾ।
ਵਾਰ ਗਏ ਨੇ ਜ਼ੋ ਜਿੰਦੜੀਆਂ,
ਉਹਨਾਂ ਨਾਮ ਕਮਾਇਆ ਜੱਗ ਉੱਤੇ,
ਮਜ਼ਲੂਮਾਂ ਲਈ ਸਭ ਵਾਰ ਗਏ ਜ਼ੋ,
ਚੰਗਾ ਨਹੀਂ ਉਹਨਾਂ ਨੂੰ ਭੁੱਲ ਜਾਣਾ।
ਇਹ ਪਾਪ ਪੁੰਨ ਦੀ ਕਹਾਣੀ,
ਕੀ ਬੁਢਾਪਾ ਤੇ ਕੀ ਜਵਾਨੀ,
ਜੋ ਕੁਝ ਵੀ ਕਰਦਾ ਜਾਵੇਂ,
ਆਖਰ ਤੱਕੜੀ ਉੱਤੇ ਤੁਲ ਜਾਣਾ।
ਉਂਝ ਰਾਜ ਤੂੰ ਲੱਗਦਾ ਭੋਲਾ,
ਪਰ ਰੱਖਦਾ ਤੂੰ ਸਾਥੋਂ ਓਹਲਾ,
ਜਿੰਨ੍ਹਾਂ ਮਰਜ਼ੀ ਛੁਪਾ ਲੈ ਸੱਜਣਾ,
ਹਰ ਰਾਜ ਨੇ ਇੱਕ ਦਿਨ ਖੁੱਲ ਜਾਣਾ।
ਇਹਨਾਂ ਅੱਖਾਂ ਦੇ ਵਿੱਚ ਪਾਣੀ ਜ਼ੋ,
ਇਹ ਹੌਲੀ-ਹੌਲੀ ਡੁੱਲ ਜਾਣਾ ।
ਮਿੱਟੀ ਦੇ ਜ਼ੋ ਇਹ ਬੁੱਤ ਬਣੇ,
ਇਹਨਾਂ ਮਿੱਟੀ ਦੇ ਵਿੱਚ ਰੁਲ ਜਾਣਾ।
ਰਾਜਿੰਦਰ ਸਿੰਘ ਔਲਖ, ਜ਼ੀਰਾ।
Mobile Number:9855900582
Ward Number 14/206,
Subash Colony,
Zira,
Tehsil Zira, District Ferozepur (Pb) India 142047


0 comments:
Speak up your mind
Tell us what you're thinking... !