ਮੇਰੇ ਦਰਦਾਂ ਨੂੰ ਸਹਾਰਨ ਦੀ ਹਿੰਮਤਕਦੋਂ ਆਵੇਗੀ ਉਸ ਵਿੱਚ
ਉਹ ਕਿਉਂ ਇਹ ਗੱਲ ਨਹੀਂ ਜਾਣਦਾ
ਕਿ
ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ
ਹਮਸਫਰ ਹੈ ਉਹ
ਫਿਰ ਵੀ ਮੈਨੂੰ ਆਪਣਾ ਬਣਾਉਣ ਦੀ ਥਾਂ
ਕਿਉਂ ਸਮਝ ਰਿਹਾ ਹੈ ਗੈਰ
ਤੇ ਮੇਰਾ ਹੋਰਾਂ ਨਾਲ ਕਿਉਂ ਪਵਾ
ਰਿਹਾ ਏ ਵੈਰ
ਬੱਸ ਇਸੇ ਗੱਲ ਨੂੰ ਲੈ ਕੇ
ਅੱਜ ਫਿਰ ਮੇਰੇ ਦਰਦਾਂ ਦੀ ਪੀੜ੍ਹਾਂ
ਫਿਰ ਵੱਧ ਗਈ
ਕਿਉਂਕਿ ਹੁਣ ਮੈਂ ਵੀ ਸਮਝਣ
ਲੱਗ ਪਿਆ ਹਾਂ ਕਿ
ਅਸਲ ਚ ਉਹ ਹੀ ਮੇਰੇ ਦਰਦਾਂ ਦੀ ਦਵਾ ਏੇ।
ਹਰਵਿੰਦਰ ਸਿੰਘ,
ਪਿੰਡ- ਮਕੜੌਨਾ ਖੁਰਦ,
ਡਾਕਘਰ- ਮਕੜੌਨਾ ਕਲਾਂ,
ਜ਼ਿਲ੍ਹਾ - ਰੋਪੜ।
ਮੋਬਾਇਲ 95923 13792

0 comments:
Speak up your mind
Tell us what you're thinking... !