Headlines News :
Home » » ਸਾਡਾ ਹੱਕ - ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

ਸਾਡਾ ਹੱਕ - ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

Written By Unknown on Saturday, 20 April 2013 | 02:34


ਗੁਰਸ਼ਰਨ ਕੌਰ ਗਿੱਲ(ਸ਼ਰਨ ਗਿੱਲ) ਨਾਮੀ ਕੈਨੇਡਾ ਨਿਵਾਸੀ ਪੀ.ਐਚ.ਡੀ ਦੀ ਵਿਦਿਆਰਥਣ ਜਿਹੜੀ ਆਪਣੇ ਥੀਸਿਸ ਲਈ ਯੁਨੀਵਰਸਿਟੀ ਵਲੋਂ ਭਾਰਤ ਭੇਜੀ ਜਾਂਦੀ ਹੈ ਨੂੰ ਪੁਲਿਸ ਪੰਜਾਬ ਵਿੱਚ ਦੁਬਾਰਾ ਅੱਤਵਾਦ ਫੈਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲੈਂਦੀ ਹੈ । ਕੇਸ ਨੂੰ ਹੋਰ ਮਜਬੂਤ ਬਣਾਉਣ ਲਈ ਜਿਵੇਂ ਅਕਸਰ ਭਾਰਤੀ ਪੁਲਿਸ ਕਰਦੀ ਹੈ ਆਰ.ਡੀ.ਐਕਸ ਵੀ ਪਾ ਦਿੰਦੀ ਹੈ । ਪੂਰੀ ਫਿਲਮ ਉਸ ਦੇ ਬੈਕ ਥੀਮ ਤੇ ਘੁੰਮਦੀ ਹੈ । ਕਿ ਕਿਵੇਂ ਉਹ ਭਾਰਤ ਆਈ ਕਿਸ ਕਿਸ ਨੂੰ ਮਿਲ਼ੀ ਅਤੇ ਅਸਲ਼ੀ ਤੱਥਾਂ ਨੂੰ ਇਕੱਠਿਆਂ ਕਰਦੀ ਹੈ ।
ਫਿਲਮ ਵਿਚਲਾ ਨਾਇਕ ਇੱਕ ਪ੍ਰਸਿੱਧ ਹਾਕੀ ਖਿਡਾਰੀ ਹੈ । ਜਿਸ ਨੂੰ ਪਲਿਸ ਜਿਵੇਂ ਅਕਸਰ ਪੰਜਾਬ ਵਿੱਚ ਕਰਦੀ ਸੀ ਠੀਕ ਉਸੇ ਤਰੀਕੇ ਖਾੜਕੂ ਬਣਨ ਲਈ ਮਜਬੂਰ ਕਰਦੀ ਹੈ । ਉਹਨਾਂ ਕਾਲ਼ੇ ਦਿਨਾ ਵਿੱਚ ਸਾਡੇ ਪਿੰਡ ਮਾਸਟਰ ਦਿਆ ਸਿੰਘ ਦੇ ਹੋਣਹਾਰ ਨੌਜੁਆਨ ਲੜਕਿਆਂ ਨੂੰ ਵੀ ਪੁਲਿਸ ਨੇ ਠੀਕ ਇਸੇ ਤਰੀਕੇ ਖਾੜਕੂ ਬਣਾਇਆ ਸੀ । ਫਿਲਮ ਦੇਖਦੇ-ਦੇਖਦੇ ਮੈਂ ਆਪਣੇ ਸਾਹਮਣੇ ਘਟੇ ਅਸਲੀ ਘਟਨਾਕ੍ਰਮ ਨੂੰ ਮਹਿਸੂਸ ਕੀਤਾ ।
ਫਿਲਮ ਵਿਚਲੀ ਹੋਰ ਘਟਨਾ ਕਿ ਕਿਵੇਂ ਖਾਲਿਸਤਾਨ ਦੇ ਨਾਮ ਤੇ ਬੇਦੋਸ਼ੇ ਬੱਸਾ ਵਿੱਚੋਂ ਕੱਢ-ਕੱਢ ਕੇ ਮਾਰੇ ਗਏ ਉਹਨਾਂ ਦਾ ਵੀ ਜਿਕਰ ਬਾਖੂਬੀ ਕੀਤਾ ਗਿਆ ਹੈ ਅਤੇ ਪੂਰੀ ਕੋਸਿਸ ਕੀਤੀ ਗਈ ਹੈ ਕਿ ਕਿਸੇ ਵੀ ਬੇਦੋਸ਼ੇ ਨੂੰ ਮਾਰਨਾ ਕਾਇਰਤਾਪੂਰਨ ਕਾਰਵਾਈ ਹੈ ਚਾਹੇ ਪੁਲਿਸ ਵਲੋਂ ਹੋਵੇ ਚਾਹੇ ਦੂਜੀ ਧਿਰ ਵਲੋਂ । ਫਿਲਮ ਵਿੱਚ ਇਹ ਭਾਰਤੀ ਨਾਹਰੇ ਸਤਿਯਮੇਵ ਜਯਤੇ ਨੂੰ ਉਭਾਰਿਆ ਗਿਆ ਹੈ ਕਿਉਂਕਿ ਜਦੋਂ ਵੀ ਸਤਿਯਮੇਵ ਜਯਤੇ ਦਾ ਘਾਣ ਹੋਇਆ, ਵਿਦਰੋਹ ਹੋਣਾ ਸੁਭਾਵਿਕ ਹੈ । ਪੁਲਿਸ ਦੁਆਰਾ ਕੀਤੇ ਝੂਠੇ ਪੁਲਿਸ ਮੁਕਾਬਲੇ ਵੀ ਫਿਲਮ ਦਾ ਸਿੰਗਾਰ ਹਨ । 1992 ਵਿੱਚ ਮੈਂ ਆਪਣੇ ਅੱਖੀ ਝੂਠਾ ਪੁਲਿਸ ਮੁਕਾਬਲਾ ਹੁੰਦਾ ਦੇਖਿਆ ਸੀ । ਮੈਂਨੂੰ ਫਿਲਮ ਵਿਚਲੇ ਸੀਨ ਨੇ ਅੱਖੀ ਡਿੱਠੇ ਮੁਕਾਬਲੇ ਦੇ ਜਖ਼ਮ ਨੂੰ ਫਿਰ ਤੋਂ ਕੁਰੇਦ ਕੇ ਰੱਖ ਦਿਤਾ ।
ਸਾਡਾ ਘਰ ਬਾਹਰਵਾਰ ਖੇਤਾ ਵਿੱਚ ਹੈ । ਉਹਨਾ ਦਿਨਾ ਵਿੱਚ ਸਾਡੇ ਘਰ ਕੋਈ ਬਹੁਤਾ ਉੱਚਾ ਵਾਗਲ਼ਾ ਵੀ ਨਹੀਂ ਸੀ ਹੁੰਦਾ । ਸੰਨ1992, ਅਕਤੂਬਰ ਮਹੀਨੇ ਦੀ ਰਾਤ 12 ਵਜੇ ਪੁਲਿਸ ਦੀਆਂ ਸਰਚ ਲਾਈਟਾਂ ਵੱਜਣੀਆਂ ਸ਼ੁਰੂ ਹੋ ਗਈਆਂ । ਸਰਚ ਲਾਈਟਾਂ ਦੀ ਤਿੱਖੀ ਰੋਸਨੀ ਨੇ ਦਿਨ ਚਾੜ ਦਿੱਤਾ । ਸਾਡੇ ਵੇਹੜੇ ਵਿੱਚ ਬੰਨੀ ਮੱਝ ਸਰਚ ਲਾਈਟਾਂ ਨੂੰ ਨਾਂ ਸਹਾਰਦੀ ਉੱਠ ਖੜੀ ਹੋਈ ਤੇ ਕਿੱਲੇ ਤੇ ਖੜੀ ਖਰੂਦ ਪਾਉਣ ਲੱਗੀ । ਮੱਝ ਦਾ ਖਰੂਦ ਸੁਣ ਕੇ ਅਸੀਂ ਜਾਗ ਗਏ ਅਤੇ ਕਮਰੇ ਵਿੱਚੋਂ ਨਿਕਲ਼ ਬਾਹਰ ਵੇਹੜੇ ਵਿੱਚ ਆ ਗਏ । ਪੁਲਿਸ ਨੂੰ ਸਾਇਦ ਲੱਗਾ ਕਿ ਅਸੀਂ ਜਾਗ ਗਏ ਹਾਂ ਉਹਨਾਂ ਸਾਡੇ ਘਰ ਵੱਲ੍ਹ ਨੂੰ ਸੇਧਿਤ ਕਰ ਕੇ ਤਾੜ ਤਾੜ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ । ਅਸੀਂ ਡਰ ਗਏ । ਵੇਹੜੇ ਵਿੱਚ ਜਗਾਈਆਂ ਲਾਈਟਾਂ ਬੰਦ ਕਰ ਦਿੱਤੀਆ । ਪੁਲਿਸ ਦੀਆਂ ਸਰਚ ਲਾਈਟਾ ਸਾਡੇ ਘਰ ਵੱਲ ਹੀ ਸਨ । ਅਸੀਂ ਮੱਝ ਨੂੰ ਡਰਦਿਆਂ ਨੇ ਕਮਰੇ ਵਿੱਚ ਵਾੜ ਲਿਆ ਅਤੇ ਡਰ ਕੇ ਬੈਠ ਗਏ । ਥੋੜੀ ਦੇਰ ਬਾਅਦ ਉੱਚੀ ਉੱਚੀ ਗਾਲ਼ਾ ਕੱਢਣ ਦੀਆਂ ਅਵਾਜਾ ਸੁਣੀਆਂ । ਪੁਲਿਸ ਦੀਆਂ ਥੀ ਨਟ ਥ੍ਰੀ ਦੀਆਂ ਦੋ ਗੋਲ਼ੀਆਂ ਦੀ ਅਵਾਜ ਸੁਣੀ । ਕਿਸੇ ਦੀ ‘ਹਾਏ ਮਾਰਤਾ’ ਦੀ ਅਵਾਜ ਵੀ ਸੁਣੀ । ਏਦਾਂ ਹੀ ਪੁਲਿਸ ਨੇ ਤਿੰਨ ਵਾਰ ਡਰਾਮਾ ਕੀਤਾ । ਪੂਰੇ ਢਾਈ ਵਜੇ ਪੁਲਿਸ ਦੀਆਂ ਗੱਡੀਆਂ ਦੀ ਮੁੜਨ ਦੀ ਅਵਾਜ ਸੁਣਾਈ ਦਿੱਤੀ । ਅਗਲੇ ਦਿਨ ਉਸ ਜਗਾ ਤੇ ਜਾ ਕੇ ਦੇਖਿਆ ਕਿ ਦਰੱਖਤਾ ਨਾਲ਼ ਬੰਨ ਕੇ ਮਾਰਨ ਦੇ ਨਿਸਾਨ ਸਾਫ ਦਿਖਾਈ ਦਿੰਦੇ ਸਨ । ਅਖਬਾਰ ਤੋਂ ਹੀ ਪਤਾ ਲੱਗਾ ਕਿ ਏਥੇ ਤਿੰਨ ਖੂ ਕਾਰ ਅੱਤਵਾਦੀ ਬਹਾਦਰ ਪੁਲਿਸ ਵਾਲਿਆਂ ਮਾਰ ਦਿਤੇ ਹਨ ਅਤੇ ਆਪਣੇ ਮੋਢੇ ਤੇ ਤਿੰਨ ਸਟਾਰ ਲਗਵਾ ਲਏ ਹਨ ।
ਅਗਰ ਫਿਲਮ ਦੇ ਐਕਸਨ ਸੀਨਾ ਦੀ ਗੱਲ ਕਰੀਏ ਜੇਹਲ ਵਿਚਲੀ ਲੜਾਈ ਅਸਲੀਅਤ ਲੱਗਦੀ ਹੈ । ਅਸਲ਼ੀ ਪੁਲਿਸ ਮੁਕਾਬਲਾ ਵੀ ਹਿੰਦੀ ਫਿਲਮਾ ਦੇ ਐਕਸਨ ਸੀਨਾ ਨੂੰ ਮਾਤ ਪਾਉਦਾ ਹੈ । ਬੰਬ ਨਾਲ਼ ਚੀਫ ਨੂੰ ਉੜਾਉਣਾ ਵਰਗੀਆਂ ਘਟਨਾਵਾ ਨੇ ਫਿਲਮ ਵਿੱਚ ਜਾਨ ਪਾ ਦਿਤੀ ਹੈ । ਫਿਲਮ ਵਿਚ ਐਕਸਨ ਸੀਨਾ ਦੀ ਭਰਮਾਰ ਹੈ ।
ਗੱਲ ਅਗਰ ਹਾਸੇ ਮਜਾਕ ਦੀ ਕਰੀਏ ਤਾਂ ਇਸ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ । ਫਿਲਮ ਦੇ ਇੱਕ ਸੀਨ ਵਿੱਚ ਫਿਲਮ ਦਾ ਨਾਇਕ ਅਤੇ ਉਸ ਦੇ ਸਹਿਯੋਗੀ ਜੇਹਲ ਵਿੱਚ ਸੁਰੰਗ ਖੋਦਣ ਦੀ ਯੋਜਨਾ ਬਣਾਉਦੇ ਹਨ । ਉਹ ਜੇਲ਼ ਦੀ ਚੱਕੀ ਵਿਚੀ ਟੁਆਲਿਟ ਨੂੰ ਪੁੱਟਣ ਲੱਗਦੇ ਹਨ ਸਾਰੇ ਬਹੁਤ ਹੀ ਸੀਰੀਅਸ ਹੁੰਦੇ ਹਨ । ਫਿਲਮ ਦਾ ਨਾਇਕ ਟੁਆਲਿਟ ਦੀ ਸੀਟ ਨੂੰ ਸੂਏ ਨਾਲ਼ ਆਸੇ ਪਾਸੇ ਤੋਂ ਖੋਦ ਲੈਂਦਾ ਹੈ । ਇੱਕ ਪਾਤਰ ਸੀਰੀਅਸ ਜਿਹਾ ਹੋ ਕੇ ਪੁੱਛਦਾ ਹੈ ਕਿ ਯਾਰ ਆਪਾ ਜੰਗਲ਼ ਪਾਣੀ ਕਿੱਥੇ ਜਾਵਾਗੇ । ਦਰਸ਼ਕਾ ਦੇ ਢਿੱਡੀ ਪੀੜਾ ਪਵਾਉਣ ਵਾਲ਼ਾ ਸੀਨ ਹੈ । ਹਾਸੇ ਮਜਾਕ ਵਾਲੇ ਹੋਰ ਵੀ ਬਹੁਤ ਸੀਨ ਹਨ ਜੋ ਦਰਸ਼ਕਾ ਦਾ ਮਨੋਰੰਜਨ ਕਰਨ ਲਈ ਕਾਫੀ ਹਨ ।
ਗੱਲ ਅਗਰ ਰੁਮਾਟਿਕ ਸੀਨਾ ਦੀ ਕਰੀਏ ਤਾਂ ਉਹਨਾਂ ਦੀ ਵੀ ਭਰਮਾਰ ਹੈ । ਫਿਲਮ ਵਿੱਚ ਰੁਮਾਟਿਕ ਸੀਨ ਦੇਣ ਲਈ ਦੋ ਨਾਇਕ ਨਾਇਕਾਵਾ ਦੀਆਂ ਜੋੜੀਆਂ ਹਨ ਜਿਹੜਾ ਦਰਸਕਾ ਦਾ ਖੂਬ ਮਨੋਰੰਜਨ ਕਰਦੀਆਂ ਹਨ ਇਹਨਾ ਦਾ ਲੁਤਫ ਵੱਡੇ ਪਰਦੇ ਤੇ ਫਿਲਮ ਨੂੰ ਦੇਖ ਕੇ ਹੀ ਲੈ ਸਕਦੇ ਹਾਂ ।
ਮੁੱਕਦੀ ਗੱਲ ਸਾਡਾ ਹੱਕ ਫਿਲਮ ਸਿਰਫ ਸਿੱਖਾ ਲਈ ਨਹੀਂ ਹੈ । ਇਹ ਫਿਲਮ ਮਨੁੱਖਤਾ ਪ੍ਰਸਤ ਲੋਕਾਂ ਲਈ ਹੈ । ਉਹਨਾ ਲੋਕਾਂ ਲਈ ਜਿਹੜੇ ਆਪਣੇ ਦੇਸ਼ ਦਾ ਸੱਚਮੁੱਚ ਭਲਾ ਚਾਹੁੰਦੇ ਹਨ । ਇਹ ਸਾਨੂੰ ਢੇਰ ਸਾਰੀ ਸਿੱਖਿਆ, ਮਨੋਰੰਜਨ, ਹਾਸਾ ਮਜਾਕ ਦਿੰਦੀ ਫਿਲਮ ਦੀ ਟਿਕਟ ਤੇ ਲਗਾਏ ਪੂਰੇ ਪੈਸੇ ਵਸੂਲਣ ਦੇ ਸਮਰੱਥ ਹੈ । 
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : 09872099100
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template