Headlines News :
Home » » ਲੋਕ ਭਲਾਈ ਵਿੱਚ ਨਾ ਆਵੇ "ਮੈਂ" ਦੀ ਭਾਵਨਾ - ਦਮਨਜੀਤ ਕੌਰ

ਲੋਕ ਭਲਾਈ ਵਿੱਚ ਨਾ ਆਵੇ "ਮੈਂ" ਦੀ ਭਾਵਨਾ - ਦਮਨਜੀਤ ਕੌਰ

Written By Unknown on Saturday, 20 April 2013 | 02:38


ਸਰਕਾਰ ਹਰ ਰਾਜ ਦੀ, ਹਰ ਦੇਸ਼ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਤੇ ਲੋਕਾਂ ਨੂੰ ਇਸ ਤੋਂ ਉਮੀਦਾਂ ਵੀ ਬਹੁਤ ਹੁੰਦੀਆਂ ਹਨ। ਕਿਉਂਕਿ ਲੋਕਾਂ ਦੀ ਹਰ ਰੁਕਾਵਟ, ਮੁਸ਼ਕਿਲ ਦਾ ਹਲ ਸਰਕਾਰ ਕੋਲ ਹੋਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਲੋਕਾਂ ਦੇ ਅਹਿਮ ਮੁੱਦੇ ਸਰਕਾਰ ਦੇ ਸਾਹਮਣੇ ਲਿਆਏ ਜਾਣ। 
ਇਸ ਸਾਲ ਵਿਧਾਨ ਸਭਾ (2013-14) ਦਾ ਸੈਸ਼ਨ ਹੋਇਆ ਤਾਂ ਲੋਕਾਂ ਨੂੰ ਉਮੀਦਾਂ ਸੀ ਕਿ ਉਹਨਾਂ ਦੇ ਮੁੱਦਿਆਂ ਤੇ ਚਾਨਣਾਂ ਪਾਇਆ ਜਾਵੇਗਾ, ਚਾਹੇ ਉਹ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਮੌਜੂਦਾ ਸਰਕਾਰ ਲੋਕਾਂ ਨੂੰ ਦੋਵਾਂ ਤੋਂ ਉਮੀਦਾਂ ਹੁੰਦੀਆਂ ਹਨ। ਜੇ ਅਸੀਂ ਕਹਿ ਦਈਏ ਕਿ ਵਿਰੋਧੀ ਧਿਰ ਦਾ ਕੋਈ ਰੋਲ ਨਹੀਂ ਹੁੰਦਾ ਤਾਂ ਇਹ ਸੋਚ ਬਹੁਤ ਗਲਤ ਹੈ, ਕਿਉਂਕਿ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵਿਰੋਧੀ ਧਿਰ ਤੋਂ ਇਲਾਵਾ ਹੋਰ ਕੋਈ ਨਹੀਂ ਕਰਵਾ ਸਕਦਾ। ਇਸ ਸਾਲ ਦੇ ਸੈਸ਼ਨ ਵਿੱਚ ਕਈ ਅਹਿਮ ਮੁੱਦੇ ਉਠਾਏ ਗਏ ਜਿਵੇਂ ਕਿ ਅਵਾਰਾ ਕੁੱਤਿਆਂ ਦਾ ਵੱਡਣਾ, ਵਿਦਿਆਰਥੀਆਂ ਵਿੱਚ ਰੈਗਿੰਗ ਨੂੰ ਰੋਕਣਾ ਅਦਿ.. ਪਰ ਅਫਸੋਸ ਦੀ ਗਲ ਇਹ ਹੈ ਕਿ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੈਸ਼ਨ ਵਿੱਚ ਗੈਰ-ਹਾਜ਼ਿਰ  ਰਹੇ ਇਸ ਦੇ ਕਾਰਣ ਬਹੁਤ ਹਨ ਜਾਂ ਸਮਝ ਲਓ  ਕਿ ਇੰਨ੍ਹਾਂ ਦੋਵਾਂ ਸਰਕਾਰਾਂ ਦਾ ਆਪਸ ਵਿੱਚ ਰਿਸ਼ਤਾ ਹੀ ਕੁਝ ਅਜਿਹਾ ਹੈ ਕਿ ਸਮਝਣਾ ਔਖਾ ਹੈ।
ਵਜਹ ਚਾਹੇ ਜੋ ਵੀ ਹੋਵੇ ਪਰ ਕਾਂਗਰਸ ਤੇ ਇਕਾਲੀ-ਭਾਜਪਾ ਨੂੰ ਚਾਹੀਦਾ ਹੈ ਕਿ ਉਹ 'ਮੈਂ' ਦੀ ਭਾਵਨਾ ਛੱਡ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ, ਕਿਉਂਕਿ ਸਰਕਾਰ ਦੀ ਹੋਂਦ ਲੋਕਾਂ ਤੋਂ ਹੀ ਹੁੰਦੀ ਹੈ।  ਇੱਥੇ ਗੱਲ ਕਿਸੇ ਸਰਕਾਰ ਨੂੰ ਨੀਵਾਂ ਦਿਖਾਉਣ ਦੀ ਨਹੀਂ ਹੋ ਰਹੀ ਕਿਉਂਕਿ ਅਸੀਂ ਕਹਿ ਤਾਂ ਦਿੰਦੇ ਹਾਂ ਕਿ "ਸਰਕਾਰ ਬੁਰੀ ਹੈ.." ਜੋ ਵੀ ਹੈ ਸਾਡਾ ਪੰਜਾਬ ਅੱਜ ਕਿਸੇ ਵੀ ਰਾਜ ਜਾਂ ਦੇਸ਼ ਨਾਲੋਂ ਘੱਟ ਨਹੀਂ ਹੈ ਤੇ ਇੱਕ ਰਾਜ ਦੀ ਤਰੱਕੀ ਪਿੱਛੇ ਸਰਕਾਰਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਬਸ ਅੰਤ ਵਿੱਚ ਇਹੀ ਕਹਿਣਾ ਹੈ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜੇ ਰਾਜ ਵਿਕਸਿਤ ਹੋਏਗਾ ਤਾਂ ਸਰਕਾਰ ਦੀ ਵਡਿਆਈ ਹਰ ਕੋਈ ਕਰੇਗਾ।
ਦਮਨਜੀਤ ਕੌਰ,
98030-48200, 
ਡੀ.ਏ.ਵੀ. ਕਾਲੇਜ,
ਅੰਮ੍ਰਿਤਸਰ।
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template