Headlines News :
Home » » ਗਜ਼ਲ - ਸੁਖਵਿੰਦਰ ਸ਼ਾਂਤ

ਗਜ਼ਲ - ਸੁਖਵਿੰਦਰ ਸ਼ਾਂਤ

Written By Unknown on Saturday, 20 April 2013 | 02:14


ਕੂੜਿਆਂ ਦੇ ਢੇਰਾਂ ਚੋਂ ਜੋ ਜਿੰਦਗੀ ਤਲਾਸ਼ ਦੇ,
ਚੀਰੀ ਦੇ ਨੇ ਬਾਲ ਨਿੱਤ ਵਾਂਗ ਮਤੀ ਦਾਸ ਦੇ।
ਦਿਸਦੇ ਗਰੀਬ ਨਾ ਸੁਜਾਖੇ ਤਾਜ ਦਾਰਾਂ ਨੂੰ,
ਪਿਟਦੇ ਢੰਡੋਰੇ ਚੱਤੋ ਪਹਿਰ ਜੋ ਵਿਕਾਸ ਦੇ।
ਸੁਣਦਾ ਕਿਉਂ ਨੀ ਮੁੰਦੇ ਤਖਤਾਂ ਦੇ ਕੰਨ ਕਿਉਂ,
ਚੀਖਦੇ ਮਾਸੂਮ ਮਾਰੇ ਭੁੱਖ ਤੇ ਪਿਆਸ ਦੇ,
ਦਾਨ ਸੁਲਤਾਨ ਜ਼ੋਰੀਂ ਮੰਗਦੇ ਨੇ ਅੱਜ ਵੀ,
ਹੁੰਦੇ ਨੇ ਕਤਲ ਸੱਥਾਂ ਵਿਚ ਵਿਸ਼ਵਾਸ਼ ਦੇ,
ਕੁੱਲੀ ਗੁੱਲੀ ਜੁੱਲੀਆਂ ਤੋਂ ਸੱਖਣੇ ਹਾਲਤਾਂ ਨੂੰ,
Øਮੋਢਿਆਂ ਤੇ ਢੋਹਦੇ ਮਜ਼ਲੂਮ ਵਾਂਗ ਲਾਸ ਦੇ,
ਨ੍ਹੇਰੇ ਘਰੀ ਛਿਟਕੁ ਛਿੜਕ ਦਿੰਦੇ ਰੋਸ਼ਨੀ,
ਇਨ੍ਹਾਂ ਵਾਰੀ ਮੁੱਕੇ ਕਿਉਂ ਖਜ਼ਾਨੇ ਪ੍ਰਕਾਸ਼ ਦੇ,
ਐਡੇ ਦੇਖ ਕਹਿਰ ਸੱਚ ਦੱਸੀ ਰੱਬਾ ਮੇਰਿਆਂ,
ਤਿੜਕੇ ਵਜੂਦ ਕਿਉਂ ਨਾ ਧਰਤੀ ਅਕਾਸ਼ ਦੇ,
ਸੋਚਾਂ ਵਿਚ ਬੀਜਕੇ ਬਿਰਖ ਸਲਫਾਸ ਦੇ,
ਖੌਰ ਕੀਹਨੇ ਕਾਲੇ ਪੰਨ੍ਹੇ ਲਿਖੇ ਇਤਿਹਾਸ ਦੇ,
ਹਾਰ ਗਲੀਂ ਆਪਣੇ ਪੁਆਕੇ ਅਸੀਂ ਮਾਸ ਦੇ,
ਕਦੋਂ ਤੱਕ ਬਣਾਗੇ ਸ਼ਹੀਦ ਅਰਦਾਸ ਦੇ,
ਮੁੱਕੂਗੀ ਕਰੂਰ ਕਾਲੀ ਰਾਤ ਕਦੋਂ ਦੁੱਖਾਂ ਦੀ,
ਜਗਣੇ ਚਿਰਾਗ ਸੁੱਖੀ ਸ਼ਾਂਤ ਕਦੋਂ ਆਸ ਦੇ।
ਸੁਖਵਿੰਦਰ ਸ਼ਾਂਤ।
ਪਿੰਡ ਤੇ ਡਾਕ. ਨਿਹਾਲ ਸਿੰਘ ਵਾਲਾ (ਮੋਗਾ)
98781-18303
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template