ਕੋਈ ਸਮਾਂ ਸੀ ਜਦ ਪੰਜਾਬ ਪੰਜਾਂ ਦਰਿਆਵਾਂ ਦਾ ਪਾਕ ਪਵਿੱਤਰ ਸੂਬਾ ਮੰਨ੍ਹਿਆਂ ਜਾਂਦਾ ਸੀ, ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਯੋਧਿਆਂ ਦੀ ਧਰਤੀ ਹੈ। ਪ੍ਰੰਤੂ ਅਜੋਕੇ ਸਮੇਂ ਦੌਰਾਨ ਪੰਜਾਬ ਦੀ ਧਰਤੀ ਤੇ ਪੰਜਾਂ ਦਰਿਆਵਾਂ ਦੀ ਥਾਂ ਤੇ ਛੇਵਾਂ ਦਰਿਆਂ ਨਸ਼ਿਆਂ ਦਾ ਜਾਂ ਸਮੁੰਦਰ ਹੀ ਕਹੇ ਜਾਣ ਵਿਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਪੰਜਾਬ ਅੰਦਰ ਕਾਫੀ ਹੱਦ ਤੱਕ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿਚ ਧਸ ਰਹੀ ਹੈ। ਜਿਸ ਦੇ ਸਿੱਟੇ ਵਜੋਂ ਜਿੱਥੇ ਅੱਜ ਦਾ ਪੰਜਾਬ ਮਸ਼ੀਨੀਕਰਨ ਦੇ ਚੰਗੇ ਦੌਰ ਵਿਚ ਗੁਜ਼ਰ ਰਿਹਾ ਹੈ, ਉੱਥੇ ਉਸਨੂੰ ਦਿਨੋ ਦਿਨ ਵਧ ਰਹੀਆਂ ਵਾਰਦਾਤਾਂ ਦੇ ਮੰਦੇ ਦੌਰ ਵੀ ਵੇਖਣੇ ਪੈ ਰਹੇ ਹਨ। ਕੋਈ ਵੀ ਦਿਨ ਅਜਿਹਾ ਨਹੀਂ ਵੇਖਣ ਨੂੰ ਮਿਲਦਾ ਜਦੋਂ ਕੋਈ ਕਤਲ, ਲੁੱਟ ਖੋਹ, ਸਮੈਕ, ਭੁੱਕੀ, ਅਫੀਮ, ਨਸ਼ੀਲੀਆਂ ਗੋਲੀਆਂ ਆਦਿ ਦੀ ਬਰਾਮਦਗੀ ਨਾ ਹੋਈ ਹੋਵੇ। ਇਨ੍ਹਾਂ ਵਾਰਦਾਤਾਂ ਅਤੇ ਬਰਾਮਦਗੀਆਂ ਵਿਚ ਮੋਹਰੀ ਭੂਮਿਕਾ ਨੌਜ਼ਵਾਨਾਂ ਦੀ ਹੀ ਹੁੰਦੀ ਹੈ। ਨੌਜ਼ਵਾਨਾਂ ਅੰਦਰ ਰਾਤੋਂ ਰਾਤ ਗੈਂਗ ਗਰੁੱਪਾਂ ਜਾਂ ਹੋਰ ਗੈਰ ਕਾਨੂੰਨੀ ਢੰਗਾਂ ਦੁਆਰਾ ਜਲਦੀ ਦੌਲਤ ਸ਼ੁਹਰਤ ਪਾਉਾਂਣ ੀ ਦੌੜ ਲੱਗੀ ਹੋਈ ਹੈ। ਜਿਸਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੇ ਨੌਜ਼ਵਾਨਾਂ ਵੱਲੋਂ ਅੰਧਾ ਧੁੰਦ ਫਾਇਰੰਗ ਕਰਨਾ, ਨੌਜ਼ਵਾਨਾਂ ਵੱਲੋਂ ਨੌਜ਼ਵਾਨ ਦਾ ਕਤਲ ਕਰਨਾ ਆਦਿ ਅਨੇਕਾਂ ਹੀ ਦਰਦਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਅਹਿਮ ਭੂਮਿਕਾ ਉਨ੍ਹਾਂ ਨੌਜ਼ਵਾਨਾ ਦੀ ਹੁੰਦੀ ਹੈ, ਜਿੰਨ੍ਹਾਂ ਨੂੰ ਮਾਪਿਆਂ ਵੱਲੋਂ ਉੱਚ ਵਿਦਿਅਕ ਸੰਸਥਾਵਾਂ ਵਿਚ ਵਿਦਿਆ ਗ੍ਰਹਿਣ ਲਈ ਭੇਜਿਆਂ ਜਾਂਦਾ ਹੈ। ਨਸ਼ਿਆਂ ਵਿਚ ਡੁੱਬਦੀ ਪੰਜਾਬ ਦੀ ਨੌਜ਼ਵਾਨੀ ਵਿਚ ਪੁਲਿਸ ਅਤੇ ਰਾਜਨੀਤੀ ਦਾ ਵੱਡਾ ਹੱਥ ਮੰਨ੍ਹਿਆਂ ਜਾਂਦਾ ਹੈ। ਸਰਹੱਦਾਂ ਪਾਰ ਲੰਘ ਕੇ ਪੰਜਾਬ ਵਿਚ ਦਾਖਲ ਹੋਣ ਉਪਰੰਤ ਨਸ਼ਿਆਂ ਦੀ ਸ਼ਰੇਆਮ ਵਿਕਰੀ ਕਰਕੇ ਪੁਲਿਸ ਸਖਤਾਈ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਚਲੋਂ ਫਿਰ ਵੀ ਪੁਲਿਸ ਵੱਲੋਂ ਕਾਫੀ ਹੱਦ ਤੱਕ ਸਖਤਾਈ ਵੀ ਵਰਤੀ ਗਈ ਹੈ। ਰੋਜ਼ਾਨਾ ਕੁਇੰਟਲਾਂ ਦੇ ਕੁਇੰਟਲ ਸਮੈਕ, ਭੁੱਕੀ ਪੋਸਤ ਅਤੇ ਦਰਜਨਾਂ ਗੋਲੀਆਂ, ਸ਼ੀਸ਼ੀਆਂ ਆਦਿ ਬਰਾਮਦ ਕੀਤੀਆਂ ਜਾ ਰਹੀਆਂ ਹਨ। ਪਰ ਇਹ ਬਰਾਮਦਗੀਆਂ ਮਹਿਜ਼ ਅਖਬਾਰਾਂ ਦੀਆਂ ਫੋਟੋਆਂ ਬਣ ਕੇ ਰਹਿ ਜਾਂਦੀਆਂ ਹਨ, ਖਬਰ ਛਪ ਕੇ ਅਜੇ ਅਖਬਾਰ ਤੇ ਆਉਾਂਣੀ ੁੰਦੀ ਹੈ ਕਿ ਦੋਸ਼ੀ ਪੁਲਿਸ ਹਿਰਾਸਤ ਤੋਂ ਰਿਹਾਅ ਹੋ ਕੇ ਆਪਣੀ ਅਗਲੀ ਕਾਰਵਾਈ ਨੂੰ ਅੰਜਾਮ ਦੇਣ ਲਈ ਯੋਜਨਾਵਾਂ ਘੜਣੀਆਂ ਸ਼ਰੂ ਕਰ ਦਿੰਦਾ ਹੈ। ਪਰ ਸਵਾਲ ਇਹ ਹੈ ਕਿ ਪੁਲਿਸ ਦੀ ਇੰਨ੍ਹੀ ਚੌਕਸੀ ਦੇ ਬਾਵਯੂਦ ਨਸ਼ਾ ਸੂਬੇ ਦੀਆਂ ਸਰਹੱਦਾਂ ਕਿਵੇਂ ਪਾਰ ਕਰ ਆਉਾਂਦਾ ? ਜਿੱਥੋਂ ਤੱਕ ਰਾਜਨੀਤਿਕ ਲੋਕਾਂ ਦੀ ਲੱਗ ਕਰੀਏ ਤਾਂ ਉਹ ਵੀ ਆਪਣੇ ਅਖਬਾਰੀ ਬਿਆਨਾ ਤੋਂ ਪਿੱਛੇ ਹਟ ਕੇ ਨੌਜ਼ਵਾਨਾਂ ਨੂੰ ਨਸ਼ੇ ਦੀ ਇਸ ਦਲਦਲ ਵਿਚ ਧਸਣ ਲਈ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਵੱਲੋਂ ਕੁਰਸੀ ਤੱਕ ਪੁਹੰਚਣ ਲਈ ਬਣਾਈ ਗਈ ਪੌੜੀ ਵਿਚੋਂ ਨੌਜ਼ਵਾਨ ਇੱਕ ਡੰਡੇ ਦੇ ਰੂਪ ਵਿਚ ਸਹਾਰੇ ਬਣਦੇ ਹਨ। ਹਰ ਇੱਕ ਸਿਆਸੀ ਪਾਰਟੀ ਰੈਲੀ ਕਰਕੇ ਵੱਧ ਤੋਂ ਵੱਧ ਇਕੱਠ ਵਿਖਾਉਾਂਣ ੇ ਯਤਨ ਕਰਦੇ ਹਨ। ਪ੍ਰੰਤੂ ਆਰਦਸ਼ਵਾਦੀ ਨੇਤਾਵਾਂ ਲਈ ਤਾਂ ਇਹ ਇਕੱਠ ਖੁਦ ਬ ਖੁਦ ਹੀ ਜੁੜ ਜਾਂਦੇ ਹਨ। ਪਰ ਕੁਝ ਕੁ ਲੀਡਰ ਪਾਰਟੀ ਅੰਦਰ ਆਪਣੀ ਧਾਕ ਜਮਾਉਾਂਣ ਈ ਵਧੇਰੇ ਇਕੱਠ ਵਿਖਾਉਾਂਣਾ ੀ ਮੁਨਾਸਫ ਸਮਝਦੇ ਹੋਏ, ਨੌਜ਼ਵਾਨਾਂ ਦਾ ਇਸਤੇਮਾਲ ਕਰਦੇ ਹਨ। ਕਿਉਂਕਿ ਅੱਜ ਦੇ ਸਮੇਂ ਨੌਜ਼ਵਾਨ ਆਪਣੀਆਂ ਨਸ਼ਾ ਪੂਰਤੀ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਲੀਡਰ ਉਨ੍ਹਾਂ ਨੂੰ ਲੋੜ ਅਤੇ ਨਸ਼ੇ ਦੀ ਮੰਗ ਅਨੁਸਾਰ ਨਸ਼ੇ ਦਿੰਦੇ ਹਨ ਅਤੇ ਵੱਡੇ ਵੱਡੇ ਇਕੱਠਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਜਾਂਦਾ ਹੈ। ਨੌਜ਼ਵਾਨ ਇਸ ਗੱਲ ਤੋਂ ਬੇਹੱਦ ਅਨਜਾਣ ਹੁੰਦੇ ਹਨ ਕਿ ਸਿਆਸਤਦਾਨਾਂ ਅਤੇ ਉਨ੍ਹਾਂ ਦੀ ਇਹ ਦੋਸਤੀ ਕੁਝ ਕੁ ਪਲਾਂ ਦੀ ਹੀ ਹੁੰਦੀ ਹੈ। ਨਸ਼ਿਆਂ ਵਿਚ ਡੁੱਬਦੀ ਜਵਾਨੀ ਨੂੰ ਬਚਾਉਾਂਣ ਈ ਕਈ ਜੱਥੇਬੰਦੀਆਂ, ਸੰਸਥਾਵਾਂ ਵੱਲੋਂ ਨਸ਼ਾ ਰੋਕੋ ਰੈਲੀਆਂ ਦਾ ਅਗਾਜ਼ ਕੀਤਾ ਗਿਆ ਸੀ। ਜਿਸ ਵਿਚ ਨੌਜ਼ਵਾਨਾਂ ਵੱਲੋਂ ਪੈਦਲ ਅਤੇ ਵਹੀਕਲਾਂ ਤੇ ਸਵਾਰ ਹੋ ਕੇ ਹੱਥਾਂ ਵਿਚ ‘ਨਸ਼ਾ ਛੱਡੋ, ਕੋਹੜ ਵੱਢੋ, ਨਸ਼ਾ ਰੋਕੋ’ ਆਦਿ ਬੋਰਡ ਪਕੜੇ ਹੁੰਦੇ ਸਨ। ਜਿਸ ਦੌਰਾਨ ਇਨ੍ਹਾਂ ਰੈਲੀਆਂ ਦੁਆਰਾ ਨੋਜ਼ਵਾਨਾਂ ਨੂੰ ਨਸ਼ੇ ਤਿਆਗਣ ਦੀ ਅਪੀਲ ਕੀਤੀ ਜਾਂਦੀ ਹੈ। ਪ੍ਰੰਤੂ ਜਦੋਂ ਇਨ੍ਹਾਂ ਰੈਲੀਆਂ ਦਾ ਅਗਾਜ਼ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਤਕਰੀਬਨ ਸਾਰੇ ਹੀ ਨੌਜ਼ਵਾਨ ਨੂੰ ਲੋੜ ਅਤੇ ਮੰਗ ਅਨੁਸਾਰ ਨਸ਼ਾ ਦਿੱਤਾ ਜਾਂਦਾ ਹੈ। ਇਹ ਰੈਲੀਆਂ ਤਾਂ ਇਨ੍ਹਾਂ ਸੰਸਥਾਵਾਂ ਜਾਂ ਜੱਥੇਬੰਦੀਆਂ ਵੱਲੋਂ ਮਹਿਜ਼ ਆਪੋ ਆਪਣਾ ਨਾਮਣਾ ਖੱਟਣ ਲਈ ਕੀਤੀਆਂ ਜਾਂਦੀਆਂ ਹਨ। ਸਮਾਜਿਕ ਤੌਰ ਤੇ ਇਨ੍ਹਾਂ ਰੈਲੀਆਂ ਦਾ ਏਜੰਡਾ ਨਸ਼ਾ ਰੋਕਣਾ ਹੁੰਦਾ ਹੈ ਪ੍ਰੰਤੂ ਅਸਲ ਵਿਚ ਇਹ ਰੈਲੀਆਂ ਆਪਣੇ ਏਜੰਡਾਂ ਤੋਂ ਕੋਹਾ ਦੂਰ ਹੁੰਦੀਆਂ ਹਨ ਅਤੇ ਇਨ੍ਹਾਂ ਰੈਲੀਆਂ ਵਿਚਲੇ ਨੌਜ਼ਵਾਨ ਇੱਕ ਕੁਠਪੁਤਲੀ ਦੀ ਭੂਮਿਕਾ ਨਿਭਾ ਰਹੇ ਹੁੰਦੇ ਹਨ। ਸੋ ਨੌਜ਼ਵਾਨ ਭਰਾਵੋਂ ਕਦੋਂ ਤੱਕ ਇਨ੍ਹਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਰਹੋਗੇ, ਕਦੋਂ ਤੱਕ ਉਨ੍ਹਾਂ ਦੀਆਂ ਹੱਥਾਂ ਵਿਚ ਫੜੀ ਡੋਰ ਨਾਲ ਅਸਮਾਨ ਵਿਚ ਉੱਡਦੀ ਪਤੰਗ ਵਾਂਗ ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਦੇ ਰਹੋਗੇ। ਹੁਣ ਲੋੜ ਹੈ ਤਾਂ ਇਨ੍ਹਾਂ ਪਤੰਗਾਂ ਅਤੇ ਕਠਪੁਤਲੀਆਂ ਦੀਆਂ ਡੋਰਾਂ ਤੋੜ ਕੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਦੱਸੀਏ ਕਿ ਅਸੀਂ ਉਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾ ਕੇ ਪੰਜਾਬ ਨੂੰ ਪਹਿਲਾ ਵਾਲਾ ਪੰਜਾਬ ਵੀ ਬਣਾ ਸਕਦੇ ਹਾਂ।
ਅਜੀਤ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
95925-51348


0 comments:
Speak up your mind
Tell us what you're thinking... !