Headlines News :
Home » » ਗਜ਼ਲ - ਸੁਖਵਿੰਦਰ ਸ਼ਾਂਤ

ਗਜ਼ਲ - ਸੁਖਵਿੰਦਰ ਸ਼ਾਂਤ

Written By Unknown on Saturday, 20 April 2013 | 02:04


ਸੱਚ ਕਹਿਣ ਤੇ ਰਾਜ ਤਿਰੇ ਵਿਚ ਬੇਸ਼ੱਕ ਹੈ ਇਤਰਾਜ਼ ਵੇ ਰਾਜਨ,
ਰਾਵਣ ਨਾਲੋਂ ਘੱਟ ਕਿਵੇਂ ਹੈ ਦੱਸ ਤੂੰ ਤੇਰਾ ਰਾਜ ਵੇ ਰਾਜਨ।
ਵੇਖ ਰਹੀ ਹੈ ਜਨਤਾ ਤੇਰੇ ਝੂਠੇ ਹੀਜ਼ ਪਿਆਜ ਵੇ ਰਾਜਨ,
ਕਿਰਤੀ ਤੇ ਕਿਰਸਾਨ ਵਿਚਾਰੇ ਮਰਦੇਂ ਬਿਨ੍ਹਾਂ ਇਲਾਜ਼ ਵੇ ਰਾਜਨ,
ਤੂੰ ਸਰਕਾਰੀ ਖਰਚੇ ਉੱਤੇ ਦੋ ਦੋ ਹੈਲੀਪੈਡ ਬਣਾ ਕੇ,
ਮਹਿਲਾ ਦੇ ਨਜ਼ਦੀਕ ਉੱਤਰਦੇ ਕਰ ਲੇ ਆਪ ਜਹਾਜ਼ ਵੇ ਰਾਜਨ।
ਕਿੱਦਾ ਭਰਨ ਉੰਡਾਰੀ ਅਰਸ਼ੀ ਸੂਲਾਂ ਵਿੰਨ੍ਹੈ ਖੰਭ ਜਿੰਨ੍ਹਾਂ ਦੇ,
ਆਲ੍ਹਣਿਆਂ ਚੋਂ ਚੁੱਕਣ ਚਿੜੀਆਂ ਜਬਰੀ ਤੇਰੇ ਬਾਜ਼ ਵੇ ਰਾਜਨ,
ਕਿਹੜੇ ਭੋਰਿਆਂ ਦੇ ਵਿਚ ਧੀਆਂ ਰੱਖਣ ਦੱਸ ਲਕੋ ਕੇ ਬਾਬਲ,
ਤੇਰੇ ਜੰਗਲ ਰਾਜ ’ਚ ਰੱਖਣੀ ਕਠਨ ਬਚਾ ਕੇ ਲਾਜ ਵੇ ਰਾਜਨ,
ਰੱਬ ਦੇ ਘਰ ਵੀ ਬਖਸ਼ੇ ਨਾ ਤੂੰ ਕਿੱਥੇ ਬਹਿ ਕੇ ਰੋਵਣ ਲੋਕੀ,
ਸੱਚ ਦੇ ਗੀਤਾਂ ਦੀ ਤੂੰ ਦੱਬਤੀ ਦਹਿਸ਼ਤ ਹੇਠ ਅਵਾਜ਼ ਵੇ ਰਾਜਨ,
ਇੱਕ ਸੁਰ ਹੋਣਗੀਆਂ ਕਦ ਤਾਰਾਂ ਕਦੋਂ ਛਿੜਨਗੇ ਰਾਗ ਖੁਸ਼ੀ ਦੇ,
ਬੇਸੁਰ ਤੇ ਬੇਤਾਲੇ ਵੱਜਣ ਕਿਉਂ ਜਿੰਦਗੀ ਦੇ ਸਾਜ਼ ਵੇ ਰਾਜਨ,
ਸਮਾਂ ਅਜੇ ਵੀ ਸੰਭਲ ਜਾ ਤੂੰ ਸੁਣ ਮਜ਼ਬੂਰ ਦਿਲਾਂ ਦੇ ਹਾਉਾਂਕੇ,
ਵਕਤ ਸਮੁੱਚੇ ਖੋਹਲ ਕਿਤੇ ਨਾ ਦੇਵੇ ਤੇਰੇ ਪਾਜ਼ ਵੇ ਰਾਜਨ,
ਟੁੱਟ ਨਾ ਜਾਣ ਤਖਤ ਦੇ ਪਾਵੇ ਹੋ ਜੇ ਹਸ਼ਰ ਸੁਦਾਮ ਜਿਹਾ ਨਾ,
ਵੋਟਰ ਤੇਰੀ ਕਿਸਮਤ ਘਾੜੇ ਹੋ ਨਾ ਜਾਣ ਨਰਾਜ਼ ਵੇ ਰਾਜਨ,
ਭੁੱਲ ਗਿਆ ਤੂੰ ਫੇਰ ਭਿਖਾਰੀ ਬਣ ਕੇ ਜਾਣਾ ਕਿਸ ਦੇ ਦਰ ਤੇ,
ਕੋਣ ਸਜਾਉਾਂਦਾ ੇਰੇ ਸਿਰ ਤੇ ਜਿਹੜੇ ਸੋਹਦੇ ਤਾਜ਼ ਵੇ ਰਾਜਨ,
ਜੇਤੂ ਸਮਝ ਲਵੀਂ ਨਾ ਖੁਦ ਨੂੰ ਤੂੰ ਵੀ ਵਾਂਗ ਸਿਕੰਦਰ ਲੋਧੀ,
ਕੁਦਰਤ ਸੁੱਖੀ ਸ਼ਾਂਤ ਕਿਸੇ ਦੀ ਹੁੰਦੀ ਨਾ ਮੁਹਤਾਜ਼ ਵੇ ਰਾਜਨ।
ਸੁਖਵਿੰਦਰ ਸ਼ਾਂਤ
ਪਿੰਡ ਤੇ ਡਾਕ. ਨਿਹਾਲ ਸਿੰਘ ਵਾਲਾ (ਮੋਗਾ)
98781-18303
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template