ਹੀਰ ਆਖਦੀ ਜੋਗੀਆ ਸੱਚ ਆਖਾਂ,ਵਿਚ ਪੇਪਰਾਂ ਵੱਜਣ ਤੋਂ ਨਕਲ ਹੱਟ ਗਈ। ਤੇਰੇ ਇਸ਼ਕ ਨੇ ਮਾਰ ਲਈ ਮੱਤ ਮੇਰੀ,ਕੰਮ ਕਰਨੋਂ ਕੁੱਝ ਹੈ ਅਕਲ ਹੱਟ ਗਈ। ਫ਼ੇਲ ਹੋਣ ਦਾ ਖਾਂਦਾ ਹੈ ਫ਼ਿਕਰ ਮੈਨੂੰ,ਚੰਗੀ ਆਪਣੀ ਲਗਣੋਂ ਸ਼ਕਲ ਹੱਟ ਗਈ। ਹੋ ਗਿਆ ਹੈ ਬੰਜਰ ਦਿਮਾਗ ਚੋਹਲਾ’ਵਿਚ ਉਗਣੋਂ ਗਿਆਨ ਦੀ ਫ਼ਸਲ ਹੱਟ ਗਈ।
ਰਮੇਸ਼ ਬੱਗਾ ਚੋਹਲਾ
#1348/17/1
ਗਲੀ ਨੰ:8
ਹੈਬੋਵਾਲ ਖੁਰਦ (ਲੁਧਿਆਣਾ)

0 comments:
Speak up your mind
Tell us what you're thinking... !