ਨਸ਼ੇ ਰੂਪੀ ਕੋਹੜ ਨਾਲ ਸੰਸਾਰ ਬੁਰੀ ਤਰ੍ਹਾਂ ਲਿਪਤ ਹੋ ਚੁੱਕਾ ਹੈ। ਇਹ ਇੱਕ ਐੈਸਾ ਜ਼ਹਿਰ ਹੈ ਜੋ ਇਨਸਾਨ ਨੂੰ ਅੰਦਰੋਂ-ਅੰਦਰੀ ਖਤਮ ਕਰ ਦੇਂਦਾ ਹੈ। ਅਗਰ ਜੇ ਸਮੇਂ ਦੀਆਂ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਇੱਕ ਦਿਨ ਵਿੱਚ ਨਸ਼ੇ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ। ਅੱਜ ਕੱਲ ਨੱਸ਼ਈ ਬਹੁਤ ਸਾਰੀਆਂ ਚੀਜ਼ਾਂ ਨਸ਼ੇ ਦੇ ਰੂਪ ਵਿੱਚ ਲੈ ਰਹੇ ਹਨ। ਇੰਨ੍ਹਾਂ ਵਿੱਚੋ ਹੀ ਇੱਕ ਜ਼ਹਿਰ 'ਤੰਬਾਕੂ' ਹੈ। ਇਸ ਨਸ਼ੇ ਨਾਲ ਅੱਜ ਤੱਕ ਲੱਖਾਂ ਮੌਤਾਂ ਹੋ ਚੁੱਕੀਆਂ ਹਨ। 2003 ਵਿੱਚ ਇੱਕ ਕਾਨੂੰਨ ਬਣਾਇਆ ਗਿਆ ਸੀ। ਸਿਹਤ ਵਿਭਾਗ ਨੇ 2 ਅਕਤੂਬਰ 2008 ਨੂੰ ਪੰਜਾਬ ਵਿੱਚ ਗਾਂਧੀ ਜੈਅੰਤੀ ਮੌਕੇ ਇਸ ਕਾਨੂੰਨ ਨੂੰ ਲਾਗੂ ਕੀਤਾ ਸੀ, ਕਾਨੂੰਨ ਲਾਗੂ ਹੋਣ ਤੋ ਲੈ ਕੇ ਅੱਜ ਤੱਕ ਚਲਾਨ ਕੱਟ ਕੇ ਜੋ ਰਕਮ ਇੱਕਠੀ ਕੀਤੀ ਗਈ, ਉਸ ਤੋ ਜ਼ਿਆਦਾ ਕਿਤੇ ਜਾਗਰੂਕਤਾ ਤੇ ਖਰਚ ਕੀਤੀ ਜਾ ਚੁੱਕੀ ਹੈ, ਕਿਉਂਕਿ ਵਿਭਾਗ ਵੱਲੋਂ ਜ਼ਿਆਦਾਤਰ ਚਲਾਨ 'ਤੰਬਾਕੂ ਵਿਰੋਧੀ ਦਿਵਸ' ਜਾਂ 'ਗਾਂਧੀ ਜੈਅੰਤੀ' ਮੌਕੇ ਹੀ ਕੱਟੇ ਜਾਂਦੇ ਹਨ, ਫਿਰ ਸਾਰਾ ਸਾਲ ਵਿਭਾਗ ਇਹ ਜ਼ਹਿਮਤ ਨਹੀ ਉਠਾੳਂੁਦਾ, ਪਰ ਪ੍ਰਿੰਟ ਮੀਡੀਏ ਵਿੱਚ ਇਸ ਗੱਲ ਦਾ ਰੋਲਾ ਪਾਉਣ ਤੇ ਪਿਛਲੇ ਇੱਕ ਦੋ ਸਾਲ ਤੋਂ ਮਹਿਕਮਾ ਕੁੰਭਕਰਨੀ ਨੀਂਦ ਤੋਂ ਜਾਗਿਆ ਹੈ ਤੇ ਥੋੜ੍ਹੀ ਬਹੁਤ ਹੁਸ਼ਿਆਰੀ ਦਿਖਾ ਰਿਹਾ ਹੈ। 31 ਮਈ ਨੂੰ 'ਤੰਬਾਕੂ ਵਿਰੋਧੀ ਦਿਵਸ' ਮਨਾਇਆਂ ਜਾਦਾ ਹੈ। ਦੇਸ਼ ਵਿੱਚ ਹਰ ਸਾਲ ਤੰਬਾਕੂ ਤੋ ਹੋਣ ਵਾਲੀਆਂ ਬੀਮਾਰੀਆਂ ਦੀ ਖੋਜ ਤੇ ਇਲਾਜ ਲਈ 2450 ਕਰੋੜ ਰੂਪੈ ਖਰਚ ਹੁੰਦੇ ਹਨ ਜੋ ਕਿ ਇਸ ਉਤਪਾਦ ਦੀ ਆਮਦਨ ਤੋਂ 9 ਕਰੋੜ ਘਾਟੇ ਦਾ ਸੌਦਾ ਹੈ। ਸੁਪਰੀਮ ਕੋਰਟ ਦੀਆ ਹਦਾਇਤਾਂ ਅਨੁਸਾਰ ਪਬਲਿਕ ਥਾਵਾਂ, ਕਾਲਜਾ, ਸਕੂਲਾਂ ਤੇ ਧਾਰਮਿਕ ਅਸਥਾਨਾਂ ਦੇ ਨੇੜੇ ਇਸ ਉਤਪਾਦ ਦੀ ਇਸ਼ਤਿਹਾਰਬਾਜ਼ੀ ਜਾਂ ਦੁਕਾਨਾਂ ਦੀ ਸਖਤ ਮਨਾਹੀ ਹੈ। ਗਜ਼ਟ ਨੋਟੀਫਿਕੇਸ਼ਨ ਨੰ: ਜੀ. ਐ ੱਸ.ਆਰ 619 (ਈ) ਮਿਤੀ 11 ਅਗਸਤ 2011 ਦੁਆਰਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐ ੱਸ.ੳ. ਐ ੱਚ. ਐ ੱਫ. ਡਬਲਿਉ) ਨੇ ਸਿਗਰੇਟ ਅਤੇ ਤੰਬਾਕੂ ਉਤਪਾਦ ਐੈਕਟ, 2003 ਦੀ ਧਾਰਾ 6 ਲਾਗੂ ਕੀਤੀ ਹੈ ਕਿ ਜਿੱਥੇ ਇਹ ਉਤਪਾਦ ਵੇਚੇ ਜਾਣੇ ਹਨ ਉ ੱਥੇ ਘੱਟੋ-ਘੱਟ 60 ਸੈ.ਮੀ×30 ਸੈ.ਮੀ ਦਾ ਬੋਰਡ ਪ੍ਰਦਰਸ਼ਿਤ ਕਰਨਾ ਜਰੂਰੀ ਹੁੰਦਾ ਹੈ। 50% ਨੂੰ ਕਵਰ ਕਰਦੀ ਮੂਲ ਪਾਠ ਸੰਬੰਧੀ ਚੇਤਾਵਨੀ ਕਿ ‘ਅਠਾਰਾਂ ਸਾਲ ਤੋਂ ਘੱਟ ਉਮਰ ਵਾਲੇ ਵਿਆਕਤੀ ਨੂੰ ਤੰਬਾਕੂ ਉਤਪਾਦਾਂ ਦੀ ਵਿਕਰੀ ਇੱਕ ਸਜ਼ਾ ਯੋਗ ਅਪਰਾਧ ਹੈ' ਸਹਿਤ ਬੋਰਡ ਤੇ 50% ਤੇ ਸਿਹਤ ਵਿਭਾਗ ਵੱਲੋਂ ਤੰਬਾਕੂ ਦੇ ਮਾਰੂ ਪ੍ਰਭਾਵਾਂ ਨੂੰ ਦਰਸਾੳਂੁਦਾ ਇੱਕ ਚਿੱਤਰ ਵੀ ਪ੍ਰਦਰਸ਼ਿਤ ਕਰਨਾ ਹੁੰਦਾ ਹੈ ਜੋ ਕਿ ਅਜਿਹਾ ਕੁਝ ਵੀ ਨਹੀ ਕੀਤਾ ਜਾਂਦਾ ਤੇ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਦੀਆਂ ਹਨ। ਉਲੰਘਣਾ ਕਰਨ ਵਾਲੇ ਨੁੂੰ 200 ਰੂਪੈ ਜੁਰਮਾਨਾ ਅਤੇ ਸਜ਼ਾ ਹੁੰਦੀ ਹੈ ਜੋ ਕਿ ਬਹੁਤ ਘੱਟ ਹੈ। ਤੰਬਾਕੂ ਦੇ ਸੇਵਨ ਨਾਲ ਦੋ ਦਰਜਨ ਦੇ ਕਰੀਬ ਭਿਆਨਕ ਬੀਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਮੂੰਹ ਵਿਚਲੇ ਅੰਗ ਜੀਭ, ਗਲਾ, ਸਾਹ ਨਲੀ, ਗਲੇ ਦੀ ਘੰਡੀ ਤੇ ਮਸੂੜਿਆ ਦਾ ਕੈਂਸਰ ਹੋ ਜਾਂਦਾ ਹੈ। ਸੁਆਦ ਗ੍ਰੰਥੀਆਂ ਨੂੰ ਨੁਕਸਾਨ ਪਹੁੰਚਦਾ ਹੈ। ‘ਤੰਬਾਕੂ’ ਦਾ ਸੇਵਨ ਕਰਨ ਵਾਲੇ ਨੂੰ ਛੂਤ ਦੀਆਂ ਬੀਮਾਰੀਆਂ ਆਮ ਆਦਮੀ ਨਾਲੋਂ ਜ਼ਿਆਦਾ ਘੇਰਦੀਆਂ ਹਨ। ਟੀ.ਬੀ ਦਾ ਖਤਰਾ ਬਣਿਆ ਰਹਿੰਦਾ ਹੈ। ਜ਼ੁਕਾਮ, ਖੰਘ, ਨਿਮੋਨੀਆ, ਤੇ ਸਾਹਾਂ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਦੇ ਸੇਵਨ ਨਾਲ ਆਦਮੀ ਨਿਪੁੰਸਕ ਹੋ ਜਾਂਦਾ ਹੈ। ਯਾਦਸ਼ਕਤੀ ਘੱਟ ਜਾਂਦੀ ਹੈ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਪੇਸ਼ਾਬ ਦੀ ਥੈਲੀ ਦਾ ਕੈਂਸਰ, ਗੁਰਦਿਆਂ ਦਾ ਕੈਂਸਰ, ਮਿਹਦੇ ਦਾ ਕੈਂਸਰ, ਮਸੂੜਿਆ ਨੂੰ ਸੋਜ਼, ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ ਤੇ ਮੂੰਹ ਵਿੱਚੋਂ ਬੜੀ ਭੈੜੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਬੀੜੀ, ਸਿਗਰੇਟ ਜਾਂ ਤੰਬਾਕੂ ਪੀਣ ਵਾਲਾ ਆਦਮੀ ਅਗਰ ਖੁੱਲੇ ‘ਚ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਵਾਤਾਵਰਣ ਵੀ ਦੂਸ਼ਿਤ ਕਰ ਰਿਹਾ ਹੁੰਦਾ ਹੈ, ਘਰ ਦੇ ਬੱਚੇ, ਜਾਨਵਰਾਂ ਨੂੰ ਵੀ ਰੋਗੀ ਕਰ ਦਿੰਦਾ ਹੈ।। ਔਰਤਾਂ (ਜੋ ਸੇਵਨ ਕਰਦੀਆਂ ਹਨ) ਦਾ ਗਰਭ ਗਿਰ ਸਕਦਾ ਹੈ ਬੱਚਾ ਮਰਿਆ ਜਾਂ ਅਪਾਹਜ ਪੈਦਾ ਹੋ ਸਕਦਾ ਹੈ। ਲੱਖਾਂ ਲੋਕ ਇਸ ਦੀ ਗ੍ਰਿਫਤ ‘ਚ ਆ ਚੁੱਕੇ ਹਨ। ਇਸ ਵਿੱਚ ਦੋ ਦਰਜਨ ਦੇ ਕਰੀਬ ਜ਼ਹਿਰ ਪਾਏ ਜਾਂਦੇ ਹਨ। ਇੰਨ੍ਹਾਂ ਵਿੱਚੋ ਨਿਕੋਟੀਨ ਨਾਂ ਦਾ ਜ਼ਹਿਰ ਪ੍ਰਮੁੱਖ ਹੈ, ਜਿਸਦੀ ਸ਼ਾਇਦ ਕਿਸੇ ਵੱਡੇ ਜਾਨਵਰ (ਘੋੜੇ) ਨੂੰ ਮਾਰਨ ਲਈ ਇੱਕ ਬੂੰਦ ਹੀ ਕਾਫੀ ਹੁੰਦੀ ਹੈ। ਇਸ ਵਿੱਚ ਹੋਰ ਕਾਰਬਨ ਮੋਨੋਆਕਸਾਈਡ, ਆਰਸੈਨਿਕ, ਐਕਰੋਲੀਨ, ਕਾਰਬਨ ਡਾਈਆਕਸਾਈਡ, ਪਾਇਰੀਡੀਨ, ਤਾਰ, ਅਮੋਨੀਆ ਅਤੇ ਕਾਰਬੋਲਿਕ ਐਸਿਡ ਜਦੋਂ ਸਰੀਰ ਦੇ ਅੰਦਰ ਜਾਂਦੀ ਹੈ ਤਾਂ ਇਹ ਲਹੂ ਦੇ ਹੀਮੋਗਲੋਬਿਨ ਨਾਲ ਮਿਲ ਕੇ ਇੱਕ ਹੋਰ ਜ਼ਹਿਰੀਲਾ ਤੇ ਖਤਰਨਾਕ ਤੱਤ ਕਾਰਬੋਕਸੀਹੀਮੋਗਲੋਬਿਨ ਬਣਾਉਂਦੀ ਹੈ, ਜਿਸ ਨਾਲ ਸਰੀਰ ਦੇ ਸਾਰੇ ਅੰਗਾਂ ਵਿੱਚ ਲਹੂ ਪੂਰਾ ਨਹੀ ਪਹੁੰਚਦਾ ਤੇ ਸਾਹ ਲੈਣ ਵਿੱਚ ਤਕਲੀਫ ਆਉਂਦੀ ਹੈ। ਦਿਲ ਤੇ ਦਿਮਾਗ ਨੂੰ ਵੀ ਲਹੂ ਪੂਰੀ ਤਰ੍ਹਾਂ ਨਹੀ ਪਹੁੰਚਦਾ। ਦਿਲ ਦੀਆਂ ਨਸਾਂ ਟਾਈਟ ਹੋ ਜਾਂਦੀਆਂ ਹਨ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਬਣਿਆ ਰਹਿੰਦਾ ਹੈ, ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ, ਸਟਰੋਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਲ ਦਮਾ ਤੇ ਅੱਖਾਂ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ‘ਤੰਬਾਕੂ’ ਵਿੱਚ ਜੋ ‘ਤਾਰ’ ਤੱਤ ਹੈ, ਉਸ ਨਾਲ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ। ਇੱਕ ਹੋਰ ਦੂਜਾ ਤੱਤ ‘ਐਲੀਜ਼ੀਨ’ ਕਰਕੇ ਪੈਰਾਂ ਦੀਆਂ ਉਂਗਲੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦਿਲ ਦੀ ਧੜਕਣ ਵਧੀ ਰਹਿੰਦੀ ਹੈ। ਹਰ ਰੋਜ਼ 12,000 ਦੇ ਕਰੀਬ ਅਰਥਾਤ ਹਰ ਸਾਲ 43,80,000 ਤੋਂ ਵੀ ਜ਼ਿਆਦਾ ਲੋਕਾਂ ਦੀਆਂ ਮੌਤਾਂ ਤੰਬਾਕੂ ਦੇ ਸੇਵਨ ਕਰਕੇ ਹੋ ਜਾਂਦੀਆਂ ਹਨ। ਪੂਰੇ ਸੰਸਾਰ ਵਿੱਚ ਜਿੰਨ੍ਹੇ ਨਸ਼ਈ ਮਰਦੇ ਹਨ, ਉਸਦਾ 32% ਭਾਰਤੀ ਹੁੰਦੇ ਹਨ। ਤੰਬਾਕੂ ਇੱਕ ਐਸਾ ਜ਼ਹਿਰ ਹੈ ਜੋ ਜਨਮ-ਦਰ-ਜਨਮ ਅੱਗੇ ਔਲਾਦ ਵਿੱਚ ਵੀ ਇਸਦੇ ਜ਼ਰਾਸੀਮ ਪਾਏ ਜਾਂਦੇ ਹਨ। ਇਹ ਜ਼ਿਆਦਾਤਰ ਕਾਲਜਾਂ ਦੇ ਮੁੰਡੇ, ਕੁੜੀਆਂ, ਟਰੱਕ ਡਰਾਈਵਰ, ਬਿਹਾਰੀ (ਬਈਏ ਲੋਕ) ਤੇ ਮਜ਼ਦੂਰ ਲੋਕ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਮਾਂ-ਬਾਪ, ਸਮੇਂ ਦੀਆਂ ਸਰਕਾਰਾਂ, ਪੁਲਿਸ ਪ੍ਰਸਾਸ਼ਨ ਤੇ ਮੀਡੀਆ ਆਪਣਾ-ਆਪਣਾ ਯੋਗਦਾਨ ਜਰੂਰ ਪਾਉਣ। ਸਕੂਲਾਂ, ਕਾਲਜਾਂ ਵਿੱਚ ਨਸ਼ੇ ਦੇ ਮਾਰੂ ਪ੍ਰਭਾਵਾਂ ਨੂੰ ਲੈ ਕੇ ਪੜ੍ਹਾਈ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਵਿਸ਼ੇ ਤੇ ਵੱਧ ਤੋਂ ਵੱਧ ਸੈਮੀਨਾਰ ਹੋਣੇ ਚਾਹੀਦੇ ਹਨ। ਫਿਲਮਾਂ, ਡਰਾਮਿਆਂ (ਟੀ.ਵੀ) ਆਦਿ ਤੇ ਕਿਸੇ ਵੀ ਨਸ਼ੇ ਦੀ ਇਸ਼ਤਿਹਾਰਬਾਜ਼ੀ ਜਾਂ ਨਸ਼ੇ ਨੂੰ ਉਤਸ਼ਾਹਿਤ ਕਰਦੇ ਦ੍ਰਿਸ਼ ਨਹੀ ਦਿਖਾਉਣੇ ਚਾਹੀਦੇ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਤੇ ਮੋਟੇ ਜ਼ੁਰਮਾਨੇ ਹੋਣੇ ਚਾਹੀਦੇ ਹਨ। ਕਿਸੇ ਵੀ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਣਾ ਚਾਹੀਦਾ ਤਾਂ ਕੋਈ ਰਸਤਾ ਨਿਕਲ ਸਕਦਾ ਹੈ। ਨੱਸ਼ਈਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਨ ਨੂੰ ਪਕੇਰਾ ਕਰਕੇ ਇਸ ਨਰਕ ਭਰੀ ਜ਼ਿੰਦਗੀ ‘ਚੌਂ ਬਾਹਰ ਆਉਣ ਦਾ ਮਨ ਬਣਾਉਣ ਤੇ ਆਪਣੇ ਪਰਿਵਾਰ ਸਮੇਤ ਸੁਖੀ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ।
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022,
ਮੋਬਾ: 97817-51690


0 comments:
Speak up your mind
Tell us what you're thinking... !