ਅੱਜ ਫਿਰ ਸਭਾ ਦਾ ਪ੍ਰੋਗਰਾਮ ਸੀ ਜਿਸ ਵਿੱਚ ਇੱਕ ਲੇਖਕ ਸਾਥੀ ਦੀ ਕਿਤਾਬ ਰਿਲਿਜ਼ ਕਰਨੀ ਸੀ ਸਮਾਗਮ ਵਿੱਚ ਸਾਰੇ ਕਵੀਆ ਲੇਖਕਾ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਲੇਖਕ ਸਾਥੀ ਦੀ ਕਿਤਾਬ ਤੇ ਪਰਚਾ ਵੀ ਪੜ੍ਹਇਆ ਗਿਆ ਇਸ ਤਰਾ੍ ਉਸ ਦੀ ਕਿਤਾਬ ਰਿਲਿਜ਼ ਕਰ ਦਿੱਤੀ ਗਈ ਤੇ ਹੁਣ ਪ੍ਰੋਗਰਾਮ ਖ਼ਤਮ ਹੋ ਗਿਆ ਸੀ ਜਦੋ ਮੈ ਉੱਠਣ ਲੱਗਿਆ ਤਾਂ ਮੇਰੇ ਕੋਲ ਜੋ ਬਜੁਰਗ ਚਾਹ ਪਾਣੀ ਦੀ ਸੇਵਾ ਕਰਦਾ ਸੀ ਆ ਗਿਆ ਤੇ ਕਹਿਣ ਲੱਗਿਆ ਕਿ ਸਾਬ ਜੀ ਕੋਈ ਕਿਤਾਬ ਦੇ ਦਿਉ ਮੈ ਸੁਣਕੇ ਹੈਰਾਨ ਹੋ ਗਿਆ ਕਿ ਸਹਿਤ ਪ੍ਰਤੀ ਇਸ ਦੇ ਮਨ ਵਿੱਚ ਕਿੰਨਾ ਪਿਆਰ ਹੈ ਮੇਰੇ ਕੋਲ ਜੋ ਕਿਤਾਬਾ ਤੇ ਮੈਗਜੀਨ ਸਨ ਮੈ ਉਹਨਾ ਵਿੱਚੋ ਕੁਝ ਉਸ ਨੂੰ ਦੇ ਦਿੱਤੇ ਉਹ ਖ਼ੁਸੀ ਖ਼ੁਸੀ ਚਲਾ ਗਿਆ ਥੋੜੇ ਦਿਨਾ ਬਾਅਦ ਮੈ ਉਸ ਬਜੁਰਗ ਦੇ ਘਰ ਅੱਗੋ ਲੰਘ ਰਿਹਾ ਸੀ ਕਿ ਮੈ ਵੇਖਿਆ ਕਿ ਉਹ ਬਜੁਰਗ ਉਹੀ ਕਿਤਾਬਾ ਰੱਦੀ ਵਾਲੇ ਨੂੰ ਤੌਲ ਰਿਹਾ ਹੈ ਜਦੋ ਉਸ ਨੇ ਮੈਨੂੰ ਵੇਖਿਆ ਤਾ ਉਸਨੇ ਨੀਵੀ ਪਾ ਲਈ ਪਰ ਮੈ ਉਸ ਦੀ ਨੀਵੀ ਵੇਖ ਹੀ ਨਾ ਸਕਇਆ ਤੇ ਮੈ ਵੀ ਉਥੋ ਨੀਵੀ ਪਾਕੇ ਕਾਹਲੀ ਕਾਹਲੀ ਚਲਾ ਗਿਆ।
ਦੋਹਰੀ ਮਾਰ
ਦੋਹਰੀ ਮਾਰ
ਸਵੇਰੇ ਉੱਠ ਕੇ ਅਜੇ ਮੂੰਹ ਧੌਣ ਹੀ ਲੱਗਿਆ ਸੀ ਕਿ ਗੁਆਢੀਆ ਦੇ ਘਰੋ ਉੱਚੀ ਉੱਚੀ ਰੌਣ ਦੀ ਅਵਾਜ਼ ਆਉਣੀ ਸ਼ੁਰੂ ਹੋ ਗਈ ਜਦੋ ਮੈ ਉਹਨਾ ਦੇ ਘਰ ਜਾਕੇ ਦੇਖਿਆ ਤਾ ਰੌਜ਼ ਦੀ ਤਰ੍ਹਾ ਕਿਰਨ ਨੂੰ ਉਸ ਦਾ ਸ਼ਰਾਬੀ ਪਤੀ ਕੁੱਟ ਰਿਹਾ ਸੀ ਤੇ ਉਹ ਉੱਚੀ ਉੱਚੀ ਰੌਦੀ ਰੌਦੀ ਕਹਿ ਰਹੀ ਸੀ ਕਿ ਤੂੰ ਮਰ ਜਾ ਮੈ ਤਾ ਇੱਕਲੀ ਹੀ ਆਪਣੇ ਬੱਚਿਆ ਨਾਲ ਰਹਿੰਦੀ ਜਿੰਦਗੀ ਗੁਜਾਰ ਲਵਾਗੀ ਏਨੇ ਨੂੰ ਕੁਝ ਔਰਤਾ ਨੇ ਕਿਰਨ ਦੇ ਪਤੀ ਨੂੰ ਰੋਕਿਆ ਤੇ ਕਿਰਨ ਨੂੰ ਫੜਕੇ ਮੰਜੇ ਉਪਰ ਬਿਠਾ ਦਿੱਤਾ ਤੇ ਹੁਣ ਕੁਝ ਔਰਤਾ ਕਹਿ ਰਹੀਆ ਸਨ ਕਿ ਇਹ ਵਿਚਾਰੀ ਤਾਂ ਧੰਨ ਹੈ ਜੋ ਇਸ ਨਿੱਤ ਦੇ ਸਰਾਬੀ ਨਾਲ ਕੱਟੀ ਜਾਦੀ ਹੈ ਵਿਚਾਰੀ ਜਿਉਦੀ ਵਸਦੀ ਰਹੇ ਬੁੱਢ ਸੁਹਾਗਣ ਹੋਵੇ ਉਹ ਦੁਆਵਾ ਦਿੰਦੀਆ ਮੰਜੇ ਤੋ ਉਠਕੇ ਵਾਪਿਸ ਘਰਾ ਨੂੰ ਜਾ ਰਹੀਆ ਸਨ ।
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256,9041043511

0 comments:
Speak up your mind
Tell us what you're thinking... !