ਮੈ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਕਿ ਬੱਸ ਵਿੱਚ ਖਾਣ ਵਾਲਾ ਸਮਾਨ ਵੇਚਣ ਵਾਲਾ ਚੜ੍ਹ ਗਿਆ ਉਸ ਨੂੰ ਵੇਖਕੇ ਮੇਰੇ ਬੱਚੇ ਨੇ ਜਿੱਦ ਕੀਤੀ ਕਿ ਮੈ ਇਹ ਲੈਣਾ ਹੈ ਮੈ ਉਸ ਨੂੰ ਕਿਹਾ ਕਿ ਇਹ ਬੱਚੇ ਨੂੰ ਦੇ ਦੇਵੋ ਉਸਨੇ ਬੱਚੇ ਨੂੰ ਦੇ ਦਿੱਤਾ ਮੈ ਉਸਨੂੰ ਦਸ ਦਾ ਨੋਟ ਕੱਢ ਕੇ ਦਿੱਤਾ ਤਾਂ ਉਹ ਬੋਲਿਆ ਬਾਬੂ ਜੀ ਜੇਹ ਤੋ ਵੀਸ ਰੁਪੈ ਕੀ ਹੈ ਮੈ ਫਿਰ ਉਸਨੂੰ ਇਕ ਨੋਟ ਹੋਰ ਦੇ ਦਿੱਤਾ ਐਨੇ ਨੂੰ ਬਸ ਵਿੱਚ ਇਕ ਗਰੀਬ ਮੰਗਤਾ ਚੜ੍ਹ ਗਿਆ ਜਿਸ ਦੀਆ ਦੋਵੇ ਬਾਹਵਾ ਕੱਟੀਆ ਹੋਈਆ ਸਨ ਉਹ ਮੰਗਦਾ ਮੰਗਦਾ ਮੇਰੇ ਕੌਲ ਪਹੁੰਚ ਗਿਆ ਉਸ ਦੇ ਵਾਟੇ ਵਿੱਚ ਮੈ ਦੋ ਰੁਪੈ ਦਾ ਸਿੱਕਾ ਪਾ ਦਿੱਤਾ ਤਾਂ ਉਸ ਨੇ ਮੈਨੂੰ ਕਿੰਨੀਆ ਹੀ ਅਸ਼ੀਸਾ ਤੇ ਦੁਆਵਾ ਦਿੱਤੀਆ ਮੈ ਸੋਚਣ ਲਈ ਮਜਬੂਰ ਸੀ ਕਿ ਮਹਿੰਗਾਈ ਦੇ ਜਮਾਨੇ ਵਿੱਚ ਵੀ ਦੁਆਵਾ ਕਿੰਨੀਆ ਸਸਤੀਆ ਨੇ ।
ਕੰਮ
ਮੈ ਸਵੇਰੇ ਡਿਉਟੀ ਜਾਣ ਲਈ ਬੱਸ ਸਟੈਡ ਤੇ ਖੜ੍ਹਾ ਸੀ ਕਿ ਉਥੇ ਇੱਕ ਹੱਟਾ ਕੱਟਾ ਨੌਜਵਾਨ ਸਾਧੂ ਦੇ ਭੇਸ ਵਿੱਚ ਆਇਆ ਤੇ ਉਸਨੇ ਉਥੇ ਖੜ੍ਹੇ ਲੋਕਾ ਤੋ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਉਹ ਮੰਗਦਾ ਮੰਗਦਾ ਮੇਰੇ ਕੌਲ ਖੜ੍ਹੇ ਇੱਕ ਅਧਖੜ ਉਮਰ ਦੇ ਆਦਮੀ ਤੋ ਭੀਖ ਮੰਗਣ ਲੱਗਾ ਤਾਂ ਉਹ ਆਦਮੀ ਅੱਗੋ ਬੋਲਿਆ ਯਾਰ ਤੂੰ ਸਿਹਤਮੰਦ ਤੇ ਨੌਜਵਾਨ ਏ ਕੋਈ ਕੰਮ ਕਾਰ ਕਰ ਲਿਆ ਕਰ ਕਿਉ ਸਵੇਰੇ ਸਵੇਰੇ ਮੰਗਦਾ ਫਿਰਦਾ ਏ ਤਾਂ ਉਹ ਭਿਖਾਰੀ ਬੋਲਿਆ ਸਰਦਾਰ ਜੀ ਇਹ ਵੀ ਤਾਂ ਕੰਮ ਹੀ ਏ ਨਾਲੇ ਮਿਹਨਤ ਦੀ ਕਮਾਈ ਏ ਬੰਦਾ ਪੈਸੇ ਦੇਣ ਲੱਗਿਆ ਸੌ ਸੌ ਗ਼ੱਲਾ ਸਣਾਉਦਾ ਏ ਮੈ ਹੁਣ ਕੰਮ ਵਾਰੇ ਸੌਚਣ ਲੱਗ ਗਿਆ ਸੀ ।
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256,9041043511

0 comments:
Speak up your mind
Tell us what you're thinking... !