Headlines News :
Home » » ਜਦੋ ਮੇਰੀ ਪਹਿਲੀ ਚੋਰੀ ਪਕੜੀ ਗਈ- ਰਮੇਸ ਸੇਠੀ ਬਾਦਲ

ਜਦੋ ਮੇਰੀ ਪਹਿਲੀ ਚੋਰੀ ਪਕੜੀ ਗਈ- ਰਮੇਸ ਸੇਠੀ ਬਾਦਲ

Written By Unknown on Wednesday, 3 July 2013 | 01:58

ਇਹ ਗੱਲ ਕੋਈ 1968-69 ਦੀ ਹੈ। ਮੈਂ ਚੋਥੀ ਜਾ ਪੰਜਵੀ ਜਮਾਤ ਚ ਪੜ੍ਹਦਾ ਸੀ। ਮੇਰੇ ਪਾਪਾ ਜੀ ਦੂਰ ਨੋਕਰੀ ਕਰਦੇ ਸਨ। ਤੇ ਮੈਂ ਅਕਸਰ ਟਾਂਗੇ ਤੇ ਇਕੱਲਾ ਮੰਡੀ ਆ ਜਾਂਦਾ ਸੀ ਕਿਉਕਿ ਮੰਡੀ ਮੇਰੇ ਭੂਆ ਜੀ ਤੇ ਮਾਸੀ ਜੀ ਰਹਿੰਦੇ ਸਨ। ਮਾਸੀ ਜੀ ਦਾ ਘਰ ਕਾਫੀ ਸਰਦਾ ਪੁਜਦਾ ਘਰ ਸੀ। ਘਰੇ ਨੋਕਰ ਚਾਕਰ ਤੇ ਪੂਰੀ ਸੁੱਖ ਸੁਵਿਧਾ ਦੇ ਸਾਧਨ ਸਨ। ਉਹਨਾ ਦਾ ਆਪਣਾ ਸਿਨੇਮਾਂ ਤੇ ਰੂੰ ਦੇ ਕਾਰਖਾਨੇ ਤੋਂ ਇਲਾਵਾ ਆੜਤ ਦਾ ਚੰਗਾ ਕਾਰੋਬਾਰ ਵੀ  ਸੀ। ਇੱਕ ਵਾਰੀ ਮੈਂ ਮਾਸੀ ਘਰੇ ਮਿਲਣ ਗਿਆ। ਗਰਮੀ ਦਾ ਮੋਸਮ ਸੀ ਤੇ ਦੁਪਿਹਰ ਦਾ ਖਾਣਾ ਖਾ ਕੇ ਉਹ ਸਾਰੇ ਜੀਅ ਆਪਣੇ ਆਪਣੇ ਕਮਰਿਆਂ ਵਿੱਚ ਪੱਖੇ ਚਲਾ ਕੇ ਸੋ ਗਏ। ਕਿਉਂਕਿ ਕੂਲਰ ਤੇ ਏ ਸੀ ਤਾਂ ੳਦੋ ਅਜੇ ਆਏ ਹੀ ਨਹੀ ਸਨ। । ਮੈਪੂਰਾ ਪੇਂਡੂ ਸੀ ਆਪਾ ਸਿਖਰ ਦੁਪਿਹਰੇ ਕੋਲੇ ਕੱਛਣ ਵਾਲੇ ਮਲੰਗ ਸੀ। ਕਦੇ ਦੁਪਿਹਰੇ ਸੁੱਤੇ ਹੀ ਨਹੀ ਸੀ। ਸਾਡੇ ਤਾਂ ਪਿੰਡ ਓਦੋ ਅਜੇ ਬਿਜਲੀ ਵੀ ਨਹੀ ਸੀ ਆਈ। ਉਹ ਸਾਰੇ ਇਉ ਘੂਕ ਸੋਂ ਗਏ ਜਿਵੇ ਪੂਰੇ ਦਿਨ ਦੇ ਥੱਕੇ ਮਜਦੂਰ ਰਾਤ  ਨੂੰ ਘੂਕ ਸੋਂ ਜਾਂਦੇ ਹਨ। ਮੈਂਨੂ ਨੀਂਦ ਕਿੱਥੇ । ਕਦੇ ਦਿਨੇ ਸੁੱਤੇ ਹੀ ਨਹੀ ਸੀ। ਮੈਂ ਇਧਰ ਉਧਰ ਫਰੋਲਾ ਫਰਾਲੀ ਕਰਨੀ ਸੁਰੂ ਕਰ ਦਿੱਤੀ। ਮੈਂਨੂੰ ਇੱਕ ਦਰਾਜ ਵਿੱਚੋ ਸ਼ਰਟ ਤੇ ਲਾਉਣ ਵਾਲੇ ਸਟੱਡ ਦੀ ਜੋੜੀ ਤੇ ਇੱਕ ਟਾਈ ਪਿੰਨ ਮਿਲ ਗਈ ।ਇੱਧਰ ਉਧਰ ਵੇਖ ਕੇ ਮੈਦੋਵੇ ਚੀਜਾਂ ਪੈਂਟ ਦੀ ਜੇਬ ਵਿੱਚ ਪਾ ਲਈਆ। ਤੇ ਸ਼ਾਮ ਨੂੰ ਮੈਂ ਘਰ ਵਾਪਿਸ ਆ  ਗਿਆ।ਘਰ ਆ ਕੇ ਮੈਂ ਆਪਣੀ ਸਿਆਣਪ ਅਤੇ ਚਲਾਕੀ ਨਾਲ ਹਾਸਿਲ ਕੀਤੀਆ ਦੋਨੇ ਚੀਜਾਂ ਮੇਰੇ ਪਾਪਾ ਜੀ ਨੂੰ ਦਿਖਾਈਆਂ। ਜੋ ਅਸਲ ਵਿੱਚ ਮੇਰੇ ਦੁਆਰਾ ਕੀਤੀ ਗਈ ਇੱਕ ਚੋਰੀ ਹੀ ਸੀ। ਪਰ ਉਹ ਉਸ ਚੋਰੀ ਨੂੰ ਵੀ ਇੱਕ ਚੰਗੇ ਤਰੀਕੇ ਨਾਲ ਸੁਲਝਾਉਣਾ ਚਾੰਹੁਦੇ ਸੀ। “ਬੇਟਾ ਇਹ ਸਮਾਨ ਤਾਂ ਬਹੁਤ ਵਧੀਆ ਤੇ ਮਹਿੰਗਾ ਹੈ ਚੰਗਾ ਕਰਿਆ ਤੂੰ ਚੁੱਕ ਲਿਆਇਆ। ਪਰੰਤੂ੍ਵ੍ਵ੍ਵ੍ਵੁ ..... ।” ਏਨਾ ਕਹਿ ਕੇ ਉਹ ਚੁੱਪ ਕਰ ਗਏ।“ਪਰੰਤੂ ਕੀ” ਮੈਂ ਉਤਸੁਕਤਾ ਨਾਲ ਪੁੱਛਿਆ। “ਗੱਲ ਇਹ ਹੈ ਬੇਟਾ ਇਹ ਸਮਾਨ ਪਹਿਣ ਕੇ ਤੂੰ ਕਿੱਥੇ ਜਾਵੇਂਗਾ। ਕਿਸ ਨੂੰ ਦਿਖਾਵੇਂਗਾ। ਵੱਧ ਤੌਂ ਵੱਧ ਤੂੰ ਮੰਡੀ ਹੀ ਜਾਵੇਂਗਾ ਇਹ ਪਹਿਣ ਕੇ। ਪਰ ਤੇਰੀ ਮਾਸੀ ਕਿਆਂ ਨੇ ਇਹ ਪਹਿਚਾਣ ਲੇੈਣੇ ਹਨ। ਜਦੋ ਤੂੰ ਇਹਨਾਂ ਨੂੰ ਬੇਝਿਜਕ ਹੋ ਕੇ ਪਹਿਣ ਹੀ ਨਹੀ ਸਕਦਾ ਤਾਂ ਫਿਰ ਇਹਨਾਂ ਦਾ ਕੀ ਫਾਇਦਾ ਹੋਇਆ। ” ਉਹਨਾ ਨੇ ਮੈਨੂੰ ਇੱਕ ਸਵਾਲੀਆ ਨਜਰੀਏ ਨਾਲ ਪੁਛਿਆ। “ਤੇ ਫੇਰ ਹੁਣ ਕੀ ਕਰੀਏ?” ਮੈਂ ਨਿਉੱਤਰ ਜਿਹਾ ਹੋ ਕੇ ਕਿਹਾ। “ ਤੂੰ ਇਸ ਤਰ੍ਹਾਂ ਕਰ। ਕਲ੍ਹ ਨੂੰ ਇਹ ਸਮਾਨ ਚੁੱਪ ਕਰਕੇ ਉਸੇ ਜਗ੍ਹਾ ਤੇ ਰੱਖ ਆ। ਕਿਸੇ ਨੂੰ ਪਤਾ ਨਾ ਲੱਗਣ ਦੇਈ। ” ਤੇ ਅਗਲੇ ਦਿਨ ਮੈਂ ਫਿਰ ਮੰਡੀ ਗਿਆ ਤੇ ਚੁਪਕੇ ਜਿਹੇ ਉਹ ਸਮਾਨ ਮਾਸੀ ਘਰੇ ਰੱਖ ਆਇਆ। ਇਸ ਪ੍ਰਕਾਰ ਮੇਰੇ ਪਾਪਾ ਜੀ ਨੇ ਮੇਰੇ ਦੁਆਰਾ ਅਨਜਾਣੇ ਚ ਕੀਤੀ ਚੋਰੀ ਨੂੰ ਮੈਨੂੰ ਤਰੀਕੇ ਨਾਲ ਸਮਝਾ ਕੇ ਉਸ ਦਾ ਹੱਲ ਕੀਤਾ ਤੇ ਤਰੀਕੇ ਨਾਲ ਅੱਗੇ ਤੋਂ ਅਜੇਹਾ ਨਾ ਕਰਣ ਦੀ ਮੱਤ ਵੀ ਦਿੱਤੀ। ਮੈਨੂੰ ਮੇਰੇ ਦੁਆਰਾ ਕੀਤੀ ਗਲਤੀ ਨਾਲ ਮੈਨੂੰ ਮੇਰੀਆ ਖੁਦ ਦੀਆਂ ਨਜਰਾਂ ਤੋ ਢਿਗਣ ਤੋ ਬਚਾ ਲਿਆ।

ਰਮੇਸ ਸੇਠੀ ਬਾਦਲ 
ਸੰਪਰਕ 98 766 27 233 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template