
ਕੁਲਵੀਰ ਬਾਪਲਾ ਦਾ ਜਨਮ ਪਿੰਡ ਬਾਪਲਾ (ਸੰਗਰੂਰ) ਵਿਖੇ 23 ਮਾਰਚ 1986 ਨੂੰ ਮਾਤਾ ਕਮਲਜੀਤ ਕੌਰ ਅਤੇ ਪਿਤਾ ਜਰਨੈਲ ਸਿੰਘ ਦੇ ਘਰ ਹੋਇਆ। ਆਪਣੀ ਬੀ. ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 2008 ਤੋਂ ਵੀਡੀਓ ਡਾਇਰੈਕਸ਼ਨ ਦਾ ਕੰਮ ਕਰ ਰਿਹਾ ਹੈ। ਉਸ ਨੇ ਅਨੇਕਾਂ ਚੋਟੀ ਦੇ ਕਲਾਕਾਰਾਂ ਦੇ ਗੀਤਾਂ ਦੇ ਵੀਡੀਓ ਬਣਾਏ। ਹੁਣ ਤੱਕ ਉਸ ਦੇ ਲਗਭਗ 40 ਵੀਡੀਓ ਚੈਨਲਾਂ ਦਾ ਸ਼ਿੰਗਾਰ ਬਣ ਚੁੱਕੇ ਹਨ, ਜਿਨ੍ਹਾਂ ਵਿਚ ਦਵਿੰਦਰ ਦਿਆਲਪੁਰੀ ਦਾ ‘ਹੌਂਸਲਾ’, ਸੋਹਣ ਸ਼ੰਕਰ ਦਾ ‘ਸਰਦਾਰੀ’, ਮੀਨੂੰ ਸਿੰਘ ਦਾ ‘ਵੀਰ ਭਗਤ ਸਿੰਘ’, ਮਨਜੀਤ ਰੂਪੋਵਾਲੀਆ ਦਾ ‘ਅਫ਼ਸੋਸ’, ਗੋਰਾ ਚੱਕ ਵਾਲਾ ਦਾ ‘ ਦਿਲਦਾਰੀ’, ਗੁਰਦਰਸ਼ਨ ਧੂਰੀ ਦਾ ‘ਪਿਆਰ’, ਰਾਜਾ ਸਿੱਧੂ ਦਾ ‘ਜਿਪਸੀ’ ਆਦਿ ਹਨ। ਇਨ੍ਹਾਂ ਗੀਤਾਂ ਵਿਚ ਮੀਨੂੰ ਸਿੰਘ ਦੀ ਆਵਾਜ਼ ਵਿਚ ਗਾਇਆ ਗਿਆ ਗੀਤ ‘ਵੀਰ ਭਗਤ ਸਿੰਘ’ ਚਰਚਾ ਵਿਚ ਰਿਹਾ ਹੈ ਅਤੇ ਹਰ ਵਰਗ ਵੱਲੋਂ ਸਰਾਹਿਆ ਜਾ ਰਿਹਾ ਹੈ। ਕੁਲਵੀਰ ਬਾਪਲਾ ਹੁਣ ਤੱਕ ‘ਸਪੀਡ’, ‘ਟੀ-ਸਿਰੀਜ਼’, ‘ਈਲਾਈਟ ਮਿਊਜ਼ਿਕ’, ‘ਆਨੰਦ ਮਿਊਜ਼ਿਕ’, ‘ਅਮਰ ਆਡੀਓ’, ‘ਗੋਇਲ ਮਿਊਜ਼ਿਕ’ ਕੰਪਨੀਆਂ ਨਾਲ ਕੰਮ ਕਰ ਚੁੱਕਿਆ ਹੈ। ਅਗਲੇ ਦਿਨਾਂ ਵਿਚ ਬਾਪਲਾ ਵੱਲੋਂ ਬਣਾਏ ਹਰਪ੍ਰੀਤ ਮਾਂਗਟ, ਗਗਨ ਗੁਰਜੋਤ, ਭੁਪਿੰਦਰ ਗਿੱਲ, ਬਲਕਾਰ ਅਣਖੀਲਾ ਦੇ ਗੀਤਾਂ ਦੇ ਵੀਡੀਓ ਆ ਰਹੇ ਹਨ।


0 comments:
Speak up your mind
Tell us what you're thinking... !