ਮੈ ਇਸ ਉਮੀਦ ਨਾਲ ਆਪਣੇ ਪਰਿਵਾਰ ਦੀ ਕਹਾਣੀ ਛਾਪਣ ਲਈ ਭੇਜ ਰਹੀ ਹਾਂ ਕਿ ਅਖਬਾਰਾ ਅਤੇ ਰਸਾਲਿਆ ਦੇ ਵਾਰਸਾ ਵੱਲੋ ਸਮੇ ਸਮੇ ਤੇ ਬੇ ਸਹਾਰਾ ਤੇ ਮਜ਼ਲੂਮ ਪਰਿਵਾਰਾ ਦੀ ਮਦਦ ਲਈ ਉਪਰਾਲੇ ਕੀਤੇ ਜਾਂਦੇ ਨੇ ਆਪਣੀ ਗੁਰਬਤ ਅਤੇ ਮਜ਼ਬੂਰੀ ਨੂੰ ਅਖਬਾਰਾਂ ਅਤੇ ਰਸਾਲਿਆਂ ਵਿੱਚ ਕੋਈ ਉਦੋ ਹੀ ਛਪਵਾਉਂਦਾ ਹੈ ਜਦੋ ਹੋਰ ਕੋਈ ਸਹਾਰਾ ਜਾਂ ਉਮੀਦ ਨਾ ਦਿੱਸਦੀ ਹੋਵੇ। ਅੱਜ ਜਦੋਂ ਮੈ ਆਪਣੇ ਪਿਤਾ ਨੂੰ ਮਜਬੂਰ ਹੋ ਕੇ ਮੌਤ ਵੱਲ ਜਾਂਦਿਆ ਤੱਕਣਾ ਪੈ ਰਿਹਾ ਹੈ ਤਾ ਮਨ ਸ਼ਾਇਦ ਹਰਫਾਂ ਦੀ ਸ਼ਾਂਝ ਨਾਲ ਕੁਝ ਹੌਲਾ ਹੌ ਸਕਦਾ ਹੈ। ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ :-
“ ਔਖੇ ਵੇਲੇ ਇਹ ਰਿਸ਼ਤੇਦਾਰ ਤੇ ਸਾਖ ਸਬੰਧੀ ਸਾਥ ਛੱਡ ਦਿੰਦੇ ਨੇ, ਸਮਾਜ ਦਾ ਰੁੱਖ ਉਦਾਸ ਹੀਣ ਹੋ ਜਾਂਦਾ ਹੈ, ਨਿਰਾਸ਼ਾ ਦੇ ਬੱਦਲ ਛਾ ਜਾਂਦੇ ਹਨ । ਪਰ ਇੱਥੇ ਨਾਲ ਹੀ ਗੁਰੁ ਸਾਹਿਬਾਨ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਹਾਲਾਤਾ ਵਿੱਚ ਮਨੁੱਖ ਅਕਾਲ ਪੁਰਖ ਦੇ ਸਭ ਤੋ ਨਜ਼ਦੀਕ ਹੁੰਦਾ ਹੈ ਤੇ ਅਕਾਲ ਪੁਰਖ ਵੀ ਅਜਿਹੇ ਇਨਸ਼ਾਨ ਨੂੰ ਤੱਤੀ ਹਵਾ ਤੋਂ ਬਚਾ ਲੈਦਾ ਹੈ”
“ਸਫਲ ਸੋਚ” ਦੇ ਪਾਠਕਾਂ ਨੂੰ ਆਪਣੇ ਘਰੇਲੂ ਹਾਲਾਤ ਦੱਸਦਿਆਂ ਮੈਂ ਵੀ ਕੁਝ ਅਜਿਹੇ ਹੀ ਹਨੇਰਿਆਂ ਤਂੋ ਬਾਅਦ ਉਮੀਦ ਦੀ ਰੌਸ਼ਨੀ ਨੂੰ ਉਡੀਕਦੀ ਇਹ ਹਰਫ ਲਿਖ ਰਹੀ ਹਾਂ ਮੇਰੇ ਪਿਤਾ ਜੀ ਦੇ ਕੁਝ ਸਾਲ ਪਹਿਲਾਂ ਦੋਨੋਂ ਗੁਰਦੇ ਖਰਾਬ ਹੋ ਗਏ ਉਹ ਸਾਡੀ ਗ੍ਰਹਿਸ਼ਥੀ ਦਾ ਧੁਰਾ ਹਨ। ਜਦੋ ਬਿਮਾਰ ਹੋਏ ਤਾਂ ਇਉ ਲੱਗਿਆ ਜਿਵੇ ਕਿ ਘਰ ਨੂੰ ਕੋਈ ਗ੍ਰਹਿਣ ਲਗ ਗਿਆ ਹੋਵੇ ਆਮਦਨ ਰੁੱਕ ਗਈ ਇਲਾਜ ਦੇ ਖਰਚੇ ਵੱਧ ਗਏ ਜਮੀਨ ਜੋਂ ਪਹਿਲਾਂ ਹੀ ਬਹੁਤ ਥੋੜੀ ਸੀ ਵਿੱਕ ਗਈ ਸਾਡੀਆਂ ਪੜ੍ਹਾਈਆਂ ਵਿਚ ਰਹਿ ਗਈਆਂ ਹਾਲਾਤ ਬਦ ਤੋਂ ਬਦਤਰ ਹੋ ਗਏ ਸਮਾਜ ਨੇ ਵੀ ਪਹਿਲਾਂ ਜਿਨਾਂ ਚਿਰ ਹੋ ਸਕਿਆ ਮਦਦ ਕੀਤੀ ਤੇ ਫੇਰ ਜਿਵੇਂ ੳ ਵੀ ਸਾਡੇ ਦੁੱਖਾਂ ਤੋਂ ਬੇ ਅਸਰ ਹੋ ਗਿਆ । ਸਰਕਾਰਾਂ ਜਾਂ ਕੌਮਾਂ ਜੋ ਮਜ਼ਲੂਮਾਂ ਦੀਆਂ ਆਂਖਰੀ ਊਮੀਦ ਹੁੰਦੀਆਂ ਹਨ ਪਰ ਇਹਨਾਂ ਵਿੱਚੋ ਵੀ ਕੋਈ ਨਾ ਬਹੁੜਿਆ ਇਕ ਮਜਬੂਰ ਜਿਦਗੀ
ਲ਼ਾਚਾਰ ਇਨਸਾਨ ਗਰੀਬੀ ਤੇ ਬਿਮਾਰੀ ਦੇ ਮਾਰੇ ਘਰ ਵਿੱਚ ਅੱਤ ਦੀ ਬੇਚੈਨੀ ਨੂੰ ਵੇਖ ਕੇ ਮੈ ਇਹ ਹਰਫ ਲਿਖ ਦਿੱੇਤੇ ਹਨ ਇਸ ਉਮੀਦ ਨਾਲ ਕੇ ਸ਼ਾਇਦ “ਸਫਲ ਸੋਚ “ ਵਿਚ ਛਪ ਕੇ ਸਾਡੀ ਜਿੰਦਗੀ ਦੀ ਇਹ ਕਹਾਣੀ ਸਫਲ ਸੋਚ ਦੇ ਉਹਨਾਂ ਵਾਰਸਾ ਤੱਕ ਪਹੁੰਚੇ ਜਿਹਨਾਂ ਬਾਰੇ ਕਿਹਾ ਜਾਦਾ ਹੈ ਕਿ ਉਹ ਕਿਸੇ ਨੂੰ ਮਜਬੂਰ ਅਤੇ ਲਾਚਾਰ ਨਹੀ ਵੇਖਣਾ ਚਾਹੁੰਦੇ ਇਹ ਤਹਿਰੀਰ ਜ਼ਜਬਾਤੀ ਹੈ ਜਾਂ ਹਕੀਕਤ ਪਰ ਮੇ ਇਹ ਜਾਣਦੀ ਹਾਂ ਕਿ ਮੈ ਇਸ ਘਰ ਵਿਚ ਸਭ ਤੋ ਛੋਟੀ ਬੇਟੀ ਹਾਂ ਤੇ ਇਨਸਾਨੀਅਤ ਤੇ ਮੈਨੂੰ ਪੂਰਾ ਵਿਸ਼ਵਾਸ ਹੈ । ਬੇਨਤੀ ਹੈ ਕਿ ਸਾਡੀ ਇਹ ਕਹਾਣੀ ਆਪਣੇ ਰਸਾਲੇ ਵਿੱਚ ਛਾਪਣ ਦੀ ਖੇਚਲ ਕਰਨਾ ।
ਜੇ ਕੋਈ ਮਦਦ ਕਰਨਾ ਚਾਹੇ ਤਾਂA/Cਨੰ: 65058271517
ਦੀਪ, ਕਮਾਲ ਕੇ
ਪਿੰਡ ਕਮਾਲ ਕੇ ਜਿਲ਼੍ਹਾ ਮੋਗਾ
ਮੋਬਾਇਲ ਨੰ:9592647159

0 comments:
Speak up your mind
Tell us what you're thinking... !