ਮੈਨੂੰ ਪੰਜਾਬੀ ਦੇ ਪ੍ਰਸਿਧ ਨਾਮਵਾਰ ਸ਼ਾਇਰ ਦੀਆਂ ਕੁਝ ਸਤਰਾਂਯਾਦ ਆਈਆਂ ਜਿਸ ਕਿਹਾ ਸੀ,” ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਂਵੇ , ਚੁੱਪ ਰਿਹਾ ਤਾਂ ਤਮਾਂਦਾਨ ਕੀ ਕਹਿਣਗੇ ” । ਅੱਜ ਹਰ ਪਾਸੇ ਹੀ ਹਾਹਾਕਾਰ ਹੈ। ਸਭਿਅਕ ਸੋਚਾਂ ਵੀਜਿਂਵੇ ਕੁਝ ਕਰਨ ਅਤੇ ਕੁਝ ਕਹਿਣ ਅਤੇ ਕੁਝ ਕਰਨ ਤੋ ਅਸਮਰਥ ਹਨ ਪਤਾ ਨਹੀ ਇਸ ਚੁੱਪ ਪਿਛੇ ਕੀ ਭੈਅ ਹੈ? ਕੀਅਜਿਹੇ ਕਾਰਨ ਹਨ ਜੋ ਉਹਨਾਂ ਨੂੰ ਕੁੱਝ ਆਖਣ ਦੀ ਆਗਿਆ ਹੀ ਨਹੀ ਦਿੰਦੇ ਜਿਸ ਕਾਰਨ ਕਿਸੇ ਦਾ ਭਵਿੱਖ ਸੁਰਖਿਅਤਨਹੀ ਹੈ । ਪੰਚਾਇਤ ਦੀਆਂ ਚੋਣਾ ਹੋਣ ਕਰਕੇ ਚਾਹਵਾਨ ਉਮੀਦਵਾਰਾਂ ਵੱਲੌ ਪਿੰਡਾ ਅੰਦਰਕਈ ਤਿਕੜਮ ਲਗਾਈਆਂ ਜਾਰਹੀਆਂ ਹਨ ।ਜਿਸ ਦੌਰਾਨ ਕਿਸੇ ਦਾ ਕੋਈ ਨਫਾ -ਨੁਕਸਾਨ ਸੋਚੇ ਬਿਨਾਂ/ ਵਿਕਾਸ ਹੀ ਮੁੱਖ ਮੁੱਦਾ ਬਣਾਉਣਾ ਅਤੇ ਲੋਕਾਂ ਦੇਦੁੱਖ - ਸੁੱਖ ਦੇ ਭਾਈਵਾਲ ਹੋਣਾ ਉਹਨਾਂ ਦੇ ਏਜੰਡੇ ਵਿੱਚ ਬਿਲਕੁਲ ਨਹੀ ਹੈ।ਕੇਵਲ ਚੌਧਰ ਚਾਹੀਦੀ ਹੈ ਭਾਵੇਂ ਕਿਸੇਤਰੀਕੇ ਹੀ ਹੱਥ ਆਵੇ।ਸਾਡੇਨੇੜਲੇ ਪਿੰਡ ਸੋਹੀਆਂ ਖੁਰਦ ਵਿਖੇ ਦੋ ਸਕੇ ਭਰਾਵਾਂ ਦਾ ਸਿਰਫ 4 ਮਰਲੇ ਜਗ੍ਹਾ ਨੂੰ ਲੈ ਕੇ ਝਗੜਾ ਇਹਨਾਂ ਸ਼ੋਹਰਦ ਤੇ ਭੁੱਖੇ ਚੌਧਰੀਆ ਕਾਰਨ ਘਰ ਤਬਾਹ ਹੋ ਗਿਆ। ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਵੋਟਾਂ ਲੈਣ ਦੀ ਲੱਗੀ ਹੋੜ ਨੇ ਦੋਹਾਂ ਭਰਾਵਾਂ ਨੂੰ ਧੜਿਆਂ ਵਿੱਚ ਵੰਡ ਲਿਆ ।ਭਰਾਵਾਂ ਵਿੱਚ ਸੁਲਾਹ ਸਫਾਈ ਦੀ ਥਾਂ ਥਾਣਿਆਂਅੰਦਰ ਆਪੋ-ਆਪਣੀ ਚੌਧਰ ਚਮਕਾਈ । ਚਾਰ ਮਰਲੇ ਦੀ ਜਗ੍ਹਾਂਦੀ ਵੰਡੀ ਨੇ ਅੰਤ ਭਰਾ ਹੱਥੋ ਭਰਾ ਹੀ ਲੋਕਾਂ ਦੀ ਕਚਹਿਰੀਵਿੱਚ ਤੇਜਧਾਰ ਹਥਿਆਰ ਨਾਲ ਬੜ੍ਹੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ । ਇਸੇ ਤਰਾਂ ਪੰਚਾਇਤੀ ਚੋਣਾ ਮੌਕੇ ਵੋਟਾਂ ਨੂੰ ਲੈ ਕਿ ਬੜ੍ਹੀ ਹਿਰਦੇਵੇਧਕ ਘਟਨਾ ਪਿੰਡ ਮੰਝਵਿੰਡ ਵਿਖੇ ਵਾਪਰੀ ।ਵੋਟਾਂ ਮੌਕੇ ਵੋਟਰ ਨੇ ਆਪਣੀ ਵੋਟ ਦਾ ਇਸਤੇਮਾਲਮਨ ਮਰਜੀ ਦੇ ਉਮੀਦਵਾਰ ਸਰਪੰਚ ਲਈ ਕੀਤਾ। ਜਿਸਤੇ ਸ਼ਰੀਕੇ ਭਾਈਚਾਰੇ ਨੇ ਉਸਦਾ ਮੁਕੱਮਲ ਬਾਈਕਾਟ ਹੀ ਕਰਦਿੱਤਾ ।ਉਸਦੇ ਦਾਦੇ ਵੱਲੌ ਉਹਨਾਂ ਦੇ ਹਿੱਸੇ ਦੀ ਹੀ ਜਮੀਨ ਤੱਕ ਨਾ ਲੈਣ ਦਿੱਤੀ। ਲੁਟੇਰਿਆਂ ਵੱਲੋਂ ਛੋਟੇ ਭਰਾ ਦਾ ਕਤਲਕਰ ਦਿੱਤਾ ਗਿਆ ।ਕਤਲ ਨੂੰ ਇਕ ਸਾਲ ਤੋਂ ਵਧੇਰੇ ਰੇਸਮਾਂ ਬੀਤ ਗਿਆ ਹੈ । ਪ੍ਰੰਤੂ ਕੋਈ ਇੰਨਸਾਂਫ ਨਹੀ ਮਿਲਿਆ । ਨਾਵੋਟਾਂ ਲੈਣ ਵਾਲਿਆ ਵੱਲੋ ਮਦਦ ਮਿਲੀ ਅਤੇ ਨਾ ਹੀ ਸ਼ਰੀਕੇ ਭਾਈਚਾਰੇ ਨੇ ਕੋਈ ਸਹਾਇਤਾ ਕੀਤੀ । ਦੋਹਾਂ ਧੜਿਆਂ ਦੀਹੈਂਕੜਬਾਜੀ ਕਰਕੇ ਜਮੀਨ ਵੀ ਹੱਥੌ ਗਈ ਅਤੇ ਭਰਾ ਦਾ ਹੋਇਆ ਕਤਲ ਵੀ ਵੋਟਾਂ ਦੀ ਭੇਂਟ ਚੜ੍ਹ ਕੇ ਮਿੱਟੀ ਵਿੱਚ ਮਿੱਟੀ ਹੋਗਿਆ । ਨਿੱਤ ਦਿਹਾੜੇ ਬਹੁਗਿਣਤੀ ਹਿਰਦੇਵੇਦਕ ਘਟਨਾਵਾਂ ਵੋਟਾਂ ਖਾਤਿਰ ਵਾਪਰ ਰਹੀਆਂ ਹਨ/ਵਾਪਰਦੀਆਂ ਹਨ । ਆਪਣੀ ਵੋਟ ,ਹੱਕ ਦੀ ਸੂਝਬੂਝ ਨਾਲ ਵਰਤੋਂ ਕਰਨ ਵਾਲਿਆਂ ਨੂੰ ਵੱਡੀਆਂ ਕੀਮਤਾਂ ਦਾ ਭੁਗਤਨ ਕਰਨਾ ਪੈˆਦਾ ਹੈ।ਘਰਾਂ ਦੇ ਘਰ ਉਜੜ ਗਏ ਹਨ ਵੋਟਾਂ ਕਾਰਨ । ਅਜਿਹੀ ਘਟੀਆ ਤੇ ਕੋਝੀ ਵੋਟ ਨੀਤੀ ਨਹੀ ਵਰਤੀ ਜਾਣੀ ਚਾਹੀਦੀ । ਜਿਸ ਨਾਲ ਰਿਸ਼ਤੇ ਟੁੱਟ ਜਾਣ ਅਤੇ ਭਾਈਚਾਰਕਸਾਝਾਂ ਖਤਮ ਹੋ ਧੜੇਬੰਦੀਆਂ ਹੀ ਉਭਰ ਕੇ ਸਾਹਮਣੇ ਆਉਣ ਅਸੀ ਸਾਰੇ ਭਲੀਭਾਤਜਾਣਦੇ ਵੀ ਕੁਝ ਆਖਣ ਅਤੇ ਕੁਝ ਕਰਨ ਤੋਂ ਕਿਉ ਅਸਮਰਥ ਹਾਂ।ਜਿਆਦਾਤਰ ਵਾਪਰਦੀਆਂ ਘਟਨਾਵਾਂ ਪਿਛੇ ਮੁੱਖ ਕਾਰਨਵੋਟਾਂ ਹੀ ਹਨ । ਪੰਚਾਇਤੀ ਰਾਜ ਲੋਕਤੰਤਰ ਦਾ ਮੁੱਢ ਹੈ ਭਾਵ ਪੰਚਾਇਤੀ ਪ੍ਰਣਾਲੀ ਵਿੱਚ ਮਜਬੂਤੀ ਹੀ ਲੋਕਤੰਤਰ ਦੀਸਫਲਤਾ ਹੁੰਦੀ ਹੈ । ਜਿਥੇ ਪੰਚਾਇਤੀ ਰਾਜ ਦੇ ਮਨਸੂਬੇ ਗਰਕੇ ਗੁਜਰੇ ਹੋਜਾਣ ਤਦ ਲੋਕਤੰਤਰ ਪ੍ਰਣਾਲੀ ਦਾ ਕੀ ਬਣੂਗਾ?ਆਪਣੀ ਸਫਲਤਾ ਨੂੰ ਮਜਬੂਤ ਰੱਖਣ ਲਈ ਸਿਆਸੀਆਕਾ ਪਿੰਡਾ ਦੀਆਂ ਪੰਚਾਇਤਾ ਦੇ ਛੋਟੇ ਤੋਂ ਛੋਟੇ ਕੰਮਾਂ ਵਿੱਚ ਦਖਲਦਿੰਦੇ ਹਨ । ਪੰਚਾਇਤਾਂ ਨੂੰ ਇਹਨਾਂ ਆਪਣੇ ਹੱਕਾ ਅਤੇ ਹਿੱਤਾ ਤੋ ਵਿਰਵੇ ਕਰ ਦਿੱਤਾ ਹੈ। ਸਭ ਕੁਝ ਇਹਨਾਂ ਦੀ ਮਨਮਰਜੀਨਾਲ ਹੁੰਦਾ ਹੈ ਸਿਆਸੀ ਆਕਾ ਸਤਾ ਦੇ ਨਸ਼ੇ ਵਿੱਚ ਪੰਚਾਇਤਾਂ ਕਾਇਮ ਕਰਨ ਲਈ ਧੜੇਬੰਦੀਆਂ ਤੇ ਪਾੜੋ ਧਾੜ ਕਰਕੇ ਪਿੰਡਾਅੰਦਰ ਮਾਹੌਲ ਬੜੇ ਸਵੇਦਨਸ਼ੀਲ ਬਣਾ ਦਿੱਤੇ ਹਨ ।ਪਿੰਡਾ ਅੰਦਰ ਬਣੀਆਂ ਧੜੇਬੰਦੀਆਂ ਕਾਰਨ ਪਰਿਵਾਰਿਕ ਦੂਰੀਆਂ ਵੱਧ ਗਈਆਂ ਹਨ ਭਾਵ ਕਿ ਪਰਿਵਾਰ ਵੋਟਾਂ ਦੀ ਰਾਜਨੀਤੀ ਦੀ ਭੇਂਟ ਚੜ੍ਹ ਗਏ ਹਨ।ਅਜਿਹੇ ਮਾਹੋਲ ਬਣਦਿਆਂ ਹੀ ਅਧਿਕਤਰਪਿੰਡਾਂ ਵਿੱਚ ਵਿਕਾਸ ਕਾਰਜ ਰੁਕੇ ਹੀ ਰਹਿੰਦੇ ਹਨ ਜਾਂ ਫਿਰ ਹੁੰਦੇ ਹੀ ਨਹੀ ਹਨ।ਆਪਣੇ ਵੋਟਰਾਂ ਨੂੰ ਖੁਸ਼ ਰੱਖਣ ਲਈ ਹਰੇਕਤਰ੍ਹਾਂ ਦੇ ਹੱਥ ਕੰਡੇ ਵਰਤੇ ਜਾਂਦੇ ਹਨ । ਆਮ ਤੌਰ ਤੇ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਦੀ ਬਿਰਤੀ ਜਨਮ ਲੈˆਦੀਹੈ।ਪਿੰਡਾਂ ਦੇ ਮਾਮੂਲੀ/ਛੋਟੇ-ਮੋਟੇ ਕਲੇਸ਼,ਝਗੜੇ ਭਾਈਚਾਰੇ ਵੱਲੌ ਪੰਚਾਇਤਾਂ ਵਿੱਚ ਬੈਠ ਕੇ ਸੁਲਝਾਉਣ, ਸੁਲਾਹ ਕਰਾਵਾਉਣਦੀ ਬਜਾਏ,ਥਾਣਿਆ/ਕਚਹਿਰੀਆਂ ਵਿੱਚ ਚਲੇ ਜਾਂਦੇ ਹਨ ਜੋ ਇਕ ਦਿਨ ਬੜ੍ਹਾ ਹੀ ਭਿਆਨਕ ਰੂਪ ਧਾਰਨ ਕਰ ਸਾਹਮਣੇਆਉਂਦੇ ਹਨ । ਵੋਟ ਦੀ ਰਾਜਨੀਤੀ ਵਿੱਚ ਕੋਈ ਗੁੱਸੇ ਹੋਏ ਪਰਿਵਾਰਾਂ ਨੂੰ ਲਾਗੁ ਲਿਆਉਣ ਜਾਂ ਨੇੜੇ ਲਾਉਣ ਦੀ ਗੱਲ ਨਹੀਜੇ ਕਰਦਾ ਸਗੋਂ ਆਪਣੀ ਧੌਂਸ / ਚੌਧਰ ਦੇ ਫਨ ਦਾ ਮੁਜਾਹਰਾ ਕੀਤਾ ਜਾਦਾਂ ਹੈ। ਅਰਥਾਤ ਵੋਟ ਨਾ ਪਾਉਣ ਦੀ ਗਲਤੀਦਾ ਭੁਗਤਾਨ ਲਿਆ ਜਾਦਾਂ ਹੈ।ਨੁਕਸਾਨ ਕਰਨ ਅਤੇ ਮਹਿਜ ਨੀਵਾਂ ਦਿਖਾਉਣ ਦੀਆਂ ਗੋਦਾਂ ਗੁੰਦੀਆਂ ਜਾਦੀਆਂ ਹਨ । ਜੇਕਰਵੋਟਰਾਂ ਬਾਰੇ ਗੱਲ ਕਰੀਏ ਤਦ ਸਿਆਣਪ/ਸੂਝਬੂਝ ਰੱਖਣ ਵਾਲੇ ਪਿੰਡਾਂ ਅੰਦਰ ਕੇਵਲ 10 ਫੀਸਟੀ ਹੀ ਵੋਟਰ ਹੋਣਗੇ ਜਕੰਮ ਕਰਨ ਵਾਲੇ ਪੜ੍ਹੇ ਲਿਖੇ ਸਿਆਣੇ ਉਮੀਦਵਾਰਾਂ ਦੀ ਚੋਣ ਕਰਨਗੇ।ਬਾਕੀ 90 ਫੀਸਦੀ ਵੋਟਰਾਂ ਨੂੰ ਕੋਈ ਲੈਣ ਦੇਣ ਨਹੀਪਿੰਡਾ ਦੇ ਵਿਕਾਸ ਕਾਰਜਾ ਨਾਲ ਅਤੇ ਨਿਰਪੱਖ ਸਿਆਣੇ ਉਮੀਦਵਾਰ ਦੀ ਚੋਣ ਕਰਨ ਨਾਲ ਹੁੰਦਾ ਹੈ । ਅਜਿਹੀ ਬਿਰਤੀਵਾਲੇ ਬਹੁਤਾਤ ਵੋਟਰ ਧੜ੍ਹਿਆਂ ਵਿੱਚ ਹੀ ਵੰਡੇ ਹੁੰਦੇ ਹਨ।ਜੋ ਆਪਣੇ ਸਮਾਜਿਕ / ਆਰਥਿਕ ਰੁਤਬੇ ਦੀ ਵਰਤੋ ਕਰਕੇਬਹੁਗਿਣਤੀ ਘਰਾਂ/ਪਰਿਵਾਰਾਂ ਨੂੰ ਵੀ ਧੜਿਆ ਵਿੱਚ ਵੰਡ ਦਿੰਦੇਂ ਹਨ।ਇਕ ਹੋਰ ਵੀ ਵੋਟ ਬੈˆਕ ਹੁੰਦਾ ਹੈ ਜੋ ਆਪਣੇ ਨਸ਼ਿਆਦੀ ਪੂਰਤੀ ਲਈ ਹੀ ਵੋਟ ਪਾਉੰਦੇ ਹਨ।ਨਸ਼ਿਆ ਚ ਗੁਲਤਾਨ ਵੋਟਰ ਉਮੀਦਵਾਰ ਦਾ ਪਿਛੋਕੜ ,ਸਿਆਣਪ ਅਤੇ ਕੋਈ ਟੀਚਾ ਨਹੀ ਦੇਖਦੇ ਹਨ। ਇਹਨਾਂ ਨਸ਼ੇੜੀਆ ਲਈ ਕੇਵਲ ਗਿਲਾਸੀ ਹੀ ਮਹੱਤਵਪੂਰਨ ਹੈ। ਜੋ ਬੜੇ ਘੱਟ ਸਮੇਂ ਲਈ ਉਹਨਾਂ ਦੀ ਪੂਰਤੀ ਕਰਦੀ ਹੈ ਪਰ ਫਿਰ ਵੀ ਨਸ਼ੇੜੀ ਟੋਲਾ ਕੁਝ ਨਹੀ ਸੋਚਦਾ ਵਿਚਾਰਦਾ। ਮੈ ਆਪਣੇ ਨੇੜਲੇ ਕਈ ਦਰਜਨਾਂ ਪਿੰਡਾਂ ਦੀਆਂਪੰਚਾਇਤਾਂ ਵਿੱਚ ਦੇਖਿਆ ਹੈ। ਕੇ ਬਹੁਤਾਤ ਸਰਪੰਚ/ਪੰਚ ਅਨਪੜ੍ਹ ਜਾਂ ਬੜੇ ਹੀ ਘੱਟ ਪੜੇ -ਲਿਖਿਆਂ ਨੂੰ ਵੋਟਰਾਂ ਪਿੰਡਾਂਦੀ ਵਾਗਡੋਰ ਦਿੱਤੀ ਸੀ ਜਿਹਨਾਂ ਦੇ ਸ਼ਿਟੇ ਬੜੇ ਹੀ ਭਿਆਨਕ ਅਤੇ ਖਤਰਨਾਕ ਨਿਕਲੇ ਹਨ।ਕੋਈ ਅਤਕਥਨੀ ਨਹੀ ਹੈ ਕੇਪੰਚਾਇਤ ਵਿਭਾਗ ਦੇ ਅਧਿਕਾਰੀ/ਕਰਮਚਾਰੀਵੀ ਅਜਿਹੀਆਂ ਪੰਚਾਇਤਾਂ ਨੂੰ ਪੱਲੇ ਨਹੀ ਬਣਦੇ ਹਨ।ਜਿਹੜਾ ਧੜਾ ਪੰਚਾਇਤਬਣਾਉਣ ਵਿੱਚ ਮਦਦ ਕਰਦਾ ਹੈ ਫਿਰ ਆਪਣੇ ਅਨੁਸਾਰ ਹੀ ਸਾਰਾ ਸਮਾਂ ਚਲਾਉਦਾਂ ਹੈ ।ਜਦ ਕਿਤੇ ਮੁਸੀਬਤ ਬਣ ਜਾਵੇ ਤਦਇਕੱਲੇ ਸਰਪੰਚ ਨੂੰ ਹੀ ਭੁਗਤਨੀ ਪੈˆਦੀ ਹੈ । ਮਹਿਕਮੇ ਵੱਲੋਂ ਕੱਢਿਆ ਬਕਾਇਆ ਧਨ ਵੀ ਇਕੱਲੇਸਰਪੰਚ ਨੂੰ ਹੀ ਦੇਣਾਪੈˆਦਾ ਹੈ। ਜਦ ਕੇ ਉਸ ਧਨ ਦਾ ਅੱਧਾਂ ਭਾਈਵਾਲ ਪੰਚਾਇਤ ਸੈਕਟਰੀ ਵੀ ਹੁੰਦਾ ਹੈ।ਪਾਠਕ ਹੈਰਾਨ ਹੋਣਗੇ ਕੇ ਪਿੰਡਾਂ ਵਿੱਚਸਰਪੰਚ ਜਦ ਵਿਕਸ ਰੂਪੀ ਕੰਮ ਚਲਾਉਂਦਾ ਹੈ ਬਾਅਦ ਵਿੱਚ ਵਰਤੋਂ ਸਰਟੀਫਿਕੇਟ (ਯੂ.ਸੀ) ਲੈਣ ਮੌਕੇ ਤਕਨੀਕੀਇੰਜਨੀਅਰ,ਐਸ.ਡੀ.ੳ ਅਤੇ ਬੀ.ਡੀ.ਪੀ.ੳ ਵੀ ਇਕ ਲੱਖ ਪਿਛੇ 2ਫੀਸਦੀ ਹਿੱਸਾ ਲੈˆਦਾ ਹੈ । ਸਾਰੇ ਹਿੱਸੇ ਦੇ ਕੇ ਵਰਤੋਂ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ । ਹੁਣ ਪਾਠਕ ਸਹਿਜ ਹੀ ਅੰਦਾਜਾ ਲਗਾ ਸਕਦੇ ਹਨ ਕੇ ਅਨਪੜ੍ਹ ਬਣੇ ਜਾਂ ਘੱਟ ਪੜੇ ਲਿਖੇ ਸਰਪੰਚਾ ਅਤੇ ਧੜਿਆ ਚੁਣੇ ਸਰਪੰਚਾਂ ਦਾ ਕੀ ਹਾਲ ਹੋਵੇਗਾ ।70 ਫੀਸਦੀ ਸਰਪੰਚਾ ਵੱਲ ਬਕਾਇਆਰਾਸ਼ੀ ਨਿਕਲਦੀ ਹੈ ਜਾਂ ਫਿਰ ਘੋਟਾਲੇ/ਗਬਣ ਦੇ ਮੁਕੱਦਮੇ ਦਰਜ ਹੁੰਦੇ ਹਨ । ਨਿਹਾਰੀਆਂ ਖਾਂਦੀ/ ਖਾਣਵਾਲੀ ਅਫਸਰ ਸ਼ਾਹੀ ਨੂੰ ਕੋਈ ਨਹੀਪੁੱਛਦਾ ਹੈ।ਆਮ ਤੌਰ ਤੇ ਬਹੁਤੇ ਸਰਪੰਚਾਂ ਦਾ ਪੰਚਾਇਤੀ ਰਿਕਾਰਡ ਵੀ ਮੁਕੱਮਲ ਨਹੀ ਹੁੰਦਾ।ਕਈ ਸਰਪੰਚਾਂ ਦੇ ਬੈˆਕਖਾਤਿਆਂਵਿਚੋਂ ਸੇਕਟਰੀ ਪੈਸੇ ਕਢਵਾ , ਬਦਲੀਆਂ ਕਰਵਾ ਜਾਂਦੇ ਹਨ ਅਤੇ ਰਿਕਾਰਡ ਵੀ ਅਧੂਰੇ ਛੱਡ ਜਾਂਦੇ ਹਨ।ਇਹਨਾਂ ਵਿੱਚੋਂ ਬਹੁਤਿਆਂ ਨੂੰ ਕੈਸ਼ ਬੁੱਕਾ ਵੀ ਨਹੀ ਲਿਖਣੀਆਂ ਆਉਦੀਆਂ ਹਨ । ਪੰਚਾਇਤੀ ਨਜਾਇਜ ਕਬਜੇ ਛੁਡਵਾਉਣੇ ਇਹਨਾਂ ਦੇਵੱਸ ਦੀ ਗੱਲ ਨਹੀ । ਕਿਉਕਿ ਆਪਣੇ ਅਧਿਕਾਰਾ ਸਬੰਧੀ ਜਾਣੂ ਵੀ ਨਹੀ ਹੁੰਦੇ । ਵਿਭਾਗ ਵੱਲੌ ਸਮੇ-ਸਮੇਂ ਬਲਾਕਾਂਵਿੱਚ ਪੰਚਾਇਤੀ ਰਾਜ ਦੇ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਉਣ/ਕੰਮ ਕਰਨ ਸਬੰਧੀ ਸੈਮੀਨਾਰ /ਕੈਪਾਂ ਦਾਆਯੋਜਨ ਵੀ ਕੀਤਾ ਜਾਦਾਂ ਹੈ । ਪ੍ਰੰਤੂ ਬਹੁਤਗਿਣਤੀ ਸਰਪੰਚ/ਪੰਚ ਸੈਮੀਨਾਰ ਵੀ ਅਟੈˆਡ ਨਹੀ ਕਰਦੇ ਜਿਸ ਕਾਰਨਸਰਪੰਚਾਂ ਨੂੰ ”ਮਨਰੇਗਾ”ਵਰਗੀਆਂ ਸਕੀਮਾਂ ਤਹਿਤ ਵਿਕਾਸ ਕਰਵਾਉਣਾ ਬੜਾ ਕਠਿਨ ਲੱਗਦਾ ਹੈ। ਉਪਰੋਂ ਸੈਕਟਰੀ ਵੀ ਮਨਾਂ ਕਰਦੇ ਹਨ ਕਿ ਇਸ ਸਕੀਮ ਦੇ ਪੈਸੇ ਨਾ ਹੀ ਲਏ ਜਾਣ ਤਦ ਚੰਗਾਂ ਹੈ ਕਿਉਕਿ ਰਿਕਾਰਡ ਕਾਫੀ ਲਿਖਣਾ ਪੈˆਦਾ ਹੈ ਅਤੇ, ਮਨਾਫਾ ਘੱਟ ਨਿਕਲਦਾ ਹੈ ਬੇਰੁਜਗਾਰ ਕਾਮੇ ਵੀ 100 ਦਿਨ ਰੋਜਗਾਰ ਕਰਨ ਦੀ ਯੋਜਨਾ ਤਹਿਤ ਵਿਹਲੇ ਰਹਿੰਦੇ ਹਨ । ਸਰਕਾਰ ਦੇ ਆਦੇਸ਼ਾ ਅਨੁਸਾਰ ਮਨਰੇਗਾ ਤਹਿਤ ਕੰਮ ਕਰਦੇ ਮਜਦੂਰਾਂ ਨੂੰ ਮਿਹਨਤਾਨਾਂ ਕੇਵਲ ਬੈˆਕ ਖਾਤਿਆਂ ਰਾਂਹੀ ਦੇਣਾ ਹੁੰਦਾ ਹੈ ਪ੍ਰੰਤੂ ਕਈ ਸਰਪੰਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੈਸ਼ ਕਢਵਾ ਕੇ ਭੁਗਤਾਨ ਕਰਦੇ ਹਨ । ਫਰਜੀ ਲਾਭਪਾਤਰੀਆਂ ਦੇ ਮਾਸਟਰ ਰੋਲਬਣਾ ਦਿਹਾੜੀਆਂ ਭਰ ਕਿ ਪੈਸੇ ਹੜੱਪ ਕਰ ਜਾਂ ਦੇ ਹਨ। ਇਸ ਵਿਭਾਗ ਵਿੱਚ ਭ੍ਰਿਸਟਾਚਾਰ ਦੀ ਗੱਲ ਕਰੀਏ ਤਾਂ ਸਭ ਤੋਂ ਵਧੇਰੇ ਹੈ । ਅਫਸਰਸ਼ਾਹੀ ਦੀਆਂ ਵੰਗਾਰਾਂ ਵੀ ਨਹੀ ਮੁੱਕਦੀਆਂ ਜੇ ਕੋਈ ਬਲਾਕ ਅਧਿਕਾਰੀ ਹਲਕੇ ਦੇ ਐਮ.ਐਲ.ਏ ਜਾਂ ਮੰਤਰੀ ਨੂੰ ਮਹੀਨਾਂ ਨਹੀ ਦਿੰਦਾਂ ਤਦ ਚੰਗੇ ਅਧਿਕਾਰੀ ਨੂੰ ਵੀ ਕਹਿੰਦੇ ਹਨ ਕੇ ਇਸਨੂੰ ਕੰਮ ਕਰਨਾਂ ਨਹੀ ਆਉਦਾਂ । ਡੀ.ਡੀ.ਪੀ.ਓ ਦੀਆਂ ਵੰਗਾਰਾਂ ਵੱਖਰੀਆਂ ਪੈਦੀਆਂ ਹਨ ਕੁੱਲ ਮਿਲਾ ਕੇ ਇਸ ਸਭ ਦਾ ਭੁਗਤਾਨ ਪੰਚਾਇਤ ਖ ਾਤਿਆਂ ਵਿੱਚੋ ਹੀ ਹੁੰਦਾ ਹੈ।ਪਿੰਡਾਂਦੇਵਿਕਾਸ ਕਾਰਜ ਜਿਉਂ ਦੇ ਤਿੳੋਂ ਹੀ ਰਹਿੰਦੇ ਹਨ ।ਪਿੰਡਾਂ ਦੇ ਵਿਕਾਸ ਕਾਰਜ ਕੀ ਹੋਣੇ ਹਨ ਸਿਰਫ ਪਿੰਡਾਂ ਵਿੱਚ ਪੰਚਾਇਤਾਂ ਦੁਆਰਾ ਧੜੇਬੰਦੀਆਂ /ਵਖਰੇਵਾਂ ਹੀ ਲਗਾਤਾਰ ਵਧਿਆ ਹੈ ਇਸ ਦੇ ਹੋਰ ਵੀ ਕਈ ਕਾਰਨ ਹਨ । ਇਹਨੇ ਲੰਬੇ ਸਮੇਂ ਬਾਅਦ ਕੀ ਮਿਲਿਆਂ ਪੰਚਾਇਤੀ ਸਿਸਟਮ ਰਾਂਹੀ ਅਸੀ ਸਭ ਭਲੀਭਾਂਤ ਹੀ ਜਾਣੂ ਹਾਂ । ਪਿੰਡਾਂ ਅੰਦਰ ਪਾਰਟੀਬਾਜੀਆਂ/ਧੜੇਬੰਦੀਆਂ ਚ ਵੰਡੇ ਜਾਂਦੇ ਵੋਟਰ ਅੱਖੀ ਵੇਖਣਾ ਨਹੀ ਚਾਹੁੰਦੇ ਇਕ ਦੂਸਰੇ ਨੂੰ ਅਤੇ ਕਈਆਂ ਦੇ ਪੂਰੇ ਪੰਜ ਸਾਲ ਥਾਣਿਆਂ,ਕਚਿਹਰੀਆਂ ਦੇ ਗੇੜੇ ਕੱਢਦਿਆਂ ਹੀ ਲੰਘ ਜਾਂਦੇ ਹਨ। ਪੰਚਾਇਤਾਂਨੂੰ ਚੱਲਣ ਨਹੀ ਦਿੱਤਾ ਜਾਦਾਂ ।ਬਦਕਿਸਮਤੀ ਨਾਲਜੇ ਸਰਪੰਚ / ਪੰਚਾਇਤ ਸੱਤਾ ਕਰਦੀ ਸਰਕਾਰ ਦੇ ਉਲਟ ਬਣਦੀਹੈ ਤਦ ਪੁੱਛੋ ਹੀ ਨਾ ਕੇ ਕਿੰਝ ਵਾਪਰਦਾ ਹੈ ਵਿਕਾਸ ਲਈ ਪਿੰਡ ਨੂੰ ਗ੍ਰਾਟਾਂ ਨਹੀ ਮਿਲਦੀਆਂ ਹੋਰ ਕਈ ਭੁਗਤਾਨ ਕਰਨੇਪੈˆਦੇ ਮੋਹਤਬਰ ਵਿਅਕਤੀਆਂ ਨੂੰ ਅਤੇ ਅੰਤ ਕਹਿਰ ਸੱਤਾ ਧਾਰੀ ਪਾਰਟੀ ਵਿੱਚ ਸ਼ਾਮਿਲ ਹੋਣ ਬਾਅਦ ਹੀ ਟਲਦਾ ਹੈ।ਮੇਰੇਵੱਡੇ ਭੈਣਜੀ (ਜੇਠਾਣੀ) ਵੀ ਪਿੰਡ ਦੇ ਮੌਜੂਦਾ ਸਰਪੰਚ ਹਨ ਜਿਸ ਕਰਕੇ ਉਕਤ ਵਰਤਾਰੇ ਨੂੰ ਬੜਾ ਨੇੜਿਉ ਵੇਖਣ ਦਾ ਮੌਕਾ ਮਿਲਿਆ ਹੈ ਸਿੱਟਾ ਕੱਢਿਆਂ ਹੈ ਕੇ ਮੋਹਤਬਰੀਆਂ/ਸਰਪੰਚੀਆਂ ਵੀ ਅਜੋਕੇ ਸਮੇਂ ਸੱਤਾਧਾਰੀਆਂ ਪਾਰਟੀਆਂ ਹੀ ਕਰਦੀਆਂ ਹਨ ਜਾ ਫਿਰ ਉਹਨਾਂ ਅਨੁਸਾਰ ਚੱਲਣਾ ਪੈˆਦਾ ਹੈ । ਦੁਜੇ ਪਾਸੇ ਵੇਖੀਏ ਤਾਂ ਬਹੁਤਾ ਮਾਨ -ਸਤਿਕਾਰ ਵੀ ਲੋਕਾਂ ਦੇ ਮਨਾਂ ਅੰਦਰ ਨਹੀ ਰਿਹਾ ਇਹਨਾਂ ਅਹੁਦਿਆਂ ਦਾ ਅਤੇ ਕੋਈ ਸਿਆਣਿਆ ਦੇ ਆਖੇ ਵੀ ਨਹੀ ਲੱਗਦਾ ਹੈ।ਪਿੰਡਾ ਵਿੱਚ ਪਿਆਰਭਰੀਆਂ ਗੱਲਾਂ , ਨੋਕਾ - ਝੋਕਾਂ ,ਹਾਸਾ -ਠੱਠਾ ਅਤੇ ਭਾਈਚਾਰਕ ਰਿਸ਼ਤੇ ਜਿਵਂੈ ਖਭ ਲਾ ਉਡਗਏ ਹੋਣ।ਹੁਣ ਪੇਂਡੂ ਲੋਕਭਾਈਚਾਰਾ ਵੀ ਇਕ - ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਜਾਂ ਖੁਸ਼ੀਆਂਸਮੇਂ ਭਾਈਵਾਲ ਬਨਣਾ ਈਰਖਾ ਦੇ ਮਾਰੇ ਫਰਜਨਹੀ ਸਮਝਦੇ ਸਗੋਂ ਵਿਰੋਧ ਹੀ ਕਰਦੇ ਹਨ ।ਈਰਖਾਲੂ ਸੁਬਾਅ ਦੇ ਮਾਲਿਕ ਬਣ ਕੌੜਾ ਤੇ ਕੁਰੱਖਤ ਸ਼ਬਦ ਬੋਲਣੇ ਵੀ ਇਹਨਾਂਦੇ ਸੁਭਾਅ ਦਾ ਹਿੱਸਾ ਬਣ ਗਏ ਹਨ।ਪਿੰਡਾਂ ਅੰਦਰ ਮੁੜ ਬੀਤੇ ਸਮੇਂ ਵਾਲਾ ਸਤਿਕਾਰ.ਪਿਆਰ ਅਤੇ ਲੋਕਾਂ ਵਿੱਚ ਭਾਈਚਾਰਕਸਾਝਾਂ ਸਥਾਪਿਤ ਕਰਨ ਅਤੇ ਉਹਨਾਂ ਨੂੰ ਧੜਿਆਂ/ਪਾਰਟੀਬਾਜੀਆਂ ਤੋਂ ਬਚਾਉਣ ਅਤੇ ਈਰਖਾ ਰਹਿਤ ਰੱਖਦੇ ਹੋਏ ਪਿੰਡਾਂ ਦਾਮਾਹੌਲ ਸ਼ਾਤੀ ਭਰਿਆ ਬਣਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਇਸ ਪੁਰਾਣੇ ਚਲੇ ਆ ਰਹੇ ਪੰਚਾਇਤੀ ਸਿਸਟਮ ਦੇਲੰਮੇ ਤਜਰਬੇ ਬਾਅਦ ਵੀ ਲੋਕਾਂ ਦਾ ਜੀਵਨ ਜਿੳਂ ਦਾ ਤਿੳਂ ਹੈਅਤੇ ਵਿਕਾਸ ਪੱਖੌ ਹੀਣੇ ਪਿੰਡ ਆਪਣੀ ਬਦਹਾਲੀ ਦੀਆਂਪਰਤੱਖ ਤਸਵੀਰਾਂ ਪੇਸ ਕਰਦੇ ਹਨ। ਮਨੁੱਖਦੀਆਂ ਮੁਢਲੀਆਂ ਲੋੜਾਂ ਵੀ ਨਹੀ ਪੂਰੀਆਂ ਹੋਈਆਂ ਅਤੇ ਮੁਢਲੇ ਵਿਕਾਸ ਵੀ ਨਹੀਨੇਪਰੇ ਚੜੇ ਸਗੋਂ ਪਾਰਟੀਬਾਜੀਆਂ ਹੀ ਵਧੀਆਂ ਹਨ ਜਿਸ ਕਾਰਨ ਮਨੁੱਖਤਾ ਸੁਖੀ ਹੋਣ ਦੀ ਬਜਾਏ ਦੁਖੀ ਹੈ । ਪਿੰਡਾਂ ਵਿੱਚ ਵੱਡੀ ਲੋੜ ਹੈ ਕੇ ਬਹੁ ਪੱਖੀ ਵਿਕਾਸ ਲਈ ਪੰਚਾਇਤਾਂ ਦੀ ਥਾ ਵਿਕਾਸ ਕਮੇਟੀਆਂ ਦੀ ਸਥਾਪਨਾਕੀਤੀ ਜਾ ਵੇ ਤਾਂ ਕਿ ਪਿੰਡਾਂ ਵਿੱਚੋਂ ਧੜੇਬੰਦੀਆਂ ਈਰਖਾ ਖਤਮ ਹੋ ਪਿੰਡਾ ਦੇ ਲੋਕ ਮੁੜ ਪਿਆਰ ਮੁਹੱਬਤ ਮਿਲ - ਜੁਲ ਕੇ ਰਹਿਣ ਅਤੇ ਪਿੰਡ ਦੀਆਂ ਮੁਢਲੀਆਂ ਵਿਕਾਸ ਦੀਆਂ ਲੋੜਾ ਨੂੰ ਇਕ ਜੁੱਟ ਹੋਕੇ ਪੂਰੀਆਂ ਕਰਨ । ਪੰਜਾਬ ਦੇ ਪਿੰਡ ਵਿਕਾਸ ਪੱਖੌ ਨਮੂਨੇ ਵਜੌ ਜਾਣੇ ਜਾਣ ਅਤੇ ਸੁਖੀ ਜੀਵਨ ਬਤੀਤਕਰਦਿਆਂ ਲੜਾਈਆਂ -ਝਗੜਿਆਂ ਤੋ ਬਚ ਕੇ ਤਰੱਕੀ ਕਰਨ ।
ਸ਼ੀਤਲ ਕੌਰ ਪਤਨੀ ਹਰਬਿੰਦਰ ਸਿੰਘ ਰਾਣਾ
ਵਿਦਿਆਥਣ ਬੀ.ਐਡ (ਅਨੰਦ ਕਾਲਜ)
ਜੇਠੂਵਾਲ,ਅੰਮ੍ਰਿਤਸਰ।
ਮੋਬ:9888145991

0 comments:
Speak up your mind
Tell us what you're thinking... !