ਮਾਂ ਸ਼ਬਦਕੋਸ਼ ਹੈ
ਮਾਂ ਕੋਲ ਬਹੁਤ ਸ਼ਬਦ ਨੇ,
ਮਾਂ ਗੀਤ-ਕੋਸ਼ ਹੈ
ਮਾਂ ਕੋਲ ਬਹੁਤ ਗੀਤ ਨੇ
ਟੱਪੇ , ਢੋਲੇ , ਮਾਹੀਏ
ਬੋਲੀਆਂ , ਸਿੱਠਣੀਆਂ
ਕੀਰਨੇ , ਵੈਣ
ਬਹੁਤ ਕੁੱਝ
ਸੰਭਾਲੀ ਬੈਠੀ ਹੈ ਮਾਂ !
ਚੁੱਲ੍ਹਾ-ਚੌਂਕਾ
ਥਪਨਾ , ਹਾਰਾ
ਛਿੱਕੂ , ਬੋਹੀਆ
ਚਰਮਖ , ਮਾਹਲ
ਅਟੇਰਨ , ਭੜੋਲੇ
ਮੱਟੀ , ਗਾਗਰ
ਸਾਡੀ ਬੋਲੀ ਦੀ ਝੋਲੀ 'ਚੋਂ
ਹੌਲੀ ਹੌਲੀ ਕਿਰ ਗਏ ਸ਼ਬਦ
ਮਾਂ ਦੀ ਚੁੰਨੀ ਲੜ ਬੰਨੇ ਨੇ !
ਮੈਂ ਅਕਸਰ ਨਿੱਕਾ ਬਾਲ ਬਣ
ਮਾਂ ਦੀ ਚੁੰਨੀ ਦੀ ਗੰਢ ਖੋਲਦਾ ਹਾਂ !
ਲੋਕ ਕਹਿੰਦੇ ਨੇ ਅਮਰਦੀਪ -
ਪੰਜਾਬੀ ਬਹੁਤ ਵਧੀਆ ਬੋਲਦਾ ਹੈ !
ਮਾਂ ਕੋਲ ਬਹੁਤ ਸ਼ਬਦ ਨੇ,
ਮਾਂ ਗੀਤ-ਕੋਸ਼ ਹੈ
ਮਾਂ ਕੋਲ ਬਹੁਤ ਗੀਤ ਨੇ
ਟੱਪੇ , ਢੋਲੇ , ਮਾਹੀਏ
ਬੋਲੀਆਂ , ਸਿੱਠਣੀਆਂ
ਕੀਰਨੇ , ਵੈਣ
ਬਹੁਤ ਕੁੱਝ
ਸੰਭਾਲੀ ਬੈਠੀ ਹੈ ਮਾਂ !
ਚੁੱਲ੍ਹਾ-ਚੌਂਕਾ
ਥਪਨਾ , ਹਾਰਾ
ਛਿੱਕੂ , ਬੋਹੀਆ
ਚਰਮਖ , ਮਾਹਲ
ਅਟੇਰਨ , ਭੜੋਲੇ
ਮੱਟੀ , ਗਾਗਰ
ਸਾਡੀ ਬੋਲੀ ਦੀ ਝੋਲੀ 'ਚੋਂ
ਹੌਲੀ ਹੌਲੀ ਕਿਰ ਗਏ ਸ਼ਬਦ
ਮਾਂ ਦੀ ਚੁੰਨੀ ਲੜ ਬੰਨੇ ਨੇ !
ਮੈਂ ਅਕਸਰ ਨਿੱਕਾ ਬਾਲ ਬਣਮਾਂ ਦੀ ਚੁੰਨੀ ਦੀ ਗੰਢ ਖੋਲਦਾ ਹਾਂ !
ਲੋਕ ਕਹਿੰਦੇ ਨੇ ਅਮਰਦੀਪ -
ਪੰਜਾਬੀ ਬਹੁਤ ਵਧੀਆ ਬੋਲਦਾ ਹੈ !
Amardeep Singh Gill
Bathinda

0 comments:
Speak up your mind
Tell us what you're thinking... !