ਜ਼ਿੰਦਗੀ ਨੂੰ ਵਾਹ ਲਿਆ ਬੈਲਾਂ ਤਰਾਂ।
ਇਸ ਤੋਂ ਅੱਗੇ ਹੋਰ ਦੱਸ ਮੈਂ ਕੀ ਕਰਾਂ।
ਆਪ ਹੀ ਜ਼ਿੰਦਗੀ ਦਾ ਤਾਣਾ ਬੁਣ ਲਿਆ,
ਦੁਨੀਆਂ ਨੂੰ ਜੇ ਰਾਸ ਨਹੀਂ, ਮੈਂ ਕੀ ਕਰਾਂ।
ਯਾਰਾਂ ਨੂੰ ਮਿੱਤਰਾਂ ਨੂੰ ਮੈਂ ਤਾਂ, ਟੋਹ ਲਿਆ,
ਵਕਤ ਪੈਂਦੇ ਸਾਰ, ਸਾਰੇ ਗਏ ਪਰ੍ਹਾਂ।
ਲਾ ਲਿਆ ਮੈਂ ਜ਼ਿੰਦਗੀ ਨੂੰ ਰੋਗ ਇਹ,
ਫਿਰ ਵੀ ਇਸ ਸਮਾਜ ਦਾ, ਮੈਂ ਕੀ ਕਰਾਂ।
ਜ਼ਿੰਦਗੀ ਤਾਂ ਜ਼ਿੰਦਗੀ ਹੈ ਦੋਸਤੋ,
ਦੀਵਿਆਂ ਦੀ ਰੌਸ਼ਨੀ ਤੋਂ ਹਾਂ ਪਰ੍ਹਾਂ।
ਆਪਣੀ ਤਾਂ ਝੁੱਗੀ ’ਚ ਰਹਿ ਕੇ ਕਟ ਗਈ,
ਤੇਰਿਆਂ ਮਹਿਲਾਂ ਨੂੰ ਦੱਸ ਮੈਂ ਕੀ ਕਰਾਂ।
ਸਾਦਗੀ ਹੀ ਅਸਲ ਮੇਰੀ ਜ਼ਿੰਦਗੀ,
ਫੈਸ਼ਨਾਂ ਦੇ ਦੌਰ ਤੋਂ ਮੈਂ ਵੀ ਡਰਾਂ।
ਮੁੱਕ ਜਾਏਗਾ ਰਾਗ ਰੋਣਾ ਇਕ ਦਿਨ,
ਫਿਰ ਵੀ ਹੰਝੂ ਨਾ ਰੁੱਕੇ ਮੈਂ ਕੀ ਕਰਾਂ।
ਜ਼ਿੰਦਗੀ ਨੂੰ ਵਾਹ ਲਿਆ ਬੈਲਾਂ ਤਰਾਂ,
ਇਸ ਤੋਂ ਅੱਗੇ ਹੋਰ ਦੱਸ ਮੈਂ ਕੀ ਕਰਾਂ।
ਇਸ ਤੋਂ ਅੱਗੇ ਹੋਰ ਦੱਸ ਮੈਂ ਕੀ ਕਰਾਂ।
ਆਪ ਹੀ ਜ਼ਿੰਦਗੀ ਦਾ ਤਾਣਾ ਬੁਣ ਲਿਆ,
ਦੁਨੀਆਂ ਨੂੰ ਜੇ ਰਾਸ ਨਹੀਂ, ਮੈਂ ਕੀ ਕਰਾਂ।
ਯਾਰਾਂ ਨੂੰ ਮਿੱਤਰਾਂ ਨੂੰ ਮੈਂ ਤਾਂ, ਟੋਹ ਲਿਆ,
ਵਕਤ ਪੈਂਦੇ ਸਾਰ, ਸਾਰੇ ਗਏ ਪਰ੍ਹਾਂ।
ਲਾ ਲਿਆ ਮੈਂ ਜ਼ਿੰਦਗੀ ਨੂੰ ਰੋਗ ਇਹ,
ਫਿਰ ਵੀ ਇਸ ਸਮਾਜ ਦਾ, ਮੈਂ ਕੀ ਕਰਾਂ।
ਜ਼ਿੰਦਗੀ ਤਾਂ ਜ਼ਿੰਦਗੀ ਹੈ ਦੋਸਤੋ,
ਦੀਵਿਆਂ ਦੀ ਰੌਸ਼ਨੀ ਤੋਂ ਹਾਂ ਪਰ੍ਹਾਂ।
ਆਪਣੀ ਤਾਂ ਝੁੱਗੀ ’ਚ ਰਹਿ ਕੇ ਕਟ ਗਈ,
ਤੇਰਿਆਂ ਮਹਿਲਾਂ ਨੂੰ ਦੱਸ ਮੈਂ ਕੀ ਕਰਾਂ।
ਸਾਦਗੀ ਹੀ ਅਸਲ ਮੇਰੀ ਜ਼ਿੰਦਗੀ,
ਫੈਸ਼ਨਾਂ ਦੇ ਦੌਰ ਤੋਂ ਮੈਂ ਵੀ ਡਰਾਂ।
ਮੁੱਕ ਜਾਏਗਾ ਰਾਗ ਰੋਣਾ ਇਕ ਦਿਨ,
ਫਿਰ ਵੀ ਹੰਝੂ ਨਾ ਰੁੱਕੇ ਮੈਂ ਕੀ ਕਰਾਂ।
ਜ਼ਿੰਦਗੀ ਨੂੰ ਵਾਹ ਲਿਆ ਬੈਲਾਂ ਤਰਾਂ,
ਇਸ ਤੋਂ ਅੱਗੇ ਹੋਰ ਦੱਸ ਮੈਂ ਕੀ ਕਰਾਂ।
ਕਰਮ ਚੰਦ
ਸੀਨੀਅਰ ਮੈਨੇਜਰ (ਰਿਟਾ: )
ਵਾਰਡ ਨੰ: 9, ਮਕਾਨ ਨੰ: 124,
ਚੰਡੀਗੜ੍ਹ ਰੋਡ ਸਮਰਾਲਾ ਜ਼ਿਲ੍ਹਾ ਲੁਧਿਆਣਾ
ਮੋਬਾ. 98723-72504

0 comments:
Speak up your mind
Tell us what you're thinking... !