ਆ ਜਾਵੇ ਜੇ ਫ਼ੇਰ ਤੋਂ
ਨੈਣਾਂ ’ਚ ਬਹਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਮੌਸਮਾਂ ਦਾ ਹੋ ਜਾਵੇ
ਜੇ ਆਸਾਂ ਨਾਲ ਕਰਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਇਹ ਕੈਸਾ ਫ਼ਤੂਰ ਹੈ
ਹਰ ਚਿਹਰੇ ਤੇ ਗ਼ਰੂਰ ਹੈ
ਕਿਉਂ ਹੁੰਦੇ ਨੇ ਹਾਦਸੇ
ਹਰ ਬੰਦਾ ਕਿਉਂ ਮਜ਼ਬੂਰ ਹੈ
ਬੰਦਾ ਕਿਉਂ ਨਾ ਬਣਦਾ
ਬੰਦੇ ਦਾ ਦਿਲਦਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਜਦੋਂ ਉਹ ਤੁਰ ਗਏ
ਸਭ ਵਾਅਦੇ ਫ਼ਿਰ ਗਏ
ਮਸ਼ਾਲ ਦਾ ਵਾਅਦਾ ਸੀ
ਨ੍ਹੇਰਿਆਂ ’ਚ ਘਿਰ ਗਏ
ਕਈ ਸੀਨੇ ਰਹੇ ਬਲ਼ਦੇ
ਕਈ ਰੁਕ ਗਏ ਬਜ਼ਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਦੇਹਾਂ ਦਾ ਵਪਾਰ ਹੈ
ਤਕੜੇ ਦਾ ਸੰਸਾਰ ਹੈ
ਅਮੀਰੀ ਦਾ ਥਹੁ ਨਹੀਂ
ਗ਼ਰੀਬੀ ਜ਼ਾਰੋ-ਜ਼ਾਰ ਹੈ
ਦੇਖ ਤਾਂ ਕਿੰਝ ਬਦਲੇ ਨੇ
ਨਗ਼ਰ ਦੇ ਕਿਰਦਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਤਿਰਕਾਲਾਂ ਵੀ ਪੈ ਗਈਆਂ
ਅੱਖਾਂ ਫ਼ਿਰ ਬਹਿ ਗਈਆਂ
ਰੋਂਦੇ ਕੁਝ ਸੌਂ ਗਏ
ਦਰਦ ਹੱਡੀਂ ਰੌਂ ਗਏ
ਕਿਸੇ ਨੇ ਆ ਕੇ ਨਾ ਭਰੀ
ਫੱਟਾਂ ਦੀ ਦਰਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਬਰਫ਼ ਦਾ ਜ਼ਿਕਰ ਹੈ
ਧੁੱਪਾਂ ਨੂੰ ਫ਼ਿਕਰ ਹੈ
ਫੁੱਲਾਂ ਤੇ ਕਹਿਰ ਹੈ
ਬਾਗੀਂ ਹੁਣ ਜ਼ਹਿਰ ਹੈ
ਕੌਣ ਲੁੱਟ ਲੈ ਗਿਆ
ਨਹੁੰ-ਮਾਸ ਦਾ ਪਿਆਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਨੈਣਾਂ ’ਚ ਬਹਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਮੌਸਮਾਂ ਦਾ ਹੋ ਜਾਵੇ
ਜੇ ਆਸਾਂ ਨਾਲ ਕਰਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਇਹ ਕੈਸਾ ਫ਼ਤੂਰ ਹੈ
ਹਰ ਚਿਹਰੇ ਤੇ ਗ਼ਰੂਰ ਹੈ
ਕਿਉਂ ਹੁੰਦੇ ਨੇ ਹਾਦਸੇ
ਹਰ ਬੰਦਾ ਕਿਉਂ ਮਜ਼ਬੂਰ ਹੈ
ਬੰਦਾ ਕਿਉਂ ਨਾ ਬਣਦਾ
ਬੰਦੇ ਦਾ ਦਿਲਦਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਜਦੋਂ ਉਹ ਤੁਰ ਗਏ
ਸਭ ਵਾਅਦੇ ਫ਼ਿਰ ਗਏ
ਮਸ਼ਾਲ ਦਾ ਵਾਅਦਾ ਸੀ
ਨ੍ਹੇਰਿਆਂ ’ਚ ਘਿਰ ਗਏ
ਕਈ ਸੀਨੇ ਰਹੇ ਬਲ਼ਦੇ
ਕਈ ਰੁਕ ਗਏ ਬਜ਼ਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਦੇਹਾਂ ਦਾ ਵਪਾਰ ਹੈ
ਤਕੜੇ ਦਾ ਸੰਸਾਰ ਹੈ
ਅਮੀਰੀ ਦਾ ਥਹੁ ਨਹੀਂ
ਗ਼ਰੀਬੀ ਜ਼ਾਰੋ-ਜ਼ਾਰ ਹੈ
ਦੇਖ ਤਾਂ ਕਿੰਝ ਬਦਲੇ ਨੇ
ਨਗ਼ਰ ਦੇ ਕਿਰਦਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਤਿਰਕਾਲਾਂ ਵੀ ਪੈ ਗਈਆਂ
ਅੱਖਾਂ ਫ਼ਿਰ ਬਹਿ ਗਈਆਂ
ਰੋਂਦੇ ਕੁਝ ਸੌਂ ਗਏ
ਦਰਦ ਹੱਡੀਂ ਰੌਂ ਗਏ
ਕਿਸੇ ਨੇ ਆ ਕੇ ਨਾ ਭਰੀ
ਫੱਟਾਂ ਦੀ ਦਰਾਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਬਰਫ਼ ਦਾ ਜ਼ਿਕਰ ਹੈ
ਧੁੱਪਾਂ ਨੂੰ ਫ਼ਿਕਰ ਹੈ
ਫੁੱਲਾਂ ਤੇ ਕਹਿਰ ਹੈ
ਬਾਗੀਂ ਹੁਣ ਜ਼ਹਿਰ ਹੈਕੌਣ ਲੁੱਟ ਲੈ ਗਿਆ
ਨਹੁੰ-ਮਾਸ ਦਾ ਪਿਆਰ ਓਏ
ਸੱਜਣਾ ਉਡੀਕ ਹੈ... ਸੱਜਣਾ ਉਡੀਕ ਹੈ...।
ਪ੍ਰੋ. ਤਰਸਪਾਲ ਕੌਰ
ਮੋਬਾਇਲ ਨੰ.
+91-98728-52482
+91-98728-52482
+91-98159-30752

0 comments:
Speak up your mind
Tell us what you're thinking... !