ਛੇੜ ਲਹੂ ਦੀ ਵਾਰਤਾ, ਨਿਰੇ ਮਾਸ ਦੀ ਗੱਲ ਨਾ ਕਰਿਆ ਕਰ।
ਹਰ ਥਾਵੇਂ ਮਹਿਜ਼ ਰੰਗ-ਰੂਪ ਤੇ ਲਿਬਾਸਾਂ ਨੂੰ ਨਾ ਧਰਿਆ ਕਰ।
ਇਹ ਵਿੰਗ-ਵਲੇਵੇਂ ਤੇ ਤੰਗ ਗਲ਼ੀਆਂ ’ਚੋਂ ਗੁਜ਼ਰਦਿਆਂ,
ਇਹਨਾਂ ਖੰਘਦੇ, ਹਫ਼ਦੇ ਚਿਹਰਿਆਂ ਤੇ ਵੀ ਨਜ਼ਰ ਕਰਿਆ ਕਰ।
ਕੁਝ ਡਗ਼ਮਗ਼ਾ ਗਿਆ ਮੌਸਮ ਤੇ ਐਤਕੀਂ ਬਹਾਰ ਦੇ ਦਿਨ,
ਖੁਸ਼ਕ ਰਾਤਾਂ ’ਚ ਰੋਜ਼ ਜ਼ਰਾ ਦੀਵਾ ਤੇਲ ਦਾ ਧਰਿਆ ਕਰ।
ਮੁਲਕ ’ਚ ਦਰਿੰਦਿਆਂ ਨੇ ਫ਼ੇਰ ਮਾਰ ਲਈ ਬਾਜ਼ੀ,
ਜੇ ਹੋਣਾ ਹਾਕਮ ਨੂੰ ਪਿਆਰਾ ਤੂੰ ਪੈਰ-ਪੈਰ ਤੇ ਮਰਿਆ ਕਰ।
ਕਹਿਣ ਨੂੰ ਤਾਂ ਤੂੰ ਸਮੁੰਦਰ ਜਿਹਾ ਹੈਂ ਦੋਸਤਾ
ਪਰ ਕਦੇ ਨਦੀਆਂ ਨਹਿਰਾਂ ਵਾਂਗ ਵੀ ਤਾਂ ਮਰਿਆ ਕਰ।
ਹਰ ਵੇਲੇ ਸ਼ਮਸ਼ਾਨ ਦੀਆਂ ਗੱਲਾਂ ਕਰਦਾ ਰਹਿਨੈਂ ਸਾਕੀ
ਕਦੇ ਏਸ ਜ਼ਿੰਦਗੀ ਦੇ ਸੇਕ ਵਿਚ ਵੀ ਠਰਿਆ ਕਰ।
ਜੇ ਜ਼ਹਿਰ ’ਚ ਉਗਾਉਣੇ ਨੇ ਕੁਝ ਫੁੱਲਾਂ ਦੇ ਬੂਟੇ
ਕਹੋ ਆਦਮੀ ਨੂੰ ਬੂਟੇ ਸਿੰਜਦਾ ਮਿੱਠੀਆਂ ਗੱਲਾਂ ਕਰਿਆ ਕਰ।

ਚੜ੍ਹ ਜਾਵੇ ਜੇ ਚੁਮੰਜ਼ਿਲੇ, ਬਰਾਬਰ ਹੀ ਰਿਹਾ ਕਰ
‘ਤਰਸ’ ਨਾ ਕਿਸੇ ਨੂੰ ਡਰਾਇਆ ਕਰ ਨਾ ਡਰਿਆ ਕਰ।

ਪ੍ਰੋ. ਤਰਸਪਾਲ ਕੌਰ
ਮੋਬਾਇਲ ਨੰ.
+91-98728-52482
+91-98159-30752

0 comments:
Speak up your mind
Tell us what you're thinking... !