ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਮੈਂ ਮਿੱਸੇ ਟੁੱਕਰਾਂ ਸੰਗ,
ਇੰਜ ਜੀਣ ਦਾ ਹੀਲਾ ਕਰਦਾ ਹਾਂ।
ਮੜ੍ਹੀਆਂ ਮਸਾਣਾਂ ਦੀ ਰਾਖ ਫ਼ੜ,
ਕਦੇ ਹੋਣੀ ਦੇ ਮੱਥੇ ਤੇ ਮਲ਼ਦਾ ਹਾਂ।
ਪੱਤਰ ਪੁਰਾਣੇ ’ਚ ਕਦੇ,
ਕਿਸੇ ‘ਮਰਜ਼’ ਦਾ ਨੁਸਖਾ ਪੜ੍ਹਦਾ ਹਾਂ।
ਅੱਕ ਦੀ ਜੜ ਮਲ਼-ਮਲ਼
ਨੀ ਮੈਂ ਕੋਈ ਮਾਖਿਉਂ ਲੱਭਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਕਦੀ ਵਾ-ਵਰੋਲੇ ਲਈ ਨੱਠ ਮੈਂ
ਉੱਡਦੇ ਖੰਭਾਂ ਨੂੰ ਫੜ,
‘ਮੁੱਠੀ-ਮੀਟ’ ਸਪਨੇ ਜੜਦਾ ਹਾਂ।
‘ਇੰਦਰ-ਧਨੁਸ਼ੀ’ ਕਿਆਸੇ ਚਿੱਤਰਾਂ ’ਚ,
ਮੈਂ ‘ਰੀਝਾਂ’ ਦੇ ਰੰਗ ਭਰਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਨੀ ਉਹ ਟਿੱਲੇ ਵਾਲਾ ਫ਼ੱਕਰ,
ਮੇਰੇ ਨਾਲ ਗੱਲਾਂ ਕਰਦਾ ਹੈ।
ਮੇਰੇ ਮੱਥੇ ਉਤਲੇ ‘ਚੰਨ’ ਦੀ,
ਮੈਨੂੰ ਰੋਜ਼ ‘ਕਹਾਣੀ’ ਦੱਸਦਾ ਹੈ,
ਇੰਜ ਵਿੰਗੀਆਂ-ਟੇਢੀਆਂ ਬੀਹੀਆਂ ’ਚੋਂ
ਮੈਂ ਕੋਈ ‘ਰਹਿਬਰ’ ਤੱਕਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਮਸੀਤੋਂ ਅੱਲਾ-ਹੂ-ਅਕਬਰ ਸੁਣਦਾ ਹਾਂ,
ਫ਼ਿਰ ਮੰਦਰ ਦੀ ਘੰਟੀ ਵੱਜਦੀ ਏ,
ਕਿਸੇ ਤਾਨ-ਇਲਾਹੀ ’ਚੋਂ
ਇੱਕ ‘ਤੂੰ ਹੀ ਤੂੰ’ ਸੁਣਦਾ ਹਾਂ।
ਮੈਂ ‘ਕੁੱਲ ਮਾਲਕ’ ਦੇ ਵਰਤਾਵੇ ਨੂੰ
ਲੱਖ-ਲੱਖ ਸਿਜਦਾ ਕਰਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਨੀ ਦਿਲ ਚੋਰੀ ਕਰਦਾ ਏ,
ਮੈਂ ਸਾਂਵਰੇ ਸੱਜਣ ਨੂੰ
ਕਦੇ ਚੋਰੀ ਤੱਕਦਾ ਹਾਂ।
ਜਦ ਸੱਜਣ ਤੱਕਦੇ ਨੇ,
ਫ਼ਿਰ ਕਿਸੇ ‘ਬਹਾਨੇ’ ਮੈਂ
ਫ਼ੜ ਪੁਤਲੀ ਨੂੰ ਮਲ਼ਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਇਸ ਕਿਆਰੀ-ਨਿਆਰੀ ਨੂੰ
ਨੀਝ ਲਾ ਮੈਂ ਪੜ੍ਹਦਾ ਹਾਂ।
ਜਦੋਂ ਬੋਟਾਂ ਦੀਆਂ ‘ਚੁੰਝਾਂ’ ਵਿੱਚ
ਚੁੰਝ ਕੋਈ ‘ਚੋਗਾ’ ਭਰਦੀ ਏ,
ਇੰਜ ਰਹਿ-ਰਹਿ ਕੁੱਲ ਆਲਮ ਦਾ,
ਨੀ ਮੈਂ ਬਹਿ ਕੇ ਨਗ਼ਮਾ ਜੜਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਚੇਤੇ ਆਉਂਦੀ ਹੀਰ ਦੀ ‘ਚੂਰੀ’ ਏ
ਕਦੇ ਰਾਂਝੇ ਦੀ ‘ਵੰਝਲੀ’ ਤੇ
ਭਰੇ ਨੈਣੀਂ-ਮਾਤਮ ਕਰਦਾ ਹਾਂ।
ਇਹਨਾਂ ‘ਸਿਦਕੀ’ ਪੀਰਾਂ ਦਾ,
ਇਹਨਾਂ ‘ਨੇਹੁੰ’ ਵਾਲੇ ਨੈਣਾਂ ਦਾ,
ਮੈਂ ਹਰ ਗੀਤ ’ਚ ਕਲਮਾ ਪੜ੍ਹਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਮੈਂ ਮਿੱਸੇ ਟੁੱਕਰਾਂ ਸੰਗ,
ਇੰਜ ਜੀਣ ਦਾ ਹੀਲਾ ਕਰਦਾ ਹਾਂ।
ਮੜ੍ਹੀਆਂ ਮਸਾਣਾਂ ਦੀ ਰਾਖ ਫ਼ੜ,
ਕਦੇ ਹੋਣੀ ਦੇ ਮੱਥੇ ਤੇ ਮਲ਼ਦਾ ਹਾਂ।
ਪੱਤਰ ਪੁਰਾਣੇ ’ਚ ਕਦੇ,
ਕਿਸੇ ‘ਮਰਜ਼’ ਦਾ ਨੁਸਖਾ ਪੜ੍ਹਦਾ ਹਾਂ।
ਅੱਕ ਦੀ ਜੜ ਮਲ਼-ਮਲ਼
ਨੀ ਮੈਂ ਕੋਈ ਮਾਖਿਉਂ ਲੱਭਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਕਦੀ ਵਾ-ਵਰੋਲੇ ਲਈ ਨੱਠ ਮੈਂ
ਉੱਡਦੇ ਖੰਭਾਂ ਨੂੰ ਫੜ,
‘ਮੁੱਠੀ-ਮੀਟ’ ਸਪਨੇ ਜੜਦਾ ਹਾਂ।
‘ਇੰਦਰ-ਧਨੁਸ਼ੀ’ ਕਿਆਸੇ ਚਿੱਤਰਾਂ ’ਚ,
ਮੈਂ ‘ਰੀਝਾਂ’ ਦੇ ਰੰਗ ਭਰਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਨੀ ਉਹ ਟਿੱਲੇ ਵਾਲਾ ਫ਼ੱਕਰ,
ਮੇਰੇ ਨਾਲ ਗੱਲਾਂ ਕਰਦਾ ਹੈ।
ਮੇਰੇ ਮੱਥੇ ਉਤਲੇ ‘ਚੰਨ’ ਦੀ,
ਮੈਨੂੰ ਰੋਜ਼ ‘ਕਹਾਣੀ’ ਦੱਸਦਾ ਹੈ,
ਇੰਜ ਵਿੰਗੀਆਂ-ਟੇਢੀਆਂ ਬੀਹੀਆਂ ’ਚੋਂ
ਮੈਂ ਕੋਈ ‘ਰਹਿਬਰ’ ਤੱਕਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਮਸੀਤੋਂ ਅੱਲਾ-ਹੂ-ਅਕਬਰ ਸੁਣਦਾ ਹਾਂ,
ਫ਼ਿਰ ਮੰਦਰ ਦੀ ਘੰਟੀ ਵੱਜਦੀ ਏ,
ਕਿਸੇ ਤਾਨ-ਇਲਾਹੀ ’ਚੋਂ
ਇੱਕ ‘ਤੂੰ ਹੀ ਤੂੰ’ ਸੁਣਦਾ ਹਾਂ।
ਮੈਂ ‘ਕੁੱਲ ਮਾਲਕ’ ਦੇ ਵਰਤਾਵੇ ਨੂੰ
ਲੱਖ-ਲੱਖ ਸਿਜਦਾ ਕਰਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਨੀ ਦਿਲ ਚੋਰੀ ਕਰਦਾ ਏ,
ਮੈਂ ਸਾਂਵਰੇ ਸੱਜਣ ਨੂੰ
ਕਦੇ ਚੋਰੀ ਤੱਕਦਾ ਹਾਂ।
ਜਦ ਸੱਜਣ ਤੱਕਦੇ ਨੇ,
ਫ਼ਿਰ ਕਿਸੇ ‘ਬਹਾਨੇ’ ਮੈਂ
ਫ਼ੜ ਪੁਤਲੀ ਨੂੰ ਮਲ਼ਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਇਸ ਕਿਆਰੀ-ਨਿਆਰੀ ਨੂੰ
ਨੀਝ ਲਾ ਮੈਂ ਪੜ੍ਹਦਾ ਹਾਂ।
ਜਦੋਂ ਬੋਟਾਂ ਦੀਆਂ ‘ਚੁੰਝਾਂ’ ਵਿੱਚ
ਚੁੰਝ ਕੋਈ ‘ਚੋਗਾ’ ਭਰਦੀ ਏ,
ਇੰਜ ਰਹਿ-ਰਹਿ ਕੁੱਲ ਆਲਮ ਦਾ,
ਨੀ ਮੈਂ ਬਹਿ ਕੇ ਨਗ਼ਮਾ ਜੜਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਚੇਤੇ ਆਉਂਦੀ ਹੀਰ ਦੀ ‘ਚੂਰੀ’ ਏ
ਕਦੇ ਰਾਂਝੇ ਦੀ ‘ਵੰਝਲੀ’ ਤੇ
ਭਰੇ ਨੈਣੀਂ-ਮਾਤਮ ਕਰਦਾ ਹਾਂ।
ਇਹਨਾਂ ‘ਸਿਦਕੀ’ ਪੀਰਾਂ ਦਾ,ਇਹਨਾਂ ‘ਨੇਹੁੰ’ ਵਾਲੇ ਨੈਣਾਂ ਦਾ,
ਮੈਂ ਹਰ ਗੀਤ ’ਚ ਕਲਮਾ ਪੜ੍ਹਦਾ ਹਾਂ.....।
ਨੀ ਮੈਂ ਆਪਣੇ ਪਰਛਾਵੇਂ
ਸੰਗ ਖੇਡ ਕੇ,
ਆਪਣੇ ਘਰ ਵੜਦਾ ਹਾਂ.....।
ਪ੍ਰੋ. ਤਰਸਪਾਲ ਕੌਰ
ਮੋਬਾਇਲ ਨੰ.
+91-98728-52482
+91-98159-30752

0 comments:
Speak up your mind
Tell us what you're thinking... !