ਜਦ ਮੈਂ ਤੁਰਿਆ ਤਾਂ ਇਕੱਲਾ ਸਾਂ,
ਰਾਹਾਂ ਦਾ ਰੇਤਾ ਹੱਡਬੀਤੀ ਦੱਸਦਾ ਗਿਆ,
ਕੁਝ ਕਦਮਾਂ ਨਾਲ ਕਦਮ ਇੰਝ ਮਿਲੇ,
ਕਿ ਕਾਫ਼ਲਾ ਵਧਦਾ ਗਿਆ.....।
ਮੈਂ ਤੇ ਸੁਣਿਆ ਸੀ, ਹੈ ਜੰਗਲ ਖਤਰਿਆਂ ਦਾ,
ਮੈਂ ਖੁਦ ਹੀ ਖਤਰਾ ਹੋ ਗਿਆ,
ਤੇ ਜ਼ਮਾਨਾ ਮੇਰੇ ’ਤੇ ਹੱਸਦਾ ਗਿਆ.....।
ਕੁਝ ਤਾਂ ਸ਼ਬਦ ਬਚਾਏ ਨੇ ਮੈਂ,
ਖ਼ਲਕਤ ਦੀਆਂ ‘ਬੁਰੀਆਂ’ ਹਵਾਵਾਂ ਤੋਂ,
ਤੇ ਅੱਖਰ ਅੱਖਰ ਨਾਲ ਮੈਂ ਰਸਦਾ ਗਿਆ.....।
ਅਰਜ਼ ਕਿ ਤੂੰ ਬੱਸ ਤੂੰ ਹੀ ਬਣਿਆ ਰਹਿ,
‘ਮੈਂ’ ਤਾਂ ਸਿਰਫ਼ ਹੈ ਇੱਕ ਛਲਾਵਾ,
ਕਿਉਂ ਜ਼ਮਾਨਾ ਦੂਰ ਨੱਸਦਾ ਗਿਆ.....।
ਕੁਝ ਕੰਡਿਆਂ ਤੋਂ ਵੀ ਗੁਜ਼ਰ ਰਹੇ,
ਕਈਆਂ ਨੂੰ ਸ਼ਿਕਵਾ ਏ ਮਖ਼ਮਲ ਤੇ ਰੇਸ਼ਮ ਨਾਲ,
ਬੰਦਾ ਖੁਦ ਹੀ ਖੁਦ ਤੋਂ ਹਰਦਾ ਗਿਆ.....।
ਜੇ ਕਦੇ ਚੜ੍ਹ ਜਾਵੋਂ ਚੁਮੰਜ਼ਿਲੇ ’ਤੇ,
ਪਰਉਪਕਾਰ ਦੀ ‘ਬਸਤੀ’ ਵੀ ਜਾਣਾ ਜ਼ਰੂਰ,
ਆਖ਼ਿਰ ਬੰਦਾ ‘ਬੰਦੇ’ ਨਾਲ ਵਧਦਾ ਗਿਆ.....।
ਰਾਹਾਂ ਦਾ ਰੇਤਾ ਹੱਡਬੀਤੀ ਦੱਸਦਾ ਗਿਆ,
ਕੁਝ ਕਦਮਾਂ ਨਾਲ ਕਦਮ ਇੰਝ ਮਿਲੇ,
ਕਿ ਕਾਫ਼ਲਾ ਵਧਦਾ ਗਿਆ.....।
ਮੈਂ ਤੇ ਸੁਣਿਆ ਸੀ, ਹੈ ਜੰਗਲ ਖਤਰਿਆਂ ਦਾ,
ਮੈਂ ਖੁਦ ਹੀ ਖਤਰਾ ਹੋ ਗਿਆ,
ਤੇ ਜ਼ਮਾਨਾ ਮੇਰੇ ’ਤੇ ਹੱਸਦਾ ਗਿਆ.....।
ਕੁਝ ਤਾਂ ਸ਼ਬਦ ਬਚਾਏ ਨੇ ਮੈਂ,
ਖ਼ਲਕਤ ਦੀਆਂ ‘ਬੁਰੀਆਂ’ ਹਵਾਵਾਂ ਤੋਂ,
ਤੇ ਅੱਖਰ ਅੱਖਰ ਨਾਲ ਮੈਂ ਰਸਦਾ ਗਿਆ.....।
ਅਰਜ਼ ਕਿ ਤੂੰ ਬੱਸ ਤੂੰ ਹੀ ਬਣਿਆ ਰਹਿ,
‘ਮੈਂ’ ਤਾਂ ਸਿਰਫ਼ ਹੈ ਇੱਕ ਛਲਾਵਾ,
ਕਿਉਂ ਜ਼ਮਾਨਾ ਦੂਰ ਨੱਸਦਾ ਗਿਆ.....।
ਕੁਝ ਕੰਡਿਆਂ ਤੋਂ ਵੀ ਗੁਜ਼ਰ ਰਹੇ,
ਕਈਆਂ ਨੂੰ ਸ਼ਿਕਵਾ ਏ ਮਖ਼ਮਲ ਤੇ ਰੇਸ਼ਮ ਨਾਲ,
ਬੰਦਾ ਖੁਦ ਹੀ ਖੁਦ ਤੋਂ ਹਰਦਾ ਗਿਆ.....।
ਜੇ ਕਦੇ ਚੜ੍ਹ ਜਾਵੋਂ ਚੁਮੰਜ਼ਿਲੇ ’ਤੇ,ਪਰਉਪਕਾਰ ਦੀ ‘ਬਸਤੀ’ ਵੀ ਜਾਣਾ ਜ਼ਰੂਰ,
ਆਖ਼ਿਰ ਬੰਦਾ ‘ਬੰਦੇ’ ਨਾਲ ਵਧਦਾ ਗਿਆ.....।
ਪ੍ਰੋ. ਤਰਸਪਾਲ ਕੌਰ
ਮੋਬਾਇਲ ਨੰ.
+91-98728-52482
+91-98159-30752

0 comments:
Speak up your mind
Tell us what you're thinking... !