ਖਿੰਡ ਪੁੰਡ ਗਿਆ ਚਮਨ
ਖਿੱਲਰ ਗਿਆ ਏ ਮਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਫ਼ਿਰਕਿਆਂ ਨੇ ਖਾ ਲਈ ਹੈ
ਰੂਹ ਮੇਰੇ ਦੇਸ਼ ਦੀ
ਤਖਤ ਭਾਵੇਂ ਬਦਲੇ ਨੇ
ਦੇਖੋ ਇਹਨਾਂ ਤਾਕਤਾਂ ਦੀ
ਹਾਏ ਇਹਨਾਂ ਹਾਕਮਾਂ ਦੀ
ਉਹੀ ਹੈ ਰਟਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਜੰਗਲ ਦਾ ਨਾ ਅੱਗ ਦਾ ਭੈਅ ਹੈ
ਹਰ ਵੇਲੇ ਆਦਮੀ ਦਾ ਡਰ
ਆਪਣਿਆਂ ਦੀ ਦਗ਼ਾਬਾਜ਼ੀ
ਮਿੱਤਰਾਂ ਦੀ ਜਲਨ,
ਦੇਖੋ ਮੈਨੂੰ ਹਰ ਕੋਈ ਕਹਿੰਦਾ
ਮੈਂ ਤੇਰਾ ਹਾਂ ਸਜਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਸੀਨਿਆਂ ਤੇ ਖਾ ਗਏ ਜੋ
ਵਤਨ ਸੰਗ ਨਿਭਾ ਗਏ ਜੋ
ਉਸੇ ਹੀ ਧਰਤੀ ਦੇ ਜਾਇਉ
ਓ ਵਾਰਿਸੋ, ਮੇਰੇ ਹਮਸਾਇਉ
ਕਿਉਂ ਸਾਰੇ ਲੂੰਹ ਰਹੇ ਹੋ
ਮਾਂ ਦਾ ਹੀ ਬਦਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਉੱਡ-ਪੁੱਡ ਗਏ ਪਰਿੰਦੇ ਸਾਰੇ
ਆਲ੍ਹਣਿਆਂ ਬਿਨ ਬੋਟ ਵਿਚਾਰੇ
ਮਾਲੀ ਵੀ ਮਜ਼ਬੂਰ ਹੈ ਹੁਣ
ਲੋਟੂਆਂ ਨੇ ਜੁੱਟ ਲਿਆ ਹੈ
ਸ਼ਿਕਰਿਆਂ ਨੇ ਲੁੱਟ ਲਿਆ ਹੈ
ਮੇਰੇ ਗ਼ੁਲਾਂ ਦਾ ਚਮਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਰਹਿਮਤਾਂ ਨੂੰ ਖਾ ਗਈ ਹੈ
ਕਿੰਨੇ ਚਾਅ ਮੁਕਾ ਗਈ ਹੈ
ਇਹ ਭੁੱਖ ਤੇ ਬੇਰੁਜ਼ਗਾਰੀ
ਸੱਧਰਾਂ ਨੂੰ ਹੋ ਗਈ ਬਿਮਾਰੀ
ਕਿੱਥੇ ਯਾਰਾ, ਰੁਲ਼ ਪੁਲ਼ ਗਿਆ
ਉਹ ਸੋਚਾਂ ਦਾ ਵਜ਼ਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਖਿੱਲਰ ਗਿਆ ਏ ਮਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਫ਼ਿਰਕਿਆਂ ਨੇ ਖਾ ਲਈ ਹੈ
ਰੂਹ ਮੇਰੇ ਦੇਸ਼ ਦੀ
ਤਖਤ ਭਾਵੇਂ ਬਦਲੇ ਨੇ
ਦੇਖੋ ਇਹਨਾਂ ਤਾਕਤਾਂ ਦੀ
ਹਾਏ ਇਹਨਾਂ ਹਾਕਮਾਂ ਦੀ
ਉਹੀ ਹੈ ਰਟਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਜੰਗਲ ਦਾ ਨਾ ਅੱਗ ਦਾ ਭੈਅ ਹੈ
ਹਰ ਵੇਲੇ ਆਦਮੀ ਦਾ ਡਰ
ਆਪਣਿਆਂ ਦੀ ਦਗ਼ਾਬਾਜ਼ੀ
ਮਿੱਤਰਾਂ ਦੀ ਜਲਨ,
ਦੇਖੋ ਮੈਨੂੰ ਹਰ ਕੋਈ ਕਹਿੰਦਾ
ਮੈਂ ਤੇਰਾ ਹਾਂ ਸਜਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਸੀਨਿਆਂ ਤੇ ਖਾ ਗਏ ਜੋ
ਵਤਨ ਸੰਗ ਨਿਭਾ ਗਏ ਜੋ
ਉਸੇ ਹੀ ਧਰਤੀ ਦੇ ਜਾਇਉ
ਓ ਵਾਰਿਸੋ, ਮੇਰੇ ਹਮਸਾਇਉ
ਕਿਉਂ ਸਾਰੇ ਲੂੰਹ ਰਹੇ ਹੋ
ਮਾਂ ਦਾ ਹੀ ਬਦਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਉੱਡ-ਪੁੱਡ ਗਏ ਪਰਿੰਦੇ ਸਾਰੇ
ਆਲ੍ਹਣਿਆਂ ਬਿਨ ਬੋਟ ਵਿਚਾਰੇ
ਮਾਲੀ ਵੀ ਮਜ਼ਬੂਰ ਹੈ ਹੁਣ
ਲੋਟੂਆਂ ਨੇ ਜੁੱਟ ਲਿਆ ਹੈ
ਸ਼ਿਕਰਿਆਂ ਨੇ ਲੁੱਟ ਲਿਆ ਹੈ
ਮੇਰੇ ਗ਼ੁਲਾਂ ਦਾ ਚਮਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਰਹਿਮਤਾਂ ਨੂੰ ਖਾ ਗਈ ਹੈ
ਕਿੰਨੇ ਚਾਅ ਮੁਕਾ ਗਈ ਹੈ
ਇਹ ਭੁੱਖ ਤੇ ਬੇਰੁਜ਼ਗਾਰੀ
ਸੱਧਰਾਂ ਨੂੰ ਹੋ ਗਈ ਬਿਮਾਰੀ
ਕਿੱਥੇ ਯਾਰਾ, ਰੁਲ਼ ਪੁਲ਼ ਗਿਆ
ਉਹ ਸੋਚਾਂ ਦਾ ਵਜ਼ਨ
ਗੁੰਮਨਾਮ ਹਾਂ ਹੁਣ ਮੈਂ, ਗੁੰਮਨਾਮ ਇਹ ਵਤਨ...
ਪ੍ਰੋ. ਤਰਸਪਾਲ ਕੌਰ
ਮੋਬਾਇਲ ਨੰ.
+91-98728-52482
+91-98159-30752

0 comments:
Speak up your mind
Tell us what you're thinking... !