![]() |
ਗੁਰਚਰਨ ਨੂਰਪੁਰ
9855051099 |
ਸਵੇਰੇ ਚਹਿ-ਚਹਾਉਂਦੇ ਪਰਿੰਦੇ ਸਾਨੂੰ ਸੁਨੇਹਾ ਦਿੰਦੇ ਹਨ ਕਿ ਕਾਲੀਆਂ ਰਾਤਾਂ ਨੇ ਸਦਾ ਬੈਠ ਨਹੀਂ ਰਹਿਣਾ ਹੁੰਦਾ।
ਬੱਚਾ ਜਦੋਂ ਝੂਠ, ਫਰੇਬ, ਪਰਦਾ, ਉਹਲਾ, ਵਿਖਾਵਾ, ਈਰਖਾ ਅਤੇ ਖੁਸ਼ਾਮਦ ਕਰਨ ਵਿੱਚ ਪਰਬੀਨ ਹੋ ਜਾਂਦਾ ਹੈ ਤਾਂ ਉਹ ਮਨੁੱਖ ਬਣ ਜਾਂਦਾ ਹੈ।
ਅੱਧੀ ਦੁਨੀਆਂ ਇਸ ਲਈ ਵੀ ਭੁੱਖ ਨਾਲ ਮਰ ਰਹੀ ਹੈ ਕਿਉਂ ਮਨੁੱਖਾਂ ਨੂੰ ਮਾਰਨ ਲਈ ਤਿਆਰ ਕੀਤੇ ਜਾਣ ਵਾਲੇ ਸਾਜੋ ਸਮਾਨ ਤੇ ਬਹੁਤ ਸਾਰਾ ਪੈਸਾ ਖਰਚ ਹੋ ਰਿਹਾ ਹੈ।
ਮਨੁੱਖ ਨੇ ਇੰਨਾ ਬਾਰੂਦ ਇਕੱਠਾ ਕਰ ਲਿਆ ਹੈ ਕਿ ਧਰਤੀ ਤੇ ਰਹਿਣ ਵਾਲੇ ਹਰ ਬੰਦੇ ਨੂੰ 25 ਵਾਰ ਮਾਰਿਆ ਜਾ ਸਕਦਾ ਹੈ। ਇਸ ਤੋਂ ਵੱਡਾ ਪਾਗਲਪਨ ਹੋਰ ਕੀ ਹੋ ਸਕਦਾ ਹੈ।
ਭੋਰਿਆਂ ਵਿੱਚ ਬਹਿ ਕੇ ਯੁੱਗ ਨਹੀਂ ਪਲਟਾਏ ਜਾ ਸਕਦੇ ਇਸ ਲਈ ਰਸਤਾ ਮਾਛੀਵਾੜੇ ਦੇ ਜੰਗਲਾਂ ਚੋਂ ਨਿਕਲਦਾ ਹੈ।
ਦੁਨੀਆਂ ਦਾ ਇਤਿਹਾਸ ਦੁੱਖ ਨੂੰ ਸੁਖ ਵਿੱਚ ਬਦਲਣ ਦਾ ਇਤਿਹਾਸ ਹੈ।
ਜਿੰਦਗੀ ਦੀ ਸਮਝ ਤੋਂ ਕੋਰੇ ਲੋਕ ਨਸ਼ਈ ਬਣਕੇ ਜਿੰਗਦੀ ਨੂੰ ਕਾਹਲੀ ਨਾਲ ਖਤਮ ਕਰਨਾ ਸ਼ੁਰੂ ਕਰ ਦਿੰਦੇ ਹਨ।
ਪੰਛੀ ਜਰੂਰ ਸੋਚਦੇ ਹੋਣਗੇ ਕਿ ਜੇਕਰ ਰੱਬ, ਬੰਦੇ ਨੂੰ ਧਰਤੀ ਤੇ ਨਾ ਭੇਜਦਾ ਤਾਂ ਕਿੰਨਾ ਚੰਗਾ ਹੁੰਦਾ।
ਦੁਨੀਆਂ ਬਣੀ ਨੂੰ ਲੱਖਾਂ ਸਾਲ ਹੋ ਗਏ ਹਨ ਪਰ ਅੱਜ ਤਕ ਰੱਬ ਅਪਰਾਧੀਆਂ ਨੂੰ ਸਜਾ ਦੇ ਕੇ ਚੰਗੇ ਮਨੁੱਖ ਨਹੀਂ ਬਣਾ ਸਕਿਆ।
ਜਿਸ ਮਨੁੱਖ ਨੇ ਦਿਮਾਗੀ ਤਾਕਤ ਨੂੰ ਸਿਰਫ ਧਨ ਕਮਾਉਣ ਦਾ ਜ਼ਰੀਆ ਮੰਨ ਲਿਆ ਉਸ ਦੀ ਹਾਲਤ ਬੜੀ ਤਰਸਯੋਗ ਹੈ।
ਸਮਾਜ ਦੀਆਂ ਅਨੇਕਾਂ ਔਰਤਾਂ ਆਪਣੇ ਘਰਾਂ ਵਿੱਚ ਬੈਠੀਆਂ ਵੀ ਵੱਡੇ ਸੰਗਰਾਮ ਲੜਦੀਆਂ ਹਨ ਜੋ ਕਦੇ
ਕਿਸੇ ਇਤਿਹਾਸ ਦਾ ਹਿੱਸਾ ਨਹੀਂ ਬਣਦੇ।
ਪੇਟ ਡਸਟਬਿਨ ਨਹੀਂ ਕਿ ਇਹਦੇ ਵਿੱਚ ਜਦੋ ਮਰਜੀ ਸੁੱਟੀ ਜਾਓ। ਇਹ ਸਰੀਰ ਦਾ ਮਹੱਤਵਪੂਰਨ ਅੰਗ ਹੈ ਇਸ ਤੇ ਤਰਸ ਕਰੋ।
ਜਦੋਂ ਘੜੀ ਵੱਲ ਦੇਖਦੇ ਹੋ ਤਾਂ ਇਸ ਗੱਲ ਦਾ ਕਿਆਸ ਜਰੂਰ ਕਰਨਾ ਕਿ ਲੰਘ ਗਏ ਸਮੇਂ ਨੂੰ ਤੁਸੀਂ ਕਿਵੇਂ ਜੀਵਿਆ ਹੈ ਅਤੇ ਬਾਕੀ ਬਚੇ ਵਕਤ ਦਾ ਕੀ ਕਰਨਾ।
ਤੁਹਾਡੇ ਘਰ ਵਿੱਚ ਪੂਜਾ ਰੂਮ ਭਾਵੇਂ ਨਾ ਹੋਵੇ ਪਰ ਕਿਤਾਬਾਂ ਲਈ ਥੋੜੀ ਜਿਹੀ ਥਾਂ ਜਰੂਰ ਰੱਖਿਓ।


0 comments:
Speak up your mind
Tell us what you're thinking... !