ਸਹਿਰ ਦੇ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਵਿੱਚ ਡਲਿਵਰੀ ਲਈ ਇਕ ਆਦਮੀ ਆਪਣੀ ਪਤਨੀ ਨੂੰ ਲੈ ਕੇ ਆਇਆ । ਉਸਦੇ ਨਾਲ ਉਸਦੀ ਮਾਂ ਸੀ ਜੋ ਬਾਰ-ਬਾਰ ਰੱਬ ਅਗੇ ਹੱਥ ਜੋੜਕੇ ਕੁਝ ਅਰਦਾਸ ਕਰ ਰਹੀ ਸੀ । ਡਾਕਟਰ ਨੇ ਮਰੀਜ ਔਰਤ ਨੂੰ ਕੁਝ ਦੇਰ ਚੈਕ ਕਰਨ ਤੋ ਬਾਦ ਕਿਹਾ ਕਿ ਪੇਟ ਅੰਦਰਲੇ ਬੱਚੇ ਦੀ ਹਾਰਟ ਬੀਟ ਘੱਟ ਹੈ ।ਇਸ ਲਈ ਡਲਿਵਰੀ ਲਈ ਜਲਦ ਹੀ ਵੱਫਾ ਅਪਰੇਸ਼ਨ ਕਰਨਾ ਪਉ । ਅਪਰੇਸ਼ਨ ਦੇ ਨਾ ਤੋ ਆਦਮੀ ਥੋੜਾ ਘਬਰਾਇਆ ਪਰ ਉਸਦੀ ਮਾਂ ਨੇ ਹੋਸਲਾ ਦਿੰਦਿਆਂ ਕਿਹਾ ਕਿ ਕੋਈ ਗੱਲ ਨਹੀ ਪੁੱਤ ਡਾਕਟਰ ਤਾਂ ਦੂਜਾ ਰੱਬ ਹੁੰਦਾ ਹੈ ।ਡਾਕਟਰ ਨੇ ਆਦਮੀ ਨੂੰ ਕੁਝ ਕੁ ਹਜਾਰ ਰੁਪਈਆਂ ਦਾ ਪ੍ਰ੍ਰਬੁੰਧ ਕਰਨ ਲਈ ਕਿਹਾ ਜੋ ਵਿਚਾਰੇ ਨੇ ਦੋੜ ਭੱਜ ਕੇ ਪੂਰੇ ਕਰ ਲਏ । ਜਦੋ ਮਰੀਜ ਔਰਤ ਨੂੰ ਅਪਰੇਸ਼ਨ ਟੇਬਲ ਤੇ ਲਿਜਾਕੇ ਬੇਹੋਸ਼ੀ ਵਾਲਾ ਟੀਕਾ ਲਗਾਇਆ ਗਿਆ ਤਾਂ ਉਸਦੇ ਕੁਝ ਸਮੇ ਬਾਦ ਹੀ ਉਸਨੇ ਨਾਰਮਲ ਡਲਿਵਰੀ ਰਾਂਹੀ ਇਕ ਬੱਚੇ ਨੂੰ ਜਨਮ ਦਿੱਤਾ ਪਰ ਡਾਕਟਰ ਨੇ ਇਸਦੇ ਬਾਵਜੂਦ ਵੀ ਉਸਦਾ ਅਪਰੇਸ਼ਨ ਕਰ ਦਿੱਤਾ । ਮਰੀਜ ਅ”ੋਰਤ ਦਾ ਖੂਨ ਜਿਆਦਾ ਵਹਿਣ ਕਰਕੇ ਉਸਦੀ ਮੋਤ ਹੋ ਗਈ । ਕੁਝ ਦੇਰ ਬਾਦ ਡਾਕਟਰ ਅਪਰੇਸ਼ਨ ਰੂਮ ਵਿਚੋ ਬਾਹਰ ਆਇਆ ਤੇ ਆਪਣਾ ਪਾਪ ਛੁਪਾਉਦਿਆਂ ਬੋਲਿਆ ਕਿ ਬੜੀ ਕੋਸ਼ਿਸ ਦੇ ਬਾਵਜੂਦ ਵੀ ਮੈ ਮਾਂ ਅਤੇ ਬੱਚੇ ਵਿਚੋ ਕੇਵਲ ਬੱਚੇ ਨੂੰ ਹੀ ਬਚਾ ਸਕਿਆਂ ਹਾਂ ।
ਮਾਸਟਰ ਗੁਰਸੇਵਕ ਸਿੰਘ ਭੰਗਾਲੀ
ਮੁਖ ਅਧਿਆਪਕ
ਸਰਕਾਰੀ ਐਲੀਮੈਟਰੀ ਸਕੂਲ
ਗੰਡਾ ਸਿੰਘ ਵਾਲਾ ਮਜੀਠਾ ਰੋਡ ਅੰਮ੍ਰਿਤਸਰ
ਮੋਬਾਈਲ ਨੰ: 9815690731

0 comments:
Speak up your mind
Tell us what you're thinking... !