Headlines News :
Home » » ਤੇਰੇ ਨਾਂ - ਦਿਲਜੋਧ ਸਿੰਘ

ਤੇਰੇ ਨਾਂ - ਦਿਲਜੋਧ ਸਿੰਘ

Written By Unknown on Saturday, 31 August 2013 | 22:44

ਦਿਨ ਰਾਤ ਸੁਬ੍ਹਾ ਸ਼ਾਮ ਇਹੀ  ਕਾਮਨਾ ।
ਵਸਦਾ ਰਹਿ ਮੇਰੇ ਨਾਲ ਇਹੀ  ਚਾਹਵਨਾ ।

ਬੈਠ ਕੇ ਤੇਰੀ  ਗੋਦੀ ਰੂਹ ਹੈ ਮੌਲਦੀ ,
ਵਿਹੜੇ ਨੱਚੇ ਮੋਰ  , ਸਾਵਣ ਗਾਵਣਾ ।

ਵਿੱਚ ਦਿਉੜੀ  ਰੰਗਲਾ ਪੀੜਾ ਡਾਹ ਲਿਆ  ,
ਸ਼ਾਮ ਢਲਣ ਤੋਂ ਪਹਿਲੇ ਤੂੰ ਹੈ ਆਵਣਾ ।

ਮਿੱਟੀ ਡਿੱਗੇ ਹੰਝੂ ਫੁੱਲ ਉਗਾਵੰਦੇ,
ਲਗਣ ਲੱਗੀ ਮੰਨ ਮੇਰੇ ,ਸੱਚੀ ਭਾਵਨਾ ।

ਜਿੱਧਰ ਵਸਦਾ  ਤੂੰ ਮੱਥਾ ਟੇਕਿਆ ,
ਤੂੰ ਆਵੇਂ  ਜੇ ਘਰ,  ਸਭ ਸੁਹਾਵਣਾ ।

ਆਸਾਂ ਵੱਸਣ ਜਿੱਥੇ  ,ਘਰ ਵੀ ਨਿੱਘੜਾ,
ਇਹ ਤੇਰਾ ਸਰਨਾਵਾਂ, ਛੱਡ ਨਹੀਂ ਜਾਵਣਾ ।

ਚੌੰਕਾ ਚੁੱਲਾ ਸਾਰਾ ਪੋਚ ਕੇ ਰੱਖਿਆ ,
ਜੋ ਭਾਵੇ ਅੰਨ ਤੈਨੂੰ,  ਉਹੀ  ਪਕਾਵਣਾ ।

ਰੁੱਤਾਂ ਰੋਕਣ ਲਖ ਤੂੰ ਨਹੀਂ ਰੁਕਣਾ  ,
ਵਿੱਚ ਭਰੋਸੇ ਸੁਖ, ਮਿਲ ਹੰਡਾਵਣਾ ।


ਦਿਲਜੋਧ ਸਿੰਘ
Menomonee Falls Wisconsin USA
+14146887220
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template