Headlines News :
Home » » ਉੜੇ ਆੜੇ ਦੀ ਲੜਾਈ-ਬਬਲੀ ਰਾਮਗੜ੍ਹ ਸ਼ੰਧੂਆਂ

ਉੜੇ ਆੜੇ ਦੀ ਲੜਾਈ-ਬਬਲੀ ਰਾਮਗੜ੍ਹ ਸ਼ੰਧੂਆਂ

Written By Unknown on Monday, 19 August 2013 | 00:31

   ਉੜਾ- ਉੜਾ ਉੱਚਾ ਹੋ ਕੇ ਬੋਲੇ
  ਆੜ੍ਹਾ- ਅੜ੍ਹੀ ਪੂਰੀ ਕਰੇ
  ਈੜ੍ਹੀ- ਇੱਕ ਦਿਨ ਦੋਵੇ
  ਸੱਸਾ- ਸੱਥ ਵਿੱਚ ਲੜ੍ਹੇ
  ਹਾਹਾ- ਕੁੱਟ ਹਾਹੇ ਨੂੰ ਹੀ ਪੈ ਗਈ ਹਾਹਾ ਰੋਵੇ ਕੁਰਲਾਵੇ
  ਕਹਿੰਦਾ ਉੜੇ ਆੜੇ ਦੀ ਲੜਾਈ ਵਿੱਚ ਕੋਈ ਭੁੱਲਕੇ ਨਾ ਆਵੇ

  ਕੱਕਾ- ਕੱਢ ਕਿਰਪਾਨ
  ਖੱਖਾ- ਖੜ੍ਹ ਬਾਰ ਮੂਹਰੇ
  ਗੱਗਾ- ਗਾਲ੍ਹਾ ਬਹੁਤ ਦੇਵੇ
  ਘੱਗਾ- ਘਰ ਉਹਦੇ ਮੂਹਰੇ
  ਅਇੰਆ- ਕੁੱਟੇ ਹੋਏ ਹਾਹੇ ਤਾਈਂ ਪਾਣੀ ਪਿਆਵੇ
  ਨਾਲੇ ਆਖੇ ਉੜੇ ਆੜੇ ਦੀ ----

  ਚੱਚਾ- ਚੱਲੇ ਗਾ ਤੂੰ ਕਿੱਥੇ
  ਛੱਛਾ- ਛੱਡਣਾ ਨੀ ਖਹਿੜਾ
  ਜੱਜਾਂ- ਜਾਣ ਨਹੀ ਦਿੰਦਾ
  ਝੱਜਾ- ਬਿਨਾਂ ਝਗੜਾਂ ਨਿਬੇੜੇ
  ਵਾਵਾ- ਵਾਏ ਵਾਏ ਕਰ ਭੱਜਿਆ ਹਾਹੇ ਕੋਲੋ ਜਾਵੇ
  ਕਹਿੰਦਾ ਇਹਨਾ ਦੀ ਲੜਾਈ  ਵਿੱਚ ਭੁੱਲਕੇ ਨਾ ਆਵੇ---

  ਟੈਟਾਂ- ਟੱਲੀ ਵਾਂਗੂੰ ਖੜਕਾਤਾ
  ਠੱਠਾ- ਕਰ ਦਿੱਤਾ ਠੀਕ
  ਡੱਡਾ- ਡਿੱਗ ਪਿਆ ਹੇਠਾ
  ਢੱਢਾ- ਬਣਕੇ ਉਹ ਢੀਠ
  ਯਾਣਾ- ਗੁਣ-ਗੁਣ ਕਰਦਾ ਹੀ ਨੱਕ ਵਿੱਚ ਜਾਵੇ
  ਕਹਿੰਦਾ ਉੜੇ ਆੜੇ ਦੀ---

  ਤੱਤਾ- ਚਲਦਾ ਸੀ ਤੱਤਾ
  ਥੱਥਾ- ਥੱਲੇ ਲਿਆ ਧਰ
  ਦੱਦਾ- ਦੇਉ ਦੁੱਧ ਨਾਲ ਪੈਸੇ
  ਧੱਦਾ- ਗੋਡੇ ਥੱਲੇ ਧਰ
  ਨੰਨਾ- ਨੱਕ ਨਾਲ ਕੱਢਦਾ ਲਕੀਰਾਂ ਉੱਥੋ ਜਾਵੇ
  ਕਹਿੰਦਾ ਜਦੋ ਲੜਦੇ ਨੇ ਇਹ ਭਾਈ ਪਾਸਾਂ ਵੱਟ ਜਾਵੇ-

  ਪੱਪਾ- ਪਾਰਾ ਉੱਤਰ ਗਿਆ ਹੇਠਾਂ
  ਫੱਫਾ- ਹੋ ਗਿਆਂ ਪੂਰਾ ਫਿੱਟ
  ਬੱਬਾ- ਬਦਨਾਮ ਪੂਰਾ ਹੋਇਆਂ
  ਭੱਬਾ- ਭਾਰਤ ਦੇ ਵਿੱਚ
  ਮੰਮਾ- ਹਰੇਕ ਤਾਈਂ ਪਦਵੀ ਮਹਾਨ ਦੀ ਦਿਵਾਵੇ
  ਪਰ ਕਹਿੰਦਾ ਇਹਨਾ ਦੀ ਲੜਾਈ ਕੋਲੋ ਦੂਰ ਦੀ ਹੀ ਜਾਵੇ---

 ਯਈਆ- ਯੱਕਾ ਗਿਆਂ ਮਿਲ
 ਰਾਰਾ- ਰਸਤੇ ਦੇ ਵਿੱਚ
 ਲ਼ੱਲਾ- ਲੜਾਈ ਗਈ ਮਿਟ
 ਵਾਵਾ-ੰਿਵੰਦਰੀ ਨੇ ਹੋ ਪੈਂਤੀ ਇੱਕ ਮਿੱਕ
 ੜਾੜਾ- ਨਿਬੇੜੇ ਵਾਲੇ ਅੱਖਰ ਦ
 ਪਿੱਛੇ ਲੱਗ ਜਾਵੇ

ਅੰਤ ਚ ਨਬੇੜਾ ੜਾੜਾ ਹੀ ਕਰਾਵੇਂ
ੜਾੜਾ ਕਹਿੰਦਾ ਬੰਦਾ ਮਾੜਾ ਜਿਹੜਾ ਚੁਗਲੀ ਹੈ ਲਾਵੇ
ਉਹ ਬੰਦਾ ਨਹੀ ਹੂੰਦਾ ਜਿਹੜਾ ਤੇਲ ਮੱਚਦੀ ਤੇ ਪਾਵੇ---

   ਬਬਲੀ ਰਾਮਗੜ੍ਹ ਸ਼ੰਧੂਆਂ 
 ਲਹਿਰਾ-ਗਾਗਾ,ਸੰਗਰੂਰ
ਮੋਬਾਇਲ ਨੂੰ:98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template