Headlines News :
Home » » ਮਾਂ.. ਪਹਿਲੇ ਖ਼ੱਤ ਵਿੱਚ ਮਾਂ ਸੀ ਬੋਲਦੀ-Rimmy Singh

ਮਾਂ.. ਪਹਿਲੇ ਖ਼ੱਤ ਵਿੱਚ ਮਾਂ ਸੀ ਬੋਲਦੀ-Rimmy Singh

Written By Unknown on Monday, 19 August 2013 | 00:10

ਮਾਂ ... ਪਹਿਲੇ ਖ਼ੱਤ ਵਿੱਚ ਮਾਂ ਸੀ ਬੋਲਦੀ,
ਮੈਂ ਤਾਂ ਹਾਂ ਰੁੱਖ਼ ਨਦੀ ਕਿਨਾਰੇ !
ਇੱਕ ਵਾਰੀ ਪੁੱਤ ਛਾਤੀ ਲੱਗਜਾ,
ਮੁੱਕ ਜਾਣੇਂ ਨੇ ਦੁੱਖ਼ੜੇ ਸਾਰੇ !
ਸੁਣਨੇ ਨੂੰ ਕੰਨ ਮੇਰੇ ਤਰਸ ਗਏ,
ਕਹਿੰਦਾ ਸੀ ਕਦੇ ਮਾਂਏ-ਮਾਂਏ...
ਸਾਡੀ ਤਾਂ ਤਕਦੀਰ ਹੀ ਮਾੜੀ,
ਹਰ ਚਿੱਠੀ ਵਿੱਚ ਅੱਥਰੂ ਆਏ !

ਬਾਪ ... ਜਦ ਬਾਪੂ ਜੀ ਦਾ ਖ਼ੱਤ ਆਏ,
ਨੈਣਾਂ ਦੇ ਵਿੱਚ ਨੀਂਦ ਨਾ ਆਏ !
ਡਰਦੇ ਸੀ ਜੋ ਦਰ ਤੋਂ ਲੰਘਣੋਂ,
ਉਹ ਲੋਕੀ ਅੰਦਰ ਬੜ ਆਏ !
ਮੁੱਕਣਾਂ ਤਾਂ ਬੜੀ ਦੂਰ ਦੀ ਗੱਲ ਹੈ,
ਕਰਜ਼ੇ ਹੋ ਗਏ ਦੂਣ-ਸਵਾਏ...
ਸਾਡੀ ਤਾਂ ਤਕਦੀਰ ਹੀ ਮਾੜੀ,
ਹਰ ਚਿੱਠੀ ਵਿੱਚ ਅੱਥਰੂ ਆਏ !

ਭੈਣ ... ਜਦ ਖ਼ੱਤ ਛੋਟੀ ਭੈਣ ਦਾ ਆਇਆ,
ਵਿੱਚ ਰੱਖੜੀ ਦੇ ਧਾਗੇ !
ਦੱਸ ਮੈਂ ਕਿਹੜੇ ਗੁੱਟ ਤੇ ਬੰਨ੍ਹਾਂ,
ਤੂੰ ਦਿਸਦਾ ਨਾ ਲਾਗੇ !
ਜਿਨ੍ਹਾਂ ਦੇ ਪਰਦੇਸ ਗਏ ਸੀ,
ਸਭ ਦੇ ਵੀਰੇ ਮੁੜ ਆਏ...
ਸਾਡੀ ਤਾਂ ਤਕਦੀਰ ਹੀ ਮਾੜੀ,
ਹਰ ਚਿੱਠੀ ਵਿੱਚ ਅੱਥਰੂ ਆਏ !

ਘਰਵਾਲ਼ੀ ... ਖ਼ੱਤ ਉਸ ਦੇ ਅੱਖ਼ਰਾਂ ਨੇ ਰਲ਼,
ਮੇਰੇ ਵੈਣ ਕੰਨਾਂ ਵਿੱਚ ਪਾਇਆ !
ਰੁੱਤਾਂ ਦੇ ਨਾਲ਼ ਮੁੜੀਆਂ ਕੂੰਜਾਂ,
ਪਰ ਤੂੰ ਮੁੜ ਕੇ ਨਾ ਆਇਆ !
ਰੁੱਖ਼ਾਂ ਨੂੰ ਪਾ ਜੱਫੀਆਂ ਰੋਵਾਂ,
ਮੈਨੂੰ ਪੰਛੀ ਵੇਖਣ ਆਏ...
ਸਾਡੀ ਤਾਂ ਤਕਦੀਰ ਹੀ ਮਾੜੀ,
ਹਰ ਚਿੱਠੀ ਵਿੱਚ ਅੱਥਰੂ ਆਏ !



Rimmy Singh, 
Distt. Ludhiana 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template