ਪ੍ਰਚਾਰਕ' ਸਟੇਜ਼ ਤੇ ਤਕਰੀਬਨ ਇਕ ਘੰਟਾ "ਪ੍ਰਚਾਰ" ਕਰਕੇ ਹਟਿਆ  ਬੜੇ ਹੀ ਸੁਚੱਜੇ ਢੰਗ ਨਾਲ ਉਸਨੇ 
ਸਿੱਖ ਇਤਿਹਾਸ ਦਾ ਸੰਖੇਪ ਵਿਚ ਥੋੜੇ 'ਲਫਜਾਂ ਵਿਚ "ਪ੍ਰਭਾਸ਼ਾਲੀ" ਵਖਿਆਨ ਕੀਤਾ । ਸੰਗਤਾਂ ਬਹੁਤ ਪ੍ਰਭਾਵਿਤ 
ਹੋਈਆਂ, ਉਸਨੇ ਗੁਰੂ ਨਾਨਕ ਪਾਤਿਸ਼ਾਹ ਤੋਂ ਲੈ ਕੇ ਅਠਾਰਵੀਂ ਸਦੀ ਦਾ ਖਾਸ ਕਰਕੇ ਜਿਕਰ ਕੀਤਾ ।
ਕਿਵੇਂ "ਸਿੰਘ" ਘੋੜਿਆਂ ਦੀਆਂ ਕਾਠੀਆਂ ਤੇ ਰੈਣ ਬਸੇਰਾ ਕਰਦੇ, ਤੇ ਲੋਕਾਂ ਦੀਆਂ "ਧੀਆਂ' "ਭੈਣਾਂ' ਦੀ ਆਬਰੂ 
ਬਚਾਉਂਦੇ ਤੇ ਜ਼ਾਲਿਮਾਂ ਨੂੰ ਸੋਧਦੇ, ਉਸਨੇ 'ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਪੰਹੁਚਕੇ ਸਮਾਪਤੀ ਕੀਤੀ ।
      ਜਦੋਂ ਉਹ 'ਸਟੇਜ਼ ਤੋਂ ਉਤੱਰ ਕੇ ਬਾਹਰ ਆਇਆ, ਤਾਂ ਉਸਨੂੰ ਕਿਸੇ 'ਗੈਰ ਧਰਮ' ਵਾਲੇ ਨੇ ਸਵਾਲ ਕੀਤਾ 
ਕਿ ਅਸੀਂ ਕਿਵੇਂ ਯਕੀਨ ਕਰੀਏ ਕਿ ਤੁਹਾਡਾ ਪਿਛੋਕੜ ਇਤਨਾ ਗੌਰਵ ਮਈ ਹੈ ।
      ਪ੍ਰਚਾਰਕ--ਇਹ ਸਭ ਇਤਿਹਾਸ ਹੈ ਤੇ ਸਿੱਖ "ਗੁਰਬਾਣੀ" ਤੋਂ ਸੇਧ ਲੈਂਦਾ ਹੈ । 
 ਉਹ ਆਦਮੀ--ਠੀਕ  ਹੈ ਇਹ "ਇਤਿਹਾਸ" ਹੋਵੇਗਾ,ਪਰ ਸਾਨੂੰ ਨਹੀਂ ਲਗਦਾ ਇਹ ਸੱਚ ਹੋਵੇਗਾ। ਅੱਜ ਸਿੱਖ 
ਕਿੱਥੇ ਖੜੇ ਹਨ"।'ਠੱਗੀ-ਠੋਰੀ' 'ਚੋਰੀ-ਯਾਰੀ' ਦੂਜੇ ਲੋਕਾਂ ਵਾਂਗੂੰ, ਬਲਿਕੇ ਦੂਜਿਆਂ ਨਾਲੋਂ 'ਵਧਕੇ, ਏਥੋਂ ਤੱਕ ਕਿ 
'ਗੁਰਦੁਆਰਿਆਂ' ਦੀਆਂ ਵੋਟਾਂ ਸਮੇਂ ਨਸ਼ੇ ਵੰਡਦੇ ਤੇ ਵਰਤਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਹਜੂਰੀ 'ਚ ਇਕ ਦੂਜੇ 
ਦੀਆਂ ਪੱਗਾਂ ਉਤਾਰਦੇ ਹਨ ।ਅੱਜ ਵੀ ਸਿੱਖ ਕੋਲ ਗੁਰਬਾਣੀ ਹੈ ।'ਪ੍ਰਚਾਰਕ' ਕੋਈ ਠੋਸ ਜਬਾਵ ਨਾ ਦੇ ਸਕਿਆ।
     "ਤਾਇਆ ਮੂੰਹ ਫੱਟ'--ਸੋਚ ਰਹਿਆ ਸੀ ਕੇ ਸਿੱਖ 'ਗੁਰਬਾਣੀ' ਨੂੰ ਵੀਚਾਰਕੇ ਅਮਲ ਕਰਨੋ ਹਟ ਗਏ ਹਨ।
ਏਸੇ ਕਰਕੇ ਡਾਵਾਂਡੋਲ ਹੋ ਰਸਾਤਲ ਵੱਲ ਨੂੰ ਜਾ ਰਹੇ ਹਨ ॥ 
ਸੁਰਿੰਦਰ ਸਿੰਘ "ਖਾਲਸਾ"
 ਮਿਉਂਦ ਕਲਾਂ {ਫਤਿਹਾਬਾਦ} 
ਮੋਬਾਈਲ-97287 43287,
 94662 66708,
 


 
 
 
 
 
 
0 comments:
Speak up your mind
Tell us what you're thinking... !