ਕੌਮ ਦੇ ਆਗੁਆਂ ‘ਚ’ ਐਡਾ ਫਰਕ ਆਇਆ,
ਦੇਖ ਸ਼ਰਮ ਵੀ ਹੁਦੀਂ ਸ਼ਰਮਸਾਰ ਮੀਆਂ।
ਅੱਗੇ ਤਿਆਗ ਦੀ ਭਾਵਨਾ ਹਰ ਸਿੱਖ ਵਿਚ ਸੀ,
ਹਰ ਦਿੱਲ ‘ਚ’ ਸੀ ਪੰਥਕ ਪਿਆਰ ਮੀਆਂ।
ਹੁਣ ਸਵਾਰਥ ਦੀ ਐਸੀ ਝੁੱਲੀ ਨ੍ਹੇਰੀ (ਹਨੇਰੀ),
ਦਿੱਸੇ ਅਪਣਾ ਹੀ ਸਿਰਫ ਪਰਿਵਾਰ ਮੀਆਂ।
ਆਮ ਸਿੱਖ ਤਾਂ ਕੁਰਬਾਨੀ ਦੇ ਬੱਕਰੇ ਨੇ, ਪੁੱਤ,
ਭਤੀਜੇ ਨੇ ਗੱਦੀਆਂ ਦੇ ਹੱਕਦਾਰ ਮੀਆਂ।
ਅੱਗੇ ਮਾਰਦੇ ਠੋਕਰ ਨਵਾਬੀਆਂ ਨੂੰ, ਸੇਵਾ ਪੱਖੇ,
ਦੀ ਸੀ ਕਰਦੇ ਜਥੇਦਾਰ ਮੀਆਂ।
ਹੁਣ ਪ੍ਰਧਾਨਗੀਆਂ ਤੇ ਜਫੇਮਾਰ ਬੈਠੇ,
ਜੋੜੇ ਬਦਲਣ ਲਈ ਵੀ ਰੱਖੇ ਸੇਵਾਦਾਰ ਮੀਆਂ।
ਅੱਗੇ ਕੋਈ ਨਾ ਸੀ ਅਹੁਦੇਦਾਰ ਹੁੰਦਾ,
ਹੁੰਦੇ ਬਰਾਬਰ ਦੇ ਸਭ ਸਰਦਾਰ ਮੀਆਂ।
ਇੱਟ ਖੜੱਕਾ ਅੱਜ ਚੇਅਰਮੈਨੀਆਂ ਲਈ,
ਭਾਲਦੇ ਏ.ਸੀ. ਤੇ ਝੰਡੀ ਵਾਲੀ ਕਾਰ ਮੀਆਂ।
ਅੱਗੇ ‘ਪੱਗ’ ਦਾੜੀ ਨੂੰ, ਨਾ ਕੋਈ ਹੱਥ ਪਾਉਂਦਾ,
ਡਿੱਗੇ ਦੁਸ਼ਮਨ ਦਾ ਵੀ ਕਰਦੇ ਸਤਿਕਾਰ ਮੀਆਂ।
ਅੱਜ ਭਰਾਵਾਂ ਦੀ ਦਾੜ੍ਹੀ ਨੇ ਪੁੱਟ ਸੁੱਟਦੇ,
ਰੁਲਦੀ ਪੈਰਾਂ ‘ਚ’ ਫਿਰੇ ਦਸਤਾਰ ਮੀਆਂ।
ਅੱਗੇ ਸੌਂਹ ਨਾ ਗੁਰੂ ਦੀ ਚੁੱਕਦਾ ਕੋਈ,
ਹੁੰਦਾ ਹਰ ਇਕ ਨੂੰ ਇਨ੍ਹਾ ਸਤਿਕਾਰ ਮੀਆਂ।
ਅੱਜ ਗੁਰੂ ਦੀ ਹਜੂਰੀ ‘ਚ’ ਜੂਤ ਚਲਦੇ,
ਦੇਖ ਹੁੰਦੀ ਕੌਮ ਸ਼ਰਮਸਾਰ ਮੀਆਂ।
ਅੱਗੇ ਆਨ ਤੇ ਸ਼ਾਨ ਲਈ ਜੋ ਮਰ ਮਿਟਦੇ,
ਪੰਥ ਲੈਦਾਂ ਸੀ ਪਰਿਵਾਰ ਦੀ ਸਾਰ ਮੀਆਂ।
ਅੱਜ ਮਰਿਆਂ ਦਾ ਮੁੱਲ ਨੇ ਵੱਟ ਜਾਂਦੇ,
ਰੁਲਦੇ ਫਿਰਨ ਸ਼ਹੀਦਾਂ ਦੇ ਪਰਿਵਾਰ ਮੀਆਂ।
ਅੱਗੇ ਸਿੱਖੀ ਤੋਂ ਸਭ ਕੁਝ ਵਾਰ ਦਿੰਦੇ,
ਧਨ ਦੌਲਤਾਂ ਤੇ ਪਰਿਵਾਰ ਮੀਆਂ।
ਅੱਜ ਪਰਿਵਾਰ (ਅਪਣੇ) ਲਈ ਸਭ ਕੁਝ ਵੇਚ ਦਿੰਦੇ,
ਸਿੱਖ ਸਿੱਖੀ ਤੇ ਗੁਰੂ ਦਾ ਦੁਆਰ ਮੀਆਂ।
ਅੱਗੇ ਬਾਂਹ ਜਿਨ੍ਹਾਂ ਦੀ ਫੜ੍ਹ ਲੈਂਦੇ,
ਨਾ ਛੱਡਦੇ, ਸਨ ਐਸੇ ਸਰਦਾਰ ਮੀਆਂ।
ਵਫਾਦਾਰੀਆਂ ਝੱਟ ਅੱਜ ਬਦਲ ਲੈਂਦੇ,
ਬੈਠੇ ਪੈਰ ਪਸਾਰ (ਪੈਰ ਪੈਰ ਤੇ) ਯਾਰ ਮਾਰ ਮੀਆਂ।
ਅੱਗੇ ਮਿਲਦਾ ਜੋ, ਵੰਡ ਕੇ ਛੱਕ ਲੈਂਦੇ,
ਛੋਟੇ ਵੱਡੇ ਸਭ ਇਕ ਸਾਰ ਮੀਆਂ।
ਅੱਜ ਰੱਜ' ਨਾਂਹ ਸਬਰ' ਸੰਤੋਖ' ਦਿੱਸੇ,
ਭਾਵੇਂ ਲੱਗੇ ਨੇ ਘਰੇ ਅੰਬਾਰ ਮੀਆਂ।
ਅੱਗੇ ਜੰਗਲ ਬਹੀੜਾਂ ‘ਚ’ ਵੀ ਸ਼ੁਕਰ ਕਰਦੇ,
ਘੋੜੇ ਦੀਆਂ ਕਾਠੀਆਂ ਸਨ ਭਾਵੇਂ ਘਰ ਬਾਰ ਮੀਆਂ।
ਅੱਜ ਸਕੂਨ ਨਹੀਂ ਰਾਜ ਗੱਦੀਆਂ ਤੇ,
ਐਸਾ ਚੜ੍ਹਿਆ ਹਵਸ ਦਾ ਬੁਖਾਰ ਮੀਆਂ।
ਅੱਗੇ ਮੰਝਧਾਰ ‘ਚ’ ਡੁਬਦੀ ਕਿਸ਼ਤੀ ਨੂੰ,
ਆਗੂ ਲੈ ਜਾਂਦੇ ਸਨ ਬਚਾਕੇ ਪਾਰ ਮੀਆਂ।
ਅੱਜ ਆਗੂਆਂ ਕੌਮ ਦੀ ਨਾਂਵ ਡੋਬੀ,
ਆ ਕੇ ਕੰਢੇ ਤੇ ਕਈ ਬਾਰ ਮੀਆਂ।
ਕਹੇ “ਸੁਰਿੰਦਰ” ਦੇਖ ਇਹ ਫਰਕ ਯਾਰੋ,
(ਹੁਣ) ਰਾਖਾ ਸਿੱਖਾਂ ਸਿਰਫ ਕਰਤਾਰ ਮੀਆਂ।
ਜਾਗੋ ਕੌਮ ਦੇ ਅਲੰਬਰ ਦਾਰੋ ਜਾਗੋ,
ਹਾਲੇ ਵੀ ਸੁੱਤੇ ਕਿਉਂ ਘੁਰਾੜੇ ਮਾਰ ਮੀਆਂ।
ਦੇਖ ਸ਼ਰਮ ਵੀ ਹੁਦੀਂ ਸ਼ਰਮਸਾਰ ਮੀਆਂ।
ਅੱਗੇ ਤਿਆਗ ਦੀ ਭਾਵਨਾ ਹਰ ਸਿੱਖ ਵਿਚ ਸੀ,
ਹਰ ਦਿੱਲ ‘ਚ’ ਸੀ ਪੰਥਕ ਪਿਆਰ ਮੀਆਂ।
ਹੁਣ ਸਵਾਰਥ ਦੀ ਐਸੀ ਝੁੱਲੀ ਨ੍ਹੇਰੀ (ਹਨੇਰੀ),
ਦਿੱਸੇ ਅਪਣਾ ਹੀ ਸਿਰਫ ਪਰਿਵਾਰ ਮੀਆਂ।
ਆਮ ਸਿੱਖ ਤਾਂ ਕੁਰਬਾਨੀ ਦੇ ਬੱਕਰੇ ਨੇ, ਪੁੱਤ,
ਭਤੀਜੇ ਨੇ ਗੱਦੀਆਂ ਦੇ ਹੱਕਦਾਰ ਮੀਆਂ।
ਅੱਗੇ ਮਾਰਦੇ ਠੋਕਰ ਨਵਾਬੀਆਂ ਨੂੰ, ਸੇਵਾ ਪੱਖੇ,
ਦੀ ਸੀ ਕਰਦੇ ਜਥੇਦਾਰ ਮੀਆਂ।
ਹੁਣ ਪ੍ਰਧਾਨਗੀਆਂ ਤੇ ਜਫੇਮਾਰ ਬੈਠੇ,
ਜੋੜੇ ਬਦਲਣ ਲਈ ਵੀ ਰੱਖੇ ਸੇਵਾਦਾਰ ਮੀਆਂ।
ਅੱਗੇ ਕੋਈ ਨਾ ਸੀ ਅਹੁਦੇਦਾਰ ਹੁੰਦਾ,
ਹੁੰਦੇ ਬਰਾਬਰ ਦੇ ਸਭ ਸਰਦਾਰ ਮੀਆਂ।
ਇੱਟ ਖੜੱਕਾ ਅੱਜ ਚੇਅਰਮੈਨੀਆਂ ਲਈ,
ਭਾਲਦੇ ਏ.ਸੀ. ਤੇ ਝੰਡੀ ਵਾਲੀ ਕਾਰ ਮੀਆਂ।
ਅੱਗੇ ‘ਪੱਗ’ ਦਾੜੀ ਨੂੰ, ਨਾ ਕੋਈ ਹੱਥ ਪਾਉਂਦਾ,
ਡਿੱਗੇ ਦੁਸ਼ਮਨ ਦਾ ਵੀ ਕਰਦੇ ਸਤਿਕਾਰ ਮੀਆਂ।
ਅੱਜ ਭਰਾਵਾਂ ਦੀ ਦਾੜ੍ਹੀ ਨੇ ਪੁੱਟ ਸੁੱਟਦੇ,
ਰੁਲਦੀ ਪੈਰਾਂ ‘ਚ’ ਫਿਰੇ ਦਸਤਾਰ ਮੀਆਂ।
ਅੱਗੇ ਸੌਂਹ ਨਾ ਗੁਰੂ ਦੀ ਚੁੱਕਦਾ ਕੋਈ,
ਹੁੰਦਾ ਹਰ ਇਕ ਨੂੰ ਇਨ੍ਹਾ ਸਤਿਕਾਰ ਮੀਆਂ।
ਅੱਜ ਗੁਰੂ ਦੀ ਹਜੂਰੀ ‘ਚ’ ਜੂਤ ਚਲਦੇ,
ਦੇਖ ਹੁੰਦੀ ਕੌਮ ਸ਼ਰਮਸਾਰ ਮੀਆਂ।
ਅੱਗੇ ਆਨ ਤੇ ਸ਼ਾਨ ਲਈ ਜੋ ਮਰ ਮਿਟਦੇ,
ਪੰਥ ਲੈਦਾਂ ਸੀ ਪਰਿਵਾਰ ਦੀ ਸਾਰ ਮੀਆਂ।
ਅੱਜ ਮਰਿਆਂ ਦਾ ਮੁੱਲ ਨੇ ਵੱਟ ਜਾਂਦੇ,
ਰੁਲਦੇ ਫਿਰਨ ਸ਼ਹੀਦਾਂ ਦੇ ਪਰਿਵਾਰ ਮੀਆਂ।
ਅੱਗੇ ਸਿੱਖੀ ਤੋਂ ਸਭ ਕੁਝ ਵਾਰ ਦਿੰਦੇ,
ਧਨ ਦੌਲਤਾਂ ਤੇ ਪਰਿਵਾਰ ਮੀਆਂ।
ਅੱਜ ਪਰਿਵਾਰ (ਅਪਣੇ) ਲਈ ਸਭ ਕੁਝ ਵੇਚ ਦਿੰਦੇ,
ਸਿੱਖ ਸਿੱਖੀ ਤੇ ਗੁਰੂ ਦਾ ਦੁਆਰ ਮੀਆਂ।
ਅੱਗੇ ਬਾਂਹ ਜਿਨ੍ਹਾਂ ਦੀ ਫੜ੍ਹ ਲੈਂਦੇ,
ਨਾ ਛੱਡਦੇ, ਸਨ ਐਸੇ ਸਰਦਾਰ ਮੀਆਂ।
ਵਫਾਦਾਰੀਆਂ ਝੱਟ ਅੱਜ ਬਦਲ ਲੈਂਦੇ,
ਬੈਠੇ ਪੈਰ ਪਸਾਰ (ਪੈਰ ਪੈਰ ਤੇ) ਯਾਰ ਮਾਰ ਮੀਆਂ।
ਅੱਗੇ ਮਿਲਦਾ ਜੋ, ਵੰਡ ਕੇ ਛੱਕ ਲੈਂਦੇ,
ਛੋਟੇ ਵੱਡੇ ਸਭ ਇਕ ਸਾਰ ਮੀਆਂ।
ਅੱਜ ਰੱਜ' ਨਾਂਹ ਸਬਰ' ਸੰਤੋਖ' ਦਿੱਸੇ,
ਭਾਵੇਂ ਲੱਗੇ ਨੇ ਘਰੇ ਅੰਬਾਰ ਮੀਆਂ।
ਅੱਗੇ ਜੰਗਲ ਬਹੀੜਾਂ ‘ਚ’ ਵੀ ਸ਼ੁਕਰ ਕਰਦੇ,
ਘੋੜੇ ਦੀਆਂ ਕਾਠੀਆਂ ਸਨ ਭਾਵੇਂ ਘਰ ਬਾਰ ਮੀਆਂ।
ਅੱਜ ਸਕੂਨ ਨਹੀਂ ਰਾਜ ਗੱਦੀਆਂ ਤੇ,
ਐਸਾ ਚੜ੍ਹਿਆ ਹਵਸ ਦਾ ਬੁਖਾਰ ਮੀਆਂ।
ਅੱਗੇ ਮੰਝਧਾਰ ‘ਚ’ ਡੁਬਦੀ ਕਿਸ਼ਤੀ ਨੂੰ,
ਆਗੂ ਲੈ ਜਾਂਦੇ ਸਨ ਬਚਾਕੇ ਪਾਰ ਮੀਆਂ।
ਅੱਜ ਆਗੂਆਂ ਕੌਮ ਦੀ ਨਾਂਵ ਡੋਬੀ,
ਆ ਕੇ ਕੰਢੇ ਤੇ ਕਈ ਬਾਰ ਮੀਆਂ।
ਕਹੇ “ਸੁਰਿੰਦਰ” ਦੇਖ ਇਹ ਫਰਕ ਯਾਰੋ,
(ਹੁਣ) ਰਾਖਾ ਸਿੱਖਾਂ ਸਿਰਫ ਕਰਤਾਰ ਮੀਆਂ।
ਜਾਗੋ ਕੌਮ ਦੇ ਅਲੰਬਰ ਦਾਰੋ ਜਾਗੋ, ਹਾਲੇ ਵੀ ਸੁੱਤੇ ਕਿਉਂ ਘੁਰਾੜੇ ਮਾਰ ਮੀਆਂ।
ਸ੍ਰ; ਸੁਰਿੰਦਰ ਸਿੰਘ 'ਖਾਲਸਾ'
ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ -97287 43287,
94662 66708,

0 comments:
Speak up your mind
Tell us what you're thinking... !