ਖੁਦਕੁਸ਼ੀ ਇੱਕ ਹੈ ਬੁਜ਼ਦਿਲੀ ਜੋ ਕਰਦਾ ਉਹ ਭਗੌੜਾ,
ਸੱਚ ਤਾਂ ਆਖ਼ਿਰ ਸੱਚ ਹੀ ਰਹਿਣਾ ਜਿੰਨਾ ਵੀ ਹੋਵੇ ਕੌੜਾ।
ਜੀਵਨ ਫੁੱਲਾਂ ਦੀ ਸੇਜ਼ ਨਹੀਂ ਹੈ ਕੰਢਿਆਂ ਤੇ ਤੁਰਨਾ ਪੈਂਦਾ
ਹੈ ਮਰਦ ਉਹੀ ਜੋ ਹਿੰਮਤ ਵਾਲਾ ਮਾਰਦਾ ਰਹੇ ਹਥੌੜਾ।
ਸਭ ਹੀ ਨੇ ਸੁੱਖਾਂ ਦੇ ਲੋਭੀ ਕੋਣ ਦੁੱਖਾਂ ਨੂੰ ਚਾਹੁੰਦਾ,
ਜਿੱਧਰ ਵੇਖੋ ਹਰ ਕੋਈ ਆਪਣਾ ਜਾਏ ਭਜਾਈ ਘੋੜਾ।
ਜਖ਼ਮਾਂ ਉੱਤੇ ਲੂਣ ਛਿੜਕਣਾ ਆਦਤ ਹੈ ਪੁਰਾਣੀ ਲੋਕਾਂ ਦੀ,
ਜਾਣ ਬੁੱਝ ਕੇ ਛਿੱਲ ਦਿੰਦੇ ਨੇ ਭਰਦਾ ਹੋਇਆ ਫੋੜਾ।
ਕਿਸਮਤ ਹੀ ਹਾਲਾਤ ਨੂੰ ਬਦਲੇ ਵੱਸ ਨਹੀਂ ਹੈ ਬੰਦੇ ਦੇ,
ਧਨ-ਦੌਲਤ ਦਾ ਕੀ ਹੈ ਯਾਰੋ ਕਿਤੇ ਜਿਆਦਾ ਕਿਤੇ ਥੋੜਾ।
ਰੁੱਖੀ-ਮਿੱਸੀ ਖਾਈ ਚੱਲ ‘ਗੋਗੀ’ ਕੀ ਦੁਨੀਆਂ ਤੋਂ ਲੈਣਾ,
ਤੇਰੇ ਭਾਣੇ ‘ਜ਼ੀਰੇ ਵਾਲਿਆ’ ਦੱਸ ਕੀ ਆ ਗਿਆ ਲੋਹੜਾ।

ਗੋਗੀ ਜੀਰਾ
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ)
ਮੋਬਾਇਲ: 97811-36240

0 comments:
Speak up your mind
Tell us what you're thinking... !