ਪਦਾਰਥਵਾਦ ਨੇ ਬੰਦੇ ਨੂੰ ਹੁਣ ਏਦਾਂ ਹੈ ਜਕੜਿਆ।
ਕਿ ਬੰਦਾ, ਬੰਦਾ ਨਾ ਰਹਿ ਕੇ ਸਿਰਫ਼ ਭੋਗੀ ਹੈ ਬਣ ਗਿਆ।
ਲਗਾ ਲਏ ਢੇਰ ਸੁੱਖਾਂ ਦੇ ਸਮਾਨ ਦੇ ਕਈ ਭਾਵੇਂ,
ਗੁਆਕੇ ਮਾਨਵੀ ਕਦਰਾਂ ਹੈ ਪਰ ਕੰਗਾਲ ਬਣ ਗਿਆ।
ਬਣਾ ਕੇ ਮਰਮਰੀ ਕੋਠੀ ‘ਸਵਾਗਤ’ ਲਿਖ ਲਿਆ ਮੂਹਰੇ,
ਖੜ੍ਹਾ ਜਦ ਦਰ ’ਤੇ ਜਾਚਕ ਦੇਖਿਆ ਤਾਂ ਚਿਹਰਾ ਬਦਲ ਗਿਆ।
ਸਹੂਲਤ ਫੋਨ ਦੀ ਨੇ ਖਾ ਲਏ ਨੇ ਮੇਲ ਤੇ ਚਿੱਠੀਆਂ,
ਮਿਲਣ ਨੂੰ ਤਰਸਦਾ ਪਰਦੇਸੀ ਪੁੱਤ ਨੂੰ ਬਾਪ ਮਰ ਗਿਆ।
ਮਰਨ ’ਤੇ ਆਦਮੀ ਹੁਣ ਬਸ ਥੋੜਾ ਕੁ ਡੁਸਕਦੇ ਲੋਕੀ,
ਰੋਣਾ ਮਾਰ ਕੇ ਧਾਹਾਂ ਜਾਪੇ ਅਤੀਤ ਬਣ ਗਿਆ।
ਹੋਇਆ ਹੈ ਇਸ ਤਰ੍ਹਾਂ ਦਾ ਅਸਰ ਸਮੇਂ ਦਾ ਜਮਾਨੇ ’ਤੇ,
ਕਿ ਉੱਚਾ ਹੋ ਗਿਆ ਜੀਵਨ-ਸਤਰ ਈਮਾਨ ਗਿਰ ਗਿਆ।
ਚਲੋ ਪ੍ਰਯੋਗਸ਼ਾਲਾ ਵਿੱਚ ਖ਼ਜਰਾ ਇਹ ਪਰਖ ਤਾਂ ਕਰੀਏ,
ਕਿ ਸੁਰਖ਼ ਲਹੂ ਬੰਦੇ ਦਾ ਹੈ ਕਿਉਂ ਸਫੈਦ ਬਣ ਗਿਆ।
ਬਲਕਾਰ ਸਿੰਘ ਸਮਰਾਲਾ
ਮੋਬਾ: 9417472785
ਸਾਹਮਣੇ ਕੰਨਿਆ ਸਕੂਲ,
ਖੰਨਾ ਰੋਡ ਸਮਰਾਲਾ-141114
ਜ਼ਿਲ੍ਹਾ ਲੁਧਿਆਣਾ।

0 comments:
Speak up your mind
Tell us what you're thinking... !