ਪਿਛਲੇ ਦਿਨੀ “ਪੰਜਾਬ ਬੈਸਟ ਇਨ ਡੱਰਗ ਇਨਵੈਨਸ਼ਿਨ” ਦੇ ਖਿਤਾਬ ਨਾਲ ਨਿਵਾਜੇ ਨਸ਼ੇੜੀ ਸਿੰਘ ਉਰਫ ਨਸ਼ੇੜੀ ਸ਼ਰਮਾ ਉਰਫ ਨਸ਼ੇੜੀ ਖਾਨ ਉਰਫ ਸਰ ਨਸ਼ੇੜੀ ਡਰੱਗ ਕਿੰਗ ਜੀ ਨੂੰ ਮਿਲਿਆ ਤਾਂ ਸਾਡੇ ਨਸ਼ੇੜੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ । ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਸੱਤ ਅੱਠ ਮਿੰਟ ਲਈ ਬਿਨਾਂ ਨਸ਼ਾ ਕੀਤੇ ਇੰਟਰਵਿਊ ਲਈ ਮਨਾਇਆ ਹੈ । ਅੱਜ ਸਾਡੇ ਕੰਡੇ ਦਾ ਕੰਡਾ ਸਟੂਡੀਉ ਚ ਆਏ ਨੇ ਨਸ਼ੇੜੀ ਸਰ ਡਰੱਗ ਕਿੰਗ ਜੀ ਸੁਪੱਰ ਨਸ਼ੇੜੀ ਜਿੰਨਾ ਤੋਂ ਸ਼ਾਇਦ ਹੀ ਕੋਈ ਨਸ਼ਾ ਬਚਿਆ ਹੋਵੇ । ਵੈਸੇ ਤਾਂ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਕਿਉਂਕਿ ਇਹ ਹੁਣ ਫਿੱਕੇ ਪੰਜਾਬ ਦੇ ਪ੍ਰਧਾਨ ਨੇ ਆਉ ਅੱਜ ਇਹਨਾਂ ਕੋਲੋਂ ਨਸ਼ਿਆਂ ਬਾਰੇ ਜਾਣੀਏ ਸਭ ਤੋਂ ਪਹਿਲਾਂ ਤੁਹਾਡਾ ਸੁਆਗਤ ਹੈ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਚਾਰ ਚਾਰ ਨਾਂ ਕਿਉਂ ਰੱਖੇ ਨੇ …? ਇਹ ਸਾਡੇ ਨਸ਼ੇੜੀ ਭਾਈਚਾਰੇ ਦੇ ਏਕੇ ਦਾ ਪ੍ਰਤੀਕ ਹੈ ਹਿੰਦੂ,ਮੁਸਲਿਮ,ਸਿੱਖ ਇਸਾਈ ਸਾਰੇ ਭਾਈ ਭਾਈ । ਤੁਸੀਂ ਕਿੰਨਾ ਕੁ ਪੜੇ ਤੇ ਇਹ ਤੁਸੀਂ ਰਾਹ ਕਿਉਂ ਚੁਣਿਆ ? ਦਸਵੀਂ ਤੋਂ ਬਾਅਦ ਮੈਨੂੰ ਯਾਦ ਨਹੀਂ ਮੈਂ ਕਿਵੇਂ ਬੀ ਟੈਕ ਕੀਤੀ ਕਿਉਂਕਿ ਕਾਲਜ਼ ਮੇਰੀਆਂ ਸਪਲੀਆਂ ਦਾ ਜ਼ੋਰ ਹੁੰਦਾ ਸੀ ਤੇ ਦਿਮਾਗ ਨਸ਼ੇ ਦੀ ਲੋਰ ਚ ਹੁੰਦਾ ਸੀ ਸਰਕਾਰ ਦਾ ਕਹਿਣਾ ਨੌਕਰੀਆਂ ਹੈ ਨਹੀਂ ਤੇ ਕੋਈ ਨਾ ਕੋਈ ਕੰਮ ਕਰਨਾ ਸੀ ਦੇਸ਼ੀ ਸ਼ਰਾਬ ਕੱਢਦੇ ਕਈ ਵਾਰੀ ਫੜੇ ਗਏ ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਰਾਜਸਥਾਨ ਤੋਂ ਡੋਡੇ ਭੁੱਕੀ ਅਫੀਮ ਬਹੁਤ ਵਾਰੀ ਲਿਆਂਦੀ ਫੇਰ ਫੜੇ ਗਏ । ਫੇਰ ਇੱਕ ਦਿਨ ਦਿਮਾਗ ਚ ਫੁਰਨਾ ਫੁਰਿਆ ਬਈ ਇਹਨਾਂ ਨਸ਼ਿਆਂ ਤੋਂ ਜੇ ਸਰਕਾਰ ਨੂੰ ਕੋਈ ਪ੍ਰਾਬਲਮ ਨਹੀਂ ਤਾਂ ਫੇਰ ਪੁਲਿਸ ਨੂੰ ਕੀ ਪ੍ਰਾਬਲਿਮ ਹੈ । ਪੁਲਿਸ ਮਹੀਨਾ ਜਿਆਦਾ ਮੰਗਦੀ ਸੀ ਪੁਲਿਸ ਦਾ ਕਹਿਣਾ ਸੀ ਕਿ ਤੁਸੀਂ ਸਾਡਾ ਮਾਲ ਫੜਿਆ ਉਹੀ ਵੇਚੀ ਜਾਉ ਪਰ ਮੈਂ ਆਪਣਾ ਨਾਮ ਬਨਾਉਣਾ ਚਾਹੁੰਦਾ ਸੀ ਫੇਰ ਨਵੇਂ ਤੋਂ ਨਵੇਂ ਨਸ਼ੇ ਤੇ ਸਰਚ ਕੀਤੀ ਪਹਿਲਾਂ ਖੁਦ ਤੇ ਪ੍ਰਕਟੀਕਲ ਕੀਤਾ । ਤੁਹਾਡਾ ਸਭ ਤੋਂ ਮਨਭਾਉਂਦਾ ਨਸ਼ਾ ਕਿਹੜਾ ਹੈ ? ਵੈਸੇ ਤਾਂ ਮਾਂ ਨੂੰ ਸਾਰੇ ਪੁੱਤ ਹੀ ਚੰਗੇ ਲਗਦੈ ਨੇ ਉਸੇ ਤਰ੍ਹਾਂ ਮੇਰੇ ਬਹੁਤ ਸਾਰੇ ਮਨਭਾਉਂਦੇ ਨਸ਼ੇ ਨੇ । ਪਰ ਸਭ ਤੋਂ ਵਧੀਆ ਨਸ਼ਾ ਮੈਨੂੰ ਚੈਰੀ ਬੂਟ ਪਾਲਿਸ਼ ਦਾ ਨਸ਼ਾ ਚੰਗਾ ਲਗਦੈ ਹੈ ਇਸਦੇ ਕੈਮੀਕਲ ਬਹੁਤ ਵਧੀਆ ਨੇ ਜਦੋਂ ਇਸਨੂੰ ਪੁੜਪੜੀਆਂ ਤੇ ਬੁਰਸ ਨਾਲ ਪਾਲਿਸ਼ ਕਰੀਦਾ ਹੈ ਤਾਂ ਧੁੱਪ ਚ ਸੂਰਜ ਨਮਸ਼ਕਾਰ ਕਰਨ ਨਾਲ ਨਾੜਾਂ ਤਰੁੰਤ ਸੁੰਨ ਹੋ ਜਾਂਦੀਆਂ ਨੇ ਤੇ ਸਵਰਗ ਦਾ ਝੂਟਾ ਆਉਂਦਾ ਹੈ,ਇਸ ਨਸ਼ੇ ਦੀ ਖਾਸੀਅਤ ਇਹ ਹੈ ਕਿ ਇਕ ਪੰਥ ਦੋ ਕਾਜ਼ ਹੋ ਜਾਂਦੇ ਨੇ ਨਸ਼ੇ ਨਾਲ ਸੂਰਜ ਨਮਸ਼ਕਾਰ ਹੋ ਜਾਂਦੀ ਹੈ । ਕੋਈ ਮੁਫਤ ਖੋਰਾ ਨਸ਼ਾ ਦੱਸੋ ..? ਹਾਂ ਇੱਕ ਹੋਰ ਨਸ਼ਾ ਹੈ ਤੁਸੀਂ ਪੈਟਰੋਲ ਪੰਪ ਤੇ ਚਲੇ ਜਾਉ ਕਿਸੇ ਵੀ ਮਾਈ ਭਾਈ ਦੇ ਸਕੂਟਰ ਮੋਟਸਾਈਕਲ ਦੇ ਪੈਟਰੋਲ ਵਾਲੀ ਟੈਂਕੀ ਖੋਲਣ ਤੇ ਪੈਟਰੋਲ ਸੁੰਘੋ ਕਿਤਾ ਬਾਤ ਹੈ ਉਸਦਾ ਅੱਲਗ ਹੀ ਆਨੰਦ ਹੈ ਜੇ ਕੋਈ ਪੈਟਰੋਲ ਸੁੰਘਣ ਚ ਦਿੱਕਤ ਹੈ ਤਾਂ ਕਿਰਲੀਆਂ ਨੂੰ ਮਾਰ ਕੇ ਦੁੱਧ ਚ ਉਬਾਲੇ ਦੁਆ ਕੇ ਪੀਉ ਇਸਦਾ ਅੱਲਗ ਹੀ ਆਨੰਦ ਹੈ । ਜੇ ਕਿਰਲੀ ਨੂੰ ਅੱਗ ਚ ਭੁੰਨ ਕੇ ਖਾ ਲਵੋ ਤਾਂ ਵਧੀਆ ਹੈ ਪਰ ਕਈ ਵੀਰਾਂ ਨੂੰ ਸ਼ੂਟ ਨਹੀਂ ਕਰਦੀ ਜਾਂ ਵੈਜੀਟੈਰੀਅਨ ਨੇ ਉਹ ਵੀਰ ਇਸ ਦੀ ਸਵਾ ਨੂੰ ਸਿਗਰਿਟ ਚ ਭਰ ਕੇ ਪੀਉ । ਮੈਡੀਕਲ ਨਸ਼ਿਆ ਬਾਰੇ ਕੀ ਕਹੋਂਗੇ..? ਜ਼ਰਾ ਹੱਸ ਕੇ ਮੈਡੀਕਲ ਨਸ਼ਾ ਬਹੁਤ ਮਾੜਾ ਹੈ ਇਹ ਆਮ ਹੀ ਸੁਣਿਆ ਹੈ ਪਰ ਫੈਂਸ਼ੀਡਰਿੱਲ,ਲੋਮੋਟੈੱਲ,ਕੌਰੈਕਸ,ਅਲਪਰੈਕਸ, ਲੱਗਭੱਗ ਛੱਤੀ ਦੇ ਕਰੀਬ ਦਵਾਈਆਂ ਬੰਦ ਕਰ ਦਿੱਤੀਆਂ ਨੇ,ਜੇ ਤੁਸੀਂ ਕਹੋਂ ਤਾਂ ਤੁਹਾਨੂੰ ਘਰ ਬੈਠੇ ਹੀ ਹੋਮ ਡਲਇਵਰੀ ਹੋ ਜਾਵੇਗੀ ਇਹ ਸਾਰੇ ਨਸ਼ੇ ਸਰਕਾਰ ਨੇ ਕਾਗਜ਼ਾਂ ਚ ਬੰਦ ਕਰ ਦਿੱਤੇ ਨੇ । ਇਹ ਹੀਰੋਇਨ ਤੇ ਸਨਥੈਟੀਕ ਆਈਸ ਕੀ ਬਲਾ ਨੇ …..? ਸਰਕਾਰ ਨੇ ਕਾਗਜ਼ਾਂ ਚ ਨਸ਼ਾ ਬੰਦ ਕੀਤਾ ਸਰਕਾਰ ਦੀ ਕੋਈ ਜ਼ਮੀਰ ਨਹੀਂ ਸਾਡੀ ਜ਼ਮੀਰ ਜਿੰਦਾ ਹੈ ਅਸੀਂ ਬਾਈਕਾਟ ਕਰ ਦਿੱਤਾ ਤੁਸੀਂ ਖੁਦ ਵੇਖੋ ਉੱਪਰ ਵਾਲੇ ਦੇ ਘਰ ਦੇਰ ਹੈ ਹਨੇਰ ਨਹੀਂ ਹੁਣ ਬਾਰਡਰਾਂ ਤੋਂ ਨਸ਼ਾ ਆ ਰਿਹਾ ਹੈ ਤੁਸੀਂ ਹਰ ਰੋਜ਼ ਅਖਬਾਰਾਂ ਚ ਟੀ.ਵੀ ਚ ਖਬਰਾਂ ਪੜਦੇ ਸੁਣਦੇ ਹੋ ਕਰੋੜਾਂ ਦੀ ਹੀਰੋਇਨ ਫੜੀ ਵੀਹ ਕਰੋੜ ਦੀ ਪੰਜਾਹ ਕਰੋੜ ਦੀ ਇਹ ਸਭ ਸਾਡੀ ਨਸ਼ੇੜੀ ਯੂਨੀਅਨ ਦੀ ਬਦੌਲਤ ਹੈ ਇਹ ਗੱਲ ਸਾਡੇ ਦਰਸ਼ਕਾਂ ਨੂੰ ਸਮਝ ਨਹੀਂ ਆਈ ਜਰਾ ਵਿਸਥਾਰ ਚ ਦੱਸੋ …? ਜਦੋਂ ਸਾਡੇ ਸੂਬੇ ਚ ਕਰੋੜਾਂ ਅਰਬਾਂ ਦੀ ਹੀਰੋਇਨ ਫੜੀ ਜਾਂਦੀ ਹੈ ਤਾਂ ਇਹ ਸਭ ਕੀਹਦੇ ਕਾਰਨ ਹੈ ਸਾਡੀ ਪੁਲਿਸ ਸਿਆਸਤ ਤੇ ਨਸ਼ੇੜੀ ਯੂਨੀਅਨ ਕਰਕੇ ਜੇ ਐਨਾ ਮਹਿੰਗਾ ਨਸ਼ਾ ਲੋਕ ਕਰਦੇ ਨੇ ਉਹ ਅਮੀਰ ਹੀ ਨੇ ਨੰਗ ਬੰਦਾ ਕਿੱਥੋਂ ਨਸ਼ਾ ਕਰ ਲਊ ….? ਹੁਣ ਸਨਥੈਟੀਕ ਆਈਸ ਦਾ ਨਸ਼ਾ ਇਸਤੋਂ ਵੀ ਮਹਿੰਗਾ ਹੈ । ਕੀ ਇਹ ਫਿੱਕਾ ਪੰਜਾਬ ਫੇਰ ਰੰਗਲਾ ਹੋ ਜਾਵੇਗਾ….? ਵੇਖੋ ਜੀ ਸਾਡੇ ਵਲੋਂ ਤਾਂ ਰੰਗਲਾ ਹੀ ਹੈ ਅਸੀਂ ਨਸ਼ੇ ਚ ਟੁੱਲ ਰਹੀਦਾ ਹਰ ਚੀਜ਼ ਰੰਗੀਨ ਨਜ਼ਰ ਆਉਂਦੀ ਹੈ । ਤੁਸੀਂ ਨਸ਼ਾ ਕਿੱਥੋਂ ਖਰੀਦਦੇ ਹੋ…? ਜਰਾ ਹੱਸ ਕੇ ਸਰਕਾਰ ਤੋਂ ਪੁਲਿਸ ਤੋਂ ਜਿੱਥੋਂ ਭਾਅ ਸਸਤਾ ਮਿਲੇ ਇਟਸ ਬਿਜ਼ਿਨਸ਼ ਮਾਈ ਡੀਅਰ ਕੰਡਾ ਜੀ । ਜਾਂਦੇ ਜਾਂਦੇ ਆਮ ਜਨਤਾ ਨੂੰ ਕੋਈ ਸਾਂਝ ਸੁਨੇਹਾ….? ਕਿਸੇ ਸਰਕਾਰ ਤੋਂ ਕੋਈ ਝਾਕ ਨਾ ਰੱਖੋ ਮੇਰੇ ਵਾਂਗ ਆਪਣਾ ਦਿਮਾਗ ਵਰਤੋ ਕੋਈ ਜੁਗਾੜ ਲਾਉ ਖੋਜ਼ ਕਰੋ ਨਸ਼ਾ ਕਰੋ ਮੌਜ ਕਰੋ । ਆਪਣਾ ਕੋਈ ਈਮੇਲ ..? ਸੱਤਕਬੰਜਾ ਛੱਬੀ ਐਟ ਦੀ ਰੇਟ ਜੀ ਮੇਲ ਡਾਟ ਕਾਮ । ਉਹਨਾਂ ਜਲਦੀ ਜਲਦੀ ਚਾਰ ਪੰਜ ਚੈਨੀਆਂ ਖੈਨੀਆਂ ਮੂੰਹ ਚ ਲਾਈਆਂ ਤੇ ਚਲੇ ਗਏ ।
ਮੋਗਾ-142001
ਪੰਜਾਬ ਭਾਰਤ
098557-35666

0 comments:
Speak up your mind
Tell us what you're thinking... !