ਪੰਜਾਬ ਜਿਸ ਨੂੰ ਪੰਜ+ਆਬ ਭਾਵ ਪੰਜ ਦਰਿਆਵਾਂ ਦਾ ਦੇਸ ਕਿਹਾ ਜਾਂਦਾ ਹੈ। ਜਿਸ ਦੀਆਂ ਹੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਆਫ਼ਿਗਾਨਸਤਾਨ, ਲਾਹੌਰ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤਕ ਫੈਲਾ ਦਿੱਤੀਆਂ ਸਨ। ਪਰੰਤੂ ਅੱਜ ਸਾਡਾ ਪੰਜਾਬ ਚਿੱੜੀ ਦੇ ਪਾਂਚੇ ਜਿੱਡਾ ਰਹਿ ਗਿਆ ਹੈ। ਹੁਣ ਤਾਂ ਪੰਜਾਬ ਦੇ ਛੋਟੇ-ਛੋਟੇ 22 ਜਿਲ੍ਹੇ ਬਣ ਚੁੱਕੇ ਹਨ। ਪੰਜਾਬੀ ਸਭਿਆਚਾਰ ਅਲੋਪ ਹੋ ਚੁੱਕਿਆ ਹੈ। ਸਾਡੀ ਸ਼ਭਿਅਤਾ ਨੂੰ ਅਸੀਂ ਆਪ ਖ਼ਤਮ ਕਰ ਰਹੇ ਹਾਂ।ਪੰਜਾਬੀ ਮਨੁੱਖਤਾ ਵੀ ਅੱਜ ਕਈ ਵੱਡੇ ਭਾਗਾਂ ਵਿੱਚ ਵੰਡੀ ਗਈ ਹੈ। ਧਰਮ, ਰਾਜਨੀਤੀ ਅਤੇ ਪੈਸਾ ਮੋਹਰੀ ਹੋ ਗਿਆ ਹੈ। ਜਿਆਦਾ ਤਰ ਲੋਕ ਪੈਸੇ ਨੂੰ ਜਰੂਰੀ ਜਰੂਰਤ ਮੰਨਦੇ ਹਨ। ਧਰਮ ਵਿੱਚ ਹਰ ਕੋਈ ਉਲਝਿਆ ਪਿਆ ਹੈ। ਸਾਂਝੇ ਪਿਆਰ ਨਾ ਦੀ ਝਲਕ ਕਿਧਰੇ ਨਜ਼ਰ ਨਹੀਂ ਪੈਂਦੀ, ਭਾਈ-ਭਾਈ ਦਾ ਦੁਸ਼ਮਣ ਹੋ ਗਿਆ ਹੈ।
ਪਰ ਇੱਥੇ ਤਾਂ ਜਿਕਰ ਪੰਜਾਬੀਅਤ ਦਾ ਹੋ ਰਿਹਾ ਹੈ। ਹਰ ਘਰ ਵਿੱਚ ਰਾਜਨੀਤੀ ਆਣ ਪਹੁੰਚੀ ਹੈ, ਪੱਛਮੀ ਸਭਿਆਚਾਰ ਅਤੇ ਭਾਰਤੀ ਟੀ.ਵੀ. ਚੈਨਲ ਸਿਸਟਮ ਨੇ ਬਰਬਾਦੀ ਦਾ ਹੋਰ ਪ੍ਰਸਾਰ ਕੀਤਾ ਹੈ। ਅੱਜ ਸਾਡੇ ਰਿਸ਼ਤੇ ਮੋਬਾਇਲ ਲਾਈਜੇਸ਼ਨ ਕਾਰਨ ਵਿਗੜਦੇ ਹੀ ਜਾ ਰਹੇ ਹਨ। ਮੋਬਾਇਲ ਨੇ ਜਿਆਦਾਤਰ ਝੁਠ ਬੋਲਣ ਦਾ ਕਲਚਰ ਪੈਦਾ ਕੀਤਾ ਹੈ। ਮੇਰਾ ਹੱਦਸਾ ਅਤੇ ਗਾਉਂਦਾ ਪੰਜਾਬ ਵਾਕਿਆ ਹੀ ਕਈ ਕਾਰਨਾਂ ਕਰਕੇ ਪਿੱਛੜ ਗਿਆ ਹੈ:-
ਪੰਜਾਬੀ ਨੌਜਵਾਨ: ਪੰਜਾਬੀ ਗੱਭਰੂ ਢਹਿੰਦੀ ਕਲਾ ਦਾ ਸ਼ਿਕਾਰ ਹੋ ਗਿਆ ਹੈ। ਬੇਲੋੜੀ ਚੌਧਰ ਫੋਕੇ ਫ਼ੈਸਨ ਪੰਜਾਬੀ ਨੌਜਵਾਨਾਂ ਦੇ ਸੌਂਕ ਬਣ ਗਏ ਹਨ। ਹਰ ਨੌਜਵਾਨ ਪੰਜਾਬੀ ਖਾਣਾ ਲੱਸੀ, ਦੁੱਧ, ਸਾਗ ਅਤੇ ਮਖਣ ਆਦਿ ਛੱਡ ਕੇ ਪੰਜਾਬੀ ਪਹਿਰਾਵਾ ਪਾਉਣ ਤੋਂ ਵੀ ਕੰਨੀ ਕਤਰਾਉਣ ਲੱਗ ਪਿਆ ਹੈ। ਪੱਗੜੀ, ਦਾੜੀ , ਕੇਸ ਰੱਖਣਾ, ਕੁੜਤਾ ਪੰਜਾਮਾ, ਜੁੱਤੀ ਆਦਿ ਅਲੋਪ ਹੋ ਗਏ ਹਨ। ਨੌਜਵਾਨਾਂ ਦੀ ਸੋਚ ਚੰਗਾ ਤੇ ਮਹਿੰਗਾ ਮੋਬਾਇਲ, ਬੁਲਟ, ਢਿੱਲੀਆਂ ਪੈਂਟਾਂ, ਹਥਿਆਰ, ਆਦਿ ਬਣ ਗਏ ਹਨ। ਧਰਮ ਦੇ ਠੇਕੇਦਾਰ, ਰਾਜਨੀਤਿਕ ਨੇਤਾ ਨੌਜਵਾਨਾਂ ਨੂੰ ਛੋਟੇ ਮੋਟੇ ਸਬਜ਼ਬਾਗ ਦਿਖਾਕੇ ਖੂਬ ਵਰਤ ਰਹੇ ਹਨ। ਪੰਜਾਬੀ ਨੌਜਵਾਨ ਨੱਸ਼ਿਆਂ ਦੇ ਸ਼ਿਕਾਰ ਹੋ ਗਏ ਹਨ। ਸੋਚੋ ਮੇਰੇ ਵੀਰੋ ਪੰਜਾਬੀਆਂ ਦੀ ਆਣ ਵੱਖਰੀ ਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਗੀਤਾ ਤੱਕ ਹੀ ਨਾ ਰਹਿ ਜਾਵੇ, ਤੁਹਾਡੇ ਕੰਮਕਾਰ ਦੇਖ ਕੇ ਪੰਜਾਬ ਉੇਦਾਸ ਹੈ।
ਪੰਜਾਬੀ ਮੁਟਿਆਰਾਂ: ਪੰਜਾਬੀ ਮੁਟਿਆਰਾਂ ਵੀ ਪੰਜਾਬੀ ਨੌਜਵਾਨਾਂ ਤੋਂ ਘੱਟ ਨਹੀਂ ਹਨ। ਇਹਨਾਂ ਦਾ ਦਾ ਵੀ ਪੰਜਾਬੀ ਪਹਿਰਾਵਾ ਪੰਜਾਬੀ ਚੈਨਲਾਂ ਤੇ ਨਜ਼ਰ ਆਉਂਦਾ ਹੈ। ਨੰਗੇਜ਼ ਵੱਧਦਾ ਹੀ ਜਾ ਰਿਹਾ ਹੈ। ਪੈਸੇ ਖ਼ਾਤਰ ਮੁਟਿਆਰ ਨੇ ਸਿਰ ਤੋਂ ਚੁੰਨੀ ਲਾਹ ਦਿੱਤੀ ਹੈ। ਫੋਕੀ ਸੌਹਰਤ ਨੇ ਪੰਜਾਬੀ ਮੁਟਿਆਰਾਂ ਨੂੰ ਨਚਾਰ ਬਣਾ ਦਿੱਤਾ ਹੈ। ਫ਼ੈਸਨ ਦੀ ਪੱਟੀ ਮੁਟਿਆਰ ਤਨ ਢੱਕਣ ਤੋਂ ਵੀ ਲਾਂਭੇ ਹੋ ਚੁੱਕੀ ਹੈ। ਧਰਮ ਨੇ ਉਸ ਨੂੰ ਡੇਰਿਆਂ, ਸਾਧਾਂ, ਪਾਖੰਡੀ ਬਾਬਿਆਂ ਦੀਆਂ ਚੇਲੀਆਂ ਬਣਾ ਦਿੱਤਾ ਹੈ। ਪੰਜਾਬੀ ਮੁਟਿਆਰਾਂ ਤੇ ਜ਼ੁਲਮ ਏਨੇ ਵਧ ਗਏ ਹਨ ਕੋਈ ਸਾਡੀ ਧੀ ਭੈੇਣ ਨੂੰ ਭਰੇ ਬਜ਼ਾਰ ਹੱਥ ਪਾ ਸਕਦਾ ਹੈ। ਭਾਵੇਂ ਉਹ ਥਾਣੇਦਾਰ ਦੀ ਧੀ ਹੀ ਕਿਉਂ ਨਾ ਹੋਵੇ , ਜਿਹੜੀ ਧੀ-ਭੈਣ ਫ਼ਕਰ ਨਾਲ ਬੋਲੀ ਪਾਉਂਦੀ ਸੀ:-
ਥਾਣੇਦਾਰ ਦੇ ਬਰਾਬਰ ਡਹਿੰਦੀ, ਕੁਰਸੀ ਮੇਰੇ ਵੀਰ ਦੀ.
ਅੱਜ ਉਸਦਾ ਵੀਰ ਲਚਾਰ ਹੈ। ਉਸਦੀ ਹੀ ਸੁਰੱਖਿਆ ਕਰਨ ਲਈ। ਹੁਣ ਦੇ ਵਿਗੜੇ ਹੋਏ ਹਲਾਤ ਕਦੋਂ ਠੀਕ ਹੋਣਗੇ ਰੱਬ ਹੀ ਜਾਣਦਾ ਹੈ।
ਸਾਡੇ ਬਜੁਰਗ: ਪੁੱਤਰਾਂ ਦੇ ਪਿਆਰ ਲਈ ਤਰਸ ਰਹੇ ਨੇ ਪੰਜਾਬੀ ਬਜੁਰਗ। ਪੁੱਤਰ ਤਾਂ ਜੋਰੂ ਦੇ ਗੁਲਾਮ ਹਨ, ਜਾ ਫਿਰ ਪੈਸੇ ਦੀ ਗੁਲਾਮੀ ਨੇ ਉਹਨਾਂ ਦੀ ਸੋਚ ਹੀ ਖ਼ਤਮ ਕਰ ਦਿੱਤੀ ਹੈ। ਨੌਕਰੀਆਂ ਕਰ ਕੇ ਪੈਨਸ਼ਨ ਲੈ ਰਹੇ ਮਾਤਾ-ਪਿਤਾ, ਧੰਨੀ ਮਾਤਾ-ਪਿਤਾ ਅਤੇ ਧਰਮੀ, ਇਮਾਨਦਾਰ ਮਾਤਾ-ਪਿਤਾ ਵੀ ਪੋਤੇ-ਪੋਤੀਆਂ ਅਤੇ ਆਪਣੇ ਪੁੱਤਰਾਂ ਦੇ ਪਿਆਰ ਤੋਂ ਕੋਹਾਂ ਦੂਰ ਹਨ। ਦੂੁਜੇ ਪਾਸੇ ਬਿਮਾਰੀਆਂ, ਬੁਢਾਪੇ ਤੇ ਪਰੇਸ਼ਾਨੀਆਂ ਨੇ ਸਾਡੇ ਬਜੁਰਗ ਨੂੰ ਰੋਲ ਦਿੱਤੇ ਹੈ। ਪਤਾ ਨਹੀਂ ਕਿੱਥੇ ਹੈ, ਪੁਰਾਤਨ ਪੰਜਾਬ ਅਤੇ ਉਸ ਵਿੱਚਲੇ ਲੋਕ, ਉਸ ਸਮੇਂ ਨਾ ਬਿਮਾਰੀਆਂ ਸਨ, ਨਾ ਹੀ ਰਿਸ਼ਤਿਆਂ ਵਿੱਚ ਕੁੜੱਤਣ। ਹਣੁ ਤਾਂ ਨਿਰੀ ਜ਼ਹਿਰ ਘੁੱਲੀ ਪਈ ਹੈ, ਮੇਰੇ ਪੰਜਾਬ ਦੇ ਪਾਣੀਆਂ ਵਿੱਚ ਕਹਿ ਸਕਦਾ ਹਾਂ, ਹੁੱਬਕੀ-ਹੁੱਬਕੀ ਰੌਂਦਾ ਫਿਰੇ ਅੱਜ ਮੇਰਾ ਪੰਜਾਬ ਕੁੜੇ।
![]() |
ਨਰਿੰਦਰ ਸਿੰਘ, ਧੂਰੀ
89685-00390 |


0 comments:
Speak up your mind
Tell us what you're thinking... !