![]() |
| ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ |
ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਨੇ ਇਸ ਪਿੰਡ ਵਿੱਚ ਆਪਣੇ ਚਰਨ ਪਾਏ ਅਤੇ ਆਪਣੀ ਜਿੰਦਗੀਂ ਦਾ ਇੱਕ ਲੰਮਾ ਸਮਾਂ ਇਸ ਪਿੰਡ ਵਿੱਚ ਬਿਤਾਇਆ। ਉਨ੍ਹਾਂ ਦੇ ਵਰੋਸਾਏ ਸੰਤ ਬਾਬਾ ਪ੍ਰਤਾਪ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਵੀ ਇਸ ਪਿੰਡ ਵਿੱਚ ਆਪਣੇ ਜੀਵਨ ਦੇ ਕਈ ਵਰ੍ਹੇ ਬਤੀਤ ਕੀਤੇ ਅਤੇ ਇਸ ਪਿੰਡ ਨੂੰ ਇੱਕ ਇਤਿਹਾਸਕ ਪਿੰਡ ਹੋਣ ਦਾ ਮਾਣ ਬਖ਼ਸਿਆ। ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਗੁਰਦੁਆਰਾ ਅਤਰਸਰ ਸਾਹਿਬ ਵੀ ਸਸ਼ੋਭਿਤ ਹੈ, ਜਿਸ ਦੀ ਸੇਵਾ ਸੰਭਾਲ ਪਿਛਲੇ ਕਈ ਵਰ੍ਹਿਆਂ ਤੋਂ ਬਾਬਾ ਸੁਖਦੇਵ ਸਿੰਘ ਜੀ ਕਰ ਰਹੇ ਹਨ।
![]() |
| ਗੁਰਦੁਆਰਾ ਭਗਤ ਰਵਿਦਾਸ ਸਾਹਿਬ, |
ਇਸ ਤੋਂ ਇਲਾਵਾ ਪਿੰਡ ਵਿੱਚ ਗੁਰਦੁਆਰਾ ਅਕਾਲ ਬੁੰਗਾਂ ਸਾਹਿਬ, ਗੁਰਦੁਆਰਾ ਭਗਤ ਰਵਿਦਾਸ ਸਾਹਿਬ, ਬਾਲਮਿਕ ਮੰਦਿਰ, ਹਨੂੰਮਾਨ ਮੰਦਿਰ, ਮਸਜਿਦ ਅਤੇ ਕਈ ਪੀਰਾਂ ਦੀਆਂ ਮਜ਼੍ਹਾਰਾਂ ਹਨ। ਜਿੱਥੇ ਸਮੂਹ ਪਿੰਡ ਵਾਸੀ ਨਮਸਤਕ ਹੁੰਦੇ ਹਨ। ਇਹ ਧਾਰਮਿਕ ਅਸਥਾਨ ਪਿੰਡ ਵਾਸੀਆਂ ਨੂੰ ਹਮੇਸ਼ਾਂ ਹੀ ਸੱਚ ਦੇ ਰਾਹ ‘ਤੇ ਤੁਰਨ ਲਈ ਪ੍ਰੇਰਦੇ ਹਨ।
| ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਤੰਤੀ ਸਾਜਾਂ ਦੇ ਮਾਹਿਰ |
ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਹੈ ਜਿੱਥੇ ਕਿ ਨੇੜਲੇ ਮਾਨਵਾਲਾ, ਛੰਨਾ, ਦੇਹਕਲਾਂ, ਰੂਪਾਹੇੜੀ, ਬੇਨੜਾ, ਬਾਲੀਆਂ ਆਦਿ ਅੱਧੀ ਦਰਜਨਾਂ ਤੋਂ ਵੀ ਵੱਧ ਪਿੰਡਾਂ ਦੇ ਬੱਚੇ ਸਿੱਖਿਆ ਹਾਸਿਲ ਕਰਨ ਲਈ ਆਉਂਦੇ ਹਨ। ਇਹ ਸਕੂਲ 1992 ਵਿੱਚ ਅਪਗ੍ਰੇਡ ਹੋਕੇ ਸੈਕੰਡਰੀ ਸਕੂਲ ਬਣਿਆ ਹੈ। ਇਸ ਸਕੂਲ ਵਿੱਚ 500 ਦੇ ਕਰੀਬ ਬੱਚੇ ਸਿੱਖਿਆ ਹਾਸਿਲ ਕਰ ਰਹੇ ਹਨ। ਸਕੂਲ ਵਿੱਚ ਯੋਗ ਸਟਾਫ਼, ਕਪਿੰਊਟਰ ਲੈਬ, ਸਾਇੰਸ ਲੈਬ, ਲਾਇਬਰੇਰੀ, ਮੀਡ-ਡੇ -ਮੀਲ, ਖੇਡ ਮੈਦਾਨ, ਵਾਟਰ ਕੂਲਰ, ਆਦਿ ਸਾਰੀਆਂ ਸਹੂਲਤਾਂ ਮੌਜੂਦ ਹਨ। ਬੱਚਿਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਕੂਲ ਵਿੱਚ ਕੁਇੱਜ ਮੁਕਾਬਲੇ, ਲਿਖਤੀ ਮੁਕਾਬਲੇ ਅਤੇ ਭਾਸ਼ਨ ਮੁਕਾਬਲੇ ਕਰਵਾਏ ਜਾਂਦੇ ਹਨ। ਪ੍ਰਿੰਸੀਪਲ ਸਤਵੰਤ ਸਿੰਘ ਵੱਲੋਂ ਇਸ ਸਕੂਲ ਦੀ ਯੋਗ ਅਗਵਾਈ ਕੀਤੀ ਜਾ ਰਹੀ ਹੈ ਅਤੇ ਇਸ ਸਕੂਲ ਅਤੇ ਬੱਚਿਆਂ ਨੂੰ ਤਰੱਕੀ ਦੇ ਰਾਹ ‘ਤੇ ਲਿਜਾਇਆ ਜਾ ਰਿਹਾ ।
ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਸਮਾਜ ਸੇਵੀ ਸੰਸਥਾਂ ‘ਗੁੱਡਵਿੱਲ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ:’ ਵੱਲੋਂ ਵੀ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਬੱਚਿਆਂ ਨੂੰ ਆਧੁਨਿਕ ਅਤੇ ਉਚੇਰੇ ਪੱਧਰ ‘ਤੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਸੰਸਥਾਂ ਵੱਲੋਂ ਪਿਛਲੇ ਕਈ ਵਰ੍ਹਿਆਂ ਤੋਂ ਬੱਚਿਆਂ ਦੀ ਯੋਗ ਅਗਵਾਈ ਕਰਕੇ ਉਨ੍ਹਾਂ ਆਪਣੇ ਜੀਵਨ ਨੂੰ ਮਿਆਰ ਨੂੂੰ ਉਚਾ ਚੁੱਕਣ ਲਈ ਪ੍ਰੇਰਿਆ ਜਾ ਰਿਹਾ ਹੈ।
ਪਿੰਡ ਸਾਰੋਂ ਵਿੱਚ ਇੱਕ ਪੋਸਟ ਆਫ਼ਿਸ ਵੀ ਹੈ । ਜਿੱਥੇ ਅਪ੍ਰੈਲ 1991 ਤੋਂ ਡਾ: ਸੁਖਵੀਰ ਸਿੰਘ ਬ੍ਰਾਂਚ ਪੋਸਟ ਮਾਸਟਰ ਅਤੇ ਕਾਕਾ ਸਿੰਘ ਪੋਸਟ ਮੈਨ ਕੰਮ ਕਰਦੇ ਹਨ। ਇਸ ਪੋਸਟ ਆਫ਼ਿਸ ਵਿੱਚ ਐਸ.ਬੀ, ਆਰ.ਡੀ ਦੇ ਖਾਤੇ ਖੋਲ੍ਹੇ ਜਾਂਦੇ ਹਨ ਅਤੇ ਟੈਲੀਫੋਨ ਦੇ ਬਿੱਲ ਭਰੇ ਜਾਂਦੇ ਹਨ ਅਤੇ ਪੇਂਡੂ ਲੋਕਾਂ ਦਾ ਬੀਮਾਂ ਕੀਤਾ ਜਾਂਦਾ ਹੈ ।
ਪਿੰਡ ਸਾਰੋਂ ਵਿੱਚ ਇੱਕ ‘ਦੀ ਸਾਰੋਂ ਬਹੁ- ਮੰਤਵੀਂ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਲਿਮਿ: ’ ਵੀ ਹੈ। ਨਰਿੰਦਰ ਸਿੰਘ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ, ਗੁਰਪਾਲ ਸਿੰਘ, ਜੋਗਿੰਦਰ ਸਿੰਘ, ਛੱਜੂ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਅਤੇ ਮਨਜੀਤ ਸਿੰਘ ਸੈਕਟਰੀ ਤੋਂ ਇਲਾਵਾ ਇਸਦੇ 750 ਕਮੇਟੀ ਮੈਂਬਰ ਹਨ। ਸੁਸਾਇਟੀ ਵੱਲੋਂ ਪਿੰਡ ਦੇ ਕਿਸਾਨਾਂ ਨੂੰ ਖਾਦ, ਦਵਾਈਆਂ ਅਤੇ ਖੇਤੀਬਾੜੀ ਦੀਆਂ ਜਰੂਰੀ ਵਸਤਾਂ ਮਹੁਈਆਂ ਕਰਵਾਈਆ ਜਾਂਦੀਆਂ ਹਨ। ਮੀਡੀਅਮ ਟਰਮ ਕਰਜ਼ਾ, ਮਾਈ ਭਾਗੋ ਇਸਤਰੀ ਸ਼ਕਤੀ ਤਹਿਤ ਸਭਾ ਨੇ ਜ਼ਮੀਨ ਰਹਿਤ 32 ਇਸਤਰੀ ਮੈਂਬਰਾਂ ਨੂੰ 25-25 ਹਜਾਰ ਰੁਪਏ ਦੇ ਕਰਜੇ ਦਿੱਤੇ ਹੋਏ ਹਨ। 2008 ਤੋਂ ਸਭਾ ਨੇ ਐਗਰੋ ਸੈਂਟਰ ਵੀ ਚਲਾਇਆ ਹੋਇਆ ਹੈ। ਜਿਸ ਤਹਿਤ ਕਿਸਾਨ ਮੈਂਬਰਾਂ ਨੂੰ ਖੇਤੀਬਾੜੀ ਦੇ ਸੰਦ ਸਸਤੇ ਕਿਰਾਏ ‘ਤੇ ਦਿੱਤੇ ਜਾਂਦੇ ਹਨ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਲੇਜ਼ਰ ਲੇਬਰ ਰਾਹੀਂ ਸਸਤੇ ਕਿਰਾਏ ‘ਤੇ ਜ਼ਮੀਨ ਪੱਧਰ ਕੀਤੀ ਜਾਂਦੀ ਹੈ।
ਪਿੰਡ ਵਿੱਚ ਇੱਕ ਦਿਓਲ ਟੂਰ ਐਂਡ ਟਰੈਵਲਜ਼ (99140-53566) ਦੀ ਸੁਵਿਧਾ ਵੀ ਹੈ। ਜਿਸ ਦੁਆਰਾ ਪਿੰਡ ਵਾਸੀਆਂ ਨੂੰ ਪਿੰਡ ਤੋਂ ਬਾਹਰ ਆਉਣ ਜਾਣ ਲਈ ਵਾਜ਼ਬ ਕੀਮਤਾਂ ਉਪਰ ਗੱਡੀਆਂ ਕਿਰਾਏ ‘ਤੇ ਦਿੱਤੀ ਜਾਂਦੀਆਂ ਹਨ।
ਪਿੰਡ ਦੇ ਪੰਚ ਪਰਮਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਿੰਡ ਵਿੱਚ 4 ਲੱਖ ਰੁਪਏ ਗਲੀਆਂ ਨਾਲੀਆਂ ਦੇ ਵਿਕਾਸ ਲਈ, 4 ਲੱਖ ਰੁਪਏ 12 ਵੀਂ ਵਿੱਤ ਕਮਿਸ਼ਨ ਵੱਲੋਂ, 8 ਲੱਖ ਰੁਪਏ ਸੰਗਤ ਦਰਸ਼ਨ ਸੰਗਰੂਰ ਅਤੇ ਨਰੇਗਾ ਸਕੀਮ ਤਹਿਤ ਲੱਖਾਂ ਰੁਪਈਆਂ ਗ੍ਰਾਂਟਾ ਜਾਰੀ ਹੋਈਆਂ ਹਨ। ਨਰੇਗਾ ਸਕੀਮ ਤਹਿਤ ਪਿੰਡ ਦੇ ਬੇਰੁਜ਼ਾਗਾਰ ਲੋਕਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ।
ਪਿੰਡ ਵਿੱਚ ਇੱਕ ਕੋ- ਆਪਰੇਟਿਵ ਸਹਿਕਾਰੀ ਬੈਂਕ ਵੀ ਹੈ। ਜਿੱਥੇ ਪਿੰਡ ਵਾਸੀਆਂ ਨੂੰ ਮੈਨੇਜ਼ਰ ਦਵਿੰਦਰ ਕੁਮਾਰ ਕੋ- ਆਪਰੇਟਿਵ ਸਹਿਕਾਰੀ ਬੈਂਕ ਵੱਲੋਂ ਯੋਗ ਸਹੂਲਤਾਂ ਮੁਹੱਈਆ ਕਰਵਾਈਆ ਜਾਂਦੀਆ ਹਨ। ਜਿਕਰਯੋਗ ਹੈ ਕਿ ਪਿੰਡ ਵਿੱਚ ਮਾਲਵਾ ਗ੍ਰਾਮੀਣ ਬੈਂਕ ਦੀ ਨਵੀਂ ਬ੍ਰਾਂਚ ਵੀ ਖੁੱਲ੍ਹਣ ਜਾ ਰਹੀ ਹੈ। ਨਵੰਬਰ 1984 ਤੋਂ ਇਤਿਹਾਸਕ ਪਿੰਡ ਸਾਰੋਂ ਵਿੱਚ ਗਵਰਨਰ ਕੇ.ਟੀ ਸਤਾਰਾਵਾਲਾ ਦੇ ਉਪਰਾਲਿਆਂ ਸਦਕਾ ਪਿੰਡ ਨੂੰ ਇੱਕ 25 ਬਿਸਤਰਿਆਂ ਵਾਲੇ ਮਿੰਨੀ ਪੀ.ਐਚ.ਸੀ ਦੀ ਸਹੂਲਤ ਵੀ ਮਿਲੀ ਹੋਈ ਹੈ। ਜਿੱਥੇ ਲਗਪਗ ਹਰ ਰੋਜ਼ 25-30 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਪਿੰਡ ਵਿੱਚ ਇੱਕ ਪਸ਼ੂਆਂ ਦਾ ਸਿਵਲ ਹਸਪਤਾਲ ਵੀ ਹੈ।
ਐਮ.ਐਲ.ਏ ਸੰਗਰੂਰ (ਪਾਰਲੀਮਾਨੀ ਸਕੱਤਰ) ਬਾਬੂ ਪ੍ਰਕਾਸ਼ ਚੰਦ ਗਰਗ , ਸ੍ਰ: ਸੁਖਦੇਵ ਸਿੰਘ ਢੀਂਡਸਾ ਅਤੇ ਸ੍ਰ: ਪਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਰਣਧੀਰ ਸਿੰਘ ਕਾਕਾ ਸਾਰੋਂ ਨੇ ਵੀ ਇਸ ਪਿੰਡ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਹਨ ਅਤੇ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਉਪਰ ਤੋਰਨ ਲਈ ਯਤਨਸ਼ੀਲ ਰਹਿੰਦੇ ਹਨ। ਪਿੰਡ ਵਿੱਚ ਉਨ੍ਹਾਂ ਦੀ ਇੱਕ ਆਪਣੀ ਵੱਖਰੀ ਹੀ ਪਹਿਚਾਣ ਹੈ। ਪਿੰਡ ਵਿੱਚ ਕੁੱਝ ਐਸੀਆਂ ਸ਼ਖਸੀਅਤਾਂ ਵੀ ਹਨ ਜਿੰਨ੍ਹਾਂ ਦਾ ਆਰਥਿਕ ਪੱਧਰ ਵਧੇਰੇ ਉਚਾ ਨਹੀਂ ਪਰ , ਜੀਵਨ ਜਾਂਚ ਵਧੇਰੇ ਉਚੀ ਹੈ। ਪਿੰਡ ਵਿੱਚ ਬਹੁਗਿਣਤੀ ਐਨ.ਆਰ.ਆਈ ਵਿਅਕਤੀਆਂ ਦੀ ਹੈ, ਜੋ ਕਿ ਵੱਖ ਵੱਖ ਦੇਸ਼ ਕਨੇਡਾ, ਅਮਰੀਕਾ, ਸਿੰਘਾਪੁਰ, ਮਲੇਸ਼ੀਆਂ, ਆਸਟ੍ਰੇਲੀਆ ਆਦਿ ਵਿੱਚ ਰਹਿੰਦੇ ਹਨ। ਜਿੰਨ੍ਹਾਂ ਵਿੱਚੋ ਸਰਪੰਚ ਪੁਸ਼ਪਿੰਦਰ ਸਿੰਘ ਸਾਰੋਂ, ਮੇਜਰ ਸਿੰਘ ਭੁੱਲਰ, ਹਾਕਮ ਸਿੰਘ ਭੁੱਲਰ ਅਤੇ ਲਾਭ ਸਿੰਘ ਆਦਿ ਦਾ ਨਾਮ ਵਿਸ਼ੇਸ ਤੌਰ ‘ਤੇ ਜ਼ਿਕਰਯੋਗ ਹੈ। ਸਰਪੰਚ ਪੁਸ਼ਪਿੰਦਰ ਸਿੰਘ ਸਾਰੋਂ, ਨੇ ਹਮੇਸ਼ਾਂ ਹੀ ਪਿੰਡ ਦੇ ਹਿੱਤ ਨੂੰ ਵਧੇਰੇ ਮਹੱਤਵ ਦਿੱਤਾ ਹੈ। ਉਨ੍ਹਾਂ ਅਨੁਸਾਰ ਪਾਰਟੀਬਾਜ਼ੀ ਦੀ ਬਜਾਏ ਪਿੰਡ ਵਿੱਚ ਵਿਕਾਸ ਹੋਣਾ ਚਾਹੀਦਾ ਹੈ। ਪਿੰਡ
ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਸ਼ਹੀਦ ਬਲਵੀਰ ਸਿੰਘ ਕਾਰਗਿਲ ਖੇਡ ਕਲੱਬ ਵੀ ਹੈ। ਕਲੱਬ ਪ੍ਰਧਾਨ ਗੁਰਜੀਤ ਸਿੰਘ ਭੁੱਲਰ ਅਤੇ ਕਲੱਬ ਦੇ ਬਾਕੀ ਮੈਂਬਰਾਂ ਦੇ ਯਤਨਾਂ ਸਦਕਾ ਪਿੰਡ ਵਿੱਚ ਚਾਰ ਖੇਡ ਮੇਲੇ ਕਰਵਾਏ ਜਾ ਚੁੱਕੇ ਹਨ। ਪਿੰਡ ਵਿੱਚ ਕਿਸਾਨ ਭਰਾਵਾਂ ਨੇ ਆਪਣੇ ਹੱਕਾਂ ਲਈ ਇੱਕ ਕਿਸਾਨ ਯੂਨੀਅਨ ਵੀ ਬਣਾਈ ਹੋਈ ਹੈ। ਪਿੰਡ ਦੇ ਇੱਕ ਸੂਝਵਾਨ ਨੌਜਵਾਨ ਰਾਜਵੀਰ ਸਿੰਘ ਵਾਲੀਆ (ਬਿੱਟੂ) ਨੇ ਕਿਹਾ ਕਿ ਪਿੰਡ ਸਾਰੋਂ ਦੀਆਂ ਕੁੜੀਆਂ ਵੀ ਮੁੰਡਿਆਂ ਵਾਂਗ ਉਚ ਪੱਧਰੀ ਸਿੱਖਿਆ ਹਾਸਿਲ ਕਰਕੇ ਆਪਣੇ ਪੈਰਾਂ ‘ਤੇ ਖੜੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਆਪਣੀਆਂ ਧੀਆਂ ਨੂੰ ਘਰ ਦੀਆਂ ਦਹਿਲੀਜਾਂ ਤੋਂ ਬਾਹਰ ਜਾਕੇ ਪੜ੍ਹਨ ਅਤੇ ਕੰਮ ਕਰਨ ਦੀ ਅਜਾਦੀ ਨੇ ਮੁੰਡੇ ਕੁੜੀਆਂ ਵਿੱਚਲੇ ਫਰਕ ਨੂੰ ਖਤਮ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਆਪਣੇ ਪਿੰਡ ਦੀ ਤਰੱਕੀ ਦੀ ਕਾਮਨਾ ਕਰਦਿਆਂ ਕਿਹਾ ਕਿ ਪਿੰਡ ਸਾਰੋਂ ਦੀਆਂ ਗਲੀਆਂ ਵਿੱਚ ਖੇਡਦੇ ਬੱਚਿਆਂ ਦੀਆਂ ਕਿਲਕਾਰੀਆਂ ਅਤੇ ਸੱਥਾਂ ਵਿੱਚ ਰੌਣਕਾਂ ਸਦਾ ਬਣੀਆਂ ਰਹਿਣ। ਅਖੀਰ ਵਿੱਚ ਇਹੀ ਅਰਦਾਸ ਹੈ ਕਿ ਪਿੰਡ ਸਾਰੋਂ ਦਿਨ ਪਰ ਦਿਨ ਤਰੱਕੀ ਕਰੇ ਅਤੇ ਇੱਥੋਂ ਦੇ ਵਸਨੀਕ ਇਸ ਪਿੰਡ ਦੇ ਵਿਕਾਸ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣ।
ਅਸੀਮ ਸਾਰੋਂ









0 comments:
Speak up your mind
Tell us what you're thinking... !