ਅਮਨ ਦੀ ਜੰਗ ਨੂੰ ਮੁੱਕਣ ਨਾ ਦੇਣਾ
ਖ਼ੁਸ਼ੀ ਦੇ ਅੱਥਰੂ ਸੁੱਕਣ ਨਾ ਦੇਣਾ
ਨਾ ਮਿੱਧੀਆਂ ਜਾਣ ਪੈਰਾਂ ਹੇਠ ਕਲ਼ੀਆਂ
ਸੁਗੰਧਿਤ ਟਹਿਣੀਆਂ ਟੁੱਟਣ ਨਾ ਦੇਣਾ
ਜਰਨ ਧੁੱਪਾਂ ਤੇ ਛਾਵਾਂ ਦੇਣ ਸਭ ਨੂੰ
ਕਿਸੇ ਹੱਥੋਂ ਬਿਰਖ਼ ਪੁੱਟਣ ਨਾ ਦੇਣਾ
ਵਫ਼ਾ ਦੀ ਲਾਜ ਰੱਖਣੀ ਹੈ ਸਲਾਮਤ
ਇਦ੍ਹੇ ’ਤੇ ਉਂਗਲਾਂ ਉੱਠਣ ਨਾ ਦੇਣਾ
ਜੋ ਖ਼ੁਦ ਬਲ਼ਕੇ ਹਨੇਰਾ ਚੀਰਦੇ ਨੇ
ਗ਼ਮਾਂ ਨੂੰ ਉਨ੍ਹਾਂ ਘਰ ਢੁੱਕਣ ਨਾ ਦੇਣਾ
ਨਜ਼ਰ ਮੈਲ਼ੀ ਤੋਂ ਹੈ ਮਹਿਫ਼ੂਜ਼ ਰੱਖਣੀ
ਵਤਨ ਦੀ ਆਬਰੂ ਲੁੱਟਣ ਨਾ ਦੇਣਾ
ਜਦੋਂ ਉੱਠੇ ਤਾਂ ਖ਼ੁਦ ਨੂੰ ਖ਼ਾਕ ਕਰ ਦਏ
ਕਦੇ ਗੁੱਸੇ ਨੂੰ ਸਿਰ ਚੁੱਕਣ ਨਾ ਦੇਣਾ
ਖ਼ੁਦਾਇਆ ‘ਭਾਰਤੀ’ ਦੇ ਹੱਥਾਂ ਕੋਲ਼ੋਂ
ਮਾਸੂਮਾਂ ਦੇ ਗਲ਼ੇ ਘੁੱਟਣ ਨਾ ਦੇਣਾ
ਜਸਵੰਤ ਭਾਰਤੀ
ਖ਼ੁਸ਼ੀ ਦੇ ਅੱਥਰੂ ਸੁੱਕਣ ਨਾ ਦੇਣਾ
ਨਾ ਮਿੱਧੀਆਂ ਜਾਣ ਪੈਰਾਂ ਹੇਠ ਕਲ਼ੀਆਂ
ਸੁਗੰਧਿਤ ਟਹਿਣੀਆਂ ਟੁੱਟਣ ਨਾ ਦੇਣਾ
ਜਰਨ ਧੁੱਪਾਂ ਤੇ ਛਾਵਾਂ ਦੇਣ ਸਭ ਨੂੰ
ਕਿਸੇ ਹੱਥੋਂ ਬਿਰਖ਼ ਪੁੱਟਣ ਨਾ ਦੇਣਾ
ਵਫ਼ਾ ਦੀ ਲਾਜ ਰੱਖਣੀ ਹੈ ਸਲਾਮਤ
ਇਦ੍ਹੇ ’ਤੇ ਉਂਗਲਾਂ ਉੱਠਣ ਨਾ ਦੇਣਾ
ਜੋ ਖ਼ੁਦ ਬਲ਼ਕੇ ਹਨੇਰਾ ਚੀਰਦੇ ਨੇ
ਗ਼ਮਾਂ ਨੂੰ ਉਨ੍ਹਾਂ ਘਰ ਢੁੱਕਣ ਨਾ ਦੇਣਾ
ਨਜ਼ਰ ਮੈਲ਼ੀ ਤੋਂ ਹੈ ਮਹਿਫ਼ੂਜ਼ ਰੱਖਣੀ
ਵਤਨ ਦੀ ਆਬਰੂ ਲੁੱਟਣ ਨਾ ਦੇਣਾ
ਜਦੋਂ ਉੱਠੇ ਤਾਂ ਖ਼ੁਦ ਨੂੰ ਖ਼ਾਕ ਕਰ ਦਏ
ਕਦੇ ਗੁੱਸੇ ਨੂੰ ਸਿਰ ਚੁੱਕਣ ਨਾ ਦੇਣਾ
ਖ਼ੁਦਾਇਆ ‘ਭਾਰਤੀ’ ਦੇ ਹੱਥਾਂ ਕੋਲ਼ੋਂ
ਮਾਸੂਮਾਂ ਦੇ ਗਲ਼ੇ ਘੁੱਟਣ ਨਾ ਦੇਣਾਜਸਵੰਤ ਭਾਰਤੀ
ਸਲੇਮਪੁਰਾ,
ਸਿਧਵਾਂ ਬੇਟ (ਲੁਧਿਆਣਾ)
ਫੋਨ: 9872727789

0 comments:
Speak up your mind
Tell us what you're thinking... !