ਮੈਂ ਵੀ ਦੇਖੋ ਕਿਸ ਆਵਾਜ਼ ਦਾ ਭਰਮ ਹਾਂ,
ਕਿਸੇ 'ਰੋਹੀ' ਵਰਗੇ ਆਲਮ ਦਾ ਸਨਮ ਹਾਂ।
ਨਾ ਬੁੱਝੀ ਫਿਜ਼ਾ ਨੇ ਖੜ੍ਹੇ ਰੁੱਖਾਂ ਦੀ ਦਾਸਤਾਂ,
ਦੇਖੋ 'ਬਹਾਰ' ਦੀ ਮੈਂ ਐਸੀ ਕੋਈ ਰਮਜ਼ ਹਾਂ।
ਇੱਕ ਪੀੜ ਦਾ ਦਰਿਆ ਉਤੋਂ ਬੇ-ਵਕਤਾ ਤੂਫ਼ਾਨ,
ਮੈਂ ਵੀ 'ਹਾਲਾਤ' ਦੀ ਕੁਝ ਐਸੀ ਸਮਝ ਹਾਂ।
ਮੈਂ ਵੀ ਬੇਮਿਸਾਲ ਹੋ ਜਾਣਾ ਸੀ ਅੰਬਰ ਤੇ,
ਜੇ ਕਹਿੰਦੇ ਲੋਕੀਂ, ਮੈਂ ਵੀ ਕਿਸੇ 'ਤਾਰੇ' ਦੀ ਬਲਮ ਹਾਂ।
ਕੁਝ ਸਮਾਂ ਨਾਮੋਸ਼ ਹੈ, ਕੁਝ ਸੁੰਞ ਹੈ 'ਹੋਠਾਂ' 'ਚ,
ਦੇਖ ਤੈਨੂੰ 'ਲਿਖ' ਰਹੀ ਰੋਂਦੀ ਇੱਕ ਕਲਮ ਹਾਂ।
ਇੱਥੇ ਵੀ ਮਸਲੇ ਨੇ ਕੁਝ ਅਹਿਸਾਸ ਤੋਂ ਸੱਖਣੇ,
ਪਰ ਕੁਝ ਅਹਿਸਾਸਾਂ ਤੋਂ ਮੈਂ 'ਬੇ-ਸਮਝ' ਹਾਂ।
ਬੇ-ਕਾਇਦਗੀਆਂ 'ਚ ਰਹਿ ਕੇ ਕਹਿੰਦੈ ਖ਼ੁਦ ਨੂੰ 'ਰਸੂਲ',
ਦੇਖ ਵੇ ਸਮਿਆਂ, ਮੈਂ ਕੈਸੀ ਤੇਰੀ ਨਬਜ਼ ਹਾਂ।
'ਚੁਰਸਤੇ' 'ਚ ਆ ਕੇ ਰੁਕ ਜਾਂਦਾ ਹਰ ਵੇਰ,
ਮੈਂ ਵੀ 'ਵਕਤਾਂ' ਮਾਰਿਆ ਕੇਹਾ ਕਦਮ ਹਾਂ।
ਕਦੇ ਮੈਂ 'ਮਰਸੀਆ' ਤੇ ਕਦੇ ਮੈਂ 'ਬਿਰਹੜਾ',
ਤੇਰੀ ਕਲਮ 'ਚੋਂ ਕਿਰੀ 'ਉਦਾਸ' ਇੱਕ ਨਜ਼ਮ ਹਾਂ।
ਕਿਸੇ 'ਰੋਹੀ' ਵਰਗੇ ਆਲਮ ਦਾ ਸਨਮ ਹਾਂ।
ਨਾ ਬੁੱਝੀ ਫਿਜ਼ਾ ਨੇ ਖੜ੍ਹੇ ਰੁੱਖਾਂ ਦੀ ਦਾਸਤਾਂ,
ਦੇਖੋ 'ਬਹਾਰ' ਦੀ ਮੈਂ ਐਸੀ ਕੋਈ ਰਮਜ਼ ਹਾਂ।
ਇੱਕ ਪੀੜ ਦਾ ਦਰਿਆ ਉਤੋਂ ਬੇ-ਵਕਤਾ ਤੂਫ਼ਾਨ,
ਮੈਂ ਵੀ 'ਹਾਲਾਤ' ਦੀ ਕੁਝ ਐਸੀ ਸਮਝ ਹਾਂ।
ਮੈਂ ਵੀ ਬੇਮਿਸਾਲ ਹੋ ਜਾਣਾ ਸੀ ਅੰਬਰ ਤੇ,
ਜੇ ਕਹਿੰਦੇ ਲੋਕੀਂ, ਮੈਂ ਵੀ ਕਿਸੇ 'ਤਾਰੇ' ਦੀ ਬਲਮ ਹਾਂ।
ਕੁਝ ਸਮਾਂ ਨਾਮੋਸ਼ ਹੈ, ਕੁਝ ਸੁੰਞ ਹੈ 'ਹੋਠਾਂ' 'ਚ,
ਦੇਖ ਤੈਨੂੰ 'ਲਿਖ' ਰਹੀ ਰੋਂਦੀ ਇੱਕ ਕਲਮ ਹਾਂ।
ਇੱਥੇ ਵੀ ਮਸਲੇ ਨੇ ਕੁਝ ਅਹਿਸਾਸ ਤੋਂ ਸੱਖਣੇ,
![]() |
| ਪ੍ਰੋ. ਤਰਸਪਾਲ ਕੌਰ |
ਬੇ-ਕਾਇਦਗੀਆਂ 'ਚ ਰਹਿ ਕੇ ਕਹਿੰਦੈ ਖ਼ੁਦ ਨੂੰ 'ਰਸੂਲ',
ਦੇਖ ਵੇ ਸਮਿਆਂ, ਮੈਂ ਕੈਸੀ ਤੇਰੀ ਨਬਜ਼ ਹਾਂ।
'ਚੁਰਸਤੇ' 'ਚ ਆ ਕੇ ਰੁਕ ਜਾਂਦਾ ਹਰ ਵੇਰ,
ਮੈਂ ਵੀ 'ਵਕਤਾਂ' ਮਾਰਿਆ ਕੇਹਾ ਕਦਮ ਹਾਂ।
ਕਦੇ ਮੈਂ 'ਮਰਸੀਆ' ਤੇ ਕਦੇ ਮੈਂ 'ਬਿਰਹੜਾ',
ਤੇਰੀ ਕਲਮ 'ਚੋਂ ਕਿਰੀ 'ਉਦਾਸ' ਇੱਕ ਨਜ਼ਮ ਹਾਂ।


0 comments:
Speak up your mind
Tell us what you're thinking... !