Headlines News :
Home » » ਭਰੂਣ ਹੱਤਿਆ - ਸੋਨੀ ਲਦਾਲ

ਭਰੂਣ ਹੱਤਿਆ - ਸੋਨੀ ਲਦਾਲ

Written By Unknown on Saturday, 21 September 2013 | 06:32

ਭਰੂਣ ਹੱਤਿਆ ਅੱਜ ਸਮਾਜ ਦੀ ਹੈ ਸਭ ਤੋ ਵੱਡੀ ਸਮੱਸਿਆ
ਕਿਓ ਧੀਆਂ ਨੂੰ ਸੰਸਾਰ ਵਿੱਚ ਆਉਣ ਤੋ ਪਹਿਲਾ ਲੋਕੀ ਕਰਨ ਹੱਤਿਆ
ਪਹਿਲਾ ਧੀ ਫਿਰ ਨੁੰਹ ਬਣਦੀ ਫਿਰ ਇਹ ਬਣਦੀ ਮਾਂ
ਇਹ ਸਭ ਕੁੱਝ ਜਾਣਦੇ  ਹੋਏ ਵੀ ਕਿਓ ਲੋਕੀ ਕਰਨ ਗੁਨਾਹ
ਸਭ ਗੁਰੁ- ਪੀਰ ਪੈਗੰਬਰਾਂ ਨੇ ਲਿਆ ਜਨਮ ਇਸ ਕੁੱਖੋ
ਜਨਮ ਲੈਣ ਜਦ ਕੁੜੀਆ ਲੋਕੀ ਸਾਹ ਕਿਓ ਰੋਕਣ ਮੁੱਖੋ
ਭਰੂਣ ਹੱਤਿਆ ਦੀ ਖਾਤਿਰ ਆਖਰ ਕੋਣ ਹੈ ਜ਼ਿੰਮੇਵਾਰ
ਔਰਤ ਹੀ ਹੈ ਪੁੱਤਰਾਂ ਲਈ ਜੋ ਧੀ ਨੂੰ ਕੁੱਖ ਵਿੱਚ ਕਰੇ ਕੁਰਬਾਨ
ਕੁਦਰਤ ਨਾਲ ਨਾ ਨਫ਼ਰਤ ਕਰੋ ਧੀ ਵੀ ਕੁਦਰਤ ਦਾ ਇੱਕ ਜੀਅ ਹੈ
ਪੁੱਤਰਾਂ ਲਈ ਨਾ ਕਾਤਲ ਕਰੋ ਇਹ ਤੁਹਾਡੀ ਹੀ ਧੀ ਹੈ
ਨਾ ਕੁੱਖ ਵਿੱਚ ਮਾਰਨਾ ਧੀਆਂ ਨੂੰ ਮਾਣ ਤੁਹਾਡਾ ਹੀ ਬਣ ਸਕਦੀਆਂ ਨੇ
ਅੰਮ੍ਰਿਤਾ ਪ੍ਰੀਤਮ ਕਲਪਨਾਂ ਚਾਵਲਾ ਵਾਂਗ ਚੰਨ ਤੇ ਵੀ ਚੜ੍ਹ ਸਕਦੀਆ ਨੇ
ਇੱਕ ਪਲ ਲਈ ਮੈ ਬਹੁਤ ਖੁਸ਼ ਹੋਇਆ ਸਾਇੰਸ ਨੇ ਕੱਢੀ ਸੀ ਜਦ ਕਾਢ
ਕੀ ਪਤਾ ਸੀ ਇਹ ਅਲਟਰਾਂਸਾਊਡ ਕਰੇਗੀ ਧੀਆਂ ਦਾ ਹੀ ਨਾਸ਼
ਕਰੇ ਅਰਦਾਸ ਸੋਨੀ ਪਰਮਾਤਮਾ ਦੇ ਹਮੇਸਾ ਲਈ ਇਹ ਅੱਗੇ
ਰਹਿਣ ਹੱਸਦੀਆਂ-ਵੱਸਦੀਆਂ ਲਦਾਲ ਵਿੱਚ ਧੀਆਂ ਨਜ਼ਰ ਕਦੇ ਨਾ ਲੱਗੇ

 ਸੋਨੀ ਲਦਾਲ 
ਸੰਗਰੂਰ 
 ਮੋਬਾਇਲ ਨੰ: 96466-31900 

Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template