ਖੋਲੀਆ ਮੈ ਸਕੂਲ ਬੈਗ ਬਿੰਦਰੀ ਦਾ ਜਦੋ
ਕਹਿੰਦਾ ਤੁਸੀ ਡੈਡੀ ਕਿੱਥੇ ਸੀ ਪੜਾਈ ਕਰੀ ਕਦੋ
ਮੈ ਤਾ ਸਾਰੀ ਗੱਲ ਚੌੜ ਚ ਸੁਣਾਈ
ਪੁੱਤ ਵਿੱਚ ਬਚਪਨ ਦੇ ਦੇਖ ਕਿੰਨੀ ਔਖੀ ਕੀਤੀ ਮੈ ਪੜਾਈ-------------
ਪਿੰਡ ਦੇ ਸਕੂਲ ਵਿੱਚ ਹੁੰਦਾ ਇੱਕ ਬੋਹੜ ਸੀ
ਚੜ੍ਹਕੇ ਮੈ ਉਹਦੇ ਉੱਤੇ ਬਾਟੇ ਰਿਹਾ ਤੋੜ ਸੀ – ਹਾਏ ਬਾਟੇ ਰਿਹਾ ਤੋੜ ਸੀ
ਡਿੱਗਿਆ ਸੀ ਬੋਹੜ ਤੋ ਜਦੋ ਮੈ ਥੱਲੇ ਆਕੇ
ਥੱਲੇ ਡਿੱਗਦੇ ਬਾਂਹ ਤੜਵਾਈ
ਪੁੱਤ ਵਿੱਚ ਬਚਪਨ ਦੇੋ ਦੇਖ ਕਿੰਨੀ ਔਖੀ ਕੀਤੀ ਮੈ ਪੜ੍ਹਾਈ-----------------
ਕੁੱਟ ਖਾਕੇ ਨਿੱਤ ਮੈ ਸਕੂਲ ਜਾਦਾਂ ਹੁੰਦਾ ਸੀ
ਪੈਦੇ ਜਦੋ ਛਿੱਤਰ ਮੈ ਰੋਦਾਂ ਜਾਦਾਂ ਹੁੰਦਾ ਸੀ –ਹਾਏ ਰੋਦਾਂ ਜਾਦਾਂ ਹੁੰਦਾ ਸੀ
ਸਕੂਲ ਤੱਕ ਜਾਦੇ ਮਸਾਂ ਸੁੱਕਦੇ ਸੀ ਹੰਝੂ
ਮੇਰੀ ਲੇਟ ਪਿੱਛੇ ਹੁੰਦੀ ਸੀ ਕਟਾਈ
ਪੁੱਤ ਵਿੱਚ ਬਚਪਨ ਦੇ------------------------------------------
ਫੱਟੀ ਉੱਤੇ ਉੜਾ-ਆੜਾਂ ਲਿਖ ਤਾ ਮੈ ਲੈਦਾਂ ਸੀ
ਦਿਖਾਉਣ ਤੋ ਹੀ ਪਹਿਲਾ ਮੈ ਤਾ ਪੋਚ ਉਹਨੂੰ ਲੈਦਾਂ ਸੀ –ਹਾਏ ਪੋਚ ਉਹਨੂੰ ਲੈਦਾਂ ਸੀ
ਉਹ ਬੱਚੇ ਪਿੱਛੇ ਹੋ ਕੇ ਕੰਨ ਲਓ ਫੜ
ਜਿਹਨੇ ਹੁਣ ਤੱਕ ਫੱਟੀ ਨੀ ਦਿਖਾਈ
ਪੁੱਤ ਵਿੱਚ ਬਚਪਨ ਦੇ---------------------------------------------
ਅੱਜ ਹੈ ਸਲੇਟ ਲੈਣੀ ਘਰੋ ਪੈਸੇ ਤਾ ਲੈ ਲੈਦਾਂ ਸੀ
ਸੋਮੀ ਦੀ ਦੁਕਾਨ ਤੋ ਮੈ ਟੋਫੀਆਂ ਖਾ ਲੈਦਾਂ ਸੀ –ਹਾਏ ਟੋਫੀਆ ਖਾਂ ਲੈਦਾਂ ਸੀ
ਪੁੱਛਦੇ ਸੀ ਘਰੇ ਪੁੱਤ ਕਿਹੋ ਜੀ ਸਲੇਟ ਤੇਰੀ
ਫੇਰ ਲੁੱਕਣੇ ਨੂੰ ਥਾਂ ਨੀ ਥਿਆਈ
ਪੁੱਤ ਵਿੱਚ ਬਚਪਨ ਦੇ--------------------------------------
ਇੱਕ ਗੱਲ ਯਾਦ ਜਿਹੜੀ ਆਖੀ ਕੇਰਾਂ ਬਾਪੂ ਨੇ
ਤੁਰ ਜਾ ਸਕੂਲ਼ ਨਹੀ ਪੈਣੇ ਪੁੱਤ ਜਾਤੂ ਨੇ-ਹਾਏ ਪੈਣੇ ਤੇਰੇ ਜਾਤੂ ਨੇ
ਪਤਾ ਲੱਗਾ ਕੁੱਟ ਬਬਲੀ ਦੇ ਪੈਣੀ
ਬੀਬੀ ਰੋਟੀਆਂ ਪਕਾਉਦੀ ਉੱਠ ਆਈ
ਪੁੱਤ ਵਿੱਚ ਬਚਪਨ ਦੇ------------------------
ਗਾਲਾਂ ਘਿਓ ਦੀਆ ਨਾਲਾਂ ਗੱਲ੍ਹਾਂ ਸਿਆਣੇ ਸੱਚ ਦੱਸਦੇ
ਝੂਠ ਦਾ ਫਾਈਦਾ ਗੱਲ ਪੁੱਤ –ਸੱਚੀ ਦੱਸਦੇ-ਹਾਏ ਸੱਚੀ ਗੱਲ ਦੱਸਦੇ
ਪਿੰਡ ਦਾ ਗੁਹਾਰੇ ਆ ਤੋ ਲੱਗ ਜਾਦਂੈ ਪਤਾ
ਸਾਂਗ ਦੇ ਕੇ ਪਾਸ ਚੌਥੀ ਸੀ ਕਰਾਈ
ਪੁੱਤ ਵਿੱਚ ਬਚਪਨ ਦੇ---------------------------------------------
ਰਾਮਗੜ੍ਹ ਸੰਧੂਆਂ ਵਾਲੇ ਨੂੰ ਪੂਰਾ ਬਚਪਨ ਯਾਦ ਹੈ
ਗੀਤ ਸਕੂਲ ਚ ਸਣਾਉਦਾ ਗੱਲ ਬਬਲੀ ਨੂੰ ਯਾਦ ਹੈ – ਹਾਏ ਗੱਲ ਬਬਲੀ ਨੂੰ ਯਾਦ ਹੈ
ਇੱਕ ਵਾਰੀ ਦੇ ਕੇ ਮੈਨੂੰ ਪੰਜ ਸੀ ਰੁਪਏ
ਪੁੱਤ ਵਿੱਚ ਬਚਪਨ ਦੇ ਦੇਖੋ ਕਿੰਨੀ ਔਖੀ ਕੀਤੀ ਮੈ ਪੜਾਈ----------------------
ਬਬਲੀ ਰਾਮਗੜ੍ਹ ਸੰਧੂਆਂ
( ਲਹਿਰਾ ਗਾਗਾ ) ਸੰਗਰੂਰ
98880-04205


0 comments:
Speak up your mind
Tell us what you're thinking... !