Headlines News :
Home » » ਇੱਕ ਤੱਕੀਆ ਆਸਰਾ ਤੇਰਾ - ਬਬਲੀ ਰਾਮਗੜ੍ਹ ਸੰਧੂਆਂ

ਇੱਕ ਤੱਕੀਆ ਆਸਰਾ ਤੇਰਾ - ਬਬਲੀ ਰਾਮਗੜ੍ਹ ਸੰਧੂਆਂ

Written By Unknown on Saturday, 21 September 2013 | 06:54

    ਭਗਤ ਧੰਨੇ ਦਾ ਦਾਤਾ ਕੀਤਾ ਕੰਮ ਆਪ ਤੂੰ
    ਕੰਮ ਛੱਡ ਤਾ ਸਹਾਰੇ ਤੇਰੇ ਕੀਤਾ ਨਾਮ ਜਾਪ ਨੂੰ
    ਤੂੰ ਨੱਕੇ ਲਾਏ ਨਾਲੇ ਖੂਹ ਨੂੰ ਦਿੱਤਾ ਗੇੜਾ
    ਮੈ ਹੋਰ ਸੱਭੇ ਢਾਹੀਆ ਢੇਰੀਆਂ, ਇੱਕ ਤੱਕੀਆ ਆਸਰਾ ਤੇਰਾ-------------

    ਦਰੋਪਤੀ ਦੀ ਸ਼ਹਿਨਸ਼ਾਹ ਤੂੰ ਰੱਖੀ ਜਿਵੇ ਲਾਜ਼ ਸੀ
    ਤੂੰ ਕਰੀ ਜਾਵੇ ਭਗਤਾਂ ਸਾਰੇ ਕੰਮ –ਕਾਜ਼ ਜੀ
    ਜਿਹਨੇ ਮੱਲ ਲਿਆ ਦਰ ਤੇਰਾ
    ਮੈ ਹੋਰ ਸੱਭੇ--------------------------------

  ਭਗਤਾਂ ਦੀ ਪੈਜ਼ ਦਾਤਾ ਧੁਰੋ ਆਈਏ ਰੱਖਦਾ
   ਚਾਹਿਦਾ ਕੀ ਹੋਰ ਜਿਹਦੇ ਹੋ ਗਿਆ ਤੂੰ ਪੱਖ ਦਾ
   ਮਹਿਕੇ ਖੁਸ਼ੀਆ ਚ ਚਾਰ-ਚੁਫ਼ੇਰਾ
   ਮੈ ਹੋਰ ਸੱਭੇ -------------------------------------

   ਭਰਨ ਲਈ ਪੇਟ ਦਾਤਾ ਬਖਸ ਦਿੱਤੇ ਕਿੱਤੇ ਤੂੰ
   ਰਹਿਣਾ ਪੈਦਾਂ ਉੱਥੇ ਦਾਤਾ ਜਿੱਥੇ ਜਿਹਨੂੰ ਰੱਖੇ ਤੂੰ
   ਬੰਦਾ ਕਰਦਾ ਹੈ ਯਤਨ ਬਥੇਰਾ
   ਮੈ ਹੋਰ ਸੱਭੇ -----------------------------

   ਕੋਡੇ ਜਿਹੇ ਰਾਖਸਾਂ ਨੂੰ ਦਿੱਤਾ ਦਾਤਾ ਤਾਰ ਤੂੰ
   ਹਰਨਾਕਸ਼ ਕੰਧਾਂਰੀ ਜਿਹੀਆ ਦਾ ਤੋੜੀਆ ਹੰਕਾਰ ਤੂੰ
   ਜੋ ਵੀ ਆਏ ਕੱਟ ਤਾ ਚੁਰਾਸੀ ਵਾਲਾ ਗੇੜਾ
   ਮੈ ਹੋਰ ਸੱਭੇ ---------------------------------

   ਸ਼ਾਹ ਸਤਿਨਾਮ ਜੀ ਰੱਖੀ ਚਰਨੀ ਲਗਾਕੇ
   ਬੈਠ ਗਿਆ ਹਾ ਹੁਣ ਦਰ ਤੇਰੇ ਆਕੇ
  ਖ਼ੈਰ ਪਾਉਣੀ ਨਾ ਪਾਉਣੀ ਹੈ ਕੰਮ ਤੇਰਾ
  ਮੈ ਹੋਰ ਸੱਭੇ ਢਾਈਆਂ ਢੇਰੀਆਂ , ਇੱਕ ਤੱਕੀਆ ਆਸਰਾ ਤੇਰਾ

  ਬਬਲੀ ਰਾਮਗੜ੍ਹ ਸੰਧੂਆਂ
 ( ਲਹਿਰਾ ਗਾਗਾ ) ਸੰਗਰੂਰ 
98880-04205

 
                 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template