ਬੇਬੇ ਦੀ ਮੌਤ ਕਾਰਨ ਸਾਰੇ ਘਰ ਵਿਚ ਮਾਤਮ ਛਾਇਆ ਪਿਆ ਸੀ। ਸਸਕਾਰ ਦੀ ਰਸਮ ਦੇ ਤਿੰਨ-ਚਾਰ ਦਿਨ ਮਗਰੋਂ ਹੀ ਖ਼ਰਚੇ ਦੇ ਨਾਂ ’ਤੇ ਦੁਹਾਂ ਭਰਾਵਾਂ ਵਿਚ ਬਹਿਸ ਹੋ ਗਈ। ਪਰ ਲੋਕ ਲਾਜ ਦਾ ਫਿਰ ਵੀ ਉਨ੍ਹਾਂ ਨੂੰ ਖ਼ਿਆਲ ਸੀ ਤਾਕਿ ਤੀਸਰਾ ਕੋਈ ਇਹ ਸੱਭ ਸੁਣ ਨਾ ਲਵੇ। ਉਹ ਘਰ ਦੇ ਨੁੱਕਰ ਵਾਲੇ ਕਮਰੇ ਵਿਚ ਜਾ ਬੈਠੇ। ਕਿੰਨਾ ਚਿਰ ਬਹਿਸ ਚਲਦੀ ਰਹੀ ਤੇ ਛੋਟੇ ਨੇ ਇਹ ਕਹਿ ਕੇ ਅੰਤਮ ਫ਼ੈਸਲਾ ਕਰ ਦਿਤਾ ਕਿ, ‘‘ਤੂੰ ਵੱਡਾ ਏਂ। ਇਸ ਵਾਰ ਸਾਰਾ ਖ਼ਰਚਾ ਤੂੰ ਕਰ ਦੇ। ਬਾਪੂ ਵਾਰੀ ਮੈਂ ਕਰ ਦੇਵਾਂਗਾ।’’ ਬਾਪੂ ਜਿਹੜਾ ਬਾਹਰ ਖੜਾ ਸੱਭ ਸੁਣ ਰਿਹਾ ਸੀ, ਥਾਂ ’ਤੇ ਹੀ ਸੁੰਨ ਹੋ ਗਿਆ। ‘‘ਹਾਏ ਰੱਬਾ! ਇਨ੍ਹਾਂ ਨੂੰ ਅਪਣੀ ਮਾਂ ਦੀ ਮੌਤ ਦਾ ਜ਼ਰਾ ਵੀ ਗ਼ਮ ਨਹੀਂ। ਇਹ ਤਾਂ ਮੇਰੀ ਮੌਤ ਲਈ ਵੀ.....’’ ਤੇ ਸਦਮੇ ਕਾਰਨ ਬਾਬਾ ਉਸੇ ਵੇਲੇ ਪ੍ਰਾਣ ਤਿਆਗ ਗਿਆ।
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !