ਕੌੜਾ ਨਾ ਮੈ ਕਿਸੇ ਨੂੰ ਬੋਲਾ ਮਿੱਠਤ ਮਨ ਵਿੱਚ ਭਰਦੇ
ਜਾਤ-ਪਾਤ ਨਾ ਕਿਸੇ ਪਰਖਾਂ ਮਿਹਰ ਮਾਲਕਾ ਕਰਦੇ
ਸ਼ੁਭਾ-ਸੁਵੇਰੇ ਯਾਦ ਕਰਾ ਤੈਨੂੰ ਇਹੋ ਬਖਸ ਸੁਗਾਤਾ
ਮਾਲਕਾ ਮੈਨੂੰ ਵੀ ਇਹੋ ਜਿਹਿਆ ਬਖਸ ਦੇ ਦਾਂਤਾਂ--------
ਨਿਹ-ਸਵਾਰਥ ਕਰਾਂ ਮੈ ਸੇਵਾ ਮਤਲਵ ਕੋਈ ਨਾ ਰੱਖਾ
ਬਖਸ ਮਾਲਕਾ ਐਬ ਗੁਨਾਹ ਤੂੰ ਮੇਰੇ ਕਰੋੜਾ ਲੱਖਾ
ਤੇਰੇ ਹੱਥ ਵਿੱਚ ਦਿਨ ਨੇ ਮੇਰੇ ਤੇਰੇ ਹੱਥ ਹੀ ਰਾਤਾਂ
ਮਾਲਕਾ ਮੈਨੂੰ ਵੀ-------------
ਬੁਰਾ ਕਿਸੇ ਦਾ ਹੋਵੇ ਨਾ ਮੈਥੋ ਬੁਰਾ ਨਾ ਦੇਖਣ ਅੱਖਾ
ਬਖਸਣ ਹਾਰਾ ਬਖਸ ਲਈੰ ਮੇਰੇ ਪਾਪ ਕਰੋੜਾ ਲੱਖਾ
ਮਨ ਨੀਵਾ ਮੱਤ ਉੱਚੀ ਕਰਦੇ ਰੱਖਾ ਯਾਦ ਔਕਾਤਾਂ
ਮਾਲਕਾ ਮੈਨੂੰ ਵੀ---------------
ਪੰਜ ਚੋਰਾ ਤੋ ਛੁੱਟ ਜਾਵੇ ਖਹਿੜਾ ਮਨ ਨਾ ਹਾਵੀ ਹੋਵੇ
ਮੈ ਮੇਰੀ ਨੂੰ ਦਿਲੋ ਭੁਲਾਵਾਂ ਤੂੰ ਹੀ ਤੂੰ ਚੇਤੇ ਹੋਵੇ
ਰਾਮਗੜ੍ਹ ਸੰਧੂਆ ਬਬਲੀ ਦਾ ਇੱਕ ਤੂੰ ਹੀ ਸੱਚਾ ਰਾਖਾਂ
ਮਾਲਕਾ ਮੈਨੂੰ ਵੀ ਇਹੋ ਜਿਹਿਆ ਬਖਸ ਦੇ ਦਾਤਾ------
ਜਾਤ-ਪਾਤ ਨਾ ਕਿਸੇ ਪਰਖਾਂ ਮਿਹਰ ਮਾਲਕਾ ਕਰਦੇ
ਸ਼ੁਭਾ-ਸੁਵੇਰੇ ਯਾਦ ਕਰਾ ਤੈਨੂੰ ਇਹੋ ਬਖਸ ਸੁਗਾਤਾ
ਮਾਲਕਾ ਮੈਨੂੰ ਵੀ ਇਹੋ ਜਿਹਿਆ ਬਖਸ ਦੇ ਦਾਂਤਾਂ--------
ਨਿਹ-ਸਵਾਰਥ ਕਰਾਂ ਮੈ ਸੇਵਾ ਮਤਲਵ ਕੋਈ ਨਾ ਰੱਖਾ
ਬਖਸ ਮਾਲਕਾ ਐਬ ਗੁਨਾਹ ਤੂੰ ਮੇਰੇ ਕਰੋੜਾ ਲੱਖਾ
ਤੇਰੇ ਹੱਥ ਵਿੱਚ ਦਿਨ ਨੇ ਮੇਰੇ ਤੇਰੇ ਹੱਥ ਹੀ ਰਾਤਾਂ
ਮਾਲਕਾ ਮੈਨੂੰ ਵੀ-------------
ਬੁਰਾ ਕਿਸੇ ਦਾ ਹੋਵੇ ਨਾ ਮੈਥੋ ਬੁਰਾ ਨਾ ਦੇਖਣ ਅੱਖਾ
ਬਖਸਣ ਹਾਰਾ ਬਖਸ ਲਈੰ ਮੇਰੇ ਪਾਪ ਕਰੋੜਾ ਲੱਖਾ
ਮਨ ਨੀਵਾ ਮੱਤ ਉੱਚੀ ਕਰਦੇ ਰੱਖਾ ਯਾਦ ਔਕਾਤਾਂ
ਮਾਲਕਾ ਮੈਨੂੰ ਵੀ---------------
ਪੰਜ ਚੋਰਾ ਤੋ ਛੁੱਟ ਜਾਵੇ ਖਹਿੜਾ ਮਨ ਨਾ ਹਾਵੀ ਹੋਵੇਮੈ ਮੇਰੀ ਨੂੰ ਦਿਲੋ ਭੁਲਾਵਾਂ ਤੂੰ ਹੀ ਤੂੰ ਚੇਤੇ ਹੋਵੇ
ਰਾਮਗੜ੍ਹ ਸੰਧੂਆ ਬਬਲੀ ਦਾ ਇੱਕ ਤੂੰ ਹੀ ਸੱਚਾ ਰਾਖਾਂ
ਮਾਲਕਾ ਮੈਨੂੰ ਵੀ ਇਹੋ ਜਿਹਿਆ ਬਖਸ ਦੇ ਦਾਤਾ------
ਬਬਲੀ ਰਾਮਗੜ੍ਹ ਸੰਧੂਆ
ਲਹਿਰਾ ਗਾਗਾ,ਸੰਗਰੂਰ
98880-04205

0 comments:
Speak up your mind
Tell us what you're thinking... !