Headlines News :
Home » » ਢਾਡੀਆਂ ਦੇ ਭੀਸ਼ਮ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ - ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ

ਢਾਡੀਆਂ ਦੇ ਭੀਸ਼ਮ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ - ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ

Written By Unknown on Friday, 13 September 2013 | 23:02

                ਕੁਦਰਤ ਦਾ ਵਿਧਾਨ ਹੈ ਕੀ ਮਨੁਖ ਜਮਦਾ ਹੈ ਮਾ ਬਾਪ ਦੇ ਭਾਗੀ ਜਿਉਂਦਾ ਹੈ । ਸੰਤਾਨ ਬਦਲੇ ਤੇ ਅੰਤ ਨੂੰ ਮਰ ਜਾਂਦਾ ਹੈ  ਇੱਕ ਸਧਾਰਨ ਵਿਅਕਤੀ ਦੇ ਜੀਵਨ ਦੀ ਕਹਾਣੀ ਕੁਝ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ ।  ਪਰ ਕੁਝ ਰੁਹਾ ਸੰਸਾਰ ਤੇ ਔਸੀਆਂ ਵੀ ਆਉਂਦੀਆਂ ਹਨ ਜੋ ਆਪਨੇ ਦੇਸ਼ ਬਦਲੇ ਆਪਣੀ ਕੌਮ ਬਦਲੇ ਆਪਣੀ ਸਰਜ਼ਮੀਨ ਬਦਲੇ ,ਆਪਣੀ ਭਾਸ਼ਾ ਬਦਲੇ ,ਆਪਨੇ ਧਰਮ ਬਦਲੇ ਕੁਝ ਐਸੇ ਕਾਰਨਾਮੇ ( ਸਰ-ਅਨ੍ਯਾਮ ) ਦੇਂਦੀਆਂ ਹਨ  ।ਜਿਨ੍ਹਾਂ ਦਾ ਸਰ ਸਦਕਾ ਉਹ ਸਦਾ ਵਾਸਤੇ ਅਮਰ ਹੋ ਜਾਦੀਆਂ ਹਨ । 
ਉਹਨਾਂ ਦੀ ਕਹਾਣੀ ਕਦੇ ਖਤਮ ਨਹੀਂ ਹੁੰਦੀ ।
ਕੁਝ ਏਹੋ ਜਿਹੀ ਮਹਾਨ ਸਖਸ਼ੀਅਤ ਸਨ ਗਿਆਨੀ ਸੋਹਣ ਸਿੰਘ ਸੀਤਲ ।
                     ਪੰਜਾਬ ਦੇ ਇਸ ਮਹਾਨ ਸਪੂਤ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ ,ਤਹਿਸੀਲ ਕਸੂਰ ,ਜਿਲ੍ਹਾ ਲਾਹੋਰ (ਪਾਕਿਸਤਾਨ ) ਵਿਚ ਸ: ਖੁਸ਼ਹਾਲ ਸਿੰਘ ਦੇ ਘਰ ਹੋਇਆ । ਮਾਤਾ ਦਾ ਨਾਂ ਸਰਦਾਰਨੀ ਦਿਆਲ ਕੌਰ ਸੀ। ਬਚਪਨ ਤੋਂ ਹੀ ਉਹਨਾਂ ਦੀ ਰੁਚੀ ਪੜਨ -ਲਿਖਣ ਵੱਲ ਸੀ । ਉਹਨਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜਨੀ ਅਤੇ ਅੱਖਰਾਂ ਦੀ ਪਹਿਚਾਨ ਕਰਨੀ ਸਿਖ ਲਈ ਸੀ । ਸਨ 1923 ਈ ਵਿਚ ਜਦੋਂ ਉਹ ਲਾਗਲੇ ਪਿੰਡ ਸਕੂਲ ਪੁੱਜੇ ,ਓਦੋਂ ਵਿਦਿਆਰਥੀ ਸੋਹਣ ਸਿੰਘ ਦੀ ਉਮਰ 14 ਸਾਲ ਦੀ ਹੋ ਚੁਕੀ ਸੀ । ਪਰ ਉਸ ਨੂੰ ਪੜਨ ਦੀ ਲਗਣ ਇੰਨੀ ਜਿਆਦਾ ਸੀ ਕੀ ਉਸ ਨੂੰ ਦੂਜੀ ਜਮਾਤ ਵਿਚ ਦਾਖਲਾ ਦੇ ਦਿੱਤਾ ਗਿਆ ।
 ਿਰ ਕੁਝ ਮਹੀਨੇ ਬਾਅਦ ਮਹੀਨਾ ਸਤੰਬਰ 1923 ਈ. ਵਿਚ ਉਹਨਾਂ ਨੇ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਪਾਸ ਕਰ ਲਈ । ਸ ਪ੍ਰੀਖਿਆ ਵਿਚ ਉਸਦੀ ਫਸਟ ਡਵੀਜਨ ਆਈ ਸੀ । ਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਬਹੁਤ ਕਦਰ ਹੁੰਦੀ ਸੀ । ਪਰ ਉਹਨਾਂ ਨੇ ਨੋਕਰੀ ਕਰਨ ਨਾਲੋਂ ਘਰ ਦੀ ਖੇਤੀ -ਬਾੜੀ ਦਾ ਕੰਮ ਸਾਂਭ ਲਿਆ ।
                    ਗਿਆਨੀ ਸੋਹਣ ਸਿੰਘ ਸੀਤਲ ਦਾ ਅਨੰਦ ਕਾਰਜ ਬੀਬੀ ਕਰਤਾਰ ਕੌਰ ਨਾਲ ਹੋਇਆ। ਇਹਨਾਂ ਦੇ ਘਰ ਤਿਨ ਪੁੱਤਰ ਸ: ਰਵਿੰਦਰ ਸਿੰਘ (ਪੰਨੂੰ ) ,ਸ: ਸੁਰਜੀਤ ਸਿੰਘ (ਪੰਨੂੰ ), ਸ:ਰਘਬੀਰ ਸਿੰਘ ਸੀਤਲ ਅਤੇ ਇੱਕ ਪੁਤਰੀ ਬੀਬੀ ਮਹਿੰਦਰ ਕੌਰ ਨੇ ਜਨਮ ਲਿਆ । ਇਹਨਾਂ ਦੇ ਤੀਨੇ ਸਪੁੱਤਰ ਆਪਨੇ ਪਰਵਾਰਾਂ ਸਮੇਤ ਅਤੇ ਉਹਨਾਂ ਦੀ ਸਪੁੱਤਰੀ ਆਪਨੇ ਪਤੀ ਸ: ਸ਼ਮਸ਼ੇਰ ਸਿੰਘ (ਸੰਧੂ ) ਨਾਲ ਅੱਜਕਲ ਵਿਦੇਸ਼ ਵਿਚ ਕੈਲਗਰੀ ( ਕੈਨੇਡਾ ) ਵਿਖੇ ਰਹਿਰਹੇ ਹਨ । 1931  ਈ. ਵਿਚ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਾਏ। ਇਸ ਲਈ ਘਰੇਲੂ ਜ਼ਿਮੇੰਵਾਰੀਆਂ ਸਿਰ ਪੈ ਜਾਣ ਕਾਰਨ ਉਹਨਾਂ ਦੀ ਅੱਗੇ ਪੜਨ ਦੀ ਇਛਾ ਮਨ ਵਿਚ ਹੀ ਦਬ ਕੇ ਰਹਿ ਗਈ।ਹੁਣ ਉਸ ਦੀ ਉਮਰ 22  ਸਾਲ ਹੋ ਚੁੱਕੀ ਸੀ । ਪਰੰਤੂ ਇਸ ਦੇ ਬਾਵਜੂਦ ਪੜਨ ਦੀ ਭਾਵਨਾ ਉਸ ਦੇ ਮਨ ਵਿਚ ਅਜੇ ਵੀ ਧੁਖ ਰਹਿ ਸੀ ਉਹਨਾਂ ਨੇ 1933  ਈ. ਵਿਚ ਪੰਜਾਬ ਯੂਨੀਵਰਸਿਤੀ ਲਾਹੋਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ।
 ਗਿਆਨੀ ਸੋਹਣ ਸਿੰਘ ਸੀਤਲ ਇੱਕ ਸਿਰਮੋਰ ਢਾਡੀ ਸਨ ਕਿਓਂਕਿ ਆਪ ਜਿਥੇ ਉਤਮ ਵਿਆਖਿਆਕਾਰ ਤੇ ਸ੍ਟੇਜ ਦੇ ਧਨੀ ਸਨ ਓਥੇ ਆਪ ਪ੍ਰਸੰਗ /ਵਾਰਾਂ ਦੇ ਰਚੇਤਾ ਵੀ ਸਨ। ਆਪ ਦੇ ਪ੍ਰਸੰਗ ਤੇ ਵਾਰਾਂ ਜਿਥੇ ਇਤਿਹਾਸਕ ਪਖੋਂ ਸਹੀ ਸਨ ਓਥੇ ਆਪ ਨੇ ਮੋਖਿਕ ਪਰੰਪਰਾ ਤੋਂ ਵੀ ਲਾਭ ਉਠਾਇਆ ਹੈ ਤੇ ਸਿਖਾਂ ਦੇ ਮਨਾਂ ਵਿਚ ਘਰ ਕਰ ਚੁਕੀਆਂ ਸਾਖੀਆਂ ਨੂੰ ਵੀ ਆਪਨੇ ਵਿਸ਼ੇਸ਼ ਰੰਗ ਵਿਚ ਪੇਸ਼ ਕਰਨ ਦੀ ਕਮਾਲ ਕਰ ਵਿਖਾਈ ਹੈ । ਆਪ ਨੇ ਜਨਮ ਸਾਖੀਆਂ ,ਗੁਰਬਿਲਾਸ ,ਸੂਰਜ ਪ੍ਰਕਾਸ਼ , ਬੰਸਾਵਲੀਨਾਮਾ ,ਮਹਿਮਾ ਪ੍ਰਕਾਸ਼ ਆਦਿ ਸ੍ਰੋਤ- ਗ੍ਰੰਥਾਂ ਨੂੰ ਅਧਾਰ ਬਣਾਇਆ ਹੈ ।
               ਗਿਆਨੀ ਸੋਹਣ ਸਿੰਘ ਸੀਤਲ ਦੇ ਵਿਸ਼ੇਆਂ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਓਂਕਿ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ: ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤਕ ਨੂੰ ਆਪਣੀ ਲਿਖਤ ਦਾ ਵਿਸ਼ਾ ਬਣਾਇਆ ਹੈ । ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਲੈ ਕੇ ਭਾਈ ਮਨੀ ਸਿੰਘ , ਭਾਈ ਤਾਰੂ ਸਿੰਘ , ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਗੁਰਬਖਸ਼ ਸਿੰਘ , ਬਾਬਾ ਦੀਪ ਸਿੰਘ ਆਦਿ ਜਿਹੇ ਮਹਾਨ ਜੋਧਿਆਂ ਦੀਆਂ ਸ਼ਹੀਦੀਆਂ ਨੂੰ ਵਿਸਤਾਰ ਸਾਹਿਤ ਆਪਨੇ ਪ੍ਰਸੰਗਾਂ ਵਿਚ ਪੇਸ਼ ਕੀਤਾ ਹੈ । ਸਿਖ ਰਾਜ ਦੀ ਸਥਾਪਤੀ ਤੋਂ ਸਿਖ ਰਾਜ ਦੇ ਸੂਰਜ ਅਸ੍ਤ ਹੁੰਦੇਆਂ ਮਨ ਵਿਚ ਦੇਖਦਿਆਂ ਇਸ ਦਾ ਵਰਣਨ ਬਹੁਤ ਹੀ ਰੂਹ ਨਾਲ ਕੀਤਾ ਹੈ । ਵੀਹਵੀਂ ਸਦੀ ਵਿਚ ਵਾਪਰੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਵੀ ਆਪ ਨੇ ਬਹੁਤ ਸਿਦਕ ਨਾਲ ਆਪਣੀਆਂ ਰਚਨਾਵਾਂ ਵਿਚ ਕੀਤਾ ਹੈ । ਨ੍ਨ੍ਕਾਨਾਂ ਸਾਹਿਬ ਦੇ ਸਾਕੇ ਤੋਂ ਲੈ ਕੇ ਜੰਗ ਹਿੰਦ ਚੀਨ ਬਾਰੇ ਆਪ ਨੇ ਬਹੁਤ ਵਿਸਤਾਰ ਨਾਲ ਵਿਵਰਣ ਪ੍ਰਸ੍ਤੁਤ ਕਰਦੀਆਂ ਆਪਣੀ ਨਿਰ੍ਪਖੀ ਇਤਿਹਾਸਕ ਦ੍ਰਿਸ਼ਟੀ ਤੇ ਕਾਵਿ  - ਕਲਾ ਦੀ ਕੁਸ਼ਲਤਾ ਦਾ ਪ੍ਰਦਰ੍ਸ਼ਨ ਕੀਤਾ ਹੈ ।
                     ਗਿਆਨੀ ਸੀਤਲ ਹੁਰਾਂ ਦੀਆਂ ਵਾਰਾਂ /ਪ੍ਰਸੰਗਾਂ ਵਿਚ ਲੋਕ -ਰੰਗ ਬਹੁਤ ਗੂੜਾ ਹੈ । ਕਿਓਂਕਿ ਆਪ ਨੇ ਰਾਗਾਂ ,ਪੁਰਾਤਨ ਵਾਰਾਂ ਦੀਆਂ ਧੁਨਾਂ , ਪਉੜੀਆਂ ,ਨਿਸ਼ਾਨੀ ਛੰਦ ,ਸਾਕਾ ਪੂਰਨ ,ਮਿਰਜਾ ,ਰਸਾਲੂ , ਹੀਰਾ ਆਦਿ ਦੀਆਂ ਧੁਨਾਂ ਤੇ ਕਾਵਿ -ਰਚਨਾ ਕਰ ਕੇ ਲੋਕ -ਮਾਂਸ ਨੂੰ ਪ੍ਰਭਾਵਿਤ ਕੀਤਾ ਹੈ ਤੇ ਛੰਦ ਵੀ ਉਹ ਵਰਤੇ ਹਨ ਜਿਵੇਂ ਸਵਾਈਆਂ,ਕਬਿੱਤ , ਟੱਪਾ , ਬੈਂਤ ਆਦਿ ।
 ਪ ਨੇ ਗੱਡੀ ਨਾਮਕ ਨਵਾਂ ਕਾਵਿ ਰੂਪ/ ਛੰਦ ਸਿਰਜਿਆ ਹੈ ਜੋ ਬਹੁਤ ਹੀ ਮਕਬੂਲ ਹੋਇਆ ।
                       ਗਿਆਨੀ ਸੋਹਣ ਸਿੰਘ ਸੀਤਲ ਦੇ ਸਨਮਾਨਾਂ ਦਾ ਦਾਇਰਾ ਵੀ ਬਹੁਤ ਵਸੀਹ ਹੈ ।  ਬਚਪਨ ਵਿਚ ਉਹਨਾਂ ਨੇ 8ਵੀੰ ਜਮਾਤ ਵਿਚ ਪੜਦਿਆਂ ਪੰਜਾਬ ਯੂਨੀਵਰਸਿਟੀ ਲਾਹੋਰ ਵੱਲੋਂ ਕਰਵਾਏ ਗਾਏ ਲੇਖ ਮੁਕਾਬਲੇ ਵਿਚ ਤੰਦਰੁਸਤੀ ਵਿਸ਼ੇ ਪਰ ਲੇਖ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਹ ਉਹਨਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ ਸਨ 1962 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ 'ਕਾਲੇ ਪਰਛਾਵੇਂ ਨਾਵਲ ਨੂੰ ਪੁਰਸਕ੍ਰਿਤ ਕੀਤਾ ਗਿਆ।ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵਾਸਤੇ ਬਾਲ੍ਗ ਸਾਹਿਤ ਲਈ ਲਿਖਵਾਏ , ਤਿਨ ਨਿੱਕੇ ਨਾਵਲਾਂ 'ਸੁਰਗ-ਸਵੇਰਾ  , ਹਿਮਾਲਿਆ ਦੇ ਰਾਖੇ ਅਤੇ ਸਭੇ ਸਾਝੀਵਾਲ ਸ੍ਦੈਨੀ ਨੂੰ ਵਾਰੋੰ ਵਾਰੀ 1962,1964 ਅਤੇ 1966 ਵਰੇ ਮੁਕਾਬ੍ਲੇਆਂ ਵਿਚ ਅਠਵੇਂ , ਦਸਵੇਂ ਤੇ ਬਾਰਵੇਂ ਸਥਾਨ ਪਰ ਇਨਾਮ ਦਿੱਤੇ ਗਾਏ ਸਨ । ਹਨਾਂ ਨੂੰ 1974 ਵਿਚ 'ਜੁਗ ਬਦਲ ਗਿਆ ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਅਵਾਰਡ ਮਿਲਿਆ । ਸ਼੍ਰੋਮਣੀ ਕਮੇਟੀ ਵਲੋਂ ਉਹਨਾਂ ਨੂੰ ਸੰਨ 1979 ਵਿਚ ਨੂੰ ਸ਼੍ਰੋਮਣੀ ਢਾਡੀ ਵਜੋਂ ਪੁਰਸਕਾਰਿਤ ਕੀਤਾ ਗਿਆ । ਭਾਸ਼ਾ ਵਿਭਾਗ ਪੰਜਾਬ ਵਲੋਂ 1983 ਵਿਚ ' ਸ਼੍ਰੋਮਣੀ ਢਾਡੀ ਵਜੋਂ ਸਨਮਾਨ ਮਿਲਿਆ।ਪੰਜਾਬੀ ਸਾਹਿਤ ਅਕੈਡਮੀ ਲੁਧਿਆਨਾ ਵਲੋਂ 1987 ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ । 1993 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ । 1994 ਚ ਪੰਜਾਬੀ ਸਾਥ ਲਾਂਬੜਾਂ ਵਲੋਂ ਭਾਈ ਗੁਰਦਾਸ ਪੁਰਸਕਾਰ ਪ੍ਰਦਾਨ ਕੀਤਾ ਗਿਆ । ਹੋਰ ਅਨੇਕਾਂ ਸਾਹਿਤਕ , ਸਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਵਲੋਂ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਸਖਸ਼ੀਅਤ ਨੂੰ ਅੰਤਾ ਦਾ ਸਤਿਕਾਰ ਅਤੇ ਮਾਨਾਂ ਸਨਮਾਨਾਂ ਨਾਲ ਸਲਾਇਆ ਤੇ ਵਡਿਆਇਆ ਗਿਆ ਹੈ ।   
                ਗਿਆਨੀ ਸੋਹਣ ਸਿੰਘ ਸੀਤਲ ਪੰਜਾਬੀ ਢਾਡੀ ਪਰੰਪਰਾ ਦੇ ਮਾਨਯੋਗ ਹੀਰੇ ਹਨ ਜਿਹਨਾਂ ਨੂੰ ਸੰਗਤਾਂ ਸਦੀਆਂ ਤਕ ਯਾਦ ਕਰਦੀਆਂ ਤੇ ਉਹਨਾਂ ਦੀਆਂ ਰਚਨਾਵਾਂ ਪੜਕੇ ਗੁਰੂ ਘਰ ਨਾਲ ਜੁੜਨ ਲਈ ਜਤਨ ਕਰਨਗੀਆਂ । ਉਹ ਇੱਕ ਮਹਾਨ ਯੁਗ ਪੁਰਸ਼ ਸਨ ਤੇ ਸਿਖ ਕੌਮ ਲਈ ਕੁਦਰਤ ਵਲੋਂ ਇੱਕ ਤੋਹਫਾ ਸਨ । ਦਾਸ ਨੂੰ ਤਕਰੀਬਨ ਦੱਸ ਸਾਲ ਉਹਨਾਂ ਦਾ ਨਿਗ੍ਹ ਮੰਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਆਖਿਰੀ ਸ਼ਾਗਿਰ੍ਦ ਹੋਣ ਦਾ ਮਾਨ ਹਾਸਿਲ ਹੋਇਆ । ਉਹ ਲਗਭਗ 88 ਸਾਲ ਸਿਖ ਪੰਥ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦਾ ਮਾਨ ਸਨਮਾਨ ਪ੍ਰਾਪਤ ਕਰਦੇ ਹੋਇਆ ਮਹਾਨ ਅਤੇ ਕ੍ਰਾਂਤੀਕਾਰੀ ਵਿਅਕਤੀ ਮਿਤੀ 23 ਸਤੰਬਰ 1998 ਨੂੰ ਇਸ ਫ਼ਾਨੀ ਜਹਾਂ ਤੋਂ ਕੂਚ ਕਰ ਗਏ ।
.                                                                                                         
                                                                                    


    ਇੰਜੀਨੀਅਰ 
                                                                                      ਸੁਖਚੈਨ ਸਿੰਘ ਲਾਇਲਪੁਰੀ 
                                                                                            ਮੋਬ :- 95010-26652

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template