Headlines News :
Home » » ਸੁੰਹੇ- ਸੁੰਹੇ ‘ ਸੁਪਨੇ ’ ਲੈ ਕੇ ਆਇਆਂ ਗੁਰਕ੍ਰਿਪਾਲ ਸੁਰਾਪੂਰੀ - ਅਮਰਜੀਤ ਸੱਗੂ

ਸੁੰਹੇ- ਸੁੰਹੇ ‘ ਸੁਪਨੇ ’ ਲੈ ਕੇ ਆਇਆਂ ਗੁਰਕ੍ਰਿਪਾਲ ਸੁਰਾਪੂਰੀ - ਅਮਰਜੀਤ ਸੱਗੂ

Written By Unknown on Friday, 20 September 2013 | 05:32

ਗੁਆਚਿਆਂ ਮੋਬਾਇਲ ਤੇ ਵਲੈਤ ਗਈ ਸਹੇਲੀ ਕਿਸੇ-ਕਿਸੇ ਦੇ ਹੀ  ਮੁੜਦੇ  -
         ਪੰਜਾਬ ਤੇ ਪੰਜਾਬੀ ਗਾਇਕੀ ਅੰਦਰ ਕਈ ਹੀ ਸੁਰੀਲੀਆਂ ਤੇ ਦਮਦਾਰ ਆਵਾਜ਼ਾ ਦਾ ਆਗਾਜ਼ ਹੋਇਆਂ । ਇੰਨਾਂ ਹੀ ਵਿੱਚੋ ਇੱਕ ਆਵਾਜ਼ ਹੈ ਗਾਇਕ ਗੁਰਕ੍ਰਿਪਾਲ ਸੁਰਾਪੂਰੀ ਦੀ । ਗੁਰਕ੍ਰਿਪਾਲ ਸੁਰਾਪੂਰੀ ਇੱਕ ਸੁਰੀਲੀ ਤੇ ਦਮਦਾਰ ਆਵਾਜ਼ ਦਾ ਮਾਲਕ ਹੈ । ਜਿਵੇ  ਅੱਜ ਕੱਲ ਪੰਜਾਬੀ ਗਾਇਕੀ ਅੰਦਰ ਵੱਧ ਰਹੀ ਲੱਚਰਤਾ ਬਾਰੇ ਗੱਲ ਕਰੀਏ ਤਾਂ ਕੁੱਝ ਰਹਿ ਨੀ ਜਾਦਾ ਲਿੱਖਣ ਸੁਣਨ  ਨੂੰ । ਅੱਜ ਕੱਲ ਕਈ ਗਾਇਕਾ ਤੇ ਗੀਤਕਾਰਾ ਦੇ ਗੀਤ ਬੱਸ ਸਟੈਂਡ ਤੋ ਸ਼ੁਰੂ ਹੁੰਦੇ ਹੋਏ ਕਾਲਜ ਦੀ ਕੰਨਟੀਨ ਤੇ ਖਤਮ ਹੋ ਜਾਦੇ ਹਨ । ਪਰ ਸੁਰਾਪੂਰੀ ਨੇ ਹਮੇਸ਼ਾ ਹੀ ਹਲਕਾ- ਫੁਲਕਾ ਗਾ ਕੇ ਸਰੋਤਿਆਂ ਦਾ ਅਥਾਂਹ ਪਿਆਰ ਹਾਸਲ ਕੀਤਾ ਹੈ । ਸੁਰਾਪੂਰੀ ਇੱਕ ਚੰਗਾ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਵੀ ਹੈ । ਪਿਆਰ ਦੀਆਂ ਸਾਝਾ ਦਾ ਪ੍ਰਤੀਕ ਗੁਰਕ੍ਰਿਪਾਲ ਸੁਰਾਪੂਰੀ ਜਦੋ ਆਪਣੀ ਸੁਰੀਲੀ ਆਵਾਜ਼  ਵਿੱਚ ਰੌਮਾਂਟਿਕ , ਸੈਂਡ ਗੀਤ ਨੂੰ ਛੁੂਹਦਾ ਹੈ ਤਾਂ ਸਰੌਤਿਆਂ ਨੂੰ ਕੀਲ ਕੇ ਬਿਠਾ ਦਿੰਦਾ ਹੈ ਤੇ ਜਦੋ ਉਹ  ਨੱਚਣ- ਟੱਪਣ ਵਾਲੇ ਗੀਤ ਗਾਉਦਾਂ ਤੇ ਸਰੌਤਿਆਂ ਨੂੰ ਆਪਣੀ ਤਾਲ ਤੇ ਨੱਚਣ ਵੀ ਲਾਅ ਲੈਦਾ ਹੈ । ਗੁਰਕ੍ਰਿਪਾਲ ਸੁਰਾਪੂਰੀ ਨੇ ਆਪਣੀ ਗਾਇਕੀ ਵਿੱਚ ਹਰ ਰੰਗ ਪੇਸ਼ ਕੀਤਾ ਹੈ । ਉਸਨੇ ਹਰ ਰੰਗ ਦੇ ਗੀਤ ਗਾਏ  , ਪਿਆਰ ਭਰੇ ਗੀਤ , ਪਿਆਰ ਦੀਆਂ ਸਾਝਾਂ, ਦਰਦਾ ਦੇ ਗੀਤ  ਪਰ ਰੌਮਾਂਟਿਕ ਗੀਤ ਗਾਉਣ ਵਿੱਚ ਉਸਦਾ ਕੋਈ ਸਾਨੀ ਨਹੀ । ‘ਨਵਾ ਸ਼ਹਿਰ ’ ਜ਼ਿਲੇ ਵਿੱਚ ਪੈਦੇ ਪਿੰਡ ‘ ਸੰਗਰੂਰ ’  ਵਿੱਚ ਜ਼ਨਮ ਲੈਣ ਵਾਲੇ ਸੁਰਾਪੂਰੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸੰਨ - 1990 ਵਿੱਚ ਕੀਤੀ ਤੇ ਉਸਨੂੰ 1992 ਵਿੱਚ  ਪਹਿਲੀ ਬ੍ਰੇਕ ਜਲੰਧਰ ਦੂੁਰਦਰਸ਼ਨ ਤੇ ਪ੍ਰੋਗਰਾਮ ‘ ਲਾਰਾ- ਲੱਪਾ ’ ਵਿੱਚ ਮਿਲੀ ਤੇ ਉਥੇ ਗੀਤ ਗਾ ਕੇ ਉਸਨੇ ਸਰੋਤਿਆਂ ਦਾ ਐਸਾ ਦਿਲ ਜਿੱਤਿਆਂ ਤੇ ਅੱਜ ਤੱਕ ਸੁਰਾਪੂਰੀ ਦਾ ਨਾਮ ਪੰਜਾਬੀ ਸੰਗੀਤਕ ਦੁਨੀਆਂ ਵਿੱਚ ਬੜੇ ਪਿਆਰ ਤੇ ਸਤਿਕਾਰ ਨਾਲ ਲਿਆਂ ਜਾਦਾ ਹੈ । ਉਹ ਪੰਜਾਬੀ ਮਾਂ ਬੋਲੀ ਨੂੰ ਅੰਤਾ ਦਾ ਮੋਹ ਕਰਦਾ ਹੈ । ਉਸਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਵਿੱਚ ਕਈ ਹਿੱਟ ਗੀਤ ਜਿਵੇ - ਇਸ਼ਕੇ ਦੀਆਂ ਚੋਟ੍ਹਾ , ਜੱਟਾ ਦਾ ਮੁੰਡਾ, ਯਾਰੀ ਲਾਕੇ ਜਿਹੜੇ ਮੁੱਖ ਮੌੜ ਜਾਦੇ ਨੇ , ਜਦੋ ਦੀਆਂ ਟੁੱਟੀਆਂ ਨੇ ਯਾਰੀਆਂ , ਆਪਣਾ ਕੋਈ , ਏਦਾ ਨਾ ਨਾਰਾਜ਼ ਹੋਕੇ ਜਾਂ ਸਹੋਣਿਆਂ , ਕੀਹਦੇ ਕੋਲ ਅੱਜ ਟਾਈਮ - ਟਾਈਮ ਤਾ ਕੱਡਣਾ ਪੈਦਾ ਏ, ਮੁੰਡੇ ਦਾ ਦਿਲ ਟੁਟਜੂੰ , ਜਿਊਦਾ ਰਹੇ ਬਾਈ ਜੀਨੇ ਚੀਜ ਏ ਬਨਾਈ ਵਰਗੇ ਗੀਤ ਗਾਕੇ ਸਰੌਤਿਆਂ ਦੇ ਦਿਲਾ ਤੇ ਅਹਿਮ ਛਾਂਪ ਵੀ ਛੱਡੀ ਤੇ ਅੱਜ ਕੱਲ ਗੁਰਕ੍ਰਿਪਾਲ ਸੁਰਾਪੂਰੀ ਆਪਣੀ ਨਵੀ ਐਲਬਮ ‘ ਸੁਪਨੇ ’ ਨਾਲ ਮੁੜ  ਚਰਚਾਂ ਵਿੱਚ ਹੈ । ਇਸ ਐਲਬਮ ਨੂੰ ਗੋਇਲ ਮਿਊਜ਼ਿਕ ਕੰਪਨੀ ਵੱਲੋ ਰੀਲੀਜ ਕੀਤਾ ਗਿਆਂ ਹੈ ਤੇ ਇਸ ਦਾ ਮਿਊਜ਼ਿਕ ਪਵਨੀਤ ਬਿਰਗੀ ਵੱਲੋ ਤਿਆਰ ਕੀਤਾ । ਇਸ ਕੈਸਿਟ ਵਿੱਚ ਕੁੱਲ 8 ਗੀਤ ਹਨ ਜਿਵੇ - ਦੇਖੀ ਕਿਤੇ ਯਾਰ ਅਲਵਿਦਾ ਕਹਿ ਜੀ ਨਾਂ  , ਮੈਨੂੰ ਕਹਿੰਦੀ ਮੈ ਤਾ ਤੇਰੇ ਸੁਪਨੇ ਚ੍ਹ ਆਉ ਸਾਨੂੰ ਖੁਸ਼ੀ ਦਿਆਂ ਮਾਰਿਆਂ ਨੂੰ ਨੀਦ ਨਹੀ ਆਈ , ਜੇ ਤੇਰੇ ਕੋਲ ਨਹੀ ਟਾਈਮ ਯਾਰ ਕਿਹੜਾ ਵੇਲੇ ਆਂ , ਗੁਆਚਿਆਂ ਮੋਬਾਇਲ ਤੇ ਵਲੈਤ ਗਈ ਸਹੇਲੀ ਕਿਸੇ-ਕਿਸੇ ਦੇ ਹੀ  ਮੁੜਦੇ , ਤੇਰੇ ਕਰਕੇ ਬਰੌਡ-ਬੈਂਡ ਲਾ ਲਿਆਂ , ਜਦ ਮੇਰਾ ਜੀਅ ਨੀ ਲੱਗਦਾ ਉਹਦਾ ਕਿਹੜਾ ਲੱਗਦਾ ਹੋਨਾ ਆਂ , ਤੇਰੇ ਗਿੱਧੇ ਦੇ ਫੈਂਨ ਗੌਰੀਏ , 5-ਰੁਪਏ ਪਿੱਛੇ ਦੇਖੀ ਆਟੌ ਵਾਲੇ ਨਾਲ ਲੜਦੀ ਉਹ ਆਦਿ ਗੀਤ ਸ਼ਾਮਿਲ ਹਨ ਤੇ ਇੰਨਾਂ ਗੀਤਾ ਨੂੰ ਗੀਤਕਾਰ ਜਿਵੇ ਸਿੱਧੂ ਸਰਬਜੀਤ , ਜੀਤ ਛੱਜਾਵਾਲ , ਮਨਜੀਤ ਕੇਨੈਡਾ , ਕੇ ਜੌਨੀ , ਚੰਨੀ ਰੁੜਕੀ ਹੈਰਾ ਵਾਲਾ ਵੱਲੋ ਲਿਖੇ ਗਏ ਹਨ । ਇਸ ਐਲਬਮ ਦੇ ਵੀਡੀਉ ਡਾਇਰੈਕਟਰ ਕਮਲਪ੍ਰੀਤ ਜੌਨੀ ਵੱਲੋ ਤਿਆਰ ਕੀਤੇ ਹਨ ਤੇ ਵੱਖ - ਵੱਖ ਚੈਨਲਾ ਦਾ ਸ਼ਿਗਾਰ ਬਣੇ ਹੋਏ ਹਨ। ਇਸ ਐਲਬਮ ਤੋ ਪਹਿਲਾ ਸੁਰਾਪੂਰੀ ਨੇ ਸੋਹਣੀ ਜਿਹੀ ਕੁੜੀ , ਯਾਰੀ , ਦਿਲ ਤੇਰੇ ਨਾਂ, ਆਪਣਾ ਕੋਈ , ਸਟੈਂਪ- ਅੱਪ , ਯੰਗ ਬੀਟ ਵਰਗੀਆਂ ਐਲਬਮ ਨਾਲ ਹਾਜਰੀ ਲਵਾਈ ਤੇ ਦਰਸ਼ਕਾਂ ਦਾ ਪਿਆਰ ਹਾਸਲ ਕੀਤਾ । ਆਪਣੀ ਨਵੀ ਐਲਬਮ ‘ ਸੁਪਨੇ ’ ਬਾਰੇ ਉਹਨਾਂ ਦੱਸਿਆਂ ਕੇ ਮੈ ਇਸ ਕੈਸਿਟ ਤੇ ਪੂਰੀ ਮਿਹਨਤ ਕੀਤੀ ਹੈ ਤੇ ਉਮੀਦ ਕਰਦਾ ਸਰੋਤੇ ਪਹਿਲੀਆਂ ਐਲਬਮ ਤੋ ਵੀ ਵੱਧ ਪਿਆਰ ਦੇਣਗੇ । 
                     

  ਅਮਰਜੀਤ ਸੱਗੂ   
 ਤਲਵੰਡੀ ਜੱਲੇ ਖਾਂ 
‘ ਜੀਰਾਂ ’ 
                                                 98881-08384 









Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template