ਕਲਾ ਕੁਦਰਤ ਦੀ ਦੇਣ ਹੈ ਇਹ ਇਨਸਾਨ ਨੂੰ ਮਾਨਸਿਕ ਸੰਤੁਸ਼ਟੀ ਦੇ ਨਾਲ ਨਾਲ ਰੋਜ਼ੀ ਰੋਟੀ ਦਾ ਸਾਧਨ ਵੀ ਦਿੰਦੀ ਹੈ। ਪਰ ਸ਼ਰਤ ਇਹ ਕਿ ਆਪਣੇ ਇਸ ਸੌਂਕ ਨੂੰ ਜਨੂੰਨ ਬਣਾਕੇ ਉਸ ਪੱਧਰ ‘ਤੇ ਲਿਆਂਦਾ ਜਾਵੇ, ਜਿੱਥੇ ਤੁਸੀ ਕਿਸੇ ਹੋਰ ਨੂੰ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾ ਸਕਣ ਦੇ ਯੋਗ ਬਣੋ। ਅਜਿਹੇ ਹੀ ਨੌਜਵਾਨ ਦਾ ਨਾਮ ਹੈ ਹੈਪੀ ਸਿੰਘ। ਜੋ ਕਿ ਅੱਜ ਇੱਕ ਪ੍ਰਸਿੱਧ ਸਿਨਮੇਟੋਗ੍ਰਾਫਰ ਹੈ। ਹੈਪੀ ਦਾ ਜਨਮ 27 ਅਗਸਤ 1991 ਨੂੰ ਮੋਗੇ ਜਿਲ੍ਹੇ ਦੇ ਪਿੰਡ ਮੱਲਕੇ ਵਿਖੇ ਪਿਤਾ ਗੋਰਾ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਹੋਇਆ। ਉਸਨੇ ਆਪਣੀ ਪੜਾਈ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਬੇਸੱਕ ਉਸਦੇ ਪਰਿਵਾਰ ਵਿੱਚ ਪਹਿਲਾਂ ਇਸ ਲਾਇਨ ਵਿੱਚ ਕੋਈ ਨਹੀ ਸੀ ਪਰ ਹੈਪੀ ਨੇ ਆਪਣਾ ਰਾਸਤਾ ਖੁਦ ਚੁਣਿਆ ਅਤੇ ਇਹ ਸੁਪਨਾ ਸਾਕਾਰ ੳਦੋਂ ਹੋਇਆ ਜਦੋਂ ਉਸਦੀ ਮੁਲਾਕਾਤ ਪੰਜਾਬ ਦੇ ਨਾਮਵਰ ਗਾਇਕ ਰਾਜ ਬਰਾੜ ਜੀ ਨਾਲ ਹੋਈ ਜਿਨਾਂ ਨੇ ਹੈਪੀ ਸਿੰਘ ਨੂੰ ਅੱਗੇ ਵੱਧਣ ਦੀ ਹੱਲਾਸੇਰੀ ਦਿੱਤੀ। ਹੈਪੀ ਸਿਨਮੇਟੋਗ੍ਰਾਫਰ ਦਾ ਸੁਪਨਾ ਲੈਕੇ ਚੰਡੀਗੜ੍ਹ ਆਇਆ ਜਿੱਥੇ ਉਸਦੀ ਮੁਲਾਕਾਤ ਹਰਮੀਤ ਸਿੰਘ (ਹੈਮੀ ਕਾਹਲੋਂ) ਨਾਲ ਹੋਈ ਜਿਨਾਂ ਦੇ ਸਾਥ ਸਦਕਾ ਅੱਜ ਉਹ ਇਸ ਮੁਕਾਮ ‘ਤੇ ਪੁੱਜਾ ਹੈ।ਇਸ ਲਾਈਨ ਵਿੱਚ ਉਸਨੇ ਮਨੋਜ ਸ਼ਰਮਾ ਨੂੰ ਆਪਣਾ ਗੁਰੂ ਧਾਰਿਆ ਹੈ, ਉਹਨਾ ਨਾਲ ਰਹਿਕੇ ਇਸ ਲਾਈਨ ਦੀ ਬਰੀਕੀਆਂ ਨੂੰ ਸਿਖਿਆ। ਅਤੇ ਨਾਮਵਰ ਵੀਡੀਓ ਨਿਰਦੇਸ਼ਕਾ ਨੂੰ ਮਿਲਣ ਅਤੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸਦੇ ਕੀਤੇ ਕੜੇ ਸੰਘਰਸ ਅਤੇ ਲਗਨ ਨਾਲ ਕੰਮ ਕਰਨ ਦੀ ਝਲਕ ਉਸ ਦੁਆਰਾ ਸੂਟ ਕੀਤੇ ਗੀਤਾਂ ਵਿਚੋਂ ਪੈਂਦੀ ਹੈ।ਹੈਪੀ ਹੁਣ ਤੱਕ ਕਾਫੀ ਪੰਜਾਬੀ ਗੀਤ ਸੂਟ ਕਰ ਚੁੱਕਾ ਹੈ ਅਤੇ ਜਿਨ੍ਹਾਂ ਨੂੰ ਤੁਸੀ ਟੀ.ਵੀ ਚੈਨਲਜ ਤੇ ਵੇਖਿਆ ਹੋਵੇਗਾ ਜਿਨ੍ਹਾਂ ਵਿੱਚ ਐਮੀ ਵਿਰਕ ਦਾ ਗੀਤ “ਯਾਰ ਮਿਲੇ ਅਮਲੀ, ਸਹੇਲੀ ਮਿਲੀ ਕਮਲੀ” ਜੱਸੀ ਧਾਲੀਵਾਲ ਦਾ “ਦੀਦਾਰ” , ਬਲਵੀਰ ਸੂਫੀ, ਲਾਈਵ ਸ਼ੋਅ ਅਤੇ ਹੋਰ ਵੀ ਕਾਫੀ ਪ੍ਰਸਿਧ ਗੀਤਾਂ ਨੂੰ ਬਤੌਰ ਕੈਮਰਾਮੈਨ ਸੂਟ ਕੀਤਾ ਜੋ ਵੱਖ ਵੱਖ ਟੀ ਵੀ ਚੈਨਲਜ ਦਾ ਸਿੰਗਾਰ ਬਣੇ। ਕਰੇਟਿਵ ਡਰੈਗਨ ਆਰਟਸ, ਮਨੋਜ ਸ਼ਰਮਾਂ, ਬਬਲੀ ਧਾਲੀਵਾਲ, ਬੂਵੀ ਧਾਲੀਵਾਲ, ਪੇਜੀ, ਅਰਬਨ ਪੇਂਡੂ ਫਿਲਮਜ, ਅਰਮਾਨ ਆਦਿ ਮਕਬੂਲ ਵੀਡੀਓ ਨਿਰਦੇਸ਼ਕਾਂ ਨਾਲ ਕੰਮ ਕਰ ਰਿਹਾ ਹੈ।ਹੈਪੀ ਦਾ ਕਹਿਣ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਜਿਆਦਾ ਮਿਹਨਤ ਨਾਲ ਕੀਤੇ ਕੰਮ ਨੂੰ ਸਾਹਮਣੇ ਲੈਕੇ ਆਵੇਗਾ ਤੇ ਅਮੀਦ ਕਰਦਾ ਹਾਂ ਕਿ ਉਸਨੂੰ ਵੀ ਦਰਸ਼ਕ ਖੂਬ ਪਸੰਦ ਕਰਨਗੇ। ਉਹ ਇਸ ਲਾਇਨ ਵਿੱਚ ਸਹਿਯੋਗ ਦੇਣ ਲਈ ਆਪਣੇ ਮਾਤਾ ਪਿਤਾ, ਹੈਮੀ ਕਾਹਲੋਂ, ਮਨੋਜ ਸ਼ਰਮਾ ਅਤੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ।ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਹੈਪੀ ਸਿੰਘ ਸਿਨਮੇਟੋਗ੍ਰਾਫਰ - ਵਿਕਰਮ ਸਿੰਘ ਵਿੱਕੀ
Written By Unknown on Saturday, 14 September 2013 | 03:59
ਕਲਾ ਕੁਦਰਤ ਦੀ ਦੇਣ ਹੈ ਇਹ ਇਨਸਾਨ ਨੂੰ ਮਾਨਸਿਕ ਸੰਤੁਸ਼ਟੀ ਦੇ ਨਾਲ ਨਾਲ ਰੋਜ਼ੀ ਰੋਟੀ ਦਾ ਸਾਧਨ ਵੀ ਦਿੰਦੀ ਹੈ। ਪਰ ਸ਼ਰਤ ਇਹ ਕਿ ਆਪਣੇ ਇਸ ਸੌਂਕ ਨੂੰ ਜਨੂੰਨ ਬਣਾਕੇ ਉਸ ਪੱਧਰ ‘ਤੇ ਲਿਆਂਦਾ ਜਾਵੇ, ਜਿੱਥੇ ਤੁਸੀ ਕਿਸੇ ਹੋਰ ਨੂੰ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾ ਸਕਣ ਦੇ ਯੋਗ ਬਣੋ। ਅਜਿਹੇ ਹੀ ਨੌਜਵਾਨ ਦਾ ਨਾਮ ਹੈ ਹੈਪੀ ਸਿੰਘ। ਜੋ ਕਿ ਅੱਜ ਇੱਕ ਪ੍ਰਸਿੱਧ ਸਿਨਮੇਟੋਗ੍ਰਾਫਰ ਹੈ। ਹੈਪੀ ਦਾ ਜਨਮ 27 ਅਗਸਤ 1991 ਨੂੰ ਮੋਗੇ ਜਿਲ੍ਹੇ ਦੇ ਪਿੰਡ ਮੱਲਕੇ ਵਿਖੇ ਪਿਤਾ ਗੋਰਾ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਹੋਇਆ। ਉਸਨੇ ਆਪਣੀ ਪੜਾਈ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਬੇਸੱਕ ਉਸਦੇ ਪਰਿਵਾਰ ਵਿੱਚ ਪਹਿਲਾਂ ਇਸ ਲਾਇਨ ਵਿੱਚ ਕੋਈ ਨਹੀ ਸੀ ਪਰ ਹੈਪੀ ਨੇ ਆਪਣਾ ਰਾਸਤਾ ਖੁਦ ਚੁਣਿਆ ਅਤੇ ਇਹ ਸੁਪਨਾ ਸਾਕਾਰ ੳਦੋਂ ਹੋਇਆ ਜਦੋਂ ਉਸਦੀ ਮੁਲਾਕਾਤ ਪੰਜਾਬ ਦੇ ਨਾਮਵਰ ਗਾਇਕ ਰਾਜ ਬਰਾੜ ਜੀ ਨਾਲ ਹੋਈ ਜਿਨਾਂ ਨੇ ਹੈਪੀ ਸਿੰਘ ਨੂੰ ਅੱਗੇ ਵੱਧਣ ਦੀ ਹੱਲਾਸੇਰੀ ਦਿੱਤੀ। ਹੈਪੀ ਸਿਨਮੇਟੋਗ੍ਰਾਫਰ ਦਾ ਸੁਪਨਾ ਲੈਕੇ ਚੰਡੀਗੜ੍ਹ ਆਇਆ ਜਿੱਥੇ ਉਸਦੀ ਮੁਲਾਕਾਤ ਹਰਮੀਤ ਸਿੰਘ (ਹੈਮੀ ਕਾਹਲੋਂ) ਨਾਲ ਹੋਈ ਜਿਨਾਂ ਦੇ ਸਾਥ ਸਦਕਾ ਅੱਜ ਉਹ ਇਸ ਮੁਕਾਮ ‘ਤੇ ਪੁੱਜਾ ਹੈ।ਇਸ ਲਾਈਨ ਵਿੱਚ ਉਸਨੇ ਮਨੋਜ ਸ਼ਰਮਾ ਨੂੰ ਆਪਣਾ ਗੁਰੂ ਧਾਰਿਆ ਹੈ, ਉਹਨਾ ਨਾਲ ਰਹਿਕੇ ਇਸ ਲਾਈਨ ਦੀ ਬਰੀਕੀਆਂ ਨੂੰ ਸਿਖਿਆ। ਅਤੇ ਨਾਮਵਰ ਵੀਡੀਓ ਨਿਰਦੇਸ਼ਕਾ ਨੂੰ ਮਿਲਣ ਅਤੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸਦੇ ਕੀਤੇ ਕੜੇ ਸੰਘਰਸ ਅਤੇ ਲਗਨ ਨਾਲ ਕੰਮ ਕਰਨ ਦੀ ਝਲਕ ਉਸ ਦੁਆਰਾ ਸੂਟ ਕੀਤੇ ਗੀਤਾਂ ਵਿਚੋਂ ਪੈਂਦੀ ਹੈ।ਹੈਪੀ ਹੁਣ ਤੱਕ ਕਾਫੀ ਪੰਜਾਬੀ ਗੀਤ ਸੂਟ ਕਰ ਚੁੱਕਾ ਹੈ ਅਤੇ ਜਿਨ੍ਹਾਂ ਨੂੰ ਤੁਸੀ ਟੀ.ਵੀ ਚੈਨਲਜ ਤੇ ਵੇਖਿਆ ਹੋਵੇਗਾ ਜਿਨ੍ਹਾਂ ਵਿੱਚ ਐਮੀ ਵਿਰਕ ਦਾ ਗੀਤ “ਯਾਰ ਮਿਲੇ ਅਮਲੀ, ਸਹੇਲੀ ਮਿਲੀ ਕਮਲੀ” ਜੱਸੀ ਧਾਲੀਵਾਲ ਦਾ “ਦੀਦਾਰ” , ਬਲਵੀਰ ਸੂਫੀ, ਲਾਈਵ ਸ਼ੋਅ ਅਤੇ ਹੋਰ ਵੀ ਕਾਫੀ ਪ੍ਰਸਿਧ ਗੀਤਾਂ ਨੂੰ ਬਤੌਰ ਕੈਮਰਾਮੈਨ ਸੂਟ ਕੀਤਾ ਜੋ ਵੱਖ ਵੱਖ ਟੀ ਵੀ ਚੈਨਲਜ ਦਾ ਸਿੰਗਾਰ ਬਣੇ। ਕਰੇਟਿਵ ਡਰੈਗਨ ਆਰਟਸ, ਮਨੋਜ ਸ਼ਰਮਾਂ, ਬਬਲੀ ਧਾਲੀਵਾਲ, ਬੂਵੀ ਧਾਲੀਵਾਲ, ਪੇਜੀ, ਅਰਬਨ ਪੇਂਡੂ ਫਿਲਮਜ, ਅਰਮਾਨ ਆਦਿ ਮਕਬੂਲ ਵੀਡੀਓ ਨਿਰਦੇਸ਼ਕਾਂ ਨਾਲ ਕੰਮ ਕਰ ਰਿਹਾ ਹੈ।ਹੈਪੀ ਦਾ ਕਹਿਣ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਜਿਆਦਾ ਮਿਹਨਤ ਨਾਲ ਕੀਤੇ ਕੰਮ ਨੂੰ ਸਾਹਮਣੇ ਲੈਕੇ ਆਵੇਗਾ ਤੇ ਅਮੀਦ ਕਰਦਾ ਹਾਂ ਕਿ ਉਸਨੂੰ ਵੀ ਦਰਸ਼ਕ ਖੂਬ ਪਸੰਦ ਕਰਨਗੇ। ਉਹ ਇਸ ਲਾਇਨ ਵਿੱਚ ਸਹਿਯੋਗ ਦੇਣ ਲਈ ਆਪਣੇ ਮਾਤਾ ਪਿਤਾ, ਹੈਮੀ ਕਾਹਲੋਂ, ਮਨੋਜ ਸ਼ਰਮਾ ਅਤੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ।
Labels:
Article


0 comments:
Speak up your mind
Tell us what you're thinking... !