Headlines News :
Home » » ਲੋਕਾਂ ਭਾਅ ਦੇ ਹਾਸੇ - ਬਬਲੀ ਰਾਮਗੜ੍ਹ ਸੰਧੂਆਂ

ਲੋਕਾਂ ਭਾਅ ਦੇ ਹਾਸੇ - ਬਬਲੀ ਰਾਮਗੜ੍ਹ ਸੰਧੂਆਂ

Written By Unknown on Saturday, 21 September 2013 | 07:11

   ਨਾ ਦੁਨੀਆ ਕਿਸੇ ਤੋ ਜਿੱਤ ਹੋਵੇ
   ਨਾ ਕੋਈ ਕਿਸੇ ਦਾ ਮਿੱਤ ਹੋਵੇ
   ਇੱਥੇ ਅਪਦੇ ਹੀ ਠੱਗੀ ਮਾਰ ਜਾਦੇ ਇਹੋ ਜਿਹਾ ਘਪਲਾ ਨਿੱਤ ਹੋਵੇ
   ਜਿਹਨੂੰ ਸਮਝ ਲਈਏ ਇਹ ਅਪਦਾ ਹੈ ਉਹੀ ਪੱਲੇ ਪਾਉਦੇ ਨਿਰਾਸ਼ੇੈ ਨੇ
   ਜਿਹਤੇ ਪੈਦੀਆਂ ਉਹੀ  ਜਾਣਦੇ ਨੇ ਹੁੰਦੇ ਲੋਕਾਂ  ਭਾਅ ਦੇ ਹਾਸੇ ਨੇ--------

   ਜਦ ਵਿਪਤਾ ਕਿਸੇ ਤੇ ਪੈ ਜਾਵੇ, ਲੋਕ ਮਾਰਕੇ ਤਾੜੀ ਹੱਸਦੇ ਨੇ
   ਹੁਣ ਆਇਆਂ ਹੈ ਇਹ ਠੀਕ ਮਸਾਂ, ਲੋਕ ਇੱਕ ਦੂਜੇ ਨੂੰ ਦੱਸਦੇ ਨੇ
   ਫੇਰ ਪੇਸ਼ ਨਾ ਦਿੰਦੇ ਚੱਲਣ ਬਈ !ਦਿੰਦੇ ਇੱਜ਼ਤ ਖੋਰ ਪਤਾਸ਼ੇ ਨੇੈ
   ਜਿਹਤੇ-ਪੈਦੀਆਂ ----------------------------------

   ਪੁੱਤ ਕਿਸੇ ਦਾ ਗੱਭਰੂ ਹੋ ਜਾਵੇ , ਲੋਕ ਆਖਦੇ ਨੇ ਕੁੱਝ ਖਾਇਆ ਕਰ
   ਕੀ ਦੱਸੇਗਾ ਜਾ ਕੇ ਰੱਬ ਤਾਈਂ ਤੂੰ ਪੈਗ ਤਾ ਇੱਕ ਦੋ ਲਾਈਆ ਕਰ
   ਤੇਰੇ ਖਾਣ ਪੀਣ ਦੇ ਦਿਨ ਬਿੰਦਰੀ ਲੋਕ ਦਿੰਦੇ ਪੁੱਠੇ ਝਾਸ਼ੇ ਨੇ
   ਜਿਹਤੇ ਪੈਦੀਆਂ---------------------------------------

   ਦਾਤੀ ਦੇ ਦੰਦੇ ਇੱਕ ਪਾਸੇ , ਜੱਗ ਚੰਦਰੇ ਦੇ ਨੇ ਦੋ ਪਾਸੇ
   ਗਰੀਬਾਂ ਨੂੰ ਰੋਣੇ ਦਿੰਦੇ ਨੇ , ਉਹਨਾਂ ਤੋ ਲੈਦੇ ਖੋ ਹਾਸੇ
   ਇੱਥੇ ਹੱਕ ਗਰੀਬ ਨੂੰ ਮਿਲਦਾ ਨਾ, ਤੇ ਹੁੰਦੇ ਫਿਰਨ  ਨਿਰਾਸ਼ੇ ਨੇ
   ਜਿਹਤੇ-------------------------------------------

   ਛੱਡ ਕੂੜ ਪ੍ਰੀਤੀ ਦੁਨੀਆ ਦੀ,ਪਿਆਰ ਸਤਗੁਰ ਦੇ ਨਾਲ ਕਰ ਲੈ ਤੂੰ
   ਫਿਰ ਦੁਨੀਆ ਨਾ ਕੁੱਝ ਵਿਗਾੜ ਸਕੇ,ਇੱਕ ਧਿਆਨ ਸਤਗੁਰ ਦਾ ਧਰ ਲੈ ਤੂੰ
   ਤੂੰ ਸ਼ਾਹ ਮੀਤ ਦੇ ਬਬਲੀ ਲੱਗ ਚਰਨੀ, ਉਹ ਤਾ ਸਭਨਾਂ ਦੇ ਦਾਤੇ  ਨੇ
   ਜਿਹਤੇ ਪੈਦੀਆਂ  ਉਹੀ ਜਾਣਦੈਂ ਨੇ ,ਹੁੰਦੇ ਲੋਕਾਂ ਭਾਂਅ ਦੇ ਹਾਸ਼ੇ  ਨੈ

   ਬਬਲੀ ਰਾਮਗੜ੍ਹ ਸੰਧੂਆਂ 
( ਲਹਿਰਾ ਗਾਗਾ ) ਸੰਗਰੂਰ 
98880-04205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template